ਖਾਂਸੀ

khānsīखांसी


ਇੱਕ ਰੋਗ. ਸੰ. काश ਅਤੇ काम [سُعال] ਸੁਆ਼ਲ. Cough. ਖੰਘ. ਇਹ ਰੋਗ ਬਹੁਤ ਖਟਿਆਈਆਂ ਦੇ ਸੇਵਨ, ਤੱਤੀਆਂ ਚੀਜਾਂ ਖਾਕੇ ਠੰਢਾ ਪਾਣੀ ਪੀਣ, ਧੂੰਆਂ ਅਤੇ ਧੂੜ ਨਾਸਾਂ ਦੇ ਰਾਹ ਅੰਦਰ ਜਾਣ, ਰੁੱਖੇ ਬੇਹੇ ਭੋਜਨ ਖਾਣ, ਗੰਦੇ ਥਾਂ ਰਹਿਣ ਅਤੇ ਰੇਜਸ਼ ਦੇ ਹੋਣ ਤੋਂ ਹੋਇਆ ਕਰਦਾ ਹੈ.#ਪੁਰਾਣੇ ਰੋਗਾਂ ਨਾਲ ਜਦ ਬੀਮਾਰ ਕਮਜ਼ੋਰ ਹੋ ਜਾਵੇ ਤਾਂ ਅਚਾਨਕ ਛਾਤੀ ਨੂੰ ਠੰਢ ਲਗਣ ਤੋਂ ਬੀ ਖਾਂਸੀ ਹੁੰਦੀ ਹੈ. ਜੇ ਵਿਚਾਰਕੇ ਦੇਖੀਏ ਤਾਂ ਇਹ ਸਾਰੇ ਰੋਗਾਂ ਦੀ ਜੜ੍ਹ ਹੈ. ਪੰਜਾਬੀ ਕਹਾਉਤ ਹੈ- "ਰੋਗਾਂ ਦਾ ਮੂਲ ਖਾਂਸੀ, ਝਗੜਿਆਂ ਦਾ ਮੂਲ ਹਾਂਸੀ."#ਖਾਂਸੀ ਦੇ ਰੋਗੀ ਦੇ ਕੰਠ ਤੋਂ ਅਵਾਜ਼ ਕਾਂਸੀ ਦੇ ਭੱਜੇ ਬਰਤਨ ਜੇਹੀ ਹੁੰਦੀ ਹੈ, ਛਾਤੀ ਵਿੱਚ ਖਿੱਚ ਪੈਂਦੀ ਹੈ, ਸਾਹ ਦੀਆਂ ਨਾਲੀਆਂ ਬਲਗਮ ਨਾਲ ਭਰ ਜਾਂਦੀਆਂ ਹਨ, ਗਲ ਅਤੇ ਜੀਭ ਉੱਤੇ ਕੰਡੇ ਜੇਹੇ ਹੋ ਜਾਂਦੇ ਹਨ, ਮੱਥੇ ਵਿੱਚ ਦਰਦ ਹੁੰਦਾ ਹੈ, ਭੁੱਖ ਘਟ ਜਾਂਦੀ ਹੈ. ਖਾਂਸੀ ਦੇ ਕਈ ਕਾਰਣ ਤੇ ਭੇਦ ਹਨ. ਸਿਆਣੇ ਹਕੀਮ ਦੇ ਸਲਾਹ ਨਾਲ ਇਲਾਜ ਹੋਣਾ ਚਾਹੀਏ, ਪਰ ਇਸ ਦੇ ਸਾਧਾਰਣ ਇਲਾਜ ਇਹ ਹਨ-#(੧) ਬਾਂਸੇ ਦੇ ਹਰੇ ਪੱਤਿਆਂ ਦਾ ਰਸ ਸ਼ਹਿਦ ਨਾਲ ਮਿਲਾਕੇ ਚੱਟਣਾ.#(੨) ਮੁਲੱਠੀ, ਬਹੇੜੇ ਦੀ ਛਿੱਲ, ਨਸ਼ਾਸਤਾ, ਕਤੀਰਾ ਗੂੰਦ, ਮਿਸ਼ਰੀ ਸਭ ਸਮਾਨ ਤੋਲ ਦੇ ਲੈ ਕੇ ਝਾੜਬੇਰੀ ਦੇ ਬੇਰ ਜਿੱਡੀ ਗੋਲੀ ਬਣਾਕੇ ਮੂੰਹ ਵਿੱਚ ਰੱਖਕੇ ਰਸਾ ਚੂਸਣਾ.#(੩) ਅਦਰਕ ਦੇ ਰਸ ਵਿੱਚ ਸ਼ਹਿਦ ਮਿਲਾਕੇ ਚੱਟਣਾ.#(੪) ਕਾਲੀਆਂ ਮਿਰਚਾਂ, ਅਫੀਮ, ਮਿਸ਼ਰੀ, ਕੱਥ, ਕਿੱਕਰ ਦਾ ਗੂੰਦ, ਇੱਕ ਇੱਕ ਮਾਸ਼ਾ ਲੈ ਕੇ ਪੀਸਕੇ ਰੱਤੀ ਰੱਤੀ ਦੀਆਂ ਗੋਲੀਆਂ ਸਵੇਰ ਵੇਲੇ ਅਤੇ ਸੌਣ ਵੇਲੇ ਗਰਮ ਜਲ ਨਾਲ ਖਾਣੀਆਂ.¹


इॱक रोग. सं. काश अते काम [سُعال] सुआ़ल. Cough. खंघ. इह रोग बहुत खटिआईआं दे सेवन, तॱतीआं चीजां खाके ठंढा पाणी पीण, धूंआं अते धूड़ नासां दे राह अंदर जाण, रुॱखे बेहे भोजन खाण, गंदे थां रहिण अते रेजश दे होण तों होइआ करदा है.#पुराणे रोगां नाल जद बीमार कमज़ोर हो जावे तां अचानक छाती नूं ठंढ लगण तों बी खांसी हुंदी है. जे विचारके देखीए तां इह सारे रोगां दी जड़्ह है. पंजाबी कहाउत है- "रोगां दा मूल खांसी, झगड़िआं दा मूल हांसी."#खांसी दे रोगी दे कंठ तों अवाज़ कांसी दे भॱजे बरतन जेही हुंदी है, छाती विॱच खिॱच पैंदी है, साह दीआं नालीआं बलगम नाल भर जांदीआं हन, गल अते जीभ उॱते कंडे जेहे हो जांदे हन, मॱथे विॱच दरद हुंदा है, भुॱख घट जांदी है. खांसी दे कई कारण ते भेद हन. सिआणे हकीम दे सलाह नाल इलाज होणा चाहीए, पर इस दे साधारण इलाज इह हन-#(१) बांसे दे हरे पॱतिआं दा रस शहिद नाल मिलाके चॱटणा.#(२) मुलॱठी, बहेड़े दी छिॱल, नशासता, कतीरा गूंद, मिशरी सभ समानतोल दे लै के झाड़बेरी दे बेर जिॱडी गोली बणाके मूंह विॱच रॱखके रसा चूसणा.#(३) अदरक दे रस विॱच शहिद मिलाके चॱटणा.#(४) कालीआं मिरचां, अफीम, मिशरी, कॱथ, किॱकर दा गूंद, इॱक इॱक माशा लै के पीसके रॱती रॱती दीआं गोलीआं सवेर वेले अते सौण वेले गरम जल नाल खाणीआं.¹