ਜ਼ਮਜ਼ਮ

zamazamaज़मज़म


ਅ਼. [زمزم] ਮੱਕੇ ਨਗਰ ਕਾਬੇ ਦੇ ਪਾਸ ਇੱਕ ਖੂਹ, ਜੋ ਪਵਿਤ੍ਰ ਮੰਨਿਆ ਗਿਆ ਹੈ. ਇਸ ਦੇ ਨਾਮ ਦਾ ਕਾਰਣ ਲਿਖਿਆ ਹੈ ਕਿ ਜਦ ਇਬਰਾਹੀਮ ਦੀ ਵਹੁਟੀ ਹਾਜਰਹ [ہاجرہ] ਆਪਣੇ ਪੁਤ੍ਰ ਇਸਮਾਈ਼ਲ ਸਮੇਤ ਪਿਆਸੀ ਇਸ ਖੂਹ ਪਾਸ ਆਈ, ਤਦ ਉਸ ਨੇ ਪਾਣੀ ਦੇਖਕੇ ਪੁਤ੍ਰ ਨੂੰ ਪੁਕਾਰਿਆ- "ਠਹਿਰ ਠਹਿਰ!" ਮਿਸਰ ਦੀ ਬੋਲੀ ਵਿੱਚ ਜ਼ਮ ਦਾ ਅਰਥ ਠਹਿਰਨਾ ਹੈ. ਕਈ ਕਹਿੰਦੇ ਹਨ ਕਿ "ਜ਼ਮ" ਦਾ ਅਰਥ ਭਰਣਾ ਹੈ. ਇਸ ਖੂਹ ਦੇ ਥਾਂ ਪਹਿਲਾਂ ਆਤਿਸ਼ਪਰਸ੍ਤਾਂ ਦਾ ਕੁੰਡ ਸੀ, ਪਰ ਹਾਜਰਹ ਅਤੇ ਇਸਮਾਈ਼ਲ ਤ੍ਰਿਖਾਤੁਰ ਹੋਕੇ ਜਦ ਇਸ ਟੋਏ ਪਾਸ ਆਏ ਅਤੇ ਪਾਣੀ ਨਾ ਦੇਖਕੇ ਨਿਰਾਸ ਹੋਏ, ਤਦ ਖ਼ੁਦਾ ਅੱਗੇ ਪ੍ਰਾਰਥਨਾ ਕੀਤੀ ਕਿ ਕ੍ਰਿਪਾ ਕਰਕੇ ਇਸ ਨੂੰ ਜਲ ਨਾਲ ਭਰ ਦੇ, ਇਸ ਪੁਰ ਪ੍ਰਗਟ ਹੋਇਆ, ਜਿਸ ਨੂੰ ਪੀਕੇ ਮਾਂ ਪੁੱਤ ਨੇ ਪਿਆਸ ਬੁਝਾਈ.#ਹਾਜੀ ਲੋਕ ਜ਼ਮਜ਼ਮ ਦਾ ਪਾਣੀ ਪੀਣਾ ਪਵਿਤ੍ਰ ਕਰਮ ਜਾਣਦੇ ਹਨ, ਅਤੇ ਕਈ ਇਸ ਖੂਹ ਦੇ ਪਾਣੀ ਨਾਲ ਰੋਜ਼ਾ ਖੋਲ੍ਹਦੇ ਹਨ. ਹਰਿਦ੍ਵਾਰ ਤੋਂ ਜਿੱਕੁਰ ਗੰਗਾਜਲ ਲੋਕ ਲਿਆਉਂਦੇ ਹਨ, ਤਿਵੇਂ ਜ਼ਮਜ਼ਮ ਦਾ ਪਾਣੀ ਸ਼ੀਸ਼ੀਆਂ ਵਿੱਚ ਦੇਸ਼ ਦੇਸ਼ਾਂਤਰ ਜਾਂਦਾ ਹੈ. ਇਹ ਪਾਣੀ ਖਾਰਾ ਅਤੇ ਬਹੁਤ ਭਾਰੀ ਹੈ. ਮਰਣ ਸਮੇਂ ਪ੍ਰਾਣੀ ਦੇ ਮੂੰਹ ਵਿੱਚ ਜ਼ਮਜ਼ਨ ਦਾ ਪਾਣੀ ਪਾਉਣਾ ਭੀ ਮੁਸਲਮਾਨਾਂ ਵਿੱਚ ਪਵਿਤ੍ਰ ਕਰਮ ਹੈ.


अ़. [زمزم] मॱके नगर काबे दे पास इॱक खूह, जो पवित्र मंनिआ गिआ है. इस दे नाम दा कारण लिखिआ है कि जद इबराहीम दी वहुटी हाजरह [ہاجرہ] आपणे पुत्र इसमाई़ल समेत पिआसी इस खूह पास आई, तद उस ने पाणी देखके पुत्र नूं पुकारिआ- "ठहिर ठहिर!" मिसर दी बोली विॱच ज़म दा अरथ ठहिरना है. कई कहिंदे हन कि "ज़म" दा अरथ भरणा है. इस खूह दे थां पहिलां आतिशपरस्तांदा कुंड सी, पर हाजरह अते इसमाई़ल त्रिखातुर होके जद इस टोए पास आए अते पाणी ना देखके निरास होए, तद ख़ुदा अॱगे प्रारथना कीती कि क्रिपा करके इस नूं जल नाल भर दे, इस पुर प्रगट होइआ, जिस नूं पीके मां पुॱत ने पिआस बुझाई.#हाजी लोक ज़मज़म दा पाणी पीणा पवित्र करम जाणदे हन, अते कई इस खूह दे पाणी नाल रोज़ा खोल्हदे हन. हरिद्वार तों जिॱकुर गंगाजल लोक लिआउंदे हन, तिवें ज़मज़म दा पाणी शीशीआं विॱच देश देशांतर जांदा है. इह पाणी खारा अते बहुत भारी है. मरण समें प्राणी दे मूंह विॱच ज़मज़न दा पाणी पाउणा भी मुसलमानां विॱच पवित्र करम है.