ਇਬਰਾਹੀਮ

ibarāhīmaइबराहीम


ਅ਼. [ابراہیِم] ਹੀ. ਅਬਰਾਹਮ. Abraham. ਵਿ- ਕ਼ੌਮ ਦਾ ਬਾਨੀ. ਵੰਸ਼ ਦਾ ਮੁਖੀਆ। ੨. ਸੰਗ੍ਯਾ- ਬਾਈਬਲ ਅਤੇ ਕੁਰਾਨ ਅਨੁਸਾਰ ਖੁਦਾ ਵੱਲੋਂ ਭੇਜਿਆ ਹੋਇਆ ਇੱਕ ਪੈਗੰਬਰ, ਜੋ ਨੂਹ ਦੀ ੧੧. ਵੀਂ ਪੀੜ੍ਹੀ ਵਿੱਚੋਂ ਆਜ਼ਰ (ਤੇਰਾਹ) ਦਾ ਪੁਤ੍ਰ ਸੀ. ਇਬਰਾਹੀਮ ਦੀ ਪਹਿਲੀ ਇਸਤ੍ਰੀ "ਸਾਰਾਹ" ਸੀ, ਜਿਸ ਦੇ ਔਲਾਦ ਨਹੀਂ ਸੀ. ਫੇਰ ਇਬਰਾਹੀਮ ਨੇ "ਹਾਜਿਰਾ" (Hagar) ਨਾਮਕ ਗੋਲੀ ਨਾਲ ਸ਼ਾਦੀ ਕੀਤੀ. ਜਿਸ ਤੋਂ "ਇਸਮਾਈਲ" ਪੁਤ੍ਰ ਜੰਮਿਆ. ਸਮਾ ਪਾਕੇ ਸਾਰਾਹ ਦੇ ਪੇਟੋਂ ਭੀ ਇਸਹਾਕ ਪੁਤ੍ਰ ਜੰਮਿਆ. ਜਦ ਸਾਰਾਹ ਦੇ ਆਪਣੀ ਔਲਾਦ ਹੋਪਈ. ਤਾਂ ਦੋਹਾਂ ਸੌਕਣਾ ਦਾ ਝਗੜਾ ਹੋਣ ਲੱਗਾ. ਸਾਰਾਹ ਦੇ ਆਖੇ ਇਬਰਾਹੀਮ ਨੇ ਹਾਜਿਰਾ ਨੂੰ ਇਸਮਾਈਲ ਸਮੇਤ ਘਰੋਂ ਕੱਢ ਦਿੱਤਾ. ਦੇਖੋ. ਜ਼ਮ ਜ਼ਮ.#ਇਸਹਾਕ ਦੀ ਔਲਾਦ ਇਸਰਾਈਲ ਵੰਸ਼ ਹੈ, ਜਿਸ ਤੋਂ ਯਹੂਦੀ ਤੇ ਈਸਾਈ ਚੱਲੇ. ਅਤੇ ਇਸਮਾਈਲ ਦੀ ਔਲਾਦ. ਕੁਰੈਸ਼ ਵੰਸ਼ ਹੈ, ਜਿਸ ਵਿਚੋਂ ਮੁਹ਼ੰਮਦ ਸਾਹਿਬ ਪੈਦਾ ਹੋਏ.#ਸੁੰਨਤ (ਖ਼ਤਨਹ) ਦੀ ਰਸਮ ਇਬਰਾਹੀਮ ਨੇ ਹੀ ਚਲਾਈ ਹੈ. ਇਸ ਤੋਂ ਪਹਿਲਾਂ ਇਸ ਦਾ ਜਿਕਰ ਕਿਸੇ ਧਰਮਗ੍ਰੰਥ ਵਿੱਚ ਨਹੀਂ ਹੈ. ਯਹੂਦੀ ਅਤੇ ਮੁਸਲਮਾਨਾਂ ਨੇ ਇਸ ਰਸਮ ਨੂੰ ਇਬਰਾਹੀਮ ਦ੍ਵਾਰਾ ਖ਼ੁਦਾ ਦਾ ਹੁਕਮ ਆਇਆ ਮੰਨਕੇ ਅੰਗੀਕਾਰ ਕੀਤਾ ਹੈ. ਪੁਰਾਣੇ ਸਮੇਂ ਵਿੱਚ ਈਸਾਈ ਭੀ ਸੁੰਨਤ ਕਰਾਇਆ ਕਰਦੇ ਸਨ, ਬਲਕਿ ਹਜਰਤ ਈ਼ਸਾ ਦੀ ਭੀ ਸੁੰਨਤ ਹੋਈ ਸੀ. ਅਤੇ ਐਬਸੀਨੀਆਂ ਦੇ ਈਸਾਈ ਹੁਣ ਤੋੜੀ ਭੀ ਸੁੰਨਤ ਕਰਾਉਂਦੇ ਹਨ.#ਜਦ ਇਬਰਾਹੀਮ ਨੇ ਸੁੰਨਤ ਆਪ ਕਰਵਾਈ ਅਤੇ ਆਪਣੀ ਵੰਸ਼ ਵਿੱਚ ਇਸ ਦਾ ਪ੍ਰਚਾਰ ਕੀਤਾ, ਤਦ ਉਸ ਦੀ. ਉਮਰ ੯੯ ਵਰ੍ਹੇ ਦੀ ਸੀ. ਕੁਰਾਨ ਵਿੱਚ ਇਬਰਾਹੀਮ ਨੂੰ ਖ਼ਲੀਲੁੱਲਾ (ਅੱਲਾ ਦਾ ਮਿਤ੍ਰ) ਲਿਖਿਆ ਹੈ. ਇਬਰਾਹੀਮ ਦੀ ਸਾਰੀ ਉਮਰ ੧੭੫ ਵਰ੍ਹੇ ਦੀ ਸੀ. ਉਸ ਦੀ ਕਬਰ ਹ਼ਰੂੰ (Hebron) ਫ਼ਿਲਸ੍ਤੀਨ (Palestine) ਵਿੱਚ ਯਾਤ੍ਰਾ ਦਾ ਅਸਥਾਨ ਹੈ.#ਕਬੀਰ ਜੀ ਦੀ ਇਸ ਤੁਕ ਦਾ- "ਸਕਤਿ ਸਨੇਹ ਕਰਿ ਸੁੰਨਤਿ ਕਰੀਐ, ਮੈ ਨ ਬਦਉਗਾ ਭਾਈ!"¹ ਅਰਥ ਕਰਦੇ ਹੋਏ ਗ੍ਯਾਨੀ, ਇੱਕ ਲੋਕਪ੍ਰਸਿੱਧ ਕਥਾ ਸੁਣਾਇਆ ਕਰਦੇ ਹਨ ਕਿ ਸਾਰਾਹ ਨੇ ਇਬਰਾਹੀਮ ਤੋਂ ਪ੍ਰਣ ਕਰਾਇਆ ਸੀ ਕਿ ਉਹ ਹਾਜਿਰਾ ਨਾਲ ਸੰਗ ਨਾ ਕਰੇ, ਜੇ ਕਰੇਗਾ ਤਦ ਭਾਰੀ ਦੰਡ ਦਾ ਅਧਿਕਾਰੀ ਹੋਵੇਗਾ. ਪਰੰਤੂ ਇਬਰਾਹੀਮ ਨੇ ਪ੍ਰਤਿਗ੍ਯਾ ਭੰਗ ਕੀਤੀ, ਜਿਸ ਤੇ ਸਾਰਾਹ ਨੇ ਪਤਿ ਦੇ ਪ੍ਰੇਮ ਵਿੱਚ ਆਕੇ ਵਡੀ ਸਜ਼ਾ ਨੂੰ ਛੋਟੀ ਵਿੱਚ ਬਦਲ ਦਿੱਤਾ, ਅਰਥਾਤ ਮੁੱਛਾਂ ਅਤੇ ਇੰਦ੍ਰੀ ਦਾ ਅਵਰਣ ਰੂਪ ਮਾਸ ਕੱਟਕੇ ਪ੍ਰਣਭੰਗ ਦਾ ਪ੍ਰਾਇਸ਼ਚਿਤ ਕੀਤਾ. ਚਾਹੋ ਏਹ ਕਥਾ ਬਾਈਬਲ ਅਤੇ ਕੁਰਾਨ ਵਿੱਚ ਨਹੀਂ ਹੈ, ਪਰੰਤੂ ਇਸ ਦਾ ਬੀਜ ਮੌਜੂਦ ਹੈ ਕਿ ਸਾਰਾਹ ਦੇ ਕਹਿਣ ਤੇ ਇਬਰਾਹੀਮ ਨੇ ਹਾਜਿਰਾ ਨੂੰ ਪੁਤ੍ਰ ਸਮੇਤ ਘਰੋਂ ਕੱਢ ਦਿੱਤਾ ਸੀ. ਅਤੇ ਸੁੰਨਤ ਦੀ ਰਸਮ ਇਬਰਾਹੀਮ ਤੋਂ ਚੱਲੀ।#੩. ਪੈਗੰਬਰ ਮੁਹ਼ੰਮਦ ਦਾ ਇੱਕ ਪੁਤ੍ਰ ਜੋ ਉਸ ਦੀ ਦਾਸੀ "ਮੇਰੀ" ਤੋਂ ਜਨਮਿਆ, ਅਤੇ ਦੋ ਵਰ੍ਹੇ ਦਾ ਹੋਕੇ ਹੀ ਮਰ ਗਿਆ ਸੀ। ੪. ਬਲਖ਼ ਦਾ ਬਾਦਸ਼ਾਹ, ਜੋ ਇਬਰਾਹੀਮ ਅਧਮ ਕਰਕੇ ਪ੍ਰਸਿੱਧ ਹੈ. ਇਹ ਰਾਜ ਤ੍ਯਾਗਕੇ ਸੰਨ੍ਯਾਸੀ ਹੋ ਗਿਆ, ਅਤੇ ਪੂਰਣ ਬ੍ਰਹਮਗ੍ਯਾਨੀ ਹੋਇਆ ਹੈ। ੫. ਦੇਖੋ, ਬਹਮੀਸ਼ਾਹ.


अ़. [ابراہیِم] ही. अबराहम. Abraham. वि- क़ौम दा बानी. वंश दा मुखीआ। २. संग्या- बाईबल अते कुरान अनुसार खुदा वॱलों भेजिआ होइआ इॱक पैगंबर, जो नूह दी ११. वीं पीड़्ही विॱचों आज़र (तेराह) दा पुत्र सी. इबराहीम दी पहिली इसत्री "साराह" सी, जिस दे औलाद नहीं सी. फेर इबराहीम ने "हाजिरा" (Hagar) नामक गोली नाल शादी कीती. जिस तों "इसमाईल" पुत्र जंमिआ. समा पाके साराह दे पेटों भी इसहाक पुत्र जंमिआ. जद साराह दे आपणी औलाद होपई. तां दोहां सौकणा दा झगड़ा होण लॱगा. साराह दे आखे इबराहीम ने हाजिरा नूं इसमाईल समेत घरों कॱढ दिॱता. देखो. ज़म ज़म.#इसहाक दी औलाद इसराईल वंश है, जिस तों यहूदी ते ईसाई चॱले. अते इसमाईल दी औलाद. कुरैश वंश है, जिस विचों मुह़ंमद साहिब पैदा होए.#सुंनत (ख़तनह) दी रसम इबराहीम ने हीचलाई है. इस तों पहिलां इस दा जिकर किसे धरमग्रंथ विॱच नहीं है. यहूदी अते मुसलमानां ने इस रसम नूं इबराहीम द्वारा ख़ुदा दा हुकम आइआ मंनके अंगीकार कीता है. पुराणे समें विॱच ईसाई भी सुंनत कराइआ करदे सन, बलकि हजरत ई़सा दी भी सुंनत होई सी. अते ऐबसीनीआं दे ईसाई हुण तोड़ी भी सुंनत कराउंदे हन.#जद इबराहीम ने सुंनत आप करवाई अते आपणी वंश विॱच इस दा प्रचार कीता, तद उस दी. उमर ९९ वर्हे दी सी. कुरान विॱच इबराहीम नूं ख़लीलुॱला (अॱला दा मित्र) लिखिआ है. इबराहीम दी सारी उमर १७५ वर्हे दी सी. उस दी कबर ह़रूं (Hebron) फ़िलस्तीन (Palestine) विॱच यात्रा दा असथान है.#कबीर जी दी इस तुक दा- "सकति सनेह करि सुंनति करीऐ, मै न बदउगा भाई!"¹ अरथ करदे होए ग्यानी, इॱक लोकप्रसिॱध कथा सुणाइआ करदे हन कि साराह ने इबराहीम तों प्रण कराइआ सी कि उह हाजिरा नाल संग ना करे, जे करेगा तद भारी दंड दा अधिकारी होवेगा. परंतू इबराहीम ने प्रतिग्या भंग कीती, जिस ते साराह ने पति दे प्रेम विॱच आके वडी सज़ा नूं छोटी विॱच बदल दिॱता, अरथात मुॱछां अते इंद्री दा अवरण रूप मास कॱटके प्रणभंग दा प्राइशचित कीता. चाहो एह कथा बाईबल अते कुरान विॱच नहीं है, परंतू इस दा बीज मौजूदहै कि साराह दे कहिण ते इबराहीम ने हाजिरा नूं पुत्र समेत घरों कॱढ दिॱता सी. अते सुंनत दी रसम इबराहीम तों चॱली।#३. पैगंबर मुह़ंमद दा इॱक पुत्र जो उस दी दासी "मेरी" तों जनमिआ, अते दो वर्हे दा होके ही मर गिआ सी। ४. बलख़ दा बादशाह, जो इबराहीम अधम करके प्रसिॱध है. इह राज त्यागके संन्यासी हो गिआ, अते पूरण ब्रहमग्यानी होइआ है। ५. देखो, बहमीशाह.