ਹੱਜ

hajaहॱज


ਅ਼. [حّج] ਹ਼ੱਜ. ਕਾਬੇ ਦੀ ਯਾਤ੍ਰਾ, ਜੋ ਮੁਸਲਮਾਨ ਲਈ ਧਰਮ ਦਾ ਉਸੂਲ (ਨਿਯਮ) ਜਾਣਕੇ ਕਰਨੀ ਜ਼ਰੂਰੀ ਹੈ.#ਇਹ ਹਿਜਰੀ ਸਾਲ ਦੇ ਬਾਰ੍ਹਵੇਂ ਮਹੀਨੇ "ਜੁਲਹ਼ਿਜਹ" [ذُل حجہ] ਵਿੱਚ ਹੁੰਦੀ ਹੈ. ਇਸ ਦੇ ਕਰਨ ਦੀ ਰੀਤਿ ਇਹ ਹੈ-#ਜਦ ਮੱਕਾ ਇੱਕ ਪੜਾਉ ਰਹਿ ਜਾਵੇ, ਤਦ ਯਾਤ੍ਰੀ ਇਸਨਾਨ ਕਰਕੇ "ਏਹ਼ਰਾਮ" [ایحرام] ਬੰਨ੍ਹੇ, ਅਰਥਾਤ ਪਹਿਲੇ ਵਸਤ੍ਰ ਤਿਆਗਕੇ ਕੇਵਲ ਦੋ ਚਾਦਰਾਂ ਰੱਖੇ, ਇੱਕ ਤੇੜ ਅਤੇ ਦੂਜੀ ਸਰੀਰ ਉੱਤੇ. ਜੁੱਤੀ ਦਾ ਤਿਆਗ ਕਰੇ. ਖੜਾਵਾਂ ਪਹਿਰਨ ਦੀ ਰੋਕ ਨਹੀਂ. ਗੀਤ "ਤਲਬੀਯਾ" [تلبیہ] ਗਾਉਂਦਾ ਹੋਇਆ ਮੱਕੇ ਪਹੁੰਚੇ. ਗੀਤ ਦਾ ਅਰਥ ਇਹ ਹੈ- "ਮੈ ਤੇਰੀ ਸੇਵਾ ਲਈ ਖੜਾ ਹਾਂ, ਤੇਰਾ ਸ਼ਰੀਕ ਕੋਈ ਨਹੀਂ, ਨਿਸਚੇ ਕਰਕੇ ਤੇਰੀ ਹੀ ਉਸਤਤਿ ਹੈ, ਤੇਰੀ ਹੀ ਬਾਦਸ਼ਾਹਤ ਹੈ."#ਕਾਬੇ ਮੰਦਿਰ ਪਾਸ ਜਾਕੇ ਇਸਨਾਨ ਕਰੇ ਅਤੇ "ਸੰਗ ਅਸਵਦ" [سنگ اسود] ਨੂੰ ਚੁੰਮੇ. ਸੱਤ "ਤ਼ਵਾਫ਼" [طواف] (ਪਰਿਕ੍ਰਮਾ) ਕਾਬੇ ਦੀਆਂ ਕਰੇ, ਤਿੰਨ ਤੇਜ ਚਾਲ ਨਾਲ ਅਤੇ ਚਾਰ ਹੌਲੀ ਹੌਲੀ. ਕਾਬੇ ਨੂੰ ਆਪਣੇ ਖੱਬੇ ਹੱਥ ਰੱਖੇ. ਹਰ ਪਰਿਕ੍ਰਮਾ ਕਰਦਾ ਕਾਲੇ ਪੱਥਰ ਨੂੰ ਚੁੰਮੇ. ਫੇਰ ਇਬਰਾਹੀਮ ਦੇ ਮਕਾਮ ਪੁਰ ਜਾਵੇ ਅਤੇ ਉੱਥੇ ਪ੍ਰਾਰਥਨਾ ਕਰੇ. ਉੱਥੋਂ ਹਟਕੇ ਪਹਾੜੀ "ਸਫ਼ਾ ਮਰੂਹ" [مروُہ-صفا] ਉੱਪਰ ਜਾਕੇ ਕਾਬੇ ਵੱਲ ਮੂੰਹ ਕਰਕੇ ਪ੍ਰਾਰਥਨਾ ਕਰੇ, ਫੇਰ ਮਰਵਾ ਚੋਟੀ ਤੇ ਜਾਕੇ ਪ੍ਰਾਰਥਨਾ ਕਰੇ, ਫੇਰ ਕਾਬੇ ਵਿੱਚ ਆਕੇ "ਖ਼ੁਤ਼ਬਾ" [خطبہ] ਸੁਣੇ, ਫੇਰ ਮਕਾਮ "ਮਿਨਾ" [مِنےٰ] ਪੁਰ ਜਾਕੇ ਰਾਤ ਰਹੇ. ਉੱਥੋਂ ਪਹਾੜੀ "ਅ਼ਰਫ਼ਾਤ" [عرفات] ਨੂੰ ਜਾਵੇ. ਉੱਥੇ ਪ੍ਰਾਰਥਨਾ ਕਰੇ. ਅਤੇ ਖ਼ੁਤਬਾ ਸੁਣੇ. ਇਥੋਂ "ਮੁਜ਼ਦਲਿਫ਼ਾ" [مُزدلفہ] ਮਕਾਮ ਪੁਰ ਸੰਝ ਦੀ ਨਮਾਜ਼ ਪੜ੍ਹੇ.#ਉੱਪਰ ਦੱਸੀ ਸਾਰੀ ਕ੍ਰਿਯਾ ਨੌਵੀਂ ਤਿਥਿ ਤੀਕ ਸਮਾਪਤ ਕਰਕੇ ਦਸਵੀਂ ਜੋ "ਨਹ਼ਰ" [نہر] ਕੁਰਬਾਨੀ ਦਾ ਦਿਨ ਹੈ, ਉਸ ਵਿੱਚ ਮੁਜ਼ਦਲਿਫ਼ਾ ਮਕਾਮ ਪੁਰ ਨਮਾਜ਼ ਪੜ੍ਹਕੇ ਸ਼ੈਤ਼ਾਨ ਦੇ (ਥੰਮ) ਪਾਸ ਜਾਕੇ ਸੱਤ ਪੱਥਰ ਸੁੱਟੇ. ਫੇਰ ਮਿਨਾ ਪਹੁੰਚਕੇ ਕੁਰਬਾਨੀ ਦੇਵੇ. ਬਕਰਾ, ਦੁੰਬਾ, ਗਾਂ, ਅਥਵਾ ਉੱਠ ਨੂੰ ਕਾਬੇ ਵੱਲ ਸਿਰ ਕਰਕੇ ਲਿਟਾਵੇ, ਪਸੂ ਦੇ ਸੱਜੇ ਪਾਸੇ ਖੜਾ ਹੋਕੇ "ਅੱਲਾਹੂ ਅਕਬਰ" ਕਹਿਕੇ ਗਲ ਤੇ ਛੁਰੀ ਚਲਾਵੇ. ਇਸ ਪਿੱਛੋਂ ਹਾਜੀ "ਏਹਰਾਮ" ਤਿਆਗਕੇ ਮਨ ਭਾਉਂਦੇ ਵਸਤ੍ਰ ਪਹਿਰੇ, ਮੁੰਡਨ ਕਰਾਵੇ, ਨਹੁੰ ਲੁਹਾਵੇ, ਅਰ ਤਿੰਨ ਦਿਨ ਮੱਕੇ ਹੋਰ ਠਹਿਰੇ, ਮੱਕੇ ਤੋਂ ਤੁਰਨ ਵੇਲੇ ਕਾਬੇ ਦੀ ਫੇਰ ਪਰਿਕ੍ਰਮਾ ਕਰੇ ਅਤੇ ਸ਼ੈਤਾਨ ਦੇ ਥੰਮ ਤੇ ਸੱਤ ਵੱਟੀਆਂ ਸੁੱਟੇ, ਅਤੇ ਜ਼ਮਜ਼ਮ [زمزم] ਖੂਹ ਦਾ ਪਾਣੀ ਪੀਵੇ.#ਬਹੁਤੇ ਮੁਸਲਮਾਨ ਮੱਕੇ ਦੀ ਯਾਤ੍ਰਾ ਪਿੱਛੋਂ ਹਜਰਤ ਮੁਹ਼ੰਮਦ ਦੀ ਕ਼ਬਰ ਦੀ ਯਾਤ੍ਰਾ ਲਈ ਮਦੀਨੇ ਜਾਂਦੇ ਹਨ ਅਤੇ ਇਸ ਬਿਨਾ ਹੱਜ ਪੂਰਣ ਨਹੀਂ ਸਮਝਦੇ, ਪਰ "ਵਹਾਬੀ" ਲੋਕ ਕਬਰ ਦਾ ਸਨਮਾਨ ਧਰਮ ਵਿਰੁੱਧ ਮੰਨਦੇ ਹਨ, ਇਸ ਲਈ ਉਹ ਮਦੀਨੇ ਦੀ ਯਾਤ੍ਰਾ ਨਹੀਂ ਕਰਦੇ.#ਜੋ ਉੱਪਰ ਲਿੱਖੀ ਰੀਤੀ ਨਾਲ ਹੱਜ ਕਰਦਾ ਹੈ ਉਹ ਹਾਜੀ ਸੱਦੀਦਾ ਹੈ. "ਕਿਆ ਹਜ ਕਾਬੈ ਜਾਂਏ." (ਪ੍ਰਭਾ ਕਬੀਰ) ਦੇਖੋ, ਮੱਕਾ ਸ਼ਬਦ.


अ़. [حّج] ह़ॱज. काबे दी यात्रा, जो मुसलमान लई धरम दा उसूल (नियम) जाणके करनी ज़रूरी है.#इह हिजरी साल दे बार्हवें महीने "जुलह़िजह" [ذُل حجہ] विॱच हुंदी है. इस दे करन दी रीति इह है-#जद मॱका इॱक पड़ाउ रहि जावे, तद यात्री इसनान करके "एह़राम" [ایحرام] बंन्हे, अरथात पहिले वसत्र तिआगके केवल दो चादरांरॱखे, इॱक तेड़ अते दूजी सरीर उॱते. जुॱती दा तिआग करे. खड़ावां पहिरन दी रोक नहीं. गीत "तलबीया" [تلبیہ] गाउंदा होइआ मॱके पहुंचे. गीत दा अरथ इह है- "मै तेरी सेवा लई खड़ा हां, तेरा शरीक कोई नहीं, निसचे करके तेरी ही उसतति है, तेरी ही बादशाहत है."#काबे मंदिर पास जाके इसनान करे अते "संग असवद" [سنگ اسود] नूं चुंमे. सॱत "त़वाफ़" [طواف] (परिक्रमा) काबे दीआं करे, तिंन तेज चाल नाल अते चार हौली हौली. काबे नूं आपणे खॱबे हॱथ रॱखे. हर परिक्रमा करदा काले पॱथर नूं चुंमे. फेर इबराहीम दे मकाम पुर जावे अते उॱथे प्रारथना करे. उॱथों हटके पहाड़ी "सफ़ा मरूह" [مروُہ-صفا] उॱपर जाके काबे वॱल मूंह करके प्रारथना करे, फेर मरवा चोटी ते जाके प्रारथना करे, फेर काबे विॱच आके "ख़ुत़बा" [خطبہ] सुणे, फेर मकाम "मिना" [مِنےٰ] पुर जाके रात रहे. उॱथों पहाड़ी "अ़रफ़ात" [عرفات] नूं जावे. उॱथे प्रारथना करे. अते ख़ुतबा सुणे. इथों "मुज़दलिफ़ा" [مُزدلفہ] मकाम पुर संझ दी नमाज़ पड़्हे.#उॱपर दॱसी सारी क्रिया नौवीं तिथि तीक समापत करके दसवीं जो "नह़र" [نہر] कुरबानी दा दिन है, उस विॱच मुज़दलिफ़ा मकाम पुर नमाज़ पड़्हके शैत़ान दे (थंम) पास जाके सॱत पॱथरसुॱटे. फेर मिना पहुंचके कुरबानी देवे. बकरा, दुंबा, गां, अथवा उॱठ नूं काबे वॱल सिर करके लिटावे, पसू दे सॱजे पासे खड़ा होके "अॱलाहू अकबर" कहिके गल ते छुरी चलावे. इस पिॱछों हाजी "एहराम" तिआगके मन भाउंदे वसत्र पहिरे, मुंडन करावे, नहुं लुहावे, अर तिंन दिन मॱके होर ठहिरे, मॱके तों तुरन वेले काबे दी फेर परिक्रमा करे अते शैतान दे थंम ते सॱत वॱटीआं सुॱटे, अते ज़मज़म [زمزم] खूह दा पाणी पीवे.#बहुते मुसलमान मॱके दी यात्रा पिॱछों हजरत मुह़ंमद दी क़बर दी यात्रा लई मदीने जांदे हन अते इस बिना हॱज पूरण नहीं समझदे, पर "वहाबी" लोक कबर दा सनमान धरम विरुॱध मंनदे हन, इस लई उह मदीने दी यात्रा नहीं करदे.#जो उॱपर लिॱखी रीती नाल हॱज करदा है उह हाजी सॱदीदा है. "किआ हज काबै जांए." (प्रभा कबीर) देखो, मॱका शबद.