pīnasaपीनस
ਸੰਗ੍ਯਾ- ਪਾਲਕੀ. ਸੁਖਅਸਵਾਰੀ. ਸੰ. ਉਪਾਨਸ। ੨. ਸੰ. ਜੋ ਪੀਨ (ਮੋਟੇ) ਨੂੰ ਭੀ ਨਾਸ਼ ਕਰ ਦੇਵੇ,¹ ਪੁਰਾਣੀ ਰੇਜਸ਼. ਇਸ ਤੋਂ ਨੱਕ ਦੀ ਸੁੰਘਣਸ਼ਕਤਿ ਜਾਂਦੀ ਰਹਿੰਦੀ ਹੈ. ਦੇਖੋ, ਨਜਲਾ. "ਪਾਂਡੁਰੋਗ ਪੀਨਸ ਕਟਿਦੇਸੀ." (ਚਰਿਤ੍ਰ ੪੦੫) "ਪੀਨਸ ਵਾਰੇ ਜੌ ਤਜ੍ਯੋ ਸ਼ੋਰਾ ਜਾਨ ਕਪੂਰ." (ਵ੍ਰਿੰਦ)
संग्या- पालकी. सुखअसवारी. सं. उपानस। २. सं. जो पीन (मोटे) नूं भी नाश कर देवे,¹ पुराणी रेजश. इस तों नॱक दी सुंघणशकति जांदी रहिंदी है. देखो, नजला. "पांडुरोग पीनस कटिदेसी." (चरित्र ४०५) "पीनस वारे जौ तज्यो शोरा जान कपूर." (व्रिंद)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਲ੍ਯੰਕ (ਮੰਜੇ) ਪੁਰ ਛੱਤ ਪਾਕੇ ਬਣਾਈ ਇੱਕ ਪ੍ਰਕਾਰ ਦੀ ਡੋਲੀ. ਜਿਸ ਨੂੰ ਕਹਾਰ ਕੰਨ੍ਹਿਆਂ ਪੁਰ ਚੁਕਦੇ ਹਨ. ਇਸੇ ਤੋਂ ਪੁਰਤਗਾਲਾਂ ਨੇ Palanquin ਸ਼ਬਦ ਬਣਾ ਲਿਆ ਹੈ....
ਸੰਗ੍ਯਾ- ਕਸੀ, ਕੁਹਾੜੇ ਦਾ ਉਹ ਛੇਕ, ਜਿਸ ਵਿੱਚ ਦਸ੍ਤਾ ਠੋਕਿਆ ਹੁੰਦਾ ਹੈ। ੨. ਸੰ. ਵਿ- ਮੋਟਾ. ਸਥੂਲ. "ਮਿਨ ਕਰ ਜਿਤੋ ਕਹ੍ਯੋ ਪਰਿਮਾਨ। ਤਿਤੋ ਰਾਖ ਕਰ ਪੀਨ ਮਹਾਨ." (ਗੁਪ੍ਰਸੂ) ੩. ਵ੍ਰਿੱਧੀ ਨੂੰ ਪ੍ਰਾਪਤ ਹੋਇਆ. "ਸ੍ਰੀ ਅਰਜਨ ਜੀ ਗੁਰੂ ਭਏ ਪਰਉਪਕਾਰੀ ਪੀਨ." (ਗੁਪ੍ਰਸੂ) ੪. ਭਰਿਆ ਹੋਇਆ. ਪੂਰਣ. "ਪੁੰਨ ਹੀਨ ਤਨ ਪਾਪਨ ਪੀਨ." (ਨਾਪ੍ਰ) ੫. ਪਾਨੀਯ (ਜਲ) ਦੀ ਥਾਂ ਭੀ ਪੀਨ ਸ਼ਬਦ ਆਇਆ ਹੈ. "ਮੀਨ ਹੀਨ ਬਿਨ ਪੀਨ." (ਚਕ੍ਰਧਰ ਚਰਿਤ੍ਰ ਚਾਰੁ ਚੰਦ੍ਰਿਕਾ)...
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....
ਪੁਰਾਣਾ ਦਾ ਇਸਤ੍ਰੀ ਲਿੰਗ। ੨. ਪੁਰਾਣਾਂ ਨੇ. "ਜਸੁ ਵੇਦ ਪੁਰਾਣੀ ਗਾਇਆ." (ਸੂਹੀ ਛੰਤ ਮਃ ੫) ੩. ਪੁਰਾਣੋਂ ਮੇਂ. ਪੁਰਾਣਾਂ ਵਿੱਚ. "ਮਾਸੁ ਪੁਰਾਣੀ ਮਾਸੁ ਕਤੇਬੀ." (ਵਾਰ ਮਲਾ ਮਃ ੧)...
ਦੇਖੋ, ਨਜਲਾ....
ਨਾਕ. ਦੇਖੋ, ਨਕ੍ਰ। ੨. ਸੰ. नक्क्. ਧਾ- ਵਧ (ਕ਼ਤਲ) ਕਰਨਾ....
ਅ਼. [نزلہ] ਡਿਗਣ ਦੀ ਕ੍ਰਿਯਾ. ਪਤਨ। ੨. ਯੂਨਾਨੀ ਹਿਕਮਤ ਅਨੁਸਾਰ ਸ਼ਰੀਰ ਦਾ ਇਕ ਵਿਕਾਰ, ਜੋ ਗਰਮੀ ਦੇ ਕਾਰਣ ਸਿਰੋਂ ਢਲਕੇ ਸ਼ਰੀਰ ਦੇ ਅੰਗਾਂ ਅੰਦਰ ਪ੍ਰਵੇਸ਼ ਕਰਦਾ ਹੈ. ਜਿਸ ਅੰਗ ਵੱਲ ਇਹ ਢਲਦਾ ਹੈ ਉਸ ਨੂੰ ਖਰਾਬ ਕਰ ਦਿੰਦਾ ਹੈ. ਇਹ ਯਕੀਨ ਹੈ ਕਿ ਜੇ ਇਹ ਪਾਣੀ ਸਿਰ ਵਿੱਚ ਹੀ ਰਹਿਜਾਵੇ ਤਦ ਕੇਸ਼ ਚਿੱਟੇ ਹੋ ਜਾਂਦੇ ਹਨ. ਜੇ ਅੱਖਾਂ ਤੇ ਡਿਗੇ ਤਦ ਨਜਰ ਮਧਮ ਪੈ ਜਾਂਦੀ ਹੈ. ਕੰਨਾਂ ਪੁਰ ਡਿਗੇ ਤਾਂ ਸੁਣਾਈ ਘੱਟ ਦਿੰਦਾ ਹੈ. ਨਕ ਤੇ ਆਵੇ ਤਾਂ ਜ਼ੁਕਾਮ ਹੋ ਜਾਂਦਾ ਹੈ ਇਤ੍ਯਾਦਿ।#੩. ਇੱਕ ਖਾਸ ਰੋਗ. ਸੰ. ਪ੍ਰਤਿਸ਼੍ਯਾਯ. ਰੇਜ਼ਸ਼. ਰੇਸ਼ਾ. Catarrh. ਇਸ ਦੇ ਲਛਣ ਹਨ- ਨਾਸਾਂ ਵਿੱਚੋਂ ਗੰਦਾ ਗੰਧਲਾ ਗਰਮ ਪਾਣੀ ਵਹਿਣਾ, ਅੱਖਾਂ ਤੋਂ ਜਲ ਆਉਣਾ, ਨਕ ਵਿਚ ਚੋਭ ਅਤੇ ਖੁਰਕ ਹੋਣੀ, ਛਿੱਕਾਂ (ਨਿੱਛਾਂ) ਆਉਣੀਆਂ, ਸਿਰਪੀੜ, ਘਬਰਾਹਟ ਅਤੇ ਖਾਣ- ਪੀਣ ਤੋਂ ਅਰੁਚੀ ਹੋਣੀ, ਹਲਕਾ ਤਾਪ ਹੋਣਾ, ਕੰਠ ਦੇ ਸੁਰ ਦਾ ਵਿਗੜਨਾ ਆਦਿਕ.#ਨਜਲੇ ਦੇ ਕਾਰਣ ਹਨ- ਮੇਦਾ ਅਤੇ ਅੰਤੜੀ ਗੰਦੀ ਹੋਣੀ, ਮਲ ਮੂਤ੍ਰ ਦੇ ਵੇਗ ਰੋਕਣੇ, ਧੂਆਂ ਅਤੇ ਧੂੜ ਫੱਕਣੀ, ਅਚਾਨਕ ਠੰਢੀ ਹਵਾ ਦਾ ਲਗਣਾ, ਕ੍ਰੋਧ ਕਰਨਾ, ਮੌਸਮਾਂ ਦਾ ਬਦਲ, ਗੰਦੇ ਥਾਂ ਦੀ ਹਵਾੜ ਸਾਹ ਰਸਤੇ ਅੰਦਰ ਜਾਣੀ, ਨਜਲੇ ਦੇ ਰੋਗੀ ਤੋਂ ਛੂਤ ਲੱਗਣੀ ਆਦਿਕ.#ਇਸ ਰੋਗ ਵਿਚ ਲੰਘਨ ਕਰਨਾ, ਗਊ ਦਾ ਗਰਮ ਦੁੱਧ ਪੀਣਾ, ਅੰਤੜੀ ਤੋਂ ਮਲ ਖਾਰਿਜ ਕਰਨੀ, ਛੋਲਿਆਂ ਦਾ ਗਰਮ ਰਸਾ ਪੀਣਾ, ਬੇਸਣ ਦੀ ਹਲਕੀਆਂ ਚੀਜ਼ਾਂ, ਰੋਟੀ ਆਦਿ ਦਾ ਖਾਣਾ, ਅਫ਼ੀਮ ਘਸਾਕੇ ਨੱਕ ਅਤੇ ਪੁੜਪੁੜੀਆਂ ਤੇ ਮਲਨੀ, ਖਸਖਸ ਬਦਾਮ ਇਲਾਇਚਿਆਂ ਕਾਲੀਆਂ ਮਿਰਚਾਂ ਘੋਟਕੇ ਕੋਸੀਆਂ- ਕੋਸੀਆਂ ਪੀਣੀਆਂ, ਅੰਡਿਆਂ ਦੀ ਖੀਰ ਖਾਣਾ ਆਦਿਕ ਬਹੁਤ ਗੁਣਕਾਰੀ ਹਨ.#ਗੁਲਬਨਫ਼ਸ਼ਾ, ਮੁਲੱਠੀ, ਰੇਸ਼ਾਖ਼ਤਮੀ, ਇਨ੍ਹਾਂ ਦਾ ਕਾੜ੍ਹਾ ਖੰਡ ਮਿਲਾਕੇ ਪੀਣਾ ਨਜ਼ਲਾ ਦੂਰ ਕਰਦਾ ਹੈ.#ਕਾਯਫਲ, ਕੁਠ, ਕੰਕੜਸਿੰਗੀ, ਸੁੰਢ, ਮਿਰਚਾਂ, ਮਘਪਿੱਪਲ, ਜਵਾਸਾ, ਅਜਵਾਯਨ ਇਨ੍ਹਾਂ ਸਭ ਦਵਾਈਆਂ ਦਾ ਕਾੜ੍ਹਾ ਭੀ ਲਾਭਦਾਇਕ ਹੈ.#ਜਦ ਨਜ਼ਲਾ ਪੁਰਾਣਾ ਹੋ ਜਾਂਦਾ ਹੈ ਤਦ ਇਸ ਦੀ "ਪੀਨਸ" (Ozena) ਸੰਗਯਾ ਹੋ ਜਾਂਦੀ ਹੈ, ਦੇਖੋ, ਪੀਨਸ....
ਸੰਗ੍ਯਾ- ਪਾਲਕੀ. ਸੁਖਅਸਵਾਰੀ. ਸੰ. ਉਪਾਨਸ। ੨. ਸੰ. ਜੋ ਪੀਨ (ਮੋਟੇ) ਨੂੰ ਭੀ ਨਾਸ਼ ਕਰ ਦੇਵੇ,¹ ਪੁਰਾਣੀ ਰੇਜਸ਼. ਇਸ ਤੋਂ ਨੱਕ ਦੀ ਸੁੰਘਣਸ਼ਕਤਿ ਜਾਂਦੀ ਰਹਿੰਦੀ ਹੈ. ਦੇਖੋ, ਨਜਲਾ. "ਪਾਂਡੁਰੋਗ ਪੀਨਸ ਕਟਿਦੇਸੀ." (ਚਰਿਤ੍ਰ ੪੦੫) "ਪੀਨਸ ਵਾਰੇ ਜੌ ਤਜ੍ਯੋ ਸ਼ੋਰਾ ਜਾਨ ਕਪੂਰ." (ਵ੍ਰਿੰਦ)...
ਕਟਿਦੇਸ਼ੀਯ. ਲੱਕ ਦੇ ਥਾਂ ਦਾ. ਭਾਵ- ਲੱਕ ਦੀ ਪੀੜ. ਦੇਖੋ, ਕਟਿਪੀੜ....
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....
ਕੁਰਬਾਨ ਕੀਤੇ. ਵਾਰ ਦਿੱਤੇ। ੨. ਵਾੜੇ. ਦਾਖ਼ਿਲ ਕੀਤੇ. "ਦਇਆ ਧਰਮੁ ਸਚੁ ਇਹ ਅਪੁਨੈ ਗ੍ਰਹ ਭੀਤਰਿ ਵਾਰੇ." (ਆਸਾ ਮਃ ੫) ੩. ਮੁਕ਼ਾਬਲੇ. "ਤਿਨ ਸੋਂ ਨਹਿ ਵਾਰੇ ਆਈ." (ਪੰਪ੍ਰ)...
ਫ਼ਾ. [شورہ] ਸ਼ੋਰਹ. ਸੰਗ੍ਯਾ- ਜ਼ਮੀਨ ਦਾ ਨਮਕ. Saltpetre. ਇਸ ਨਾਲ ਪੁਰਾਣੇ ਜ਼ਮਾਨੇ ਵਿੱਚ ਜਲ ਠੰਡਾ ਕੀਤਾ ਜਾਂਦਾ ਸੀ. "ਸੀਤਲ ਜਲ ਕੀਜੈ ਸਮ ਓਰਾ। ਤਰ ਊਪਰ ਦੇਕਰ ਬਹੁ ਸੋਰਾ"।। (ਗੁਪ੍ਰਸੂ) ਸ਼ੋਰਾ ਬਾਰੂਦ ਦਾ ਭੀ ਮੁੱਖ ਅੰਗ ਹੈ ਅਤੇ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ....
ਸੰਗ੍ਯਾ- ਜਨ. ਦਾਸ. "ਤਰੇ ਭਵਸਿੰਧੁ ਤੇ ਭਗਤ ਹਰਿਜਾਨ." (ਕਾਨ ਮਃ ੪. ਪੜਤਾਲ) ੨. ਸੰ. ਯਾਨ. ਸਵਾਰੀ। ੩. ਫ਼ਾ. [جیاں] ਜਯਾਨ. ਨੁਕ਼ਸਾਨ. ਹਾਨਿ। ੪. ਫ਼ਾ. [جاں] ਰੂਹ. ਜਿੰਦ। ੫. ਪ੍ਰਾਣ। ੬. ਸੰ. ज्ञान ਗ੍ਯਾਨ. "ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ." (ਦੇਵ ਮਃ ੫) ੭. ਵਿ- ਜਾਨਕਾਰ. ਗ੍ਯਾਤਾ. "ਜਾਨ ਕੋ ਦੇਤ ਅਜਾਨ ਕੋ ਦੇਤ." (ਅਕਾਲ)...
ਸੰ. ਕਪੂਰ. ਸੰਗ੍ਯਾ- ਕਾਫ਼ੂਰ. ਇੱਕ ਬਿਰਛ ਅਤੇ ਉਸ ਦੇ ਰਸ ਤੋਂ ਤਿਆਰ ਕੀਤਾ ਚਿੱਟਾ ਸੁਗੰਧ ਵਾਲਾ ਪਦਾਰਥ, ਜੋ ਹਵਾ ਵਿੱਚ ਉਡ ਜਾਂਦਾ ਹੈ ਅਤੇ ਅੱਗ ਵਿੱਚ ਘੀ ਦੀ ਤਰਾਂ ਜਲਦਾ ਹੈ. ਇਸ ਨੂੰ ਆਰਤੀ ਦੇ ਸਮੇਂ ਭੀ ਜਲਾਉਂਦੇ ਹਨ. ਇਹ ਬਹੁਤ ਦਵਾਈਆਂ ਵਿੱਚ ਵਰਤੀਦਾ ਹੈ. Camphora Officinarum.#ਇਸ ਦੀ ਤਾਸੀਰ ਸਰਦ ਖੁਸ਼ਕ ਹੈ. ਕਪੂਰ ਦਿਲ ਦਿਮਾਗ ਨੂੰ ਤਾਕਤ ਦਿੰਦਾ ਹੈ. ਨਜ਼ਲੇ ਅਤੇ ਖੰਘ ਨੂੰ ਹਟਾਉਂਦਾ ਹੈ. ਫੇਫੜੇ ਦੇ ਰੋਗਾਂ ਵਿੱਚ ਵਰਤਣਾ ਗੁਣਕਾਰੀ ਹੈ. ਜਿਗਰ ਦੀ ਜਲਨ ਅਤੇ ਪਿਆਸ ਬੁਝਾਉਂਦਾ ਹੈ. ਨੀਂਦ ਲਿਆਉਂਦਾ ਹੈ। ੨. ਇੱਕ ਖਤ੍ਰੀ ਗੋਤ੍ਰ। ੩. ਦਸਮਗ੍ਰੰਥ ਵਿੱਚ ਲਿਖਾਰੀ ਦੀ ਭੁੱਲ ਨਾਲ ਕਰਪੂਰ ਦੀ ਥਾਂ ਕਪੂਰ ਲਿਖਿਆ ਹੈ. ਦੇਖੋ, ਕਰਪੂਰ....
वृन्द- ਸੰਗ੍ਯਾ- ਸਮੁਦਾਯ. ਸਮੂਹ. ਝੁੰਡ। ੨. ਸੌ ਕਰੋੜ ਅਥਵਾ ਦਸ਼ ਅਰਬ ਦੀ ਸੰਖ੍ਯਾ। ੩. ਇੱਕ ਕਵਿ, ਜਿਸ ਦੀ "ਦ੍ਰਿਸ੍ਟਾਂਤ ਸ਼ਤਸਈ" ਬਹੁਤ ਮਨੋਹਰ ਹੈ.¹...