ਕਦਾ

kadhāकदा


ਸੰ. ਕ੍ਰਿ. ਵਿ- ਕਥੀ. ਕਿਸੇ ਵੇਲੇ. ਕਦੀ. "ਜਗਸੁਖ ਮੇ ਉਰਝੈ ਨਹਿ ਕਦਾ." (ਗੁਪ੍ਰਸੂ) ੨. ਅ਼. [قدع] ਕ਼ਦਅ਼. ਸੰਗ੍ਯਾ- ਵਰਜਣ. ਹਟਾਉਣਾ. "ਨੀਲੀ ਸਿਆਹੀ ਕਦਾ ਕਰਣੀ." (ਸ੍ਰੀ ਮਃ ੧) ਨੀਲੀ ਪੌਸ਼ਾਕ ਇਹ ਹੈ ਕਿ ਮਨ ਦੀ ਸ੍ਯਾਹੀ ਮਿਟਾਉਣੀ। ੩. ਅ਼. [قدح] ਕ਼ਦਹ਼. ਪਾੜਨਾ. ਚੀਰਨਾ। ੪. ਅੱਗ ਲਾਉਣੀ। ੫. ਤਾਨਾ ਮਾਰਨਾ.


सं. क्रि. वि- कथी. किसे वेले. कदी. "जगसुख मे उरझै नहि कदा." (गुप्रसू) २. अ़. [قدع] क़दअ़. संग्या- वरजण. हटाउणा. "नीली सिआही कदा करणी." (स्री मः १) नीली पौशाक इह है कि मन दी स्याही मिटाउणी। ३. अ़. [قدح] क़दह़. पाड़ना. चीरना। ४. अॱग लाउणी। ५. ताना मारना.