āsamānaआसमान
ਆਸ (ਚੱਕੀ) ਮਾਨ (ਮਾਨਿੰਦ). ਦੇਖੋ, ਅਸਮਾਨ.
आस (चॱकी) मान (मानिंद). देखो, असमान.
ਸੰਗ੍ਯਾ- ਦੇਖੋ, ਚਕੀ। ੨. ਚੰਬੇ ਦੇ ਇ਼ਲਾਕੇ ਦੀ ਇੱਕ ਪਹਾੜੀ ਨਦੀ, ਜੋ ਗੁਰਦਾਸਪੁਰ ਦੇ ਇ਼ਲਾਕ਼ੇ ਵਿਆਸਾ (ਵਿਪਾਸ਼) ਵਿੱਚ ਮਿਲਦੀ ਹੈ। ੩. ਦੁੰਬੇ ਦੀ ਚਰਬੀਲੀ ਚੱਕੀ....
ਸੰ. मान. ਧਾ- ਗ੍ਯਾਨਪ੍ਰਾਪਤਿ ਦੀ ਇੱਛਾ ਕਰਨਾ, ਆਦਰ ਕਰਨਾ, ਵਿਚਾਰਨਾ, ਤੋਲਣਾ, ਮਿਣਨਾ। ੨. ਸੰਗ੍ਯਾ- ਅਭਿਮਾਨ. ਗਰੂਰ. "ਸਾਧੋ! ਮਨ ਕਾ ਮਾਨ ਤਿਆਗੋ." (ਗਉ ਮਃ ੯) ੩. ਆਦਰ. "ਰਾਜਸਭਾ ਮੇ ਪਾਯੋ ਮਾਨ." (ਗੁਪ੍ਰਸੂ) ੪. ਰੋਸਾ. ਰੰਜ. "ਰਾਜੰ ਤ ਮਾਨੰ." (ਸਹਸ ਮਃ ੫) ਜੇ ਰਾਜ ਹੈ, ਤਦ ਉਸ ਦੇ ਸਾਥ ਹੀ ਉਸ ਦੇ ਨਾਸ਼ ਤੋਂ ਮਨ ਦਾ ਗਿਰਾਉ ਹੈ। ੫. ਪ੍ਰਮਾਣ. ਵਜ਼ਨ. ਤੋਲ. ਮਿਣਤੀ. * ਮਾਪ. ਦੇਖੋ, ਤੋਲ ਅਤੇ ਮਿਣਤੀ। ੬. ਘਰ. ਮੰਦਿਰ. "ਬਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੭. ਮਾਨਸਰ ਦਾ ਸੰਖੇਪ. "ਮਾਨ ਤਾਲ ਨਿਧਿਛੀਰ ਕਿਨਾਰਾ." (ਗੁਵਿ ੧੦) ੮. ਮਾਂਧਾਤਾ ਦਾ ਸੰਖੇਪ. "ਸੁਭ ਮਾਨ ਮਹੀਪਤਿ ਛੇਤ੍ਰਹਿ" ਦੈ." (ਮਾਂਧਾਤਾ) ੯. ਜੱਟਾਂ ਦਾ ਇੱਕ ਪ੍ਰਸਿੱਧ ਗੋਤ. ਹੁਸ਼ਿਆਰਪੁਰ ਦੇ ਜਿਲੇ ਮਾਨਾਂ ਦਾ ਬਾਰ੍ਹਾ (ਬਾਰਾਂ ਪਿੱਡਾਂ ਦਾ ਸਮੁਦਾਯ) ਹੈ। ੧੦. ਦੇਖੋ, ਮਾਨੁ। ੧੧. ਦੇਖੋ, ਮਾਨਸਿੰਘ ੨। ੧੨. ਸੰ. ਵਿ- ਮਾਨ੍ਯ. ਪੂਜਯ. "ਸਰਵਮਾਨ ਤ੍ਰਿਮਾਨ ਦੇਵ." (ਜਾਪੁ) ੧੩. ਮੰਨਿਆ ਹੋਇਆ. ਸ਼੍ਰੱਧਾਵਾਨ. "ਮਿਲਿ ਸਤਿਗੁਰੁ ਮਨੂਆ ਮਾਨ ਜੀਉ." (ਆਸਾ ਛੰਤ ਮਃ ੪) ੧੪. ਫ਼ਾ. [مان] ਸ੍ਵਾਮੀ. ਸਰਦਾਰ। ੧੫. ਕੁਟੰਬ. ਪਰਿਵਾਰ। ੧੬. ਘਰ ਦਾ ਸਾਮਾਨ। ੧੭. ਸਰਵਅਸੀਂ. ਹਮ....
ਫ਼ਾ. [مانِند] ਵਿ- ਤੁਲ੍ਯ. ਜੇਹਾ. ਸਦ੍ਰਿਸ਼....
ਫ਼ਾ. [آسمان] ਆਸਮਾਨ. ਸੰਗ੍ਯਾ- ਆਕਾਸ਼. ਆਸ (ਚੱਕੀ) ਮਾਨ (ਮਾਨਿੰਦ). ਜੋ ਚੱਕੀ ਦੀ ਤਰ੍ਹਾਂ ਫਿਰਦਾ ਰਹਿੰਦਾ ਹੈ. "ਅਸਮਾਨ ਜਿਮੀ ਦਰਖਤ." (ਤਿਲੰ ਮਃ ੫) ੨. ਸੰ. ਅ- ਸਮਾਨ. ਜੋ ਬਰਾਬਰ ਨਹੀਂ. ਵੱਧ ਘੱਟ. ਉੱਚਾ ਨੀਵਾਂ। ੩. ਜਿਸ ਦੇ ਸਮਾਨ ਕੋਈ ਨਹੀਂ. ਅਦੁਤੀ. ਲਾਸਾਨੀ. "ਕਹਿ ਕਬੀਰ ਖੋਜਉ ਅਸਮਾਨ." (ਗਉ) ੪. ਸੰਗ੍ਯਾ- ਆਪਣੇ ਸਮਾਨ ਕਿਸੇ ਨੂੰ ਨਾ ਜਾਣਨਾ. ਅਭਿਮਾਨ. ਹੌਮੈ. ਅਸਮਾਨਤਾ. "ਹੰਸ ਹੇਤ ਆਸਾ ਅਸਮਾਨ." (ਗਉ ਮਃ ੧) ਹਿੰਸਾ ਮੋਹ ਲੋਭ ਅਤੇ ਹੰਕਾਰ....