ਭਗੀਰਥ

bhagīradhaभगीरथ


ਮਹਾਭਾਰਤ ਆਦਿ ਗ੍ਰੰਥਾਂ ਅਨੁਸਾਰ ਦਿਲੀਪ ਦਾ ਪੁਤ੍ਰ ਸੂਰਯਵੰਸ਼ੀ ਅਯੋਧ੍ਯਾ ਦਾ ਰਾਜਾ. ਇਸ ਨੇ, ਆਪਣੇ ਵਡੇਰੇ ਸਗਰ ਦੇ ਸੱਠ ਹਜਾਰ ਪੁਤ੍ਰਾਂ ਦੀ ਗਤਿ ਲਈ ਜੋ ਕਪਿਲ ਦੀ ਕ੍ਰੋਧਅਗਨਿ ਨਾਲ ਭਸਮ ਹੋ ਗਏ ਸਨ. ਗੰਗਾ ਨੂੰ ਪ੍ਰਿਥਿਵੀ ਪੁਰ ਲਿਆਉਣ ਵਾਸਤੇ, ਹਿਮਾਲਯ ਦੇ ਗੋਕਰਣ ਅਸਥਾਨ ਤੇ ਘੋਰ ਤਪ ਕਰਕੇ ਬ੍ਰਹਮਾ ਰਿਝਾਇਆ. ਬ੍ਰਹਮਾ ਨੇ ਗੰਗਾ ਦੇਣ ਦਾ ਵਾਇਦਾ ਕੀਤਾ, ਪਰ ਕਠਿਨਾਈ ਇਹ ਦੱਸੀ ਕਿ ਆਕਾਸ਼ ਤੋਂ ਆਈ ਗੰਗਾ ਨੂੰ ਬਿਨਾ ਸ਼ਿਵ ਕੋਈ ਨਹੀਂ ਝੱਲ ਸਕੇਗਾ, ਇਸ ਲਈ ਪਹਿਲਾਂ ਸ਼ਿਵ ਨੂੰ ਖੁਸ਼ ਕਰੋ.#ਭਗੀਰਥ ਨੇ ਤਪ ਕਰਕੇ ਸ਼ਿਵ ਤੋਂ ਇਹ ਗੱਲ ਮੰਨਵਾਈ ਕਿ ਉਹ ਗੰਗਾ ਨੂੰ ਧਾਰਣ ਕਰੇਗਾ. ਜਦ ਬ੍ਰਹਮਾ ਨੇ ਗੰਗਾ ਆਕਾਸ਼ ਤੋਂ ਭੇਜੀ, ਤਦ ਸ਼ਿਵ ਨੇ ਆਪਣਾ ਜਟਾਜੂਟ ਇਤਨਾ ਫੈਲਾ ਲੀਤਾ ਕਿ ਹਜ਼ਾਰ ਵਰ੍ਹੇ ਗੰਗਾ ਨੂੰ ਨਿਕਲਣ ਦਾ ਰਾਹ ਨਾ ਲੱਭਿਆ. ਅੰਤ ਨੂੰ ਭਗੀਰਥ ਦੀ ਪ੍ਰਾਰਥਨਾ ਮੰਨਕੇ ਸ਼ਿਵ ਨੇ ਜਟਾ ਵਿੱਚੋਂ ਗੰਗਾ ਕੱਢੀ. ਜਿਸ ਦੇ ਸੱਤ ਪ੍ਰਵਾਹ ਹੋਏ, ਹ੍ਰਾਦਿਨੀ, ਪਾਵਿਨੀ ਅਤੇ ਨਲਿਨੀ ਨਾਮਕ ਤਿੰਨ ਪ੍ਰਵਾਹ ਪੂਰਵ ਦੀ ਤਰਫ ਵਹੇ. ਵੰਕ੍ਸ਼੍‍, ਸੀਤਾ ਅਤੇ ਸਿੰਧੁ ਨਾਮਕ ਤਿੰਨ ਪ੍ਰਵਾਹ ਪੱਛਮ ਵੱਲ ਵਹੇ. ਇੱਕ ਪ੍ਰਵਾਹ ਭਗੀਰਥ ਦੇ ਰਥ ਪਿੱਛੇ ਤੁਰਿਆ. ਜਿੱਥੋਂ ਦੀ ਭਗੀਰਥ ਦਾ ਰਥ ਗਿਆ ਪਿੱਛੇ ਹੀ ਗੰਗਾ ਦਾ ਪ੍ਰਵਾਹ ਵਹਿਣ ਲੱਗਾ. ਇਸੇ ਪ੍ਰਵਾਹ ਦਾ ਨਾਮ ਭਾਗੀਰਥੀ ਹੋਇਆ. ਦੇਖੋ, ਜਨ੍ਹਸੁਤਾ ਅਤੇ ਜਾਹਰਨਵੀ। ੨. ਮੈਲੀਸੀਹਾਂ ਪਿੰਡ ਦਾ ਨੰਬਰਦਾਰ, ਜੋ ਦੁਰਗਾ ਦੀ ਉਪਾਸਨਾ ਤਿਆਗਕੇ ਗੁਰੂ ਨਾਨਕਦੇਵ ਦਾ ਆਤਮਗਿਆਨੀ ਸਿੱਖ ਹੋਇਆ। ੩. ਸੁਇਨੀ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਮਹਾਨ ਪਰੋਪਕਾਰੀ ਹੋਇਆ.


महाभारत आदि ग्रंथां अनुसार दिलीप दा पुत्र सूरयवंशी अयोध्या दा राजा. इस ने, आपणे वडेरे सगर दे सॱठ हजार पुत्रां दी गति लई जो कपिल दी क्रोधअगनि नाल भसम हो गए सन. गंगा नूं प्रिथिवी पुर लिआउण वासते, हिमालय दे गोकरण असथान ते घोर तप करके ब्रहमा रिझाइआ. ब्रहमा ने गंगा देण दा वाइदा कीता, पर कठिनाई इह दॱसी कि आकाश तों आई गंगा नूंबिना शिव कोई नहीं झॱल सकेगा, इस लई पहिलां शिव नूं खुश करो.#भगीरथ ने तप करके शिव तों इह गॱल मंनवाई कि उह गंगा नूं धारण करेगा. जद ब्रहमा ने गंगा आकाश तों भेजी, तद शिव ने आपणा जटाजूट इतना फैला लीता कि हज़ार वर्हे गंगा नूं निकलण दा राह ना लॱभिआ. अंत नूं भगीरथ दी प्रारथना मंनके शिव ने जटा विॱचों गंगा कॱढी. जिस दे सॱत प्रवाह होए, ह्रादिनी, पाविनी अते नलिनी नामक तिंन प्रवाह पूरव दी तरफ वहे. वंक्श्‍, सीता अते सिंधु नामक तिंन प्रवाह पॱछम वॱल वहे. इॱक प्रवाह भगीरथ दे रथ पिॱछे तुरिआ. जिॱथों दी भगीरथ दा रथ गिआ पिॱछे ही गंगा दा प्रवाह वहिण लॱगा. इसे प्रवाह दा नाम भागीरथी होइआ. देखो, जन्हसुता अते जाहरनवी। २. मैलीसीहां पिंड दा नंबरदार, जो दुरगा दी उपासना तिआगके गुरू नानकदेव दा आतमगिआनी सिॱख होइआ। ३. सुइनी गोत दा इॱक प्रेमी, जो गुरू अरजनदेव दा सिॱख होके महान परोपकारी होइआ.