saranāसरणा
ਸਰਣਾਗਤ ਦਾ ਸੰਖੇਪ। ੨. ਕ੍ਰਿ- ਪੂਰਾ ਹੋਣਾ. ਕਾਰਜ ਦਾ ਸਿੱਧ ਹੋਣਾ. "ਤੁਝ ਬਿਨ ਕਿਉ ਸਰੈ." (ਬਿਲਾ ਛੰਤ ਮਃ ੫) "ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ." (ਬਾਰਹਮਾਹਾ ਮਾਝ ਮਃ ੫)
सरणागत दा संखेप। २. क्रि- पूरा होणा. कारज दा सिॱध होणा. "तुझ बिन किउ सरै." (बिला छंत मः ५) "जिनि जिनि नामु धिआइआ तिन के काज सरे." (बारहमाहा माझ मः ५)
ਵਿ- ਸ਼ਰਣ- ਆਗਤ. ਸ਼ਰਣ ਆਇਆ ਹੋਇਆ. "ਸਰਣਾਗਤ ਪ੍ਰਤਿਪਾਲਕ ਹਰਿ ਸੁਆਮੀ." (ਧਨਾ ਮਃ ੪)...
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਵਿ- ਪੂਰਣ. "ਪੂਰਾ ਸਤਿਗੁਰੁ ਜੇ ਮਿਲੈ." (ਸ੍ਰੀ ਮਃ ੫) ੨. ਸੰਗ੍ਯਾ- ਜਲ ਦਾ ਕੀੜਾ. ਕੂਰਾ। ੩. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰ. ਕਾਰ੍ਯ੍ਯ. ਸੰਗ੍ਯਾ- ਕੰਮ. ਧੰਧਾ. "ਕਾਰਜ ਸਗਲੇ ਸਾਧੇ." (ਸੋਰ ਮਃ ੫) ੨. ਫਲ. ਨਤੀਜਾ....
ਦੇਖੋ, ਸਿੰਧੁ....
ਸਰਵ- ਤੁਭ੍ਯੰ. ਤੈਨੂੰ. ਤੁਝੇ. "ਤੁਝ ਸੇਵੀ ਤੁਝ ਤੇ ਪਤਿ ਹੋਇ." (ਗਉ ਅਃ ਮਃ ੩)...
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਕ੍ਰਿ. ਵਿ- ਕੈਸੇ. ਕਿਸ ਪ੍ਰਕਾਰ. "ਕਿਉ ਵਰਨੀ ਕਿਵ ਜਾਣਾ?" (ਜਪੁ) "ਕਿਉ ਕਰਿ ਇਹੁ ਮਨੁ ਮਾਰੀਐ." (ਵਾਰ ਰਾਮ ੧. ਮਃ ੩) "ਨਿਕਸਿਓ ਕਿਉਕੈ ਜਾਇ?" (ਸ. ਕਬੀਰ) ੨. ਕਿਸ ਵਾਸਤੇ. "ਸਮਝਤ ਨਹਿ ਕਿਉ ਗਵਾਰ?" (ਜੈਜਾ ਮਃ ੯)...
ਦੇਖੋ, ਸਰਣਾ. "ਹਰਿ ਜੀਉ ਤੇ ਸਭੈ ਸਰੈ." (ਮਾਰੂ ਰਵਿਦਾਸ) ੨. ਦੇਖੋ, ਸ਼ਰਾ। ੩. ਵਿ- ਸ਼ਰਈ. "ਸਰੈ ਸਰੀਅਤਿ ਕਰਹਿ ਬੀਚਾਰ." (ਵਾਰ ਸ੍ਰੀ ਮਃ ੧)...
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸਰਵ- ਜਿਸ ਨੇ. "ਜਿਨਿ ਏਹੁ ਜਗਤੁ ਉਪਾਇਆ." (ਸ੍ਰੀ ਮਃ ੧) ੨. ਜਿਨ੍ਹਾਂ ਨੇ. "ਜਿਨਿ ਜਿਨਿ ਨਾਮੁ ਧਿਆਇਆ." (ਮਾਝ ਬਾਰਹਮਾਹਾ) ੩. ਵ੍ਯ- ਨਿਸੇਧ. ਮਤ. ਜਨਿ. ਜਿਨ. "ਉਨਕੀ ਗੈਲਿ ਤੋਹਿ ਜਿਨਿ ਲਾਗੈ." (ਆਸਾ ਕਬੀਰ) "ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ." (ਸਃ ਮਃ ੯)...
ਦੇਖੋ, ਨਾਮ. "ਐਸਾ ਨਾਮੁ ਨਿਰੰਜਨੁ ਹੋਇ." (ਜਪੁ) ੨. ਪ੍ਰਸਿੱਧ, "ਨਾਨਕ ਨਾਮੁ ਨਾਮੁ ਜਪੁ ਜਪਿਆ." (ਬਾਵਨ)...
ਸਰਵ- ਉਨ੍ਹਾਂ. ਉਨ੍ਹਾਂ ਨੇ. "ਤਿਨ ਅੰਤਰਿ ਸਬਦੁ ਵਸਾਇਆ." (ਸ੍ਰੀ ਮਃ ੧. ਜੋਗੀ ਅੰਦਰ) ੨. ਉਨ੍ਹਾਂ ਦੇ. "ਤਿਨ ਪੀਛੈ ਲਾਗਿ ਫਿਰਾਉ." (ਸ੍ਰੀ ਮਃ ੪) ੩. ਸੰਗ੍ਯਾ- ਤ੍ਰਿਣ. ਘਾਸ. ਫੂਸ. "ਅਉਧ ਅਨਲ ਤਨੁ ਤਿਨ ਕੋ ਮੰਦਿਰ." (ਗਉ ਕਬੀਰ) ੪. ਕ੍ਰਿ. ਵਿ- ਤਿਸ ਪਾਸੇ. ਉਧਰ. "ਡੋਰੀ ਪ੍ਰਭੁ ਪਕੜੀ, ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ੫. ਦੇਖੋ, ਤਿੰਨ....
ਸੰ. ਸੰਗ੍ਯਾ- ਮੇਖ਼ਚੂ. ਕਾਠ ਦਾ ਹਥੌੜਾ, ਜਿਸ ਨਾਲ ਕਿੱਲੇ ਗੱਡੀਦੇ ਹਨ। ੨. ਸੰ. ਕਾਰ੍ਯ. ਕੰਮ. "ਕਾਜ ਹਮਾਰੇ ਪੂਰੇ ਸਤਿਗੁਰ." (ਰਾਮ ਮਃ ੫) ੩. ਦੇਖੋ, ਕਜਣਾ. ਢਕਣਾ. "ਤਉ ਮੁਖ ਕਾਜਿ ਲਜੋ." (ਸਾਰ ਮਃ ੫) ਤਾਂ ਲੱਜਾ ਨਾਲ ਮੂੰਹ ਕੱਜ (ਢਕ) ਲਿਆ। ੪. ਡਿੰਗ. ਸ਼੍ਰਾਧ. ਮਹੋਛਾ. "ਜਜਿ ਕਾਜਿ ਵੀਆਹਿ ਸੁਹਾਵੈ." (ਵਾਰ ਮਲਾ ਮਃ ੧) ਦੇਵਤਾ ਦੇ ਯਜਨ (ਪੂਜਨ) ਸ਼੍ਰਾਧ, ਅਤੇ ਵਿਆਹ ਵਿੱਚ ਮਾਸ ਸੁਹਾਵੈ। ੫. ਸਿੰਧੀ. ਪ੍ਰੀਤਿਭੋਜਨ. ਜਿਆਫ਼ਤ। ੬. ਤੁ. [قاز] ਕ਼ਾਜ਼. ਮੱਘ. ਜੰਗਲੀ ਬੱਤਕ। ੭. ਕੁੜਤੇ ਕੋਟ ਆਦਿ ਦੇ ਗੁਦਾਮ ਅੜਾਉਣ ਦੇ ਛਿਦ੍ਰ (batton- hole) ਨੂੰ ਭੀ ਕਾਜ ਆਖਦੇ ਹਨ....
ਦੇਖੋ, ਸਰਣਾ. "ਤਿਨ ਕੇ ਕਾਜ ਸਰੇ." (ਮਾਝ ਬਾਰਹਮਾਹਾ) ੨. ਸਦ੍ਰਿਸ਼. ਤੁੱਲ. ਸਰੀਖਾ. "ਅਵਰ ਨ ਦੂਜਾ ਤੁਝੈ ਸਰੇ." (ਵਾਰ ਬਿਹਾ ਮਃ ੪)...
ਵਿ- ਬਾਰਾਂ ਮਹੀਨਿਆਂ ਵਿੱਚ ਹੋਣ ਵਾਲਾ। ੨. ਸੰਗ੍ਯਾ- ਓਹ ਕਾਵ੍ਯ, ਜਿਸ ਵਿੱਚ ਬਾਰਾਂ ਮਹੀਨਿਆਂ ਦਾ ਵਰਣਨ ਹੋਵੇ. ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੀ ਰਚਨਾ, ਤੁਖਾਰੀ ਵਿਚ ਜਗਤਗੁਰੂ ਨਾਨਕ ਸ੍ਵਾਮੀ ਦਾ ਮਨੋਹਰ ਕਾਵ੍ਯ, ਅਤੇ ਦਸਮਗ੍ਰੰਥ ਦੇ ਕ੍ਰਿਸ਼ਨਾਵਤਾਰ ਵਿੱਚ ਬਾਰਹਮਾਹੇ ਦੇਖੇ ਜਾਂਦੇ ਹਨ. ਸੰਮਤ ੧੮੭੭ ਵਿੱਚ ਪ੍ਰੇਮੀ ਵੀਰਸਿੰਘ ਨੇ ਅਰਿੱਲ ਅਤੇ ਰੂਪਚੌਪਾਈ ਛੰਦ ਵਿਚੋਂ ਇੱਕ ਬਾਰਹਮਾਹਾ ਰਚਿਆ ਹੈ, ਜਿਸ ਦੀ ਰਹਾਉ (ਟੇਕ) ਦੀ ਤੁਕ ੯. ਮਾਤ੍ਰਾ ਦੀ ਹੈ ਅਤੇ ਮਹੀਨੇ ਦੇ ਅੰਤ ਦਾ ਚਰਣ ੪੦ ਮਾਤ੍ਰਾ ਦਾ ਹੈ, ਜਿਸ ਦੇ ਬਿਸ਼੍ਰਾਮ ੧੩- ੧੬- ੧੧ ਮਾਤ੍ਰਾ ਪੁਰ ਹਨ.#ਉਦਾਹਰਣ-#ਚੜ੍ਹੇ ਵਿਸਾਖ ਵਰਮ ਨਹਿ ਜਾਂਦਾ,#ਦਹ ਦਿਸ ਵੇਖਾਂ ਪੰਥ ਗੁਰਾਂ ਦਾ,#ਕੂੰਜਾਂ ਵਾਂਝ ਫਿਰਾਂ ਕੁਰਲਾਂਦਾ,#ਮੇਲੀਂ ਮਹਿਰਮਕਾਰ ਦਿਲਾਂ ਦਾ,#ਪਲ ਪਲ ਬੀਤੇ ਸੈ ਵਰ੍ਹਿਆਂ ਦਾ,#ਗੁਰੁ ਤੇ ਵੀਰ ਸਿੰਘ ਬਲਿਹਾਰੀ,#ਗੁਰੁ ਗੋਬਿੰਦ ਸਿੰਘ ਹਰਿ ਔਤਾਰੀ,#ਸਤਗੁਰੁ ਮਾਨ ਮੁਕੰਦ ਮੁਰਾਰੀ,#ਸਾਨੂੰ ਦਰਸਨ ਦੇ ਇਕ ਵਾਰੀ,#ਜੁਗ ਜੁਗ ਜੀਵਨ ਕੇਸਾਧਾਰੀ,#ਮੇਰੇ ਬਖਸ਼ੀਂ ਔਗੁਣ ਭਾਰੀ, ਤਾਣ ਰਖੀਂਵਦਾ,#ਫੁਨ ਹਰੀ ਸੁ ਹਰਿ ਦੀ ਸਰਣ,#ਗੁਬਿੰਦ ਸਿੰਘ ਕ੍ਰੋੜ ਬ੍ਰਿੰਦ ਅਘਹਰਣ,#ਜੁਗੋਜੁਗ ਜਾਣੀਏ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....