pāradhaपारद
ਸੰ. ਸੰਗ੍ਯਾ- ਦੁੱਖਾਂ ਤੋਂ ਪਾਰ ਦੇਣ ਵਾਲਾ. ਜਿਸ ਦੇ ਅਸਰ ਨਾਲ ਰੋਗਾਂ ਨੂੰ ਲੰਘ ਜਾਈਦਾ ਹੈ, ਪਾਰਾ. "ਮਨ ਮੂਖਕ ਬਿਲ ਬਾਸਨਾ ਪਕਰੈ ਕੌਨ ਉਪਾਯ? ਪਾਰਦ ਸ੍ਰੀ ਗੁਰੁ ਪ੍ਰੇਮ ਪਗ ਪ੍ਯਾਵੋ ਹੈ ਥਿਰ ਜਾਯ." (ਨਾਪ੍ਰ) ਪਾਰਾ ਪੀਕੇ ਚੂਹਾ ਅਚੰਚਲ ਹੋ ਜਾਂਦਾ ਹੈ.#ਭਾਵਪ੍ਰਕਾਸ਼ ਵਿੱਚ ਲਿਖਿਆ ਹੈ ਕਿ ਪਾਰੇ ਦੀ ਉਤਪੱਤੀ ਸ਼ਿਵ ਦੇ ਵੀਰਯ ਤੋਂ ਹੋਈ ਹੈ, ਇਸੇ ਲਈ ਨਾਉਂ ਸ਼ਿਵਵੀਜ, ਰੁਦ੍ਰਜ ਆਦਿ ਹਨ. ਪਾਰਦ (ਪਾਖ) ਅਨੇਕ ਰੋਗਾਂ ਵਿੱਚ ਵਰਤਿਆ ਜਾਂਦਾ ਹੈ. ਇਸ ਤੋਂ ਅਨੇਕ ਕੁਸ਼ਤੇ ਬਣਾਕੇ ਵੈਦ ਹਕੀਮ ਰੋਗਨਾਸ਼ ਅਤੇ ਬਲ ਦੇ ਵਧਾਉਣ ਲਈ ਦਿੰਦੇ ਹਨ. Hyzrargyrum ਅੰ. Mercury ੨. ਵਿ- ਪਾਰ ਦੇਣ ਵਾਲਾ. ਪਾਰ ਕਰਤਾ। ੩. ਫ਼ਾ. ਸੰਗ੍ਯਾ- ਚਿੱਚੜ.
सं. संग्या- दुॱखां तों पार देण वाला. जिस दे असर नाल रोगां नूं लंघ जाईदा है, पारा. "मन मूखक बिल बासना पकरै कौन उपाय? पारद स्री गुरु प्रेम पग प्यावो है थिर जाय." (नाप्र) पारा पीके चूहा अचंचल हो जांदा है.#भावप्रकाश विॱच लिखिआ है कि पारे दी उतपॱती शिव दे वीरय तों होई है, इसे लई नाउं शिववीज, रुद्रज आदि हन. पारद (पाख) अनेक रोगां विॱच वरतिआ जांदा है. इस तों अनेक कुशते बणाके वैद हकीम रोगनाश अते बल दे वधाउण लई दिंदे हन. Hyzrargyrum अं. Mercury २. वि- पार देण वाला. पार करता। ३. फ़ा. संग्या- चिॱचड़.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਾੜ. ਸੰਨ੍ਹ. ਨਕ਼ਬ. "ਇਸ ਕੋ ਪਾਰ ਦਯੋ ਦਰਸਾਵੈ." (ਗੁਪ੍ਰਸੂ) ੨. ਸੰ. पार्. ਧਾ- ਸਮਾਪਤ ਕਰਨਾ, ਪੂਰਾ ਕਰਨਾ। ੩. ਸੰਗ੍ਯਾ- ਦੂਜਾ ਕਿਨਾਰਾ. ਪਰਲਾ ਕਿਨਾਰਾ. ਅਪਰ ਤਟ. "ਪਾਰ ਪਰੇ ਜਗਸਾਗਰ ਤੇ." (ਗੁਪ੍ਰਸੂ) ੪. ਅੰਤ. ਹੱਦ. "ਪਾਰ ਨ ਪਾਇ ਸਕੈ ਪਦਮਾਪਤਿ." (ਅਕਾਲ) ੫. ਕ੍ਰਿ. ਵਿ- ਪਰਲੇ ਪਾਸੇ. ਦੂਜੀ ਵੱਲ। ੬. ਦੇਖੋ, ਪਾਰਿ. ਪਾੜਕੇ. "ਉਰ ਤੇ ਪਰਦਾ ਭ੍ਰਮ ਕੋ ਸਭ ਪਾਰ." (ਗੁਪ੍ਰਸੂ) ੭. ਫ਼ਾ. [پار] ਪਿਛਲਾ ਸਾਲ. ਵੀਤਿਆ ਵਰ੍ਹਾ। ੮. ਫ਼ਾ. [پارہ] ਪਾਰਹ. ਖੰਡ ਟੁਕੜਾ. ਟੂਕ. "ਸਿਰ ਕਰਵਤ ਸਹਿ ਤਰੁ ਪਾਰ ਪਾਰ ਹੈ." (ਭਾਗੁ ਕ) ਪਾਰਹ ਪਾਰਹ ਹੁੰਦਾ ਹੈ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਅ਼. [اثر] ਅਸਰ. ਸੰਗ੍ਯਾ- ਪ੍ਰਭਾਉ। ੨. ਦਬਾਉ। ੩. ਚਿੰਨ੍ਹ. ਨਿਸ਼ਾਨ। ੪. ਸੰਬੰਧ। ੫. ਇਤਿਹਾਸ। ੬. ਅ਼. [عصر] ਅ਼ਸਰ. ਨਿਚੋੜਨਾ। ੭. ਰੋਕਣਾ। ੮. ਦੇਣਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. लङ़घ. ਧਾ- ਜਾਣਾ, ਭੁੱਖਾ ਰਹਿਣਾ, ਕਮ ਹੋਣਾ, ਸੁੱਕਣਾ, ਲੰਘਣਾ, ਮਰਯਾਦਾ ਤੋਂ ਬਾਹਰ ਹੋਣਾ....
ਸੰਗ੍ਯਾ- ਪਰਲਾ ਪਾਰ. ਅੰਤ. "ਜੋਗੀ ਖੋਜਤ ਹਾਰੇ, ਪਾਇਓ ਨਹਿ ਤਿਹ ਪਾਰਾ." (ਜੈਤ ਮਃ ੯) ੨. ਪਾਲਾ. ਸੀਤ. "ਪਾਰਾ ਪਰੈ ਜਗਤ ਅਧਿਕਾਈ." (ਗੁਪ੍ਰਸੂ) ੩. ਵਿ- ਪਾਰ ਦਾ. "ਅੰਤ ਨ ਪਾਰਾ ਕੀਮਤਿ ਨਹੀ ਪਾਈ." (ਮਾਰੂ ਸੋਲਹੇ ਮਃ ੩) ਤੇਰੇ ਪਾਰ ਦਾ ਅੰਤ ਨਹੀਂ। ੪. ਪਾਇਆ. "ਦੇਸ ਕਹੁੰ ਰਹੈ ਨ ਪਾਰਾ." (ਰਘੁਰਾਜ) ਦੇਸ਼ ਵਿੱਚ ਕਿਤੇ ਰਹਿਣਾ ਨਾ ਪਾਇਆ। ੫. ਪਾਰਦ. ਸੀਮਾਬ. "ਐਸੇ ਉਡੀ ਬਾਰਾ ਜੈਸੇ ਪਾਰਾ ਉਡ ਜਾਤ ਹੈ." (ਕ੍ਰਿਸਨਾਵ) ਬਾਲਾ ਪਾਰੇ ਵਾਂਙ ਉਡ ਗਈ. ਦੇਖੋ, ਪਾਰਦ। ੬. ਫ਼ਾ. [پارہ] ਪਾਰਹ. ਟੁਕੜਾ. ਖੰਡ। ੭. ਅਧ੍ਯਾਯ. ਬਾਬ....
ਸੰ. ਮੂਸਕ. ਚੂਹਾ. ਦੇਖੋ, ਮੂਸ....
ਸੰ. बिल. ਧਾ- ਛੇਦ ਕਰਨਾ. ਚੀਰਨਾ। ੨. ਸੰਗ੍ਯਾ- ਖੁੱਡ। ੩. ਕੰਦਰਾ. ਗੁਫਾ. "ਬਿਲ ਬਿਰਥੇ ਚਾਹੈ ਬਹੁ ਬਿਕਾਰ" (ਬਸੰ ਅਃ ਮਃ ੧) ਦੇਹ ਰੂਪੀ ਗੁਫਾ ਵਿੱਚ ਬੈਠਾ ਅੰਤਹਕਰਣ ਵ੍ਰਿਥਾ ਬਹੁਤ ਵਿਕਾਰ ਚਿਤਵਦਾ ਹੈ। ੪. ਸੰ. ਬਿਲ੍ਵ. ਬਿਲ ਦਾ ਬਿਰਛ ਅਤੇ ਫਲ. ਸੰਸਕ੍ਰਿਤ ਵਿੱਚ ਬਿਲ (ਖੁੱਡ) ਅਤੇ ਬਿਲ੍ਵ "ਵ" ਨਾਲ ਭੀ ਸਹੀ ਹਨ. ਵਿਲ ਅਤੇ ਵਿਲ੍ਵ Aegle Marmelos ਇਸ ਦੀ ਤਾਸੀਰ ਗਰਮਖੁਸ਼ਕ ਹੈ. ਇਹ ਪੇਚਿਸ਼ (ਮਰੋੜਾ) ਮਿਟਾਉਂਦਾ ਹੈ. ਬਿਲ ਸ਼ਿਵ ਦਾ ਪ੍ਯਾਰਾ ਬਿਰਛ ਅਤੇ ਫਲ ਹੈ....
ਸੰ. ਵਾਸਨਾ. ਸੰਗ੍ਯਾ- ਇੱਛਾ. ਚਾਹ. "ਮਨ ਬਾਸਨਾ ਰਚਿ ਬਿਖੈ ਬਿਆਧਿ." (ਸੂਹੀ ਮਃ ੫) ੨. ਗੰਧ. ਮਹਕ. ਬੂ। ੩. ਸੁਗੰਧਿਤ ਕਰਨਾ. ਖ਼ੁਸ਼ਬੂਦਾਰ ਕਰਨਾ। ੪. ਭਲੀ ਅਥਵਾ ਬੁਰੀ ਸ਼ੁਹਰਤ ਲਈ ਭੀ ਬਾਸਨਾ ਸਬਦ ਕਵੀ ਵਰਤਦੇ ਹਨ. ਜਾਤਹੋ ਕਲਾਲ ਚਲੋ ਘਰਾ ਲੀਯੇ ਬਾਰੁਨੀ ਕੋ#ਗੰਧੀ ਚਲੋ ਜਾਤਹੋ ਫੁਲੇਲਘਟ ਆਸਨਾ,#ਠੋਕਰ ਠਮਕ ਲਾਗ ਦੋਊ ਘਟ ਫੂਟਗਏ#ਤਹਾਂ ਕੋਊ ਚਾਤੁਰ ਕਰਤ ਮੁਖ ਭਾਸਨਾ,#"ਮੁਰਲੀ" ਭਲਾਈ ਔ ਬੁਰਾਈ ਕੋ ਬਿਬੇਕ ਯਹੈ#ਕੀਜੀਐ ਭਲਾਈ ਜੌਲੌ ਜੀਭ ਲਗ ਸਾਸਨਾ,#ਭੂਲ ਨਹਿਂ ਆਸਨ ਬਿਲੋਕ ਪਾਕਸਾਸਨ ਸੇ#ਬਾਸਨ ਬਿਲਾਇਜਾਤ ਰਹਿਜਾਤ ਬਾਸਨਾ....
ਦੇਖੋ, ਕਉਣ ਅਤੇ ਕਉਨੁ। ੨. ਅ਼. [کوَن] ਸੰਗ੍ਯਾ- ਸੰਸਾਰ. ਦੁਨੀਆ. ਜਹਾਨ....
ਦੇਖੋ, ਉਪਾਉ....
ਸੰ. ਸੰਗ੍ਯਾ- ਦੁੱਖਾਂ ਤੋਂ ਪਾਰ ਦੇਣ ਵਾਲਾ. ਜਿਸ ਦੇ ਅਸਰ ਨਾਲ ਰੋਗਾਂ ਨੂੰ ਲੰਘ ਜਾਈਦਾ ਹੈ, ਪਾਰਾ. "ਮਨ ਮੂਖਕ ਬਿਲ ਬਾਸਨਾ ਪਕਰੈ ਕੌਨ ਉਪਾਯ? ਪਾਰਦ ਸ੍ਰੀ ਗੁਰੁ ਪ੍ਰੇਮ ਪਗ ਪ੍ਯਾਵੋ ਹੈ ਥਿਰ ਜਾਯ." (ਨਾਪ੍ਰ) ਪਾਰਾ ਪੀਕੇ ਚੂਹਾ ਅਚੰਚਲ ਹੋ ਜਾਂਦਾ ਹੈ.#ਭਾਵਪ੍ਰਕਾਸ਼ ਵਿੱਚ ਲਿਖਿਆ ਹੈ ਕਿ ਪਾਰੇ ਦੀ ਉਤਪੱਤੀ ਸ਼ਿਵ ਦੇ ਵੀਰਯ ਤੋਂ ਹੋਈ ਹੈ, ਇਸੇ ਲਈ ਨਾਉਂ ਸ਼ਿਵਵੀਜ, ਰੁਦ੍ਰਜ ਆਦਿ ਹਨ. ਪਾਰਦ (ਪਾਖ) ਅਨੇਕ ਰੋਗਾਂ ਵਿੱਚ ਵਰਤਿਆ ਜਾਂਦਾ ਹੈ. ਇਸ ਤੋਂ ਅਨੇਕ ਕੁਸ਼ਤੇ ਬਣਾਕੇ ਵੈਦ ਹਕੀਮ ਰੋਗਨਾਸ਼ ਅਤੇ ਬਲ ਦੇ ਵਧਾਉਣ ਲਈ ਦਿੰਦੇ ਹਨ. Hyzrargyrum ਅੰ. Mercury ੨. ਵਿ- ਪਾਰ ਦੇਣ ਵਾਲਾ. ਪਾਰ ਕਰਤਾ। ੩. ਫ਼ਾ. ਸੰਗ੍ਯਾ- ਚਿੱਚੜ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਵਿ- ਸ੍ਥਿਰ. ਠਹਿਰਿਆ ਹੋਇਆ. ਕ਼ਾਇਮ. ਅਚਲ. "ਥਿਰ ਥਿਰ ਚਿਤ ਥਿਰਹਾਂ." (ਆਸਾ ਮਃ ੫) ੨. ਦ੍ਰਿੜ੍ਹ. ਮਜਬੂਤ਼। ੩. ਨਿਸ਼ਚਿਤ....
ਥਾਂ. ਦੇਖੋ, ਜਾਇ....
ਸੰਗ੍ਯਾ- ਮੂਸਾ- ਮੂਸੀ. "ਜਮ ਚੂਹਾ ਕਿਰਸ ਨਿਤ ਕੁਰਕਦਾ." (ਵਾਰ ਗਉ ੧. ਮਃ ੪)...
ਵਿ- ਚੰਚਲਤਾ ਬਿਨਾ. ਠਹਿਰਿਆ ਹੋਇਆ। ੨. ਗੰਭੀਰ. ਧੀਰਯ ਵਾਲਾ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਵੀਰ੍ਯ੍ਯ. ਸੰਗ੍ਯਾ- ਸ਼ਰੀਰ ਦਾ ਸਾਰਰੂਪ ਧਾਤੁ. ਸ਼ੁਕ੍ਰ. ਮਣਿ. ਮਨੀ। ੨. ਬਲ. ਪਰਾਕ੍ਰਮ। ੩. ਤੇਜ. ਪ੍ਰਕਾਸ਼....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਸ਼ਿਵ ਦੇ ਵੀਰਯ ਤੋਂ ਪੈਦਾ ਹੋਇਆ, ਪਾਰਾ, ਪਾਰਦ। ੨. ਕਾਰਤਿਕੇਯ. ਖਡਾਨਨ। ੩. ਗਣੇਸ਼....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਪਕ੍ਸ਼੍. ਤ਼ਰਫ਼. ਓਰ. "ਦੁਹੂ ਪਾਖ ਕਾ ਆਪਹਿ ਧਨੀ." (ਸੁਖਮਨੀ) ੨. ਸਹਾਇਤਾ. ਪੱਖ ਤ਼ਰਫ਼ਦਾਰੀ. "ਬੇਪਰਵਾਹ ਸਦਾ ਰੰਗਿ ਹਰਿ ਕੈ ਜਾਕੋ ਪਾਖੁ ਸੁਆਮੀ." (ਟੋਡੀ ਮਃ ੫) ੩. ਦੇਖੋ, ਪਕ੍ਸ਼੍ ਅਤੇ ਪੱਖ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਸੰ. ਵੈਦਯ. ਜੋ ਵਿਦ੍ਯਾ ਰਖਦਾ ਹੈ. ਪੰਡਿਤ. ਹਕੀਮ. Doctor ਵਿਦ੍ਵਾਨ। ੨. ਤ਼ਬੀਬ. ਵੈਦ. Physician ਰੋਗ ਇਲਾਜ ਕਰਨ ਵਾਲਾ. "ਰੋਗੁ ਗਵਾਇਹਿ ਆਪਣਾ. ਤ ਨਾਨਕ ਵੈਦੁ ਸਦਾਇ." (ਮਃ ੨. ਵਾਰ ਮਲਾ)...
ਅ਼. [حکیم] ਹ਼ਕੀਮ. ਵਿ- ਹਿਕਮਤ ਰੱਖਣ ਵਾਲਾ. ਵਿਦ੍ਵਾਨ ਪੰਡਿਤ. ਦਾਨਾ. ਚਤੁਰ. ਫ਼ਿਲਾਸਫ਼ਰ. ਦਰ੍ਸ਼ਨਗ੍ਯ। ੨. ਸੰਗ੍ਯਾ- ਵੈਦ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਦੇਖੋ, ਚਿਚੜ- ਚਿਚੜੀ....