bolīबोली
ਬੋਲਾ ਦਾ ਇਸਤ੍ਰੀ ਲਿੰਗ. ਬਹਿਰੀ. ਜਿਸ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ. ਡੋਰੀ। ੨. ਸੰਗ੍ਯਾ- ਵਾਣੀ। ੩. ਭਾਸਾ। ੪. ਤਾਨਾ. ਤ਼ਨਜ. ਜਿਵੇਂ- ਉਸ ਨੇ ਬੋਲੀ ਮਾਰੀ.
बोला दा इसत्री लिंग. बहिरी. जिस नूं कंनां तों सुणाई नहीं दिंदा. डोरी। २. संग्या- वाणी। ३. भासा। ४. ताना. त़नज. जिवें- उस ने बोली मारी.
ਵਿ- ਬਧਿਰ. ਬਹਿਰਾ. ਜਿਸ ਨੂੰ ਸੁਣਾਈ ਨਹੀਂ ਦਿੰਦਾ. ਡੋਰਾ. "ਅੰਨਾ ਬੋਲਾ ਖੁਇ ਉਝੜਿ ਪਾਇ." (ਮਃ ੪. ਵਾਰ ਗਉ ੧) ੨. ਵਾਕ. ਵਚਨ. ਦੇਖੋ, ਬੋਲ. "ਹਿੰਦੁਸਤਾਨ ਸਮਾਲਸੀ ਬੋਲਾ." (ਤਿਲੰ ਮਃ ੧) ੩. ਖ਼ਾ. ਬੋਲੀ ਦੀ ਥਾਂ ਪੁਲਿੰਗ ਸ਼ਬਦ, ਜੈਸੇ- ਖਾਲਸੇ ਦਾ ਬੋਲਾ. ਦੇਖੋ, ਹੋਲਾ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. लिङ्ग. ਧਾ- ਜਾਣਾ, ਗਲੇ ਲਾਉਣਾ, ਰੰਗ ਲਾਉਣਾ, ਚਿੰਨ੍ਹ ਕਰਨਾ। ੨. ਸੰਗ੍ਯਾ- ਚਿੰਨ੍ਹ. ਨਸ਼ਾਨ। ੩. ਅਨੁਮਾਨ ਨੂੰ ਸਿੱਧ ਕਰਨ ਵਾਲਾ ਹੇਤੁ। ੪. ਜਨਨੇਂਦ੍ਰਿਯ. ਪੁਰੁਸ ਦਾ ਖ਼ਾਸ ਚਿੰਨ੍ਹ। ੫. ਲਿੰਗ ਰੂਪ ਸ਼ਿਵ ਦਾ ਚਿੰਨ੍ਹ. ਪੁਰਾਣਾਂ ਵਿੱਚ ਪ੍ਰਧਾਨ ਬਾਰਾਂ ਲਿੰਗ ਹਨ. ਦੇਖੋ, ਦੁਆਦਸ ਸਿਲਾ.#ਸਕੰਦ ਪੁਰਾਣ ਨੇ ਇਨ੍ਹਾਂ ਤੋਂ ਛੁੱਟ ਚਾਰ ਹੋਰ ਮੁੱਖ ਲਿੰਗ ਮੰਨੇ ਹਨ- ਹਰਿਣੇਸ਼੍ਵਰ, ਬਾਣੇਸ੍ਵਰ, ਲੁਬਧਕੇਸ਼੍ਵਰ ਅਤੇ ਧਨੁਰੀਸ਼੍ਵਰ.#ਦੇਵੀਭਾਗਵਤ ਵਿੱਚ ਲੇਖ ਹੈ ਕਿ ਸ਼ਿਵਲਿੰਗ ਦਾ ਅੰਤ ਬ੍ਰਹਮਾ ਵਿਸਨੁ ਨੂੰ ਭੀ ਪ੍ਰਾਪਤ ਨਹੀਂ ਹੋਇਆ.#ਸਕੰਦਪੁਰਾਣ ਵਿੱਚ ਜਿਕਰ ਹੈ ਕਿ ਇੱਕ ਵਾਰ ਸ਼ਿਵ ਦੀ ਅਯੋਗ ਕਰਤੂਤ ਨੂੰ ਵੇਖਕੇ ਰਿਖੀਆਂ ਨੇ ਸ੍ਰਾਪ ਦਿੱਤਾ, ਜਿਸ ਤੋਂ ਲਿੰਗ ਝੜਕੇ ਡਿਗ ਪਿਆ ਅਰ ਉਸੇ ਸਮੇਂ ਤੋਂ ਪੂਜ੍ਯ ਚਿੰਨ੍ਹ ਹੋਇਆ। ੬. ਵ੍ਯਾਕਰਣ ਅਨੁਸਾਰ ਪੁਰੁਸ ਸ੍ਤੀ ਨਪੁੰਸਕ ਬੋਧਕ ਸ਼ਬਦ. Gender. ਪੁੰਲਿੰਗ, ਸ੍ਵੀਲਿੰਗ ਅਤੇ ਨਪੁੰਸਕਲਿੰਗ (Masculine, Feminine, Neuter) ਇਹ ਨੇਮ ਨਹੀਂ ਕਿ ਇੱਕ ਬੋਲੀ ਵਿੱਚ ਜੋ ਲਿੰਗ ਹੈ, ਦੂਜੀ ਵਿੱਚ ਭੀ ਉਹੀ ਹੋਵੇ. ਬੋਲੀਆਂ ਦੇ ਭੇਦ ਕਰਕੇ ਅਰਥ ਭਿੰਨ ਹੋਇਆ ਕਰਦਾ ਹੈ, ਜੈਸੇ- ਬ੍ਰਹਮ (ब्रह्मन्) ਸ਼ਬਦ ਸੰਸਕ੍ਰਿਤ ਨਪੁੰਸਕ ਲਿੰਗ ਹੈ ਪਰ ਪੰਜਾਬੀ ਵਿੱਚ ਪੁੰਲਿੰਗ ਹੈ. ਅਗਨਿ ਸੰਸਕ੍ਰਿਤ ਪੁੰਲਿੰਗ, ਪੰਜਾਬੀ ਵਿੱਚ ਇਸਤ੍ਰੀ ਲਿੰਗ ਹੈ, ਆਦਿ ਪੰਜਾਬੀ ਵਿੱਚ ਪੁੰਲਿੰਗ ਅਤੇ ਇਸਤ੍ਰੀਲਿੰਗ ਦੋ ਹੀ ਹੋਇਆ ਕਰਦੇ ਹਨ, ਨਪੁੰਸਕ ਲਿੰਗ ਨਹੀਂ ਹੈ। ੭. ਦੇਖੋ, ਲਿੰਗਸ਼ਰੀਰ। ੮. ਦੇਹ ਦੇ ਅੰਗ। ੯. ਧਰਮ ਦਾ ਚਿੰਨ੍ਹ. ਮਜਹਬੀ ਲਿਬਾਸ. ਭੇਖ ਦੇ ਨਿਸ਼ਾਨ. "ਲਿੰਗ ਬਿਨਾ ਕੀਨੇ ਸਭ ਰਾਜਾ." (ਵਿਚਿਤ੍ਰ) ਪੈਗੰਬਰ ਮੁਹ਼ੰਮਦ ਨੇ, ਜਿਤਨੇ ਰਾਜਾ (ਪ੍ਰਤਾਪੀ ਲੋਕ) ਸਨ. ਸਭ ਦੇ ਧਾਰਮਿਕ ਚਿੰਨ੍ਹ ਮਿਟਾਕੇ ਇਸਲਾਮ ਵਿੱਚ ਲੈ ਆਂਦੇ. ਲਿੰਗ ਬਿਨਾ ਦਾ ਅਰਥ ਸੁੰਨਤ ਸਹਿਤ ਭੀ ਹੈ, ਅਰਥਾਤ- ਲਿੰਗ ਦੇ ਆਵਰਣਰੂਪ ਮਾਸ ਬਿਨਾ. ਪਰ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਸੁੰਨਤ ਮੁਹੰਮਦਸਾਹਿਬ ਨੇ ਨਹੀਂ ਚਲਾਈ, ਇਹ ਰਸਮ ਇਬਰਾਹੀਮ ਤੋਂ ਚੱਲੀ ਹੈ. ਦੇਖੋ, ਇਬਰਾਹੀਮ ਅਤੇ ਸੁੰਨਤ....
ਦੇਖੋ, ਬਹਰੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰਗ੍ਯਾ- ਰੱਸੀ. ਖ਼ਾਸ ਕਰਕੇ ਖੂਹ ਤੋਂ ਪਾਣੀ ਕੱਢਣ ਵਾਲੇ ਡੋਲ ਨੂੰ ਬੱਧੀ ਲੱਜ. ਸੰ. दोलधृ ਦੋਲਧ੍ਰੀ। ੨. ਡੋਲੀ. ਪੜਦੇਦਾਰ ਝੰਪਾਨ. "ਦੂਰ ਟਿਕਾਇ ਉਤਰਕਰ ਡੋਰੀ." (ਗੁਪ੍ਰਸੂ) ਜਰੀਬ. ਜ਼ਮੀਨ ਮਿਣਨ ਦੀ ਰੱਸੀ ਅਥਵਾ ਜ਼ੰਜੀਰ. "ਡੋਰੀ ਪੂਰੀ ਮਾਪਹਿ ਨਾਹੀ." (ਸੂਹੀ ਕਬੀਰ) ੪. ਇਸਤ੍ਰੀਆਂ ਦੇ ਕੇਸ਼ ਗੁੰਦਣ ਦੀ ਰੇਸ਼ਮੀ ਅਥਵਾ ਰੰਗੀਨ ਸੂਤ ਉਂਨ ਆਦਿ ਦੀ ਰੱਸੀ। ੫. ਲਗਨ. ਪ੍ਰੀਤਿ. ਪ੍ਰੇਮਬੰਧਨ. "ਚਰਨਕਮਲ ਸੰਗਿ ਲਾਗੀ ਡੋਰੀ." (ਨਟ ਮਃ ੫) "ਡੋਰੀ ਲਪਟਰਹੀ ਚਰਨਹ ਸੰਗਿ." (ਸਾਰ ਮਃ ੫) "ਸੁੰਨਮੰਡਲ ਮਹਿ ਡੋਰੀ ਧਰੈ." (ਰਤਨਮਾਲਾ ਬੰਨੋ) ੬. ਸ਼ੁਹਰਤ. ਪ੍ਰਸਿੱਧੀ. "ਜਗਤ ਵਿੱਚ ਡੋਰੀ ਉੱਭਰ ਗਈ ਜੋ ਨਾਨਕ ਜੀ ਵਡਾ ਭਗਤ ਪੈਦਾ ਹੋਇਆ ਹੈ." (ਜਸਾ) ੭. ਵਿ- ਬੋਲੀ. ਬਹਿਰੀ. ਜਿਸ ਨੂੰ ਸੁਣਾਈ ਨਹੀਂ ਦਿੰਦਾ। ੮. ਕਬੀਰਪੰਥੀ ਆਪਣੇ ਭੇਖ ਦੀ ਸ਼ਾਖਾ ਨੂੰ ਭੀ ਡੋਰੀ ਆਖਦੇ ਹਨ, ਅਤੇ ਕਬੀਰਪੰਥ ਨੂੰ ਸਾਢੇ ਬਾਰਾਂ ਡੋਰੀਆਂ ਵਿੱਚ ਵੰਡਿਆ ਹੋਇਆ ਮੰਨਦੇ ਹਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਰੰਗਤ. ਵਰ੍ਣ. "ਉਦਕ ਗੰਗਾ ਵਾਣੀ." (ਵਡ ਛੰਤ ਮਃ ੧) ਭਾਵ- ਬਹੁਤ ਨਿਰਮਲ। ੨. ਪਾਣੀ. ਜਲ. "ਸਿਰੁ ਖੋਹਾਇ ਪੀਅਹਿ ਮਲ ਵਾਣੀ." (ਮਃ ੧. ਵਾਰ ਮਾਝ) ਮਲਿਨ ਪਾਣੀ। ੩. ਵਿ- ਵੰਤ. ਵਾਨ ਵਾਲਾ. ਵਾਲੀ. "ਅਖੁੱਟ ਨਦੀ ਜਿਸ ਸੁੰਮੇਵਾਣੀ." (ਪ੍ਰਾਪੰਪ੍ਰ) ਸੋਮੇਂ (ਚਸ਼ਮੇ) ਵਾਲੀ ਨਦੀ ਦਾ ਪ੍ਰਵਾਹ ਸਦਾ ਅਖੁੱਟ ਹੁੰਦਾ ਹੈ। ੪. ਸੰ. ਸੰਗ੍ਯਾ- ਸ਼ਬਦ. ਧੁਨਿ। ੫. ਕਥਨ. ਬਯਾਨ. ਫਰਮਾਨ. "ਬਾਬਰ ਵਾਣੀ ਫਿਰ ਗਈ." (ਆਸਾ ਅਃ ਮਃ ੧) ੬. ਸਰਸ੍ਵਤੀ। ੭. ਦੇਖੋ, ਬਾਣੀ....
ਦੇਖੋ, ਤਾਣਾ. "ਹਮ ਘਰਿ ਸੂਤ ਤਨਹਿ ਨਿਤ ਤਾਨਾ." (ਆਸਾ ਕਬੀਰ) ੨. ਅ਼. [طعنہ] ਤ਼ਅ਼ਨਹ. ਨੇਜ਼ਾ ਮਾਰਨਾ। ੩. ਭਾਵ- ਮੇਹਣਾ. ਤਰਕ. "ਬੋਲ ਕੁਬੋਲ ਦੇਤ ਹੈਂ ਤਾਨੇ." (ਨਾਪ੍ਰ)...
ਅ਼. [طنز] ਤਾੱਨਾ. ਮੇਹਣਾ....
ਬੋਲਾ ਦਾ ਇਸਤ੍ਰੀ ਲਿੰਗ. ਬਹਿਰੀ. ਜਿਸ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ. ਡੋਰੀ। ੨. ਸੰਗ੍ਯਾ- ਵਾਣੀ। ੩. ਭਾਸਾ। ੪. ਤਾਨਾ. ਤ਼ਨਜ. ਜਿਵੇਂ- ਉਸ ਨੇ ਬੋਲੀ ਮਾਰੀ....
ਦੇਖੋ, ਮਾੜੀ। ੨. ਵਿ- ਮਾਰਣ ਵਾਲਾ। ੩. ਫ਼ਾ. [ماری] ਵਿ- ਮਾਰਿਆ ਹੋਇਆ. ਕ਼ਤਲ ਕੀਤਾ। ੪. ਕੁਚਲਿਆ ਹੋਇਆ. ਮਰਦਿਤ....