sudharāसुथरा
ਵਿ- ਸੁਸ੍ਠੁ. ਸਾਫ. ਸ੍ਵੱਛ. ਨਿਰਮਲ. "ਤਥਾ ਸਸਤ੍ਰ ਸੁਥਰੇ ਸਮੁਦਾਏ." (ਗੁਪ੍ਰਸੂ) ੨. ਇੱਕ ਛੰਦ. ਦੇਖੋ, ਸਰਸੀ। ੩. ਦੇਖੋ, ਸੁਥਰੇਸ਼ਾਹ.
वि- सुस्ठु. साफ. स्वॱछ. निरमल. "तथा ससत्र सुथरे समुदाए." (गुप्रसू) २. इॱक छंद. देखो, सरसी। ३. देखो, सुथरेशाह.
ਅ਼. [صاف] ਸਾਫ਼. ਵਿ- ਨਿਰਮਲ। ੨. ਸ਼ੁੱਧ....
ਦੇਖੋ, ਸੁੱਛ....
ਵਿ- ਨਿਰ੍ਮਲ. ਮੈਲ ਰਹਿਤ. ਸ਼ੁੱਧ. "ਨਿਰਮਲ ਉਦਕ ਗੋਬਿੰਦ ਕਾ ਨਾਮ." (ਗਉ ਮਃ ਪ) "ਨਿਰਮਲ ਤੇ, ਜੋ ਰਾਮਹਿ ਜਾਨ." (ਭੈਰ ਕਬੀਰ) ੨. ਸੰਗ੍ਯਾ- ਪਾਰਬ੍ਰਹਮ. ਕਰਤਾਰ. "ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ." (ਮਾਝ ਅਃ ਮਃ ੩) ੩. ਪ੍ਰਕਾਸ਼. ਉਜਾਲਾ. "ਕਿਉ ਕਰਿ ਨਿਰਮਲੁ, ਕਿਉ ਕਰਿ ਅੰਧਿਆਰਾ ?" (ਸਿਧਗੋਸਟਿ) ੪. ਵਿ- ਰੌਸ਼ਨ. ਦੇਖੋ, ਚਾਖੈ ੨....
ਸੰ. ਵ੍ਯ- ਔਰ. ਅਤੇ. "ਵਾਰ ਮਾਝ ਕੀ ਤਥਾ ਸਲੋਕ ਮਹਲਾ ੧. " ੨. ਇਸੇ ਤਰਾਂ ਇਵੇਂ ਹੀ। ੩. ਸੰਗ੍ਯਾ- ਸਤ੍ਯ। ੪. ਨਿਸ਼ਚਾ. "ਗੁਰ ਕੈ ਸਬਦਿ ਤਥਾ ਚਿਤੁ ਲਾਏ." (ਮਾਰੂ ਮਃ ੧) ੫. ਹ਼ੱਦ. ਸੀਮਾ....
ਸੰ. शस्त्र. ਸ਼ਸਤ੍ਰ. ਸੰਗ੍ਯਾ- ਜੋ ਸ਼ਸ (ਕੱਟਣਾ) ਕਰੇ. ਵੱਢਣ ਦਾ ਸੰਦ. ਹਥਿਆਰ. ਸੰਸਕ੍ਰਿਤ ਦੇ ਵਿਦ੍ਵਾਨਾ ਨੇ ਸ਼ਸਤ੍ਰ ਚਾਰ ਭਾਗਾਂ ਵਿੱਚ ਵੰਡੇ ਹਨ-#(ੳ) ਮੁਕ੍ਤ, ਜੋ ਹੱਥੋਂ ਛੱਡੇ ਜਾਣ. ਜੇਹਾਕਿ ਚਕ੍ਰ.#(ਅ) ਅਮੁਕ੍ਤ, ਜੋ ਹੱਥੋਂ ਨਾ ਛੱਡੇ ਜਾਣ. ਤਲਵਾਰ ਕਟਾਰ ਆਦਿ.#(ੲ) ਮੁਕ੍ਤਾਮੁਕ੍ਤ, ਜੋ ਹੱਥੋਂ ਛੱਡੇ ਭੀ ਜਾਣ ਅਤੇ ਹੱਥ ਵਿੱਚ ਰੱਖਕੇ ਭੀ ਵਰਤੇ ਜਾਣ. ਬਰਛੀ ਗਦਾ ਆਦਿਕ.#(ਸ) ਯੰਤ੍ਰ ਮੁਕ੍ਤ, ਜੋ ਕਲ ਨਾਲ ਛੱਡੇ ਜਾਣ. ਜੈਸੇ ਤੀਰ, ਗੋਲੀ ਆਦਿ.#ਜੋ ਮੁਕ੍ਤ ਸ਼ਸਤ੍ਰ ਹਨ ਉਨ੍ਹਾਂ ਦੀ "ਅਸ੍ਤ੍ਰ" ਸੰਗ੍ਯਾ ਭੀ ਹੈ. ਦੇਖੋ, ਅਸਤ੍ਰ.#ਦਸਮਗ੍ਰੰਥ, ਗੁਰੁਪ੍ਰਤਾਪ ਸੂਰਯ ਅਤੇ ਗੁਰੁ ਵਿਲਾਸ ਆਦਿ ਗ੍ਰੰਥਾਂ ਵਿੱਚ ਸ਼ਸਤ੍ਰਾਂ ਦੇ ਬਹੁਤ ਨਾਮ ਆਏ ਹਨ, ਜਿਨ੍ਹਾਂ ਵਿਚੋਂ ਕੁਝ ਅੱਗੇ ਲਿਖਦੇ ਹਾਂ-#ਚੰਦ੍ਰਹਾਸ ਏਕੈ ਕਰ ਧਾਰੀ,#ਦੁਤਿਯ ਧੋਪ ਗਹਿ ਤ੍ਰਿਤਿਯ ਕਟਾਰੀ,#ਚਤੁਰ ਹਾਥ ਸਹਿਥੀ ਉਜਿਆਰੀ,#ਗੋਫਨ ਗੁਰਜ ਕਰਤ ਚਮਕਾਰੀ, -#ਪੱਟਹਸੰਭਾਰੀ ਗਦਾ ਉਭਾਰੀ ਤ੍ਰਿਸੂਲ ਸੁਧਾਰੀ ਛੁਰਕਾਰੀ,#ਜਁਬੂਆ ਅਰੁ ਬਾਨੰਸੁਕਸ ਕਮਾਨੰਚਰਮ ਪ੍ਰਮਾਨੰਧਰਭਾਰੀ,#ਪੰਦ੍ਰਏ ਗਲੋਲੰ ਪਾਸ਼ ਅਮੋਲੰ ਪਰਸ਼ੁ ਅਡੋਲੰ ਹਥਨਾਲੰ,#ਬਿਛੂਆ ਪਹਿਰਾਯੰ ਪਟਾ ਭ੍ਰਮਾਯੰ ਜਿਮਿ ਯਮ ਧਾਯੰ#ਵਿਕਰਾਲੰ. (ਰਾਮਾਵ)#ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ,#ਸੈਫ ਸਿਰੋਹੀ ਸੈਹਥੀ ਯਹੈ ਹਮਾਰੇ ਪੀਰ. xx#ਤੁਹੀ ਕਟਾਰੀ ਦਾੜ੍ਹਜਮ ਤੂੰ ਬਿਛੂਓ ਅਰੁ ਬਾਨ. xx#ਤੁਹੀ ਗੁਰਜ ਤੁਮ ਹੀ ਗਦਾ ਤੁਮਹੀ ਤੀਰ ਤੁਫੰਗ. xx#(ਸਨਾਮਾ)#ਵਡੇ ਬਾਣ ਚੌਰੇ ਸੁ ਤੇਗੇ ਜੁ ਮ੍ਯਾਨੀ,#ਦੁਧਾਰੇ ਪੁਲਾਦੀ ਅਨੇਕੈਂ ਮਹਾਨੀ,#ਸਿਰੋਹੀ ਹਲੱਬੀ ਜਨੱਬੀ ਦਈ ਹੈਂ,#ਕਰਾਚੋਲ ਖੰਡੇ ਜੁ ਕੱਤੀ ਲਈ ਹੈਂ.#ਸਭੈ ਲੋਹ ਕੀ ਸਾਂਗ ਨੇਜੇ ਬਿਸਾਲੇ,#ਬਿਛੂਏ ਵਡੇ ਬਾਂਕ ਜਁਬੂਏ ਕਰਾਲੇ,#ਛੁਰੇ ਖੋਖਨੀ ਸੈਫ ਲਾਂਬੀ ਬਲੰਦੇ,#ਘਨੇ ਸੇਲ ਭਾਲੇ ਪ੍ਰਕਾਸੇ ਅਮੰਦੇ.#ਮਲੈਹੀਨ ਸਾਫੰ ਬਨੇ ਅੰਗ ਚੰਗੇ,#ਤਮਾਚੇ ਕਲਾਦਾਰ ਸਤ੍ਰਨ ਭੰਗੇ.#ਤੁਫੰਗੇ ਜਁਜੈਲੰ ਜਂਬੂਰੇ ਧਮਾਕੇ,#ਦਏ ਚਕ੍ਰ ਵਕ੍ਰੰ ਚਮੰਕੈਂ ਚਲਾਕੇ.#ਵਡੇ ਮੋਲ ਕੇ ਦੂਰ ਤੇ ਆਇ ਢਾਲੇ,#ਕਠੋਰੰ ਕੁਦੰਡੰ ਵਡੇ ਓਜ ਵਾਲੇ.#ਭਰੇ ਬਾਣ ਭਾਥੇ ਅਨੇਕੈਂ ਪ੍ਰਕਾਰੇ,#ਧਰੇ ਬਾਣ ਪੈਨੇ ਲਗੇ ਬੀਂਧ ਪਾਰੇ. (ਗੁਪ੍ਰਸੂ) ਇਤਯਾਦਿ.#ਸ਼ੋਕ ਦੀ ਗੱਲ ਹੈ ਕਿ ਹੁਣ ਬਹੁਤੇ ਸ਼ਸਤ੍ਰਾਂ ਦੇ ਨਾਉਂ ਅਤੇ ਉਨ੍ਹਾਂ ਦੇ ਅਰਥ ਲੋਕ ਨਹੀਂ ਜਾਣਦੇ, ਅਤੇ ਕਿਤਨਿਆਂ ਦੀ ਸ਼ਕਲ ਤੋਂ ਮੂਲੋਂ ਅਣਜਾਣ ਹਨ. ਇਸ ਲਈ ਅਸੀਂ ਯੋਗ ਸਮਝਿਆ ਹੈ ਕਿ ਸ਼ਸ਼ਤ੍ਰਾਂ ਦੀਆਂ ਤਸਵੀਰਾਂ ਪਾਠਕਾਂ ਦੇ ਗ੍ਯਾਨ ਲਈ ਇੱਥੇ ਦਿੱਤੀਆਂ ਜਾਣ....
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਦੇਖੋ, ਸਰਣਾ. ਪੂਰਾ ਹੋਵੇਗਾ. "ਮਨ ਸਰਸੀ ਕਾਜ." (ਬਸੰ ਕਬੀਰ) ੨. ਸਰਸ (ਜਾਦਾ) ਹੋਈ। ੩. ਸਹਰ੍ਸ (ਪ੍ਰਸੰਨ) ਹੋਈ। ੪. ਸੰਗ੍ਯਾ- ਇੱਕ ਛੰਦ. ਇਸ ਦਾ ਨਾਉਂ ਬਾਵਾ ਸੁਮੇਰ ਸਿੰਘ ਜੀ ਨੇ "ਗੁਰੁਪਦ ਪਰੇਮ ਪ੍ਰਕਾਸ਼" ਵਿੱਚ "ਸੁਥਰਾ" ਲਿਖਿਆ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੭ ਮਾਤ੍ਰਾ, ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੧. ਮਾਤ੍ਰਾ ਤੇ ਅੰਤ ਗੁਰੁ ਲਘੁ.#ਉਦਾਹਰਣ-#ਏਕਾ ਮਾਈ ਜੁਗਤਿ ਵਿਆਈ, ਤਿਨਿ ਚੇਲੇ ਪਰਵਾਣੁ,#ਇਕੁ ਸੰਸਾਰੀ ਇਕੁ ਭੰਡਾਰੀ, ਇਕੁ ਲਾਏ ਦੀਬਾਣੁ.#(ਜਪੁ)#ਪਰਦਾਰਾ ਪਰਧਨ ਪਰਲੋਭਾ, ਹਉਮੈ ਬਿਖੈ ਬਿਕਾਰ,#ਦੁਸਟਭਾਉ ਤਜ ਨਿੰਦ ਪਰਾਈ, ਕਾਮ ਕ੍ਰੋਧ ਚੰਡਾਰ.#(ਮਲਾ ਮਃ ੧)#(ਅ) ਵਰਣਿਕ ਸਰਸੀ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਨ, ਜ, ਭ, ਜ, ਜ, ਜ, ਰ. , , , , , , . ਗਿਆਰਾਂ ਅਤੇ ਦਸ ਅੱਖਰਾਂ ਤੇ ਵਿਸ਼੍ਰਾਮ. ਇਸ ਦਾ ਨਾਉਂ "ਪੰਚਕਾਵਲੀ" ਭੀ ਹੈ.#ਉਦਾਹਰਣ-#ਸਿਮਰਤ ਪ੍ਰੇਮ ਸੇ ਗੁਰੁ ਗਿਰਾ, ਰਹਤੇ ਜਗ ਮੇ ਸਦਾ ਸੁਖੀ, ਕਰਤ ਬਿਹਾਰ ਕਾਰ ਜਗਕੇ, ਨਹਿ ਹੋਵਤ ਸੋ ਕਦਾ ਦੁਖੀ, ੫. ਸਹਿਤ ਰਸ ਦੇ ਹੋਈ. ਰਸ ਵਾਲੀ ਹੋਈ। ੬. ਸੰ. ਤਾਲ. ਜਲ ਦਾ ਭਰਿਆ ਸਰ. "ਜੋ ਭਵ ਭੂਰਿ ਭਰਾ ਸਰਸੀ." (ਨਾਪ੍ਰ)...
ਸੰਮਤ ੧੬੭੨ ਵਿੱਚ ਬਾਰਾਂਮੂਲੇ ਪਾਸ ਬਰਾਮਪੁਰ ਪਿੰਡ ਨਿਵਾਸੀ ਨੰਦੇ ਖਤਰੀ ਦੇ ਘਰ ਇੱਕ ਬਾਲਕ ਦੰਦਾਂ ਸਮੇਤ ਜਨਮਿਆ, ਜਿਸ ਨੂੰ ਜੋਤਸ਼ੀਆਂ ਦੇ ਕਹੇ ਵਿਘਨਕਾਰੀ ਜਾਣਕੇ ਬਾਹਰ ਸਿੱਟ ਦਿੱਤਾ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ, ਜੋ ਕਸ਼ਮੀਰ ਤੋਂ ਵਾਪਿਸ ਆ ਰਹੇ ਸਨ ਉਨ੍ਹਾਂ ਦੀ ਨਜ਼ਰ ਇਹ ਬਾਲਕ ਪਿਆ. ਸਤਿਗੁਰੂ ਨੇ ਦਯਾ ਕਰਕੇ ਬਾਲਕ ਉਠਵਾ ਲਿਆ ਅਤੇ ਵਡੇ ਯਤਨ ਨਾਲ ਪਾਲਿਆ ਅਰ ਨਾਉਂ "ਸੁਥਰਾ" ਰੱਖਿਆ. ਇਹ ਗੁਰੂਘਰ ਦਾ ਵਡਾ ਪ੍ਰੇਮੀ ਹੋਇਆ ਹੈ ਅਰ ਸ਼੍ਰੀ ਗੁਰੂ ਹਰਿਰਾਇ ਸਾਹਿਬ ਦੀ ਸੇਵਾ ਵਿੱਚ ਭੀ ਹਾਜ਼ਿਰ ਰਿਹਾ. ਸੁਥਰੇਸ਼ਾਹ ਵਡਾ ਵਿਲਾਸੀ ਹੋਇਆ ਹੈ. ਇਸ ਦੀ ਹਾਸ੍ਯਰਸ ਪੂਰਿਤ ਅਨੇਕ ਕਹਾਣੀਆਂ ਜਗਤ ਪ੍ਰਸਿੱਧ ਹਨ. ਦਿੱਲੀ ਦੇ ਹਾਕਮਾਂ ਤੋਂ ਇਸ ਨੇ ਪੈਸਾ ਹੱਟੀ ਉਗਰਾਹੁਣ ਦਾ ਹੁਕਮ ਪਰਪਾਤ ਕੀਤਾ. ਇਸ ਦੇ ਪੰਥ ਦਾ ਨਾਉਂ ਸੁਥਰੇਸ਼ਾਹੀ ਹੈ. ਹੁਣ ਬਹੁਤ ਸੁਥਰੇ ਸਿੱਖਧਰਮ ਦੇ ਨਿਯਮਾਂ ਨੂੰ ਭੁਲਾ ਬੈਠੇ ਹਨ. ਡੰਡੇ ਬਜਾਕੇ ਹੱਟੀਆਂ ਤੋਂ ਮੰਗਦੇ ਹਨ. ਕਦੇ ਬੇਨਵਿਆਂ ਦੀ ਤਰਾਂ ਦੁਰਵਚਨ ਬੋਲਦੇ ਹਨ. ਕਈ ਮੂੰਹ ਕਾਲਾ ਕਰਕੇ ਧਰਨਾ ਮਾਰ ਬੈਠਦੇ ਹਨ....