chhikaछिॱक
ਸੰ. क्षवथु ਕ੍ਸ਼੍ਵਥੁ. [عطس] ਅ਼ਤ਼ਸ. Sneezing ਸਾਧਾਰਨ ਛਿੱਕਾਂ ਮਿਰਚ ਆਦਿਕ ਦੀ ਧਾਂਸ ਨੱਕ ਵਿੱਚ ਚੜ੍ਹਨ ਤੋਸ਼, ਸੂਰਜ ਵੱਲ ਤੱਕਣ ਤੋਂ, ਨੱਕ ਵਿੱਚ ਬੱਤੀ ਆਦਿਕ ਪਾਉਣ ਤੋਂ, ਨੱਕ ਦੀ ਕਿਨਟੀਆਂ ਵਿੱਚ ਖਾਜ ਹੋਣ ਤੋਂ ਆਇਆ ਕਰਦੀਆਂ ਹਨ, ਜੋ ਹਾਨੀਕਾਰਕ ਨਹੀ. ਜੋ ਛਿੱਕਾਂ ਦਿਮਾਗ ਦੀ ਕਮਜੋਰੀ, ਪੁਰਾਣੀ ਰੇਜ਼ਿਸ਼ (ਪੀਨਸ) ਅਤੇ ਵਾਤ ਕਫ ਦੇ ਵਿਗਾੜ ਤੋਂ ਹੁੰਦੀਆਂ ਹਨ, ਉਹ ਰੋਗਰੂਪ ਮਹਾ ਦੁਖਦਾਈ ਹਨ. ਜਿਸ ਤਰਾਂ ਫੇਫੜਿਆਂ ਵਾਸਤੇ ਖਾਂਸੀ ਦੁਖਦਾਈ ਹੈ ਇਸੇ ਤਰਾਂ ਦਿਮਾਗ ਨੂੰ ਛਿੱਕਾਂ ਨੁਕਸਾਨ ਦੇਣ ਵਾਲੀਆਂ ਹਨ, ਪਰ ਉਹ ਛਿੱਕਾਂ ਦਿਮਾਗ ਲਈ ਹਾਨੀਕਾਰਕ ਨਹੀਂ ਜੋ ਨਜਲੇ ਦੇ ਖਾਰਿਜ ਕਰਨ ਵਾਸਤੇ ਦਵਾਈਆਂ ਨਾਲ ਦਿੱਤੀਆਂ ਜਾਂਦੀਆਂ ਹਨ.#ਛਿੱਕਾਂ ਦਾ ਸਾਧਾਰਨ ਇਲਾਜ ਇਹ ਹੈ ਕਿ- ਸਰ੍ਹੋਂ ਦੇ ਤੇਲ, ਬਦਾਮਰੌਗਨ, ਜੈਤੂਨ ਦੇ ਤੇਲ ਅਤੇ ਕੱਦੂ ਦੇ ਤੇਲ ਦੀ ਨਸਵਾਰ ਲੈਣੀ. ਮੱਥੇ ਨੂੰ ਕੋਸੇ ਪਾਣੀ ਦੇ ਛਿੱਟੇ ਮਾਰਨੇ ਅਤੇ ਸਿਰ ਤੇ ਕੱਦੂ ਦਾ ਤੇਲ ਮਲਣਾ. ਦਿਮਾਗ ਨੂੰ ਤਾਕਤ ਦੇਣ ਵਾਲੀ ਨਰਮ ਗਿਜਾ ਖਾਣੀ. ਸਿਰ ਮੱਥੇ ਨੂੰ ਠੰਢੀ ਹਵਾ ਤੋਂ ਬਚਾਉਣਾ. ਬੀਹਦਾਣਾ ਤਿੰਨ ਮਾਸ਼ੇ, ਉਨਾਬ ਪੰਜ ਦਾਣੇ, ਸਪਿਸਤਾਂ ਨੌ ਦਾਣੇ, ਪਾਣੀ ਵਿੱਚ ਉਬਾਲਕੇ ਛਾਣਕੇ ਦੋ ਤੋਲੇ ਸ਼ਰਬਤ ਬਨਫਸ਼ਾ ਅਤੇ ਇੱਕ ਤੋਲਾ ਕੱਦੂ ਦੇ ਬੀਜਾਂ ਦਾ ਸ਼ਰਬਤ ਮਿਲਾਕੇ ਪੀਣਾ.#ਹਿੰਦੂਮਤ ਦੇ ਗ੍ਰੰਥਾਂ ਵਿੱਚ ਛਿੱਕ ਦੇ ਸ਼ੁਭ ਅਸ਼ੁਭ ਅਨੇਕ ਫਲ ਲਿਖੇ ਹਨ, ਯਥਾ ਅਗਨਿ ਕੋਣ ਵਿੱਚ ਛਿੱਕ ਹੋਣ ਤੋਂ ਸ਼ੋਕ, ਦੱਖਣ ਵਿੱਚ ਨੁਕਸਾਨ, ਪੱਛਮ ਵੱਲ ਛਿੱਕ ਹੋਣ ਤੋਂ ਮਿੱਠੇ ਅੰਨ ਦਾ ਲਾਭ, ਵਾਯਵੀ ਕੋਣ ਵਿੱਚ ਅੰਨ ਦੀ ਪ੍ਰਾਪਤੀ, ਉੱਤਰ ਵਿੱਚ ਕਲਹ, ਈਸ਼ਾਨ ਕੋਣ ਵਿੱਚ ਛਿੱਕ ਹੋਣ ਤੋਂ ਮਰਨ ਹੁੰਦਾ ਹੈ, ਇਤ੍ਯਾਦਿ. ਦੇਖੋ, ਗਰੁੜ ਜ੍ਯੋਤਿਸਚਕ੍ਰ.#ਗੁਰਮਤ ਵਿੱਚ ਛਿੱਕ ਦਾ ਸ਼ੁਭ ਅਸ਼ੁਭ ਫਲ ਨਹੀਂ ਮੰਨਿਆ. "ਭਾਖ ਸੁਭਾਖ ਵਿਚਾਰ, ਨਾ ਛਿੱਕ ਮਨਾਇਆ." (ਭਾਗੁ) ਦੇਖੋ, ਅਵਾਸੀ.
सं. क्षवथु क्श्वथु. [عطس] अ़त़स. Sneezing साधारन छिॱकां मिरच आदिक दी धांस नॱक विॱच चड़्हन तोश, सूरज वॱल तॱकण तों, नॱक विॱच बॱती आदिक पाउण तों, नॱक दी किनटीआं विॱच खाज होण तों आइआ करदीआं हन, जो हानीकारक नही. जो छिॱकां दिमाग दी कमजोरी, पुराणी रेज़िश (पीनस) अते वात कफ दे विगाड़ तों हुंदीआं हन, उह रोगरूप महा दुखदाई हन. जिस तरां फेफड़िआं वासते खांसी दुखदाई है इसे तरां दिमाग नूं छिॱकां नुकसान देण वालीआं हन, पर उह छिॱकां दिमाग लई हानीकारक नहीं जो नजले दे खारिज करन वासते दवाईआं नाल दिॱतीआं जांदीआं हन.#छिॱकां दा साधारन इलाज इह है कि- सर्हों दे तेल, बदामरौगन, जैतून दे तेल अते कॱदू दे तेल दी नसवार लैणी. मॱथे नूं कोसे पाणी दे छिॱटे मारने अते सिर ते कॱदू दा तेल मलणा. दिमाग नूं ताकत देण वाली नरम गिजा खाणी. सिर मॱथे नूं ठंढी हवा तों बचाउणा. बीहदाणा तिंन माशे, उनाब पंज दाणे, सपिसतां नौ दाणे, पाणी विॱच उबालके छाणके दो तोले शरबत बनफशा अते इॱक तोला कॱदू दे बीजां दा शरबत मिलाके पीणा.#हिंदूमत दे ग्रंथां विॱच छिॱक दे शुभ अशुभ अनेक फल लिखे हन, यथा अगनि कोण विॱच छिॱक होण तों शोक, दॱखणविॱच नुकसान, पॱछम वॱल छिॱक होण तों मिॱठे अंन दा लाभ, वायवी कोण विॱच अंन दी प्रापती, उॱतर विॱच कलह, ईशान कोण विॱच छिॱक होण तों मरन हुंदा है, इत्यादि. देखो, गरुड़ ज्योतिसचक्र.#गुरमत विॱच छिॱक दा शुभ अशुभ फल नहीं मंनिआ. "भाख सुभाख विचार, ना छिॱक मनाइआ." (भागु) देखो, अवासी.
ਦੇਖੋ, ਸਾਧਾਰਣ। ੨. ਮੈਹਿਤਪੁਰ (ਜਿਲਾ ਜਲੰਧਰ) ਦਾ ਵਸਨੀਕ ਇੱਕ ਤਖਾਣ, ਜੋ ਗੁਰੂ ਅੰਗਦ ਸਾਹਿਬ ਦਾ ਸਿੱਖ ਹੋਇਆ. ਇਹ ਪ੍ਰਚਾਰ ਦੀ ਸੇਵਾ ਭੀ ਕਰਦਾ ਸੀ. ਸਾਧਾਰਨ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਭੀ ਹਾਜਿਰ ਰਿਹਾ ਹੈ....
ਮਰਿਚ. ਦੇਖੋ, ਮਰਚ। ੨. ਲਾਲ ਮਿਰਚ ਨੂੰ ਭੀ ਇਹ ਨਾਮ ਦਿੱਤਾ ਜਾਂਦਾ ਹੈ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ਧੂਮਾਂਸ਼ ਅਥਵਾ ਧੂਮ- ਸ੍ਵਾਸ. ਸਾਹ (ਸ੍ਵਾਸ) ਦੇ ਰਸਤੇ ਕੌੜਾ ਧੂਆਂ ਜਾਂ ਮਿਰਚ ਆਦਿ ਦੇ ਬਰੀਕ ਕਣ, ਹਵਾ ਵਿੱਚ ਮਿਲਕੇ ਨੱਕ ਵਿੱਚ ਲੜਨ ਦੀ ਕ੍ਰਿਯਾ। ੨. ਧਾਂਸ ਤੋਂ ਉਪਜੀ ਖਾਂਸੀ....
ਨਾਕ. ਦੇਖੋ, ਨਕ੍ਰ। ੨. ਸੰ. नक्क्. ਧਾ- ਵਧ (ਕ਼ਤਲ) ਕਰਨਾ....
ਸੰ. ਤੋਸ਼. ਸੰਗ੍ਯਾ- ਹਿੰਸਾ. ਵਧ। ੨. ਹਿੰਸਾ ਕਰਨ ਵਾਲਾ. ਵਧਿਕ। ੩. ਸੰ. ਤੋਸ. ਸੰਤੋਸ. ਤ੍ਰਿਪਤਿ। ੪. ਪ੍ਰਸੰਨਤਾ. ਦੇਖੋ, ਤੁਸ ੩....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਸੰ. ਵਿਰ੍ਤ. ਸੰਗ੍ਯਾ- ਵੱਟੀ. ਦੀਵੇ ਦੀ ਬਾਤੀ। ੨. ਮੋਮ ਦੀ ਬੱਤੀ, ਧੂਪਬੱਤੀ ਆਦਿ। ੩. ਦੇਖੋ, ਬਤੀਸ....
ਸੰ. ਖਾਦ੍ਯ. ਸੰਗ੍ਯਾ- ਖਾਣ ਯੋਗ੍ਯ ਪਦਾਰਥ. ਭੋਜਨ. ਖਾਜਾ. "ਖਾਜੁ ਹੋਇਆ ਮੁਰਦਾਰੁ." (ਵਾਰ ਸਾਰ ਮਃ ੧) "ਜਿਨਹੁ ਅਖਾਜ ਖਾਜ ਲਖ ਪਾਏ." (ਗੁਪ੍ਰਸੂ) ੨. ਸੰ. ਖਜੁ. ਖੁਜਲੀ. [حِکّہ] ਹ਼ਿੱਕਾ. Prurigo. ਇਸ ਦੇ ਕਾਰਣ ਹਨ- ਮੈਲਾ ਰਹਿਣਾ, ਨਿਰਮਲ ਅਤੇ ਪੱਕੀ ਹੋਈ ਗਿਜਾ ਨਾ ਖਾਣੀ, ਹਾਜਮੇ ਦਾ ਵਿਗੜਨਾ, ਜਿਗਰ ਦੀਆਂ ਬੀਮਾਰੀਆਂ ਹੋਣੀਆਂ, ਇਸਤ੍ਰੀਆਂ ਦੀ ਰਿਤੁ ਦਾ ਰੁਕਣਾ ਆਦਿ. ਜਦ ਲਹੂ ਵਿੱਚ ਉੱਪਰ ਲਿਖੇ ਕਾਰਣਾਂ ਤੋਂ ਵਿਗਾੜ ਹੁੰਦਾ ਹੈ ਤਾਂ ਸਾਰੇ ਸਰੀਰ ਉੱਤੇ ਖਾਜ ਹੋਣ ਲਗ ਜਾਂਦੀ ਹੈ. ਇਸ ਦਾ ਉਤੱਮ ਇਲਾਜ ਹੈ ਕਿ ਬਦਨ ਨੂੰ ਸਾਫ ਰੱਖੋ, ਲਹੂ ਸਾਫ ਕਰਨ ਦੀਆਂ ਦਵਾਈਆਂ ਖਾਓ ਪੀਓ, ਪਿੱਤਪਾਪੜਾ, ਚਰਾਇਤਾ, ਮੁੰਡੀ ਬੂਟੀ, ਚਿੱਟਾ ਚੰਨਣ, ਛੋਟੀ ਹਰੜ, ਇਹ ਪੰਜ ਪੰਜ ਮਾਸ਼ੇ, ਉਨਾਬ ਦੇ ਸੱਤ ਦਾਣੇ ਲੈ ਕੇ ਡੇਢ ਪਾ ਪਾਣੀ ਵਿੱਚ ਰਾਤ ਨੂੰ ਭਿਉਂ ਦਿਓ, ਸਵੇਰ ਵੇਲੇ ਮਲ ਅਤੇ ਛਾਣਕੇ ਦੇ ਤੌਲਾ ਸ਼ਰਬਤ ਉਨਾਬ ਮਿਲਾਕੇ ਪੀਓ.#ਖਟਿਆਈ, ਲਾਲ ਮਿਰਚਾਂ ਸ਼ਰਾਬ ਆਦਿ ਤੋਂ ਬਚਕੇ ਰਹੋ. ਤੁਚਾ ਨੂੰ ਕੋਮਲ ਕਰਨ ਵਾਲੇ ਬਟਣੇ ਮਲੋ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਅ਼. [دِماغ] ਸੰਗ੍ਯਾ- ਮਗ਼ਜ਼. ਮਸਤਿਸ੍ਕ. Brain. ਬੁੱਧਿ ਦਾ ਅਸਥਾਨ. ਇਹ ਸ਼ਰੀਰ ਦੇ ਸਾਰੇ ਅੰਗਾਂ ਦਾ ਸਰਦਾਰ ਹੈ. ਵਿਦ੍ਵਾਨਾਂ ਨੇ ਅੰਤਹਕਰਣ ਦਾ ਨਿਵਾਸ ਇਸੇ ਵਿੱਚ ਮੰਨਿਆ ਹੈ। ੨. ਬੁੱਧਿ. ਸਮਝ। ੩. ਅਭਿਮਾਨ. ਘਮੰਡ....
ਪੁਰਾਣਾ ਦਾ ਇਸਤ੍ਰੀ ਲਿੰਗ। ੨. ਪੁਰਾਣਾਂ ਨੇ. "ਜਸੁ ਵੇਦ ਪੁਰਾਣੀ ਗਾਇਆ." (ਸੂਹੀ ਛੰਤ ਮਃ ੫) ੩. ਪੁਰਾਣੋਂ ਮੇਂ. ਪੁਰਾਣਾਂ ਵਿੱਚ. "ਮਾਸੁ ਪੁਰਾਣੀ ਮਾਸੁ ਕਤੇਬੀ." (ਵਾਰ ਮਲਾ ਮਃ ੧)...
ਫ਼ਾ. [ریزِش] ਸੰਗ੍ਯਾ- ਟਪਕਣ (ਚੁਇਣ) ਦਾ ਭਾਵ। ੨. ਦੇਖੋ, ਨਜਲਾ....
ਸੰਗ੍ਯਾ- ਪਾਲਕੀ. ਸੁਖਅਸਵਾਰੀ. ਸੰ. ਉਪਾਨਸ। ੨. ਸੰ. ਜੋ ਪੀਨ (ਮੋਟੇ) ਨੂੰ ਭੀ ਨਾਸ਼ ਕਰ ਦੇਵੇ,¹ ਪੁਰਾਣੀ ਰੇਜਸ਼. ਇਸ ਤੋਂ ਨੱਕ ਦੀ ਸੁੰਘਣਸ਼ਕਤਿ ਜਾਂਦੀ ਰਹਿੰਦੀ ਹੈ. ਦੇਖੋ, ਨਜਲਾ. "ਪਾਂਡੁਰੋਗ ਪੀਨਸ ਕਟਿਦੇਸੀ." (ਚਰਿਤ੍ਰ ੪੦੫) "ਪੀਨਸ ਵਾਰੇ ਜੌ ਤਜ੍ਯੋ ਸ਼ੋਰਾ ਜਾਨ ਕਪੂਰ." (ਵ੍ਰਿੰਦ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਾਦਿਤ੍ਰ. ਵਾਜਾ. "ਵਾਤ ਵਜਨਿ ਟੰਮਕ ਭੇਰੀਆ." (ਸ੍ਰੀ ਮਃ ੫. ਪੈਪਾਇ) ੨. ਵਾਰ੍ਤਾ. ਗੱਲ. "ਤ ਵਾਤ ਨ ਪੁਛੈ ਕੇ." (ਜਪੁ) ੩. ਮੁਖ. ਮੂੰਹ. ਦੇਖੋ, ਵਾਤਿ ਅਤੇ ਵਾਤੁ। ੪. ਸੰ. वात्. ਧਾ- ਸੁਖੀ ਹੋਣਾ, ਇਕੱਠਾ ਕਰਨਾ, ਸੇਵਾ ਕਰਨਾ। ੫. ਸੰਗ੍ਯਾ- ਸਪਰਸ਼ ਗੁਣ ਵਾਲਾ ਤਤ੍ਵ. ਵਾਯੁ. ਪੌਣ। ੬. ਸ਼ਰੀਰ ਦਾ ਇੱਕ ਧਾਤੁ। ੭. ਦੇਖੋ, ਬਾਤ। ੮. ਦੇਖੋ, ਵ੍ਯਾੱਤ....
ਦੇਖੋ, ਬਿਗਾੜ....
ਸੰ. ਮਹਤ੍. ਵਿ- ਵਡਾ. ਮਹਾਨ. ਇਹ ਕਿਸੇ ਸ਼ਬਦ ਦੇ ਮੁੱਢ ਆਉਂਦਾ ਹੈ. "ਮਹਾਅਨੰਦ ਭਏ ਸੁਖ ਪਾਇਆ." (ਸੋਰ ਮਃ ੫)...
ਵਿ- ਦੁਃਖ ਦੇਣਵਾਲਾ. ਤਕਲੀਫ਼ਦਿਹ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਿਯੇ, ਲਈ. ਖ਼ਾਤਰ. ਸਦਕੇ....
ਇੱਕ ਰੋਗ. ਸੰ. काश ਅਤੇ काम [سُعال] ਸੁਆ਼ਲ. Cough. ਖੰਘ. ਇਹ ਰੋਗ ਬਹੁਤ ਖਟਿਆਈਆਂ ਦੇ ਸੇਵਨ, ਤੱਤੀਆਂ ਚੀਜਾਂ ਖਾਕੇ ਠੰਢਾ ਪਾਣੀ ਪੀਣ, ਧੂੰਆਂ ਅਤੇ ਧੂੜ ਨਾਸਾਂ ਦੇ ਰਾਹ ਅੰਦਰ ਜਾਣ, ਰੁੱਖੇ ਬੇਹੇ ਭੋਜਨ ਖਾਣ, ਗੰਦੇ ਥਾਂ ਰਹਿਣ ਅਤੇ ਰੇਜਸ਼ ਦੇ ਹੋਣ ਤੋਂ ਹੋਇਆ ਕਰਦਾ ਹੈ.#ਪੁਰਾਣੇ ਰੋਗਾਂ ਨਾਲ ਜਦ ਬੀਮਾਰ ਕਮਜ਼ੋਰ ਹੋ ਜਾਵੇ ਤਾਂ ਅਚਾਨਕ ਛਾਤੀ ਨੂੰ ਠੰਢ ਲਗਣ ਤੋਂ ਬੀ ਖਾਂਸੀ ਹੁੰਦੀ ਹੈ. ਜੇ ਵਿਚਾਰਕੇ ਦੇਖੀਏ ਤਾਂ ਇਹ ਸਾਰੇ ਰੋਗਾਂ ਦੀ ਜੜ੍ਹ ਹੈ. ਪੰਜਾਬੀ ਕਹਾਉਤ ਹੈ- "ਰੋਗਾਂ ਦਾ ਮੂਲ ਖਾਂਸੀ, ਝਗੜਿਆਂ ਦਾ ਮੂਲ ਹਾਂਸੀ."#ਖਾਂਸੀ ਦੇ ਰੋਗੀ ਦੇ ਕੰਠ ਤੋਂ ਅਵਾਜ਼ ਕਾਂਸੀ ਦੇ ਭੱਜੇ ਬਰਤਨ ਜੇਹੀ ਹੁੰਦੀ ਹੈ, ਛਾਤੀ ਵਿੱਚ ਖਿੱਚ ਪੈਂਦੀ ਹੈ, ਸਾਹ ਦੀਆਂ ਨਾਲੀਆਂ ਬਲਗਮ ਨਾਲ ਭਰ ਜਾਂਦੀਆਂ ਹਨ, ਗਲ ਅਤੇ ਜੀਭ ਉੱਤੇ ਕੰਡੇ ਜੇਹੇ ਹੋ ਜਾਂਦੇ ਹਨ, ਮੱਥੇ ਵਿੱਚ ਦਰਦ ਹੁੰਦਾ ਹੈ, ਭੁੱਖ ਘਟ ਜਾਂਦੀ ਹੈ. ਖਾਂਸੀ ਦੇ ਕਈ ਕਾਰਣ ਤੇ ਭੇਦ ਹਨ. ਸਿਆਣੇ ਹਕੀਮ ਦੇ ਸਲਾਹ ਨਾਲ ਇਲਾਜ ਹੋਣਾ ਚਾਹੀਏ, ਪਰ ਇਸ ਦੇ ਸਾਧਾਰਣ ਇਲਾਜ ਇਹ ਹਨ-#(੧) ਬਾਂਸੇ ਦੇ ਹਰੇ ਪੱਤਿਆਂ ਦਾ ਰਸ ਸ਼ਹਿਦ ਨਾਲ ਮਿਲਾਕੇ ਚੱਟਣਾ.#(੨) ਮੁਲੱਠੀ, ਬਹੇੜੇ ਦੀ ਛਿੱਲ, ਨਸ਼ਾਸਤਾ, ਕਤੀਰਾ ਗੂੰਦ, ਮਿਸ਼ਰੀ ਸਭ ਸਮਾਨ ਤੋਲ ਦੇ ਲੈ ਕੇ ਝਾੜਬੇਰੀ ਦੇ ਬੇਰ ਜਿੱਡੀ ਗੋਲੀ ਬਣਾਕੇ ਮੂੰਹ ਵਿੱਚ ਰੱਖਕੇ ਰਸਾ ਚੂਸਣਾ.#(੩) ਅਦਰਕ ਦੇ ਰਸ ਵਿੱਚ ਸ਼ਹਿਦ ਮਿਲਾਕੇ ਚੱਟਣਾ.#(੪) ਕਾਲੀਆਂ ਮਿਰਚਾਂ, ਅਫੀਮ, ਮਿਸ਼ਰੀ, ਕੱਥ, ਕਿੱਕਰ ਦਾ ਗੂੰਦ, ਇੱਕ ਇੱਕ ਮਾਸ਼ਾ ਲੈ ਕੇ ਪੀਸਕੇ ਰੱਤੀ ਰੱਤੀ ਦੀਆਂ ਗੋਲੀਆਂ ਸਵੇਰ ਵੇਲੇ ਅਤੇ ਸੌਣ ਵੇਲੇ ਗਰਮ ਜਲ ਨਾਲ ਖਾਣੀਆਂ.¹...
ਅ਼. [نُقصان] ਨੁਕ਼ਸਾਨ. ਸੰਗ੍ਯਾ- ਹਾਨਿ. ਜ਼ਿਆਨ. ਕ੍ਸ਼੍ਤਿ। ੨. ਕਮੀ ਘਾਟਾ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਅ਼. [خارج] ਵਿ- ਨਿਕਲਨੇ ਵਾਲਾ. ਬਾਹਰ ਹੋਣ ਵਾਲਾ। ੨. ਕੱਢਿਆ ਹੋਇਆ. ਬਾਹਰ ਕੀਤਾ ਹੋਇਆ। ੩. ਰੱਦ ਕੀਤਾ. ਖੰਡਿਤ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [علاج] ਸੰਗ੍ਯਾ- ਯਤਨ. ਉਪਾਇ। ੨. ਰੋਗ ਦੂਰ ਕਰਨ ਦਾ ਸਾਧਨ। ੩. ਯੁਕਤਿ. ਤਦਬੀਰ....
ਸੰ. ਤੈਲ. ਸੰਗ੍ਯਾ- ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਕਹੀਦਾ ਹੈ. "ਤੇਲ ਜਲੇ ਬਾਤੀ ਠਹਰਾਨੀ." (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. "ਦੀਪਕੁ ਬਾਂਧਿ ਧਰਿਓ ਬਿਨੁ ਤੇਲ." (ਰਾਮ ਕਬੀਰ) ਭਾਵ- ਗ੍ਯਾਨਦੀਪਕ....
ਦੇਖੋ, ਕਦੂਆ....
ਸੰਗ੍ਯਾ- ਨਾਸਿਕਾ ਦ੍ਵਾਰਾ ਸੁੰਘਣ ਦਾ ਦ੍ਰਵ੍ਯ. ਸੁੰਘਣੀ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਕ੍ਰਿ- ਮਰ੍ਦਨ ਕਰਨਾ. ਮਸਲਣਾ. ਕੁਚਲਣਾ....
ਅ਼. [طاقت] ਸੰਗ੍ਯਾ- ਜ਼ੋਰ. ਬਲ। ੨. ਸਾਮਰਥ੍ਯ. ਸ਼ਕਤਿ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਫ਼ਾ. [نرم] ਵਿ- ਕੋਮਲ. ਮੁਲਾਇਮ। ੨. ਸੰ. नर्म. ਸੰਗ੍ਯਾ- ਖੇਲ (ਖੇਡ). ੩. ਹਾਸੀ। ੪. ਖ਼ੁਸ਼ੀ....
ਅ਼. [غِذا] ਗ਼ਿਜਾ. ਸੰਗ੍ਯਾ- ਖ਼ੁਰਾਕ. ਭੋਜਨ....
ਸੰਗ੍ਯਾ- ਖਾਨਿ. ਕਾਨ। ੨. ਜੀਵਾਂ ਦੀ ਉਤਪੱਤੀ ਦੀ ਪ੍ਰਧਾਨ ਵੰਡ. "ਤੇਰੀਆ ਖਾਣੀ ਤੇਰੀਆ ਬਾਣੀ." (ਮਾਝ ਅਃ ਮਃ ੩) "ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ." (ਸੋਰ ਮਃ ੧)...
ਵਿ- ਠਰੀਹੋਈ. ਸੀਤਲ। ੨. ਸੰਗ੍ਯਾ- ਨਦੀ. "ਠੰਢੀ ਤਾਤੀ ਮਿਟੀ ਖਾਈ." (ਆਸਾ ਮਃ ੫) ਦੇਹ ਨੂੰ ਨਦੀ, ਅਗਨਿ ਅਤੇ ਮਿੱਟੀ ਖਾ ਲੈਂਦੀ ਹੈ। ੩. ਸੀਤਲਾ. ਚੇਚਕ. "ਅਬ ਜਾਨੋ ਇਹ ਬਾਲਕ ਠੰਢੀ ਖਾਇਯੋ." (ਗੁਵਿ ੬)...
ਅ਼. [ہوا] ਸੰਗ੍ਯਾ- ਪਵਨ. ਵਾਯੁ। ੨. ਇੱਛਾ। ੩. ਹਿਰਸ. ਤ੍ਰਿਸਨਾ। ੪. ਅ਼. [حوا] ਹ਼ੱਵਾ. Eve. ਦੇਖੋ, ਆਦਮ....
ਵਿ- ਤੀਨ. ਤ੍ਰਯ (ਤ੍ਰੈ)....
ਅ਼ [عُّناب] ਉ਼ਨਾਬ. ਸੰਗ੍ਯਾ- ਸਰਦ ਪਹਾੜਾਂ ਵਿੱਚ ਪੈਦਾ ਹੋਣ ਵਾਲਾ ਇੱਕ ਕਿਸਮ ਦਾ ਬੇਰ, ਜੋ ਸਿਆਹੀ ਦੀ ਝਲਕ ਨਾਲ ਭੂਰਾ ਹੁੰਦਾ ਹੈ. ਇਸ ਨੂੰ ਯੂਨਾਨੀ ਹਕੀਮ ਅਨੇਕ ਨੁਸਖ਼ਿਆਂ ਵਿੱਚ ਵਰਤਦੇ ਹਨ. ਇਸਦੀ ਤਾਸੀਰ ਸਰਦ ਤਰ ਅਤੇ ਦ੍ਰਾਵਕ (ਕਬਜ਼ ਕੁਸ਼ਾ) ਹੈ.#ਉਨਾਬ ਗਲੇ ਦੇ ਸੁਰ ਨੂੰ ਸਾਫ ਕਰਦਾ ਹੈ. ਲਹੂ ਦੇ ਵਿਕਾਰ ਮਿਟਾਉਂਦਾ ਹੈ. ਖਾਂਸੀ ਦੂਰ ਕਰਦਾ ਹੈ. ਕਮਰਪੀੜ ਜਿਗਰ ਦੇ ਰੋਗ ਅਤੇ ਪਿਆਸ ਬੁਝਾਉਣ ਲਈ ਬਹੁਤ ਗੁਣਕਾਰੀ ਹੈ। ੨. ਵਿ- ਉਨਾਬ. ਲੰਮੇ ਨੱਕ ਵਾਲਾ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਅ਼. [شربت] ਸ਼ੁਰਬ (ਪੀਣ) ਯੋਗ ਪਦਾਰਥ। ੨. ਦੇਖੋਤ ਸਰਬਤ੍ਰ....
ਫ਼ਾ. [بنفشہ] ਸੰਗ੍ਯਾ- ਪਹਾੜ ਵਿੱਚ ਹੋਣ ਵਾਲੀ ਇੱਕ ਬੂਟੀ, ਜਿਸ ਦੇ ਬੈਂਗਣੀ ਰੰਗ ਦੇ ਛੋਟੇ ਫੁੱਲ ਨਿਕਲਦੇ ਹਨ. ਇਸ ਦੀ ਤਾਸੀਰ ਸਰਦ ਤਰ¹ ਹੈ. ਇਹ ਖਾਸ ਕਰਕੇ ਜ਼ੁਕਾਮ (ਰੇਜ਼ਸ਼) ਖਾਂਸੀ ਅਤੇ ਤਾਪ ਰੋਗ ਦੂਰ ਕਰਨ ਲਈ ਉੱਤਮ ਮੰਨੀ ਗਈ ਹੈ. ਬਨਫਸ਼ਾ ਕਬਜ ਦੂਰ ਕਰਦੀ ਹੈ. ਦਾਝ ਸ਼ਾਂਤ ਕਰਣ ਵਾਲੀ ਹੈ. ਗਲਾ ਸਾਫ ਕਰਦੀ ਹੈ, ਸੋਜ ਹਟਾਉਂਦੀ ਅਤੇ ਨੀਂਦ ਲਿਆਉਂਦੀ ਹੈ. (L. Viola serpens)...
ਸੰਗ੍ਯਾ- ਤੋਲਕ. ਤੋਲਣ ਵਾਲਾ। ੨. ਸੰ. ਤੋਲ ਅਤੇ ਤੋਲਕ. ੧੨. ਮਾਸ਼ਾ ਭਰ ਵਜ਼ਨ. ਫ਼ਾ. [تولہ] ਤੋਲਹ. "ਖਿਨੁ ਤੋਲਾ ਖਿਨੁ ਮਾਸਾ." (ਬਸੰ ਮਃ ੧) ਭਾਵ- ਹਰਖ ਸ਼ੋਕ ਨਾਲ ਕਦੇ ਫੁਲਦਾ ਕਦੇ ਘਟਦਾ....
ਕ੍ਰਿ- ਪਾਨ ਕਰਨਾ....
ਸੰ. क्षवथु ਕ੍ਸ਼੍ਵਥੁ. [عطس] ਅ਼ਤ਼ਸ. Sneezing ਸਾਧਾਰਨ ਛਿੱਕਾਂ ਮਿਰਚ ਆਦਿਕ ਦੀ ਧਾਂਸ ਨੱਕ ਵਿੱਚ ਚੜ੍ਹਨ ਤੋਸ਼, ਸੂਰਜ ਵੱਲ ਤੱਕਣ ਤੋਂ, ਨੱਕ ਵਿੱਚ ਬੱਤੀ ਆਦਿਕ ਪਾਉਣ ਤੋਂ, ਨੱਕ ਦੀ ਕਿਨਟੀਆਂ ਵਿੱਚ ਖਾਜ ਹੋਣ ਤੋਂ ਆਇਆ ਕਰਦੀਆਂ ਹਨ, ਜੋ ਹਾਨੀਕਾਰਕ ਨਹੀ. ਜੋ ਛਿੱਕਾਂ ਦਿਮਾਗ ਦੀ ਕਮਜੋਰੀ, ਪੁਰਾਣੀ ਰੇਜ਼ਿਸ਼ (ਪੀਨਸ) ਅਤੇ ਵਾਤ ਕਫ ਦੇ ਵਿਗਾੜ ਤੋਂ ਹੁੰਦੀਆਂ ਹਨ, ਉਹ ਰੋਗਰੂਪ ਮਹਾ ਦੁਖਦਾਈ ਹਨ. ਜਿਸ ਤਰਾਂ ਫੇਫੜਿਆਂ ਵਾਸਤੇ ਖਾਂਸੀ ਦੁਖਦਾਈ ਹੈ ਇਸੇ ਤਰਾਂ ਦਿਮਾਗ ਨੂੰ ਛਿੱਕਾਂ ਨੁਕਸਾਨ ਦੇਣ ਵਾਲੀਆਂ ਹਨ, ਪਰ ਉਹ ਛਿੱਕਾਂ ਦਿਮਾਗ ਲਈ ਹਾਨੀਕਾਰਕ ਨਹੀਂ ਜੋ ਨਜਲੇ ਦੇ ਖਾਰਿਜ ਕਰਨ ਵਾਸਤੇ ਦਵਾਈਆਂ ਨਾਲ ਦਿੱਤੀਆਂ ਜਾਂਦੀਆਂ ਹਨ.#ਛਿੱਕਾਂ ਦਾ ਸਾਧਾਰਨ ਇਲਾਜ ਇਹ ਹੈ ਕਿ- ਸਰ੍ਹੋਂ ਦੇ ਤੇਲ, ਬਦਾਮਰੌਗਨ, ਜੈਤੂਨ ਦੇ ਤੇਲ ਅਤੇ ਕੱਦੂ ਦੇ ਤੇਲ ਦੀ ਨਸਵਾਰ ਲੈਣੀ. ਮੱਥੇ ਨੂੰ ਕੋਸੇ ਪਾਣੀ ਦੇ ਛਿੱਟੇ ਮਾਰਨੇ ਅਤੇ ਸਿਰ ਤੇ ਕੱਦੂ ਦਾ ਤੇਲ ਮਲਣਾ. ਦਿਮਾਗ ਨੂੰ ਤਾਕਤ ਦੇਣ ਵਾਲੀ ਨਰਮ ਗਿਜਾ ਖਾਣੀ. ਸਿਰ ਮੱਥੇ ਨੂੰ ਠੰਢੀ ਹਵਾ ਤੋਂ ਬਚਾਉਣਾ. ਬੀਹਦਾਣਾ ਤਿੰਨ ਮਾਸ਼ੇ, ਉਨਾਬ ਪੰਜ ਦਾਣੇ, ਸਪਿਸਤਾਂ ਨੌ ਦਾਣੇ, ਪਾਣੀ ਵਿੱਚ ਉਬਾਲਕੇ ਛਾਣਕੇ ਦੋ ਤੋਲੇ ਸ਼ਰਬਤ ਬਨਫਸ਼ਾ ਅਤੇ ਇੱਕ ਤੋਲਾ ਕੱਦੂ ਦੇ ਬੀਜਾਂ ਦਾ ਸ਼ਰਬਤ ਮਿਲਾਕੇ ਪੀਣਾ.#ਹਿੰਦੂਮਤ ਦੇ ਗ੍ਰੰਥਾਂ ਵਿੱਚ ਛਿੱਕ ਦੇ ਸ਼ੁਭ ਅਸ਼ੁਭ ਅਨੇਕ ਫਲ ਲਿਖੇ ਹਨ, ਯਥਾ ਅਗਨਿ ਕੋਣ ਵਿੱਚ ਛਿੱਕ ਹੋਣ ਤੋਂ ਸ਼ੋਕ, ਦੱਖਣ ਵਿੱਚ ਨੁਕਸਾਨ, ਪੱਛਮ ਵੱਲ ਛਿੱਕ ਹੋਣ ਤੋਂ ਮਿੱਠੇ ਅੰਨ ਦਾ ਲਾਭ, ਵਾਯਵੀ ਕੋਣ ਵਿੱਚ ਅੰਨ ਦੀ ਪ੍ਰਾਪਤੀ, ਉੱਤਰ ਵਿੱਚ ਕਲਹ, ਈਸ਼ਾਨ ਕੋਣ ਵਿੱਚ ਛਿੱਕ ਹੋਣ ਤੋਂ ਮਰਨ ਹੁੰਦਾ ਹੈ, ਇਤ੍ਯਾਦਿ. ਦੇਖੋ, ਗਰੁੜ ਜ੍ਯੋਤਿਸਚਕ੍ਰ.#ਗੁਰਮਤ ਵਿੱਚ ਛਿੱਕ ਦਾ ਸ਼ੁਭ ਅਸ਼ੁਭ ਫਲ ਨਹੀਂ ਮੰਨਿਆ. "ਭਾਖ ਸੁਭਾਖ ਵਿਚਾਰ, ਨਾ ਛਿੱਕ ਮਨਾਇਆ." (ਭਾਗੁ) ਦੇਖੋ, ਅਵਾਸੀ....
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....
ਸੰ. ਵਿ- ਜੋ ਸ਼ੁਭ (ਚੰਗਾ) ਨਹੀਂ. ਬੁਰਾ। ੨. ਸੰਗ੍ਯਾ- ਅਮੰਗਲ. ਅਹਿਤ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਵ੍ਯ- ਜਿਸ ਤਰਹ. ਜਿਸ ਪ੍ਰਕਾਰ ਸੇ. ਜੈਸੇ. ਜਿਵੇਂ। ੨. ਬਰਾਬਰ. ਤੁੱਲ. ਸਮਾਨ....
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...
ਸੰ. ਸੰਗ੍ਯਾ- ਕੂਣਾ. ਗੋਸ਼ਾ. ਕਿਨਾਰਾ। ੨. ਦੋ ਦਿਸ਼ਾ ਦੇ ਮੱਧ ਦੀ ਦਿਸ਼ਾ. ਉਪਦਿਸ਼ਾ. ਦੇਖੋ, ਦਿਸ਼ਾ। ੩. ਸਾਰੰਗੀ ਦਾ ਬਾਲਦਾਰ ਕਮਾਨਚਾ. ਗਜ਼। ੪. ਤਲਵਾਰ ਆਦਿਕ ਸ਼ਸਤ੍ਰਾਂ ਦੀ ਧਾਰ। ੫. ਢੋਲ ਦਾ ਡੱਗਾ....
ਸੰ. ਸ਼ੋਕ. ਸੰਗ੍ਯਾ- ਤਪਤ. ਤੇਜ. ਗਰਮੀ. "ਕਿ ਆਦਿੱਤ ਸੋਕੈ." (ਜਾਪੁ) ਸੂਰਜ ਨੂੰ ਗਰਮੀ ਦੇਣ ਵਾਲਾ ਹੈ. "ਨ ਸੀਤ ਹੈ ਨ ਸੋਕ ਹੈ." (ਅਕਾਲ) ੨. ਰੰਜ. ਗਮ। ੩. ਮੁਸੀਬਤ. ਵਿਪਦਾ....
ਦੇਖੋ, ਦਕ੍ਸ਼ਿਣ....
ਸੰ. अन्न. ਸੰਗ੍ਯਾ- ਜਿਸ ਨਾਲ ਪ੍ਰਾਣ ਧਾਰਣ ਕਰੀਏ. ਖਾਣ ਲਾਇਕ ਪਦਾਰਥ. ਭੋਜਨ।#੨. ਅਨਾਜ. ਦਾਣਾ। ੩. ਪਾਰਬ੍ਰਹ੍ਮ. ਕਰਤਾਰ, ਜਿਸ ਦੀ ਸੱਤਾ ਨਾਲ ਜੀਵ ਪ੍ਰਾਣ ਧਾਰਦੇ ਹਨ। ੪. ਸੂਰਜ। ੫. ਪ੍ਰਾਣ। ੬. ਭੋਗਣ ਯੋਗ੍ਯ ਪਦਾਰਥ....
ਸੰਗ੍ਯਾ- ਫਾਇਦਾ. ਨਫ਼ਾ. ਦੇਖੋ, ਲਭ ਧਾ. "ਲਾਭ ਮਿਲੈ, ਤ਼ੋਟਾ ਹਿਰੈ." (ਗਉ ਥਿਤੀ ਮਃ ੫) ੨. ਬਿਆਜ. ਸੂਦ। ੩. ਇਲਮ. ਗਿਆਨ....
ਦੇਖੋ, ਉਪਦਿਸ਼ਾ, ਦਿਸ਼ਾ ਅਤੇ ਬਾਇਵ....
ਸੰਗ੍ਯਾ- ਪ੍ਰਾਪ੍ਤਿ. ਮਿਲਣ ਦਾ ਭਾਵ. ਮਿਲਣਾ. ਹਾਸਿਲ ਹੋਣਾ। ੨. ਪਹੁਁਚ. ਗਮ੍ਯਤਾ। ੩. ਲਾਭ. "ਪ੍ਰਾਪਤਿ ਪੋਤਾ ਕਰਮ ਪਸਾਉ." (ਰਾਮ ਮਃ੧) ੪. ਆਮਦਨ. ਆਯ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਸੰਗ੍ਯਾ- ਕਲੇਸ਼. ਝਗੜਾ। ੨. ਯੁੱਧ. ਜੰਗ। ੩. ਤਲਵਾਰ ਦਾ ਮਿਆਨ....
ਸੰ. ਈਸ਼ਾਨ. ਸੰਗ੍ਯਾ- ਸ਼ਿਵ. ਰੁਦ੍ਰ। ੨. ਪੂਰਵ ਅਤੇ ਉੱਤਰ ਦੇ ਵਿਚਕਾਰ ਦੀ ਉਪਦਿਸ਼ਾ। ੩. ਸ੍ਵਾਮੀ. ਮਾਲਿਕ....
ਦੇਖੋ, ਮਰਣ. "ਮਰਨ ਜੀਵਨ ਕੀ ਸੰਕਾ ਨਾਸੀ." (ਪ੍ਰਭਾ ਕਬੀਰ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰ. ਵ੍ਯ- ਇਹ ਹੈ ਜਿਸ ਦੇ ਮੁੱਢ. ਇਸੇ ਪ੍ਰਕਾਰ. ਵਗ਼ੈਰਾ....
ਸੰ. गरुड ਸੰਗ੍ਯਾ- ਵਿਨਤਾ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ, ਜੋ ਵਿਸਨੁ ਦਾ ਵਾਹਨ ਅਤੇ ਪੰਛੀਆਂ ਦਾ ਰਾਜਾ ਲਿਖਿਆ ਹੈ. ਇਸ ਦਾ ਅੱਧਾ ਧੜ ਪੰਛੀ ਦਾ ਅਤੇ ਉਪੱਰਲਾ ਭਾਗ ਮਨੁੱਖ ਦਾ ਹੈ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਗਰੁੜ ਦੇਵਤਿਆਂ ਨੂੰ ਜਿੱਤਕੇ ਸੁਰਗ ਤੋਂ ਅਮ੍ਰਿਤ ਲੈ ਆਇਆ, ਤਦ ਵਿਸਨੁ ਨੇ ਰੀਝਕੇ ਆਖਿਆ ਕਿ ਵਰ ਮੰਗ. ਗਰੁੜ ਨੇ ਕਿਹਾ ਕਿ ਮੈਂ ਸਦਾ ਆਪ ਦੇ ਉੱਪਰ ਰਹਾਂ, ਵਿਸਨੁ ਨੇ ਇਹ ਬਾਤ ਮੰਨ ਲਈ, ਪਰ ਗਰੁੜ ਨੇ ਮਨ ਵਿੱਚ ਸੋਚਿਆ ਕਿ ਇਹ ਗੱਲ ਚੰਗੀ ਨਹੀਂ ਹੋਈ, ਕਿਉਂਕਿ ਅਜਿਹਾ ਹੋਣ ਤੋਂ ਵਿਸਨੁ ਦਾ ਅਪਮਾਨ ਹੈ. ਗਰੁੜ ਨੇ ਵਿਸਨੁ ਨੂੰ ਆਖਿਆ ਕਿ ਆਪ ਮੈਥੋਂ ਕੋਈ ਵਰ ਲੈ ਲਓ. ਵਿਸਨੁ ਨੇ ਆਖਿਆ ਕਿ ਤੂੰ ਮੇਰੀ ਸਵਾਰੀ ਬਣਜਾ. ਹੁਣ ਚਿੰਤਾ ਇਹ ਹੋਈ ਕਿ ਦੋਹਾਂ ਨੂੰ ਇੱਕ ਦੂਜੇ ਦੇ ਹੇਠ ਹੋਣ ਪਿਆ. ਅੰਤ ਨੂੰ ਵਡੀ ਵਿਚਾਰ ਪਿੱਛੋਂ ਇਹ ਫੈਸਲਾ ਹੋਇਆ ਕਿ ਗਰੁੜ ਵਿਸਨੁ ਦੀ ਧੁਜਾ ਉੱਪਰ ਰਹੇ, ਇਸ ਤੋਂ ਵਿਸਨੁ ਦਾ ਵਾਹਨ ਭੀ ਹੋ ਗਿਆ ਅਤੇ ਵਿਸਨੁ ਦੇ ਉੱਪਰ ਭੀ ਹੋਇਆ.#"ਗਰੁੜ ਚੜੇ ਆਏ ਗੋਪਾਲ." (ਭੈਰ ਨਾਮਦੇਵ) ੨. ਦੇਖੋ, ਗਰੁੜੁ....
ਸਤਿਗੁਰੂ ਦਾ ਸਿੱਧਾਂਤ। ੨. ਗੁਰੂ ਦਾ ਥਾਪਿਆ ਧਰਮ ਦਾ ਨਿਯਮ....
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਸੰ. ਭਕ੍ਸ਼੍. ਖਾਣ ਦੀ ਕ੍ਰਿਯਾ. ਖਾਨਪਾਨ. "ਬਹੁ ਜੋਨੀ ਦੁਰਗੰਧ ਭਾਖੁ." (ਮਾਰੂ ਮਃ ੪) "ਭਾਖਿਲੇ ਪੰਚੈ ਹੋਇ ਸਬੂਰੀ." (ਭੈਰ ਕਬੀਰ) ਪੰਜ ਵਿਕਾਰਾਂ ਨੂੰ ਭਕ੍ਸ਼੍ਣ ਕਰਲੈ। ੨. ਭਾਸਣ. ਕਥਨ. ਦੇਖੋ, ਭਾਸ ੨. "ਕਹੁ ਕਬੀਰ ਅਖਰ ਦੁਇ ਭਾਖਿ." (ਗਉ ਕਬੀਰ) ੩. ਭਾਸਾ. ਬੋਲੀ. "ਭਾਖ ਸੁਭਾਖ ਵਿਚਾਰ ਨ ਛਿੱਕ ਮਨਾਇਆ." (ਭਾਗੁ) ੪. ਭਾਸ਼੍ਯ. ਵ੍ਯਾਖ੍ਯਾ. ਟੀਕਾ ਸੂਤ੍ਰਾਂ ਤੇ ਕੀਤੀ ਵ੍ਯਾਖ੍ਯਾ. "ਕਹੂੰ ਭਾਖ ਬਾਚੈਂ, ਕਹੂੰ ਕੌਮਦੀਅੰ." (ਗ੍ਯਾਨ) ਕਿਤੇ ਪਤੰਜਲਿ ਦਾ ਮਹਾਭਾਸ਼੍ਯ ਪੜ੍ਹਦੇ ਹਨ ਅਤੇ ਕਿਤੇ ਕੌਮੁਦੀ ਨੂੰ ਪੜ੍ਹਦੇ ਹਨ....
ਸੰ. ਸੁਭਾਸਾ. ਸੰਗ੍ਯਾ- ਉੱਤਮ ਬੋਲੀ। ੨. ਅਜੇਹੀ ਗੱਲ ਬਾਤ, ਜੋ ਆਸਾਨੀ ਨਾਲ ਸਮਝੀ ਜਾ ਸਕੇ. ਜਿਸ ਵਿੱਚ ਔਖੇ ਪਦ ਨਾ ਵਰਤੇ ਜਾਣ। ੩. ਸ਼ਕੁਨਸ਼ਾਸਤ੍ਰ ਅਨੁਸਾਰ ਮੰਗਲ ਜਣਾਉਣ ਵਾਲੀ ਬੋਲੀ. "ਭਾਖ ਸੁਭਾਖ ਵਿਚਾਰ ਨ ਛਿੱਕ ਮਨਾਇਆ." (ਭਾਗੁ)...
ਦੇਖੋ, ਬਿਚਾਰ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਸੰਗ੍ਯਾ- ਉਬਾਸੀ. ਜੰਭਾਈ. ਅਵਾਸੀ ਆਲਸ ਅਤੇ ਨੀਂਦ ਦਾ ਚਿੰਨ੍ਹ ਹੈ. ਮਿਸ਼ਕਾਤ ਵਿੱਚ ਲੇਖ ਹੈ ਕਿ ਛਿੱਕ ਈਸ਼੍ਵਰ ਦੀ ਕ੍ਰਿਪਾ ਨਾਲ ਅਤੇ ਅਵਾਸੀ ਕੋਪ ਨਾਲ ਆਉਂਦੀ ਹੈ. ਜੋ ਅਵਾਸੀ ਸਮੇਂ ਮੂੰਹ ਨੂੰ ਹੱਥ ਨਾਲ ਨਹੀਂ ਢੱਕਦਾ, ਸ਼ੈਤਾਨ ਉਸ ਪੁਰ ਹਁਸਦਾ ਹੈ. ਗੁਰੁਮਤ ਵਿੱਚ ਇਸ ਦਾ ਸ਼ੁਭ ਅਸ਼ੁਭ ਫਲ ਨਹੀਂ, ਇਹ ਕੇਵਲ ਸਰੀਰ ਦੀ ਕੁਦਰਤੀ ਕਾਰ ਹੈ ਦੇਖੋ, ਉਬਾਸੀ....