zabūraज़ॱबूर
ਅ਼. [زبوُر] ਵਿ- ਲਿਖਿਆ ਹੋਇਆ. ਲਿਖਿਤ। ੨. ਸੰਗ੍ਯਾ- ਤਹ਼ਿਰੀਰ. ਨਵਿਸ਼ਤ। ੩. ਹਜਰਤ ਦਾਊਦ ਦ੍ਵਾਰਾ ਪ੍ਰਾਪਤ ਹੋਇਆ ਧਰਮਪੁਸ੍ਤਕ, ਜਿਸ ਦੀ ਆਸਮਾਨੀ ਕਿਤਾਬਾਂ ਵਿੱਚ ਗਿਣਤੀ ਹੈ. Psalms of David. ਦੇਖੋ, ਕਤੇਬ ਅਤੇ ਚਾਰ ਕਿਤਾਬਾਂ.
अ़. [زبوُر] वि- लिखिआ होइआ. लिखित। २. संग्या- तह़िरीर. नविशत। ३. हजरत दाऊद द्वारा प्रापत होइआ धरमपुस्तक, जिस दी आसमानी किताबां विॱच गिणती है. Psalms of David. देखो, कतेब अते चार किताबां.
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰ. ਲਿਖਿਆ ਹੋਇਆ। ੨. ਸੰਗ੍ਯਾ- ਲੇਖ. ਤਹਰੀਰ। ੩. ਸਨਦ. ਪ੍ਰਮਾਣਪਤ੍ਰ। ੪. ਇੱਕ ਰਿਖੀ, ਜਿਸ ਦੀ ਬਣਾਈ. "ਲਿਖਿਤਸਿਮ੍ਰਿਤਿ" ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [نِوشت] ਸੰਗ੍ਯਾ- ਲੇਖ. ਤਹ਼ਰੀਰ। ੨. ਵਿ- ਲਿਖਿਆ....
[داٶُد] David. ਇਸਰਾਈਲ ਵੰਸ਼ੀ ਜਰੂਸਲਮ ਦਾ ਇੱਕ ਬਾਦਸ਼ਾਹ, ਜੋ ਜੈਸੀ ਦਾ ਪੁਤ੍ਰ ਅਤੇ ਸੁਲੇਮਾਨ ਦਾ ਪਿਤਾ ਸੀ. ਇਸ ਦੀ ਗਿਣਤੀ ਪੈਗ਼ੰਬਰਾਂ ਵਿੱਚ ਹੈ. ਜ਼ਬੂਰ ( [زبوُر] ) ਖ਼ੁਦਾ ਵੱਲੋਂ ਇਸੇ ਨੂੰ ਪ੍ਰਾਪਤ ਹੋਇਆ ਹੈ, ਜਿਸ ਤੋਂ (Pslms of David) ਸੰਗ੍ਯਾ ਹੋਈ. ਦਾਊਦ ੭੦ ਵਰ੍ਹੇ ਦੀ ਉਮਰ ਭੋਗਕੇ ਜਰੂਸਲਮ ×× ਵਿੱਚ ਮੋਇਆ, ਜਿੱਥੇ ਉਸ ਦੀ ਕ਼ਬਰ ਵਿਦ੍ਯਮਾਨ ਹੈ. ਬਾਈਬਲ ਤੋਂ ਪ੍ਰਤੀਤ ਹੁੰਦਾ ਹੈ ਕਿ ਜਰੂਸਲਮ ਦ਼ਾਊਦ ਨੇ ਹੀ ਆਬਾਦ ਕੀਤਾ ਹੈ ਕ੍ਯੋਂਕਿ ਉਸ ਦਾ ਨਾਮ ਦਾਊਦ ਦਾ ਸ਼ਹਿਰ (City of David) ਲਿਖਿਆ ਹੈ....
ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ....
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਗਣਤ ਅਤੇ ਗਣਤੀ. ਦੇਖੋ, ਸੰਖ੍ਯਾ....
ਅ਼. [کتیب] ਕਿਤਾਬ. ਪੁਸ੍ਤਕ. ਗ੍ਰੰਥ. ਇਹ ਕਿਤਾਬ ਦਾ ਹੀ ਇਮਾਲਹ ਹੋ ਕੇ ਰੂਪਾਂਤਰ ਹੈ। ੨. ਗੁਰਬਾਣੀ ਵਿੱਚ ਕੁਤਬ ਦੀ ਥਾਂ ਭੀ ਕਤੇਬ ਸ਼ਬਦ ਆਉਂਦਾ ਹੈ, ਅਰ ਖਾਸ ਕਰਕੇ ਚਾਰ ਕਿਤਾਬਾਂ ਤੌਰੇਤ, ਜ਼ੱਬੂਰ, ਅੰਜੀਲ ਅਤੇ ਕ਼ੁਰਾਨ (ਫ਼ੁਰਕ਼ਾਨ) ਦਾ ਬੋਧਕ ਹੈ. "ਦੇਵ ਭੇਵ ਨ ਜਾਨਹੀ ਜਿਹ ਬੇਦ ਔਰ ਕਤੇਬ."#(ਜਾਪੁ)#"ਬੇਦ ਕਤੇਬ ਸੰਸਾਰ ਹਭਾਹੂੰ ਬਾਹਰਾ." (ਆਸਾ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...