ਕੁਰਾਣ, ਕੁਰਾਣੁ, ਕ਼ੁਰਾਨ

kurāna, kurānu, kaurānaकुराण, कुराणु, क़ुरान


ਅ਼. [قُران] ਸੰਗ੍ਯਾ- ਕਿਤਾਬ. ਪੜ੍ਹਨਯੋਗ੍ਯ ਪੁਸ੍ਤਕ। ੨. ਅ਼ਰਬੀ ਬੋਲੀ ਵਿੱਚ ਮੁਸਲਮਾਨਾਂ ਦਾ ਧਰਮਗ੍ਰੰਥ, ਜੋ ਕ਼ੁਰਾਨ ਦੇ ਲੇਖ ਅਨੁਸਾਰ ਖ਼ੁਦਾ ਵੱਲੋਂ ਹਜਰਤ ਮੁਹ਼ੰਮਦ ਨੂੰ ਪ੍ਰਾਪਤ ਹੋਇਆ. ਕੁਰਾਨ ਨਾਲ ਆਦਰ ਬੋਧਕ ਮਜੀਦ, ਸ਼ਰੀਫ਼ ਆਦਿ ਸ਼ਬਦ ਲਾਏ ਜਾਂਦੇ ਹਨ. ਜਲਾਲੁੱਦੀਨ ਸਯੂਤ਼ੀ ਕ਼ੁਰਾਨ ਦੇ ੫੫ ਨਾਉਂ ਲਿਖਦਾ ਹੈ.#ਕ਼ੁਰਾਨ ਦੇ ਸਾਰੇ ਅੱਖਰ ੩੨੩੭੪੧, ਪਦ ੭੯੪੩੬, ਆਯਤਾਂ ੬੬੬੬ ਅਤੇ ਸੂਰਤਾਂ ੧੧੪ ਹਨ. ਇਨ੍ਹਾਂ ਸੂਰਤਾਂ ਦੀਆਂ ਹੀ ਇੱਕ ਮਹੀਨੇ ਵਿੱਚ ਪਾਠ ਕਰਨ ਲਈ ਸੱਤ ਮੰਜ਼ਲਾਂ ਥਾਪ ਲਈਆਂ ਹਨ. ਕ਼ਰਾਨ ਦੀਆਂ ਸੂਰਤਾਂ ਦੇ ਮੁੱਢ ਕਿਤੇ ਕਿਤੇ ਅਲਿਫ਼, ਲਾਮ, ਮੀਮ ਆਦਿ ਅੱਖਰ ਆਉਂਦੇ ਹਨ, ਜਿਨ੍ਹਾਂ ਦੇ ਕਈ ਵਿਦ੍ਵਾਨ ਆਪਣੀ ਸਮਝ ਅਨੁਸਾਰ ਅਰਥ ਕਰਦੇ ਹਨ, ਪਰ ਕਈ ਆਖਦੇ ਹਨ ਕਿ ਖ਼ੁਦਾ ਹੀ ਇਨ੍ਹਾਂ ਅੱਖਰਾਂ ਦਾ ਮਤਲਬ ਜਾਣਦਾ ਹੈ. ਕ਼ਰਾਨ ਵਿੱਚ ਇਹ ਭੀ ਲਿਖਿਆ ਹੈ ਕਿ ਕਈ ਆਯਤਾਂ ਦਾ ਅਰਥ ਖ਼ੁਦਾ ਬਿਨਾ ਹੋਰ ਕੋਈ ਭੀ ਨਹੀਂ ਜਾਣਦਾ. ਦੇਖੋ, ਸੂਰਤ ਆਲੇ ਇਮਰਾਂ, ਆਯਤ ੬.#ਕ਼ੁਰਾਨ ੨੩ ਵਰ੍ਹੇ ਵਿੱਚ ਮੁਹ਼ੰਮਦ ਸਾਹਿਬ ਨੂੰ ਉਤਰਦਾ ਰਿਹਾ ਹੈ, ਕਦੇ ਫ਼ਰਿਸ਼ਤਾ ਜਿਬਰਾਈਲ ਦੀ ਮਾਰਫ਼ਤ, ਕਦੇ ਸੁਪਨੇ ਵਿੱਚ, ਕਦੇ ਹਜਰਤ ਮੁਹ਼ੰਮਦ ਨੂੰ ਆਸਮਾਨ ਤੋਂ ਆਵਾਜ਼ ਆਉਂਦੀ ਹੁੰਦੀ ਸੀ. ਕ਼ਰਾਨ ਵਿੱਚ ਏਹ ਭੀ ਲੇਖ ਹੈ ਕਿ ਇਸ ਦੀਆਂ ਸਾਰੀਆਂ ਆਯਤਾਂ ਖ਼ੁਦਾ ਦੇ ਰੋਜ਼ਨਾਮਚੇ "ਲੌਹ਼ ਮਹ਼ਿਫ਼ੂਜ" ਵਿੱਚ ਲਿਖੀਆਂ ਹੋਈਆਂ ਹਨ. ਦੇਖੋ, ਸੂਰਤ "ਜ਼ੁਖ਼ਰੁਫ਼" ਆਯਤ ੪. "ਵਖਤ ਨ ਪਾਇਓ ਕਾਦੀਆਂ ਜਿ ਲਿਖਨਿ ਲੇਖੁ ਕੁਰਾਣੁ." (ਜਪੁ) "ਪੜਹਿ ਕਤੇਬ ਕੁਰਾਣਾ." (ਸ੍ਰੀ ਮਃ ੧) "ਬੇਦ ਪੁਰਾਨ ਕੁਰਾਨ ਦੁਹੂ ਮਿਲ ਭਾਂਤ ਅਨੇਕ ਵਿਚਾਰ ਵਿਚਾਰਾ." (੩੩ ਸਵੈਯੇ)


अ़. [قُران] संग्या- किताब. पड़्हनयोग्य पुस्तक। २. अ़रबी बोली विॱच मुसलमानां दा धरमग्रंथ, जो क़ुरान दे लेख अनुसार ख़ुदा वॱलों हजरत मुह़ंमद नूं प्रापत होइआ. कुरान नाल आदर बोधक मजीद, शरीफ़ आदि शबद लाए जांदे हन. जलालुॱदीन सयूत़ी क़ुरान दे ५५ नाउं लिखदा है.#क़ुरान दे सारे अॱखर ३२३७४१, पद ७९४३६, आयतां ६६६६ अते सूरतां ११४ हन. इन्हां सूरतां दीआं ही इॱक महीने विॱच पाठ करन लईसॱत मंज़लां थाप लईआं हन. क़रान दीआं सूरतां दे मुॱढ किते किते अलिफ़, लाम, मीम आदि अॱखर आउंदे हन, जिन्हां दे कई विद्वान आपणी समझ अनुसार अरथ करदे हन, पर कई आखदे हन कि ख़ुदा ही इन्हां अॱखरां दा मतलब जाणदा है. क़रान विॱच इह भी लिखिआ है कि कई आयतां दा अरथ ख़ुदा बिना होर कोई भी नहीं जाणदा. देखो, सूरत आले इमरां, आयत ६.#क़ुरान २३ वर्हे विॱच मुह़ंमद साहिब नूं उतरदा रिहा है, कदे फ़रिशता जिबराईल दी मारफ़त, कदे सुपने विॱच, कदे हजरत मुह़ंमद नूं आसमान तों आवाज़ आउंदी हुंदी सी. क़रान विॱच एह भी लेख है कि इस दीआं सारीआं आयतां ख़ुदा दे रोज़नामचे "लौह़ मह़िफ़ूज" विॱच लिखीआं होईआं हन. देखो, सूरत "ज़ुख़रुफ़" आयत ४. "वखत न पाइओ कादीआं जि लिखनि लेखु कुराणु." (जपु) "पड़हि कतेब कुराणा." (स्री मः १) "बेद पुरान कुरान दुहू मिल भांत अनेक विचार विचारा." (३३ सवैये)