nīlāनीला
ਵਿ- ਨੀਲੇ ਰੰਗ ਦਾ। ੨. ਸੰਗ੍ਯਾ- ਖੋਤਾ. ਗਧਾ."ਕਾਲਾ ਮੂੰਹ ਅਰ ਨੀਲੇ ਪੈਰ." (ਲੋਕੋ) ਕਾਲਾ ਮੂੰਹ ਅਤੇ ਗਧੇ ਦੀ ਸਵਾਰੀ.
वि- नीले रंग दा। २. संग्या- खोता. गधा."काला मूंह अर नीले पैर." (लोको) काला मूंह अते गधे दी सवारी.
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਖ਼ਰ. ਗਧਾ। ੨. ਭਾਵ- ਮੂਰਖ. ਬੇਸਮਝ....
ਸੰਗ੍ਯਾ- ਗਰ੍ਦਭ. ਖੋਤਾ। ੨. ਭਾਵ- ਵਿਦ੍ਯਾ ਬੁੱਧਿਹੀਂਨ. ਮੂਰਖ....
ਵਿ- ਸਿਆਹ. ਕ੍ਰਿਸਨ। ੨. ਕਲੰਕੀ. ਦੋਸੀ। ੩. ਸੰਗ੍ਯਾ- ਚੋਰ, ਜੋ ਰਾਤ ਨੂੰ ਕਾਲਾ ਲਿਬਾਸ ਪਹਿਰਦਾ ਹੈ. "ਕਾਲਿਆਂ ਕਾਲੇ ਵੰਨ." (ਵਾਰ ਸੂਹੀ ਮਃ ੧) ੪. ਦੇਖੋ, ਫੂਲਵੰਸ਼। ੫. ਇੱਕ ਪਹਾੜੀਆ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਸਦਾਚਾਰੀ ਹੋਇਆ। ੬. ਡਿੰਗ. ਪਾਗਲ. ਸਿਰੜਾ....
ਮੁਖ। ੨. ਚੇਹਰਾ....
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਯਾਨ. ਘੋੜਾ ਰਥ ਆਦਿ, ਜਿਨਾਂ ਉੱਪਰ ਸਵਾਰ ਹੋਈਏ। ੨. ਕ੍ਰਿ. ਵਿ- ਸਵੇਰੇ. ਤੜਕੇ. ਅਮ੍ਰਿਤ ਵੇਲੇ. "ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ." (ਆਸਾ ਮਃ ੫) ੩. ਦੇਖੋ, ਸਵਾਰਣਾ. "ਜਨ ਕੀ ਪੈਜ ਸਵਾਰੀ ਆਪਿ." (ਗੂਜ ਮਃ ੫)...