rūsaरूस
ਸੰ. रूष्. ਧਾ- ਧੂੜ (ਧੂਲਿ) ਵਿੱਚ ਮਿਲਾਉਣਾ।#੨. ਸਿੰਗਾਰਨਾ. ਸਵਾਰਨਾ. ਭੂਸਿਤ ਕਰਨਾ।#੩. ਫ਼ਾ. ਸੰਗ੍ਯਾ- ਰੂਸ ਦੇਸ਼. Russia ਇੱਕ ਵਡਾ ਦੇਸ਼, ਜੋ ਸੂਰਪ ਅਤੇ ਏਸ਼ੀਆ ਮਹਾਦ੍ਵੀਪਾਂ ਦੇ ਉੱਤਰ ਹੈ. ਇਸ ਦਾ ਰਕਬਾ ੮, ੬੬੦, ੦੦੦ ਵਰਗਮੀਲ ਅਤੇ ਜਨਸੰਖ੍ਯਾ ੧੬੩, ੦੦੦, ੦੦੦ ਹੈ. ਹੁਣ ਇਸ ਦੀ ਰਾਜਧਾਨੀ Petrograde ਦਾ ਨਾਮ ਲੈਨਿਨ ਗ੍ਰੈਡ (Lenin Grad) ਹੈ. ਸਨ ੧੯੧੭ ਤੋਂ ਰੂਸ ਦੇ ਸ਼ਹਨਸ਼ਾਹ ਦਾ ਸਰਵੰਸ਼ ਨਾਸ ਕਰਕੇ ਰੂਸੀਆਂ ਨੇ ਜਮਹੂਰੀ ਸਲਤਨਤ ਕਾਇਮ ਕਰ ਲਈ ਹੈ. "ਹਨੇ ਰੂਸ ਤੂਸੀ ਕ੍ਰਿਤੀ ਚਿਤ੍ਰਜੋਧੀ." (ਕਲਕੀ) ੪. ਦੇਖੋ, ਸੂਰਨਾ.
सं. रूष्. धा- धूड़ (धूलि) विॱच मिलाउणा।#२. सिंगारना. सवारना. भूसित करना।#३. फ़ा. संग्या- रूस देश. Russia इॱक वडा देश, जो सूरप अते एशीआ महाद्वीपां दे उॱतर है. इस दा रकबा ८, ६६०, ००० वरगमील अते जनसंख्या १६३, ०००, ००० है.हुण इस दी राजधानी Petrograde दा नाम लैनिन ग्रैड (Lenin Grad) है. सन १९१७ तों रूस दे शहनशाह दा सरवंश नास करके रूसीआं ने जमहूरी सलतनत काइम कर लई है. "हने रूस तूसी क्रिती चित्रजोधी." (कलकी) ४. देखो, सूरना.
ਦੇਖੋ, ਧੂਲਿ. "ਧੂੜਿ ਤਿਨਾਕੀ ਜੇ ਮਿਲੈ." (ਤਿਲੰ ਮਃ ੧)...
ਸੰ. ਸੰਗ੍ਯਾ- ਰਜ. ਧੂੜ. ਗਰਦ। ੨. ਭਾਵ- ਸਾਧੁਚਰਣ ਰਜ....
ਕ੍ਰਿ- ਮਿਲਾਪ ਕਰਾਉਣਾ। ੨. ਇੱਕ ਵਸ੍ਤੁ ਨਾਲ ਦੂਜੀ ਦਾ ਮੇਲ ਕਰਨਾ. ਰਲਾਉਣਾ। ੩. ਤੁਲ੍ਯਤਾ ਕਰਨੀ....
ਕ੍ਰਿ- ਦੁਰੁਸ੍ਤ ਕਰਨਾ. ਸੁਧਾਰਨਾ। ੨. ਸ਼੍ਰਿੰਗਾਰਨਾ. ਸੁੰਦਰ ਵਰ੍ਣ ਕਰਨਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. रूष्. ਧਾ- ਧੂੜ (ਧੂਲਿ) ਵਿੱਚ ਮਿਲਾਉਣਾ।#੨. ਸਿੰਗਾਰਨਾ. ਸਵਾਰਨਾ. ਭੂਸਿਤ ਕਰਨਾ।#੩. ਫ਼ਾ. ਸੰਗ੍ਯਾ- ਰੂਸ ਦੇਸ਼. Russia ਇੱਕ ਵਡਾ ਦੇਸ਼, ਜੋ ਸੂਰਪ ਅਤੇ ਏਸ਼ੀਆ ਮਹਾਦ੍ਵੀਪਾਂ ਦੇ ਉੱਤਰ ਹੈ. ਇਸ ਦਾ ਰਕਬਾ ੮, ੬੬੦, ੦੦੦ ਵਰਗਮੀਲ ਅਤੇ ਜਨਸੰਖ੍ਯਾ ੧੬੩, ੦੦੦, ੦੦੦ ਹੈ. ਹੁਣ ਇਸ ਦੀ ਰਾਜਧਾਨੀ Petrograde ਦਾ ਨਾਮ ਲੈਨਿਨ ਗ੍ਰੈਡ (Lenin Grad) ਹੈ. ਸਨ ੧੯੧੭ ਤੋਂ ਰੂਸ ਦੇ ਸ਼ਹਨਸ਼ਾਹ ਦਾ ਸਰਵੰਸ਼ ਨਾਸ ਕਰਕੇ ਰੂਸੀਆਂ ਨੇ ਜਮਹੂਰੀ ਸਲਤਨਤ ਕਾਇਮ ਕਰ ਲਈ ਹੈ. "ਹਨੇ ਰੂਸ ਤੂਸੀ ਕ੍ਰਿਤੀ ਚਿਤ੍ਰਜੋਧੀ." (ਕਲਕੀ) ੪. ਦੇਖੋ, ਸੂਰਨਾ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰ. ਸ਼ੂਰ੍ਪ ਸੰਗ੍ਯਾ- ਛੱਜ, ਜਿਸ ਨਾਲ ਅੰਨ ਸ਼ੂਰ੍ਪ (ਸਾਫ) ਕੀਤਾ ਜਾਵੇ. ੨. ਜਿਸ ਨਾਲ ਅੰਨ ਮਿਣਿਆ ਜਾਵੇ। ੩. ਚੌਸਠ ਸੇਰ ਭਰ ਤੋਲ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਅ਼. [رقبہ] ਸੰਗ੍ਯਾ- ਗਰਦਨ. ਗ੍ਰੀਵਾ। ੨. ਜ਼ਮੀਨ (ਭੂਮਿ) ਦਾ ਲੰਬਾਉ ਚੌੜਾਉ. ਵਿਸ੍ਤਾਰ. area । ੩. ਗ਼ੁਲਾਮ। ੪. ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਦਾਖਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਮੁੱਲਾਪੁਰ" ਤੋਂ ਦੋ ਮੀਲ ਦੱਖਣ ਹੈ. ਇਸ ਪਿੰਡ ਤੋਂ ਉੱਤਰ ਪੱਛਮ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਜਦ ਇੱਥੇ ਵਿਰਾਜੇ ਹੋਏ ਸਨ, ਤਾਂ ਇੱਕ ਦਾਖੇ ਪਿੰਡ ਦੀ ਮਾਈ ਗੁਰੂ ਜੀ ਲਈ ਮਿੱਸੇ ਪ੍ਰਸਾਦੇ ਲੈਕੇ ਆਈ. ਸਤਿਗੁਰਾਂ ਪ੍ਰਸਾਦੇ ਛਕਕੇ ਉਸ ਮਾਈ ਨੂੰ ਨਿਹਾਲ ਕੀਤਾ. ਗੁਰਦ੍ਵਾਰਾ ਬਣਿਆ ਹੋਇਆ ਹੈ. ਨਿਹੰਗਸਿੰਘ ਪੁਜਾਰੀ ਹੈ. ਗੁਰਦ੍ਵਾਰੇ ਨੂੰ "ਦਮਦਮਾ" ਸਾਹਿਬ ਆਖਦੇ ਹਨ....
ਦੇਖੋ, ਮਰਦੁਮਸ਼ੁਮਾਰੀ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਫ਼ਾ. [ثہنشاہ] ਵਿ- ਬਾਦਸ਼ਾਹਾਂ ਦਾ ਬਾਦਸ਼ਾਹ. ਮਹਾਰਾਜਾਧਿਰਾਜ. ਉਹ ਬਾਦਸ਼ਾਹ ਜਿਸ ਦੇ ਮਾਤਹਤ ਕਈ ਮੁਲਕਾਂ ਜਾਂ ਰਿਆਸਤਾਂ ਦੇ ਰਾਜੇ ਸ਼ਾਹ ਆਦਿਕ ਹੋਵਨ. ਦੇਖੋ, ਸਾਹ ਸਾਹਾਣ....
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਅ਼. [جمہوُری] ਸਭ ਦੀ. ਆ਼ਮ ਲੋਕਾਂ ਦੀ, ਜਿਵੇਂ- ਜਮਹੂਰੀ ਸਲਤ਼ਨਤ. Republican (Democracy)....
ਅ਼. [سلطنت] ਸਲਤ਼ਨਤ. ਸੰਗ੍ਯਾ- ਹੁਕੂਮਤ। ੨. "ਬਾਦਸ਼ਾਹਤ. ਸਲ- ਤਨ ਹਿਤ ਬਹੁ ਕਰੇ ਉਪਾਯ"#(ਗੁਪ੍ਰਸੂ)...
ਅ਼. [قائم] ਕ਼ਾਯਮ. ਵਿ- ਸ੍ਥਿਰ. ਠਹਿਰਿਆ ਹੋਇਆ. "ਕਾਇਮੁ ਦਾਇਮੁ ਸਦਾ ਪਾਤਿਸਾਹੀ." (ਗਉ ਰਵਿਦਾਸ)...
ਸੰਗ੍ਯਾ- ਤੂਸ ਦਾ ਵਸਨੀਕ. ਭਾਵ- ਖ਼ੁਰਾਸਾਨੀ. ਦੇਖੋ, ਤੂਸ. "ਹਨੇ ਰੂਸਿ ਤੂਸੀ." (ਕਲਕੀ)...
ਸੰ. कर्तृ ਕਿਰ੍ਤ੍ਰ. ਵਿ- ਕਰਨਵਾਲਾ. ਕਰਤਾ. "ਕਿ ਜਗਤੰਕ੍ਰਿਤੀ ਹੈ." (ਜਾਪੁ) ੨. ਸੰ. कृतिन ਕ੍ਰਿਤੀ. ਪੰਡਿਤ ਚਤੁਰ। ੩. ਯੋਗ੍ਯ. ਲਾਇਕ....
ਵਿ- ਵਿਚਿਤ੍ਰ ਯੁੱਧ ਕਰਨ ਵਾਲਾ. "ਬਡੋ ਚਿਤ੍ਰਜੋਧੀ ਕਰੋਧੀ ਕਰਾਲੰ." (ਪਾਰਸਾਵ)...
ਸੰ. ਕਲ੍ਕਿ. ਸੰਗ੍ਯਾ- ਕਲਕੀ ਅਵਤਾਰ. "ਚੌਬਿਸਵੋਂ ਕਲਕੀ ਅਵਤਾਰਾ." (ਕਲਕੀ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਘੋਰ ਕਲਿਯੁਗ ਆਉਣ ਤੋਂ ਸੰਭਲ ਨਗਰ (ਜਿਲਾ ਮੁਰਾਦਾਬਾਦ) ਵਿੱਚ ਵਿਸਨੁਯਸ਼ ਨਾਮਕ ਬ੍ਰਾਹਮਣ ਦੇ ਘਰ ਕਲਕੀ ਅਵਤਾਰ ਪ੍ਰਗਟੇਗਾ, ਜੋ ਸਫ਼ੇਦ ਘੋੜੇ ਤੇ ਚੜ੍ਹਕੇ ਦਿਗਵਿਜੈ ਕਰਦਾ ਹੋਇਆ ਸਾਰੇ ਕੁਕਰਮੀਆਂ ਦਾ ਨਾਸ਼ ਕਰੇਗਾ. ਦੇਖੋ, ਸੰਭਲ....