sumatiसुमति
ਉੱਤਮ ਬੁੱਧਿ. "ਦਾਸ ਕਉ ਸੁਮਤਿ ਦੀਤੀ." (ਸੋਰ ਮਃ ੫) ੨. ਸ਼੍ਰੇਂਸ੍ਠ ਬੁੱਧਿ ਵਾਲਾ ਵਿਵੇਕੀ ਪੁਰਖ.#ਬਿੰਜਨ ਵਿਵਿਧ ਜੈਸੇ ਭੂਖਭਯ ਭੰਜਨ ਹੈ#ਗੰਜਨ ਵਿਯੋਗ ਵਿਥਾ ਪੂਰੀ ਪ੍ਰੀਤਿ ਪਤਿ ਕੀ,#ਔਖਧ ਅਮਲ ਜ੍ਯੋਂ ਹਰੈਯਾ ਹੈ ਗਹੁਰ ਗਦ.#ਭਕ੍ਤਿ ਭਗਵੰਤ ਜ੍ਯੋਂ ਸਦਗਤਿ ਕੀ,#ਅੰਕੁਰ ਉਪਾਵ ਓਪ ਪਾਵਸ ਪਯੋਦ ਜੈਸੇ#ਸੁਮਨ ਸੁਢਾਰ ਜ੍ਯੋਂ ਕਰੈਯਾ ਬਹਾਰ ਰਿਤੁਪਤਿ ਕੀ,#ਕਾਮਨਾ ਕੋ ਪੂਰਕ ਜ੍ਯੋਂ ਕਲਪ ਬਖਾਨੈ ਗ੍ਰੰਥ#ਕੁਮਤਿ ਵਿਦਾਰਨ ਤ੍ਯੋਂ ਸੰਗਤਿ ਸੁਮਤਿ ਕੀ.#੩. ਜਰਾਸੰਧ ਦਾ ਮੰਤ੍ਰੀ. "ਅਪਨੇ ਮੰਤ੍ਰੀ ਸੁਮਤਿ ਕੋ ਲੀਨੋ ਨਿਕਟ ਬੁਲਾਇ." (ਕ੍ਰਿਸਨਾਵ) ੪. ਵਿਸਨੁ ਯਸ਼ ਦੀ ਇਸਤ੍ਰੀ ਅਤੇ ਕਲਕੀ ਅਵਤਾਰ ਦੀ ਮਾਤਾ.
उॱतम बुॱधि. "दास कउ सुमति दीती." (सोर मः ५) २. श्रेंस्ठ बुॱधि वाला विवेकी पुरख.#बिंजन विविध जैसे भूखभय भंजन है#गंजन वियोग विथा पूरी प्रीति पति की,#औखध अमल ज्यों हरैया है गहुर गद.#भक्ति भगवंत ज्यों सदगति की,#अंकुर उपाव ओप पावस पयोद जैसे#सुमन सुढार ज्यों करैया बहार रितुपति की,#कामना को पूरक ज्यों कलप बखानै ग्रंथ#कुमति विदारन त्यों संगति सुमति की.#३. जरासंध दा मंत्री. "अपने मंत्री सुमति को लीनो निकट बुलाइ." (क्रिसनाव) ४. विसनु यश दी इसत्री अते कलकी अवतार दी माता.
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਦੇਖੋ, ਬੁਧਿ। ੨. ਛੱਪਯ ਦਾ ਇੱਕ ਰੂਪ. ਦੇਖੋ, ਗੁਰਛੰਦਦਿਵਾਕਰ....
ਸੰ. दाश. ਧਾ- ਸੇਵਾ ਕਰਨਾ, ਭੇਟਾ ਅਰਪਣਾ। ੨. ਸੰ. दास. ਧਾ- ਦੇਣਾ, ਨੁਕ਼ਸਾਨ ਪੁਚਾਉਣਾ। ੩. ਸੰਗ੍ਯਾ- ਸੇਵਕ. "ਦਾਸ ਅਪਨੇ ਕੋ ਤੂ ਵਿਸਰਹਿ ਨਾਹੀ." (ਸੋਰ ਮਃ ੫) ੪. ਉਪਾਸਕ. ਪੂਜਕ. "ਦਾਸਹਿ ਏਕੁ ਨਿਹਾਰਿਆ." (ਬਾਵਨ) ੫. ਨੌਕਰ। ੬. ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਅਬ ਰਾਖਹੁ ਦਾਸ ਭਾਟ ਕੀ ਲਾਜ." (ਸਵੈਯੇ ਮਃ ੪. ਕੇ) ੭. ਲਾਲਸਿੰਘ ਕਵਿ ਦੀ ਛਾਪ. ਦੇਖੋ, ਲਾਲ ਸਿੰਘ। ੮. ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ, ਰਾਮਦਾਸ ਬਾਵਾ। ੯. ਸੰਗ੍ਯਾ- ਰਾਖਸ. ਦਸ੍ਯੁ. "ਪੰਚ ਦਾਸ ਤੀਨਿ ਦੋਖੀ." (ਕੇਦਾ ਮਃ ੫) ੧੦. ਗ਼ੁਲਾਮ. ਮੁੱਲ ਲੀਤਾ ਨੌਕਰ. "ਦਾਸਾ ਕਾ ਦਾਸ ਵਿਰਲਾ ਕੋਈ ਹੋਇ." (ਬਸੰ ਮਃ ੩) ੧੧. ਮਾਹੀਗੀਰ. ਧੀਵਰ. "ਦਾਸ ਜਾਲਪਾਨ ਹੈ." (ਨਾਪ੍ਰ)...
ਉੱਤਮ ਬੁੱਧਿ. "ਦਾਸ ਕਉ ਸੁਮਤਿ ਦੀਤੀ." (ਸੋਰ ਮਃ ੫) ੨. ਸ਼੍ਰੇਂਸ੍ਠ ਬੁੱਧਿ ਵਾਲਾ ਵਿਵੇਕੀ ਪੁਰਖ.#ਬਿੰਜਨ ਵਿਵਿਧ ਜੈਸੇ ਭੂਖਭਯ ਭੰਜਨ ਹੈ#ਗੰਜਨ ਵਿਯੋਗ ਵਿਥਾ ਪੂਰੀ ਪ੍ਰੀਤਿ ਪਤਿ ਕੀ,#ਔਖਧ ਅਮਲ ਜ੍ਯੋਂ ਹਰੈਯਾ ਹੈ ਗਹੁਰ ਗਦ.#ਭਕ੍ਤਿ ਭਗਵੰਤ ਜ੍ਯੋਂ ਸਦਗਤਿ ਕੀ,#ਅੰਕੁਰ ਉਪਾਵ ਓਪ ਪਾਵਸ ਪਯੋਦ ਜੈਸੇ#ਸੁਮਨ ਸੁਢਾਰ ਜ੍ਯੋਂ ਕਰੈਯਾ ਬਹਾਰ ਰਿਤੁਪਤਿ ਕੀ,#ਕਾਮਨਾ ਕੋ ਪੂਰਕ ਜ੍ਯੋਂ ਕਲਪ ਬਖਾਨੈ ਗ੍ਰੰਥ#ਕੁਮਤਿ ਵਿਦਾਰਨ ਤ੍ਯੋਂ ਸੰਗਤਿ ਸੁਮਤਿ ਕੀ.#੩. ਜਰਾਸੰਧ ਦਾ ਮੰਤ੍ਰੀ. "ਅਪਨੇ ਮੰਤ੍ਰੀ ਸੁਮਤਿ ਕੋ ਲੀਨੋ ਨਿਕਟ ਬੁਲਾਇ." (ਕ੍ਰਿਸਨਾਵ) ੪. ਵਿਸਨੁ ਯਸ਼ ਦੀ ਇਸਤ੍ਰੀ ਅਤੇ ਕਲਕੀ ਅਵਤਾਰ ਦੀ ਮਾਤਾ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਬਿਬੇਕੀ....
ਦੇਖੋ, ਪੁਰਖੁ। ੨. ਆਦਮੀ. ਮਨੁੱਖ। ੩. ਪਤਿ. ਭਰਤਾ. "ਕਵਨ ਪੁਰਖ ਕੀ ਜੋਈ." (ਆਸਾ ਕਬੀਰ)...
ਸੰ. व्यञ्जन- ਵਯੰਜਨ. ਸੰਗ੍ਯਾ- ਖਾਣ ਯੋਗ੍ਯ ਪਦਾਰਥ ਭੋਜਨ। ੨. ਰੋਟੀ ਨਾਲ ਲਾਕੇ ਖਾਣ ਦੀ ਚੀਜ਼. ਸਾਗ, ਤਰਕਾਰੀ. "ਬਿੰਜਨ ਭੋਜਨ ਅਨਿਕ ਪਰਕਾਰਾ." (ਆਸਾ ਮਃ ੫) ੩. ਚਿੰਨ੍ਹ. "ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ." (ਬਿਹਾ ਛੰਤ ਮਃ ੫) ਨਾਮ ਚੰਦਨ ਕੇਸਰ ਸੰਧੂਰ ਆਦਿ ਦੇ ਚਿੰਨ੍ਹ ਦੀ ਥਾਂ ਹੈ. ਦੇਖੋ, ਵ੍ਯੰਜਨ....
ਦੇਖੋ, ਬਿਬਿਧ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰਗ੍ਯਾ- ਤੋੜਨ ਦੀ ਕ੍ਰਿਯਾ. ਨਸ੍ਟ ਕਰਨਾ. ਦੇਖੋ, ਭੰਜ ਧਾ. "ਭੰਜਨ ਗੜਣ ਸਮਥੁ ਤਰਣਤਾਰਣ." (ਸਵੈਯੇ ਮਃ ੪. ਕੇ) "ਅਨੰਤਮੂਰਤਿ ਗੜਨ ਭੰਜਨਹਾਰ." (ਹਜਾਰੇ ੧੦) ੨. ਜਦ ਦੂਜੇ ਸ਼ਬਦ ਦੇ ਅੰਤ ਆਵੇ, ਤਦ ਭੰਜਕ ਅਰਥ ਹੁੰਦਾ ਹੈ. "ਭੈਭੰਜਨ ਅਘ ਦੂਖ ਨਾਸ." (ਬਾਵਨ) ੩. ਦੇਖੋ, ਭੰਜਨੁ....
ਕ੍ਰਿ- ਅਨਾਦਰ ਕਰਨਾ. ਤ੍ਰਿਸਕਾਰ ਕਰਨਾ. ਅਪਮਾਨ ਕਰਨਾ. "ਗਰਬਗੰਜਨ ਸਰਬ ਭੰਜਨ." (ਜਾਪੁ)...
ਸੰਗ੍ਯਾ- ਯੋਗ (ਸੰਬੰਧ) ਦਾ ਅਭਾਵ. ਜੁਦਾਈ. ਵਿਛੋੜਾ....
ਦੇਖੋ, ਬਿਥਾ....
ਪੂਰਣ ਕੀਤੀ. "ਪੂਰੀ ਆਸਾ ਜੀ ਮਨਸਾ ਮੇਰੇ ਰਾਮ." (ਵਡ ਛੰਤ ਮਃ ੫) ੨. ਪੂਰਣ. ਨ੍ਯੂਨਤਾ ਰਹਿਤ. "ਪੂਰੀ ਹੋਈ ਕਰਾਮਾਤਿ." (ਵਾਰ ਰਾਮ ੩) ੩. ਸੰਗ੍ਯਾ- ਤਸੱਲੀ. "ਭਨਤਿ ਨਾਨਕ ਮੇਰੀ ਪੂਰੀ ਪਰੀ." (ਗਉ ਮਃ ੫) ੪. ਘੀ ਵਿੱਚ ਤਲੀ ਰੋਟੀ. ਪੂਰਿਕਾ. ਪੂਰੀ. ਸੰ. ਪੂਪਲਾ। ੫. ਮ੍ਰਿਦੰਗ ਢੋਲ ਆਦਿ ਦੇ ਮੂੰਹ ਤੇ ਮੜ੍ਹਿਆ ਹੋਇਆ ਗੋਲ ਚਮੜਾ....
ਸੰਗ੍ਯਾ- ਪ੍ਯਾਰ. ਪ੍ਰੇਮ. ਮੁਹੱਬਤ. "ਜਗਤ ਮੈ ਝੂਠੀ ਦੇਖੀ ਪ੍ਰੀਤਿ." (ਦੇਵ ਮਃ ੯) ੨. ਤ੍ਰਿਪਤਿ। ੩. ਪ੍ਰਸੰਨਤਾ. ਖ਼ੁਸ਼ੀ. "ਮੀਨੇ ਪ੍ਰੀਤਿ ਭਈ ਜਲਿ ਨਾਇ." (ਗਉ ਮਃ ੪) ੪. ਕਾਮ ਦੀ ਇਸਤ੍ਰੀ, ਜੋ ਰਤਿ ਦੀ ਸੌਕਣ ਹੈ....
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
ਦੇਖੋ, ਅਉਖਧ....
ਅਮਰ ਸ਼ਬਦ ਦੀ ਥਾਂ ਅਮਲੁ ਪਦ ਆਇਆ ਹੈ. "ਭਲ੍ਯੁ ਅਮਲੁ ਸਤਿਗੁਰੁ ਸੰਗਿ ਨਿਵਾਸੁ." (ਸਵੈਯੇ ਮਃ ੪. ਕੇ) ਗੁਰੂਅਮਰ ਦੇਵ ਜੀ ਨਾਲ ਨਿਵਾਸ। ੨. ਸਿੰਧੀ. ਸੰਗ੍ਯਾ- ਅਫ਼ੀਮ. ਭਾਵ- ਨਸ਼ਾ. ਮਾਦਕ. "ਅਮਲਨ ਸਿਉ ਅਮਲੀ ਲਪਟਾਇਓ." (ਸੋਰ ਮਃ ੫) ੩. ਸੰ. अमल. ਵਿ- ਬਿਨਾ ਮੈਲ. ਨਿਰਮਲ. "ਲੋਚਨ ਅਮਲ ਕਮਲਦਲ ਜੈਸੇ." (ਨਾਪ੍ਰ) ੪. ਸੰਗ੍ਯਾ- ਅਭਰਕ. ਅਬਰਕ। ੫. ਸੰ. अम्ल- ਅਮ੍ਲ. ਖਟਾਈ. ਤੁਰਸ਼ੀ. "ਹਠਤ ਜਲ ਆਗ ਕੋ ਅਮਲ ਸੁਰ ਰਾਗ ਕੋ." (ਕ੍ਰਿਸਨਾਵ) ਖਟਾਈ ਕੰਠ ਦਾ ਸੁਰ ਵਿਗਾੜ ਦਿੰਦੀ ਹੈ। ੬. ਵਿ- ਖੱਟਾ. ਤੁਰਸ਼. "ਮਧੁਰ ਸਲਵਨ ਸੁ ਅਮਲ ਬਿਧ ਪੁਨ ਤਿਕਤ ਕਖਾਯਾ." (ਗੁਪ੍ਰਸੂ) ਦੇਖੋ, ਖਟਰਸ। ੭. ਅ਼. [عمل] ਅ਼ਮਲ. ਸੰਗ੍ਯਾ- ਕਰਮ. ਆਚਾਰ. "ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ." (ਸ. ਫਰੀਦ) ੮. ਨਿਯਮ. ਨੇਮ। ੯. ਪ੍ਰਬੰਧ. ਇੰਤਜਾਮ। ੧੦. ਅਮਲਦਾਰੀ. ਰਾਜ ਦਾ ਬੰਦੋਬਸਤ. "ਤੁਰਕ ਪਠਾਣੀ ਅਮਲੁ ਕੀਆ." (ਵਾਰ ਆਸਾ) ੧੧. ਅਭ੍ਯਾਸ। ੧੨. ਅ਼. [امل] ਉਮੀਦ. ਆਸ਼ਾ....
ਕ੍ਰਿ. ਵਿ- ਜੈਸੇ. ਜਿਸ ਪ੍ਰਕਾਰ. ਜਿਵੇਂ....
ਵਿ- ਹਰਣ ਵਾਲਾ. ਚੁਰਾਉਣ ਵਾਲਾ। ੨. ਹਰਾਉਣ ਵਾਲਾ. ਹਾਰ (ਪਰਾਜਯ) ਦੇਣ ਵਾਲਾ। ੩. ਲੈ ਜਾਣ ਵਾਲਾ....
ਪ੍ਰਾ. ਸੰਗ੍ਯਾ- ਦੇਰੀ. ਚਿਰ. "ਚਲਹੁ, ਨਹਿ ਗਹੁਰ ਕਰੀਜੈ." (ਗੁਪ੍ਰਸੂ) ਦੇਖੋ, ਗਉਹਰ....
ਦੇਖੋ, ਭਗਤ ਅਤੇ ਭਗਤਿ....
ਵਿ- ਭਾਗ੍ਯਵੰਤ. ਦੋਲਤਮੰਦ. "ਇਹੁ ਧਨੁ ਸੰਚਹੁ ਹੋਵਹੁ ਭਗਵੰਤ." (ਸੁਖਮਨੀ) "ਸੇਈ ਸਾਹ ਭਗਵੰਤ ਸੇ. ਸਚੁਸੰਪੈ ਹਰਿਰਾਸਿ." (ਬਾਵਨ) ੨. भगवत्. ਦੇਖੋ, ਭਗਵਾਨ ੪. ਅਤੇ ੫. "ਹਰਿ ਭਗਵੰਤਾ ਤਾ ਜਨ ਖਰਾ ਸੁਖਾਲਾ." (ਮਾਝ ਅਃ ਮਃ ੫) ੩. ਸੰਗ੍ਯਾ- ਕਰਤਾਰ. ਵਾਹਗੁਰੂ. "ਭਗਵੰਤ ਕੀ ਟਹਲ ਕਰੈ ਨਿਤ ਨੀਤ." (ਸੁਖਮਨੀ)...
ਸੰ. सद्गति. ਸੰਗ੍ਯਾ- ਉੱਤਮ ਦਸ਼ਾ. ਅੱਛੀ ਹਾਲਤ। ੨. ਮੁਕਤਿ....
ਸੰ. आङकुर. ਸੰਗ੍ਯਾ- ਲਹੂ. ਖ਼ੂਨ। ੨. ਜਲ. ਪਾਣੀ। ੩. ਬੀਜ ਵਿੱਚੋਂ ਨਿਕਲਿਆ ਹੋਇਆ ਡੰਘੂਰ. ਅੰਖੂਆ. ਕੂਮਲ. "ਪੂਰਬ ਕਰਮ ਅੰਕੁਰ ਜਬ ਪ੍ਰਗਟੇ." (ਗਉ ਮਃ ੫) ੪. ਭਾਗ. ਨਸੀਬ. "ਅੰਕੁਰ ਭਲੋ ਹਮਾਰਾ." (ਟੋਡੀ ਮਃ ੫. ) ੫. ਬੀਜ. ਮੂਲ. "ਭਗਤਨ ਕਾ ਅੰਕੁਰੁ ਰਾਖਿਓ." (ਧਨਾ ਮਃ ੫)...
ਉਪਾਯ. ਦੇਖੋ, ਉਪਾਉ. "ਸਭਨਾ ਉਪਾਵਾ ਸਿਰਿ ਉਪਾਉ ਹੈ ਹਰਿਨਾਮ ਪਰਾਪਤਿ ਹੋਇ." (ਵਾਰ ਗੂਜ ੧. ਮਃ ੩) "ਉਪਾਵ ਛੋਡਿ ਗਹੁ ਤਿਸ ਕੀ ਓਟ." (ਗਉ ਮਃ ੫)...
ਸੰ. ਪਵਸ੍ਤ. ਆਕਾਸ਼ ਅਤੇ ਪ੍ਰਿਥਿਵੀ. "ਤਹ ਪਾਵਸ ਸਿੰਧੁ ਧੂਪ ਨਹੀੰ ਛਹੀਆ." (ਗਉ ਕਬੀਰ) ਓਥੇ ਖ਼ੁਸ਼ਕੀ ਅਤੇ ਤਰੀ (ਅਥਵਾ ਉਚਾਣ ਅਤੇ ਨਿਵਾਣ), ਧੁੱਪ ਅਤੇ ਛਾਂਉਂ ਨਹੀਂ. ਜੋ ਲੋਕ ਪਾਵਸ ਦਾ ਅਰਥ ਇੱਥੇ ਵਰਖਾ ਰੁੱਤ ਕਰਦੇ ਹਨ ਉਹ ਸ਼ਬਦ ਦਾ ਭਾਵ ਨਹੀਂ ਜਾਣਦੇ, ਕਿਉਂਕਿ ਇਸ ਸ਼ਬਦ ਵਿੱਚ ਦੁੰਦ (ਦ੍ਵੰਦ੍ਵੰ) ਪਦਾਰਥ ਗਿਣੇ ਹਨ. ਦੇਖੋ, ਸੁੰਨ ੯। ੨. ਸੰ. प्रावृष- ਪ੍ਰਾਵ੍ਰਿਸ. ਵਰਖਾ (ਸਾਉਣ ਭਾਦੋਂ ਦੀ) ਰੁੱਤ. ਬਰਸਾਤ. "ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ." (ਸ੍ਰੀ ਬੇਣੀ)...
ਸੰਗ੍ਯਾ- ਪਯ (ਜਲ) ਦੇਣ ਵਾਲਾ, ਬੱਦਲ. ਮੇਘ। ੨. ਦੁੱਧ ਦੇਣ ਵਾਲਾ ਜੀਵ....
ਸ. सुमनस् ਵਿ- ਉੱਤਮ ਮਨ ਵਾਲਾ. ਨੇਕ ਦਿਲ। ੨. ਸੰਗ੍ਯਾ- ਫੁੱਲ। ੩. ਦੇਵਤਾ. "ਸੱਤਾਸਤ ਵਿਵੇਕ ਸੁਭ ਸੁਮਨਸ। ਚਾਹਤ ਰਹਿਤ ਭਗਤ ਗਨ ਸੁਮਨਸ ॥" (ਗੁਪ੍ਰਸੂ) ੪. ਕਣਕ. ਗੋਧੂਮ। ੫. ਧਤੂਰਾ....
ਵਿ- ਕਰਨ ਵਾਲਾ. ਕਰਤਾ. "ਬਰ ਜੁੱਧ ਕਰੈਯਾ." (ਕ੍ਰਿਸਨਾਵ)...
ਫ਼ਾ. [بہار] ਸੰਗ੍ਯਾ- ਵਸੰਤਰਿਤੁ. ਹਰਿਆਵਲੀ ਅਤੇ ਫੁੱਲ ਖਿੜਨ ਦੀ ਮੌਸਮ. ਚੇਤ ਵੈਸਾਖ ਦਾ ਮਹੀਨਾ। ੨. ਫਸਲ. ਮੌਸਮ। ੩. ਆਨੰਦ. ਖ਼ੁਸ਼ੀ। ੪. ਵਸੰਤ ਰੁੱਤ ਦਾ ਗੀਤ....
ਸਾਰੀਆਂ ਮੌਸਮਾਂ ਦਾ ਸ੍ਵਾਮੀ, ਵਸੰਤ. ਬਹਾਰ. Spring....
ਸੰ. ਸੰਗ੍ਯਾ- ਇੱਛਾ. ਚਾਹ. ਵਾਸਨਾ। ੨. ਅਭਿਲਾਖਾ ਦੀ, ਕ੍ਰਿਯਾ ਵਿੱਚ ਬਦਲਣ ਦੀ ਚੇਸ੍ਟਾ....
ਸੰ. ਵਿ- ਪੂਰਾ ਕਰਨ ਵਾਲਾ। ੨. ਪੂਰਣ ਕਰਤਾ. ਭਰਣ ਪੋਖਣ ਕਰਤਾ. "ਸਗਲ ਪੂਰਕ ਪ੍ਰਭੁ ਧਨੀ." (ਆਸਾ ਮਃ ੫) ੩. ਸੰਗ੍ਯਾ- ਪ੍ਰਾਣਾਯਾਮ ਦਾ ਪ੍ਰਿਥਮ ਅੰਗ. ਓਅੰ ਜਪ ਨਾਲ ਸ੍ਵਾਸ ਅੰਦਰ ਲੈ ਜਾਣੇ. "ਰੇਚਕ ਪੂਰਕ ਕੁੰਭ ਕਰੈ." (ਪ੍ਰਭਾ ਅਃ ਮਃ ੧)...
ਸੰ. कल्प ਸੰਗ੍ਯਾ- ਵਿਧਿ. ਕਰਨ ਯੋਗ੍ਯ ਕਰਮ। ੨. ਵੇਦ ਦਾ ਇੱਕ ਅੰਗ, ਜਿਸ ਵਿਚ ਯਗ੍ਯ ਆਦਿਕ ਕਰਮਾਂ ਦੀ ਵਿਧਿ ਦੱਸੀ ਹੈ ਅਤੇ ਵੇਦਮੰਤ੍ਰਾਂ ਦੇ ਪਾਠ ਦੇ ਮੌਕੇ ਅਤੇ ਫਲ ਵਰਣਨ ਕੀਤੇ ਹਨ। ੩. ਪੁਰਾਣਾਂ ਅਨੁਸਾਰ ਬ੍ਰਹਮਾ ਦਾ ਇੱਕ ਦਿਨ, ਜੋ ੪੩੨੦੦੦੦੦੦੦ ਵਰ੍ਹੇ ਦਾ ਹੁੰਦਾ ਹੈ. ਮੱਕੇ ਦੀ ਗੋਸਟਿ ਵਿੱਚ ਕਲਪ ਦੀ ਇੱਕ ਅਣੋਖੀ ਕਲਪਨਾ ਹੈ ਕਿ ਕਲਪਬਿਰਛ ਦਾ ਇੱਕ ਪੱਤਾ ਝੜਨ ਤੋਂ ਕਲਪ, ਅਤੇ ਸਾਰੇ ਪੱਤੇ ਝੜਨ ਤੋਂ ਮਹਾਕਲਪ (ਅਰਥਾਤ ਪ੍ਰਲੈ) ਹੁੰਦੀ ਹੈ। ੪. ਕਲਪਵ੍ਰਿਕ੍ਸ਼੍ (ਬਿਰਛ) ੫. ਕਲਪਨਾ ਦਾ ਸੰਖੇਪ. "ਅੰਤਰਿ ਕਲਪ ਭਵਾਈਐ ਜੋਨੀ." (ਪ੍ਰਭਾ ਅਃ ਮਃ ੫) "ਰੋਵੇ ਪੂਤ ਨ ਕਲਪੈ ਮਾਈ." (ਆਸਾ ਮਃ ੧) ੬. ਸਿੰਧੀ. ਕਲਪੁ. ਸੰਸਾ. ਸ਼ੱਕ....
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....
ਨਿੰਦਿਤ ਬੁੱਧ. ਨੀਚ ਮਤਿ. "ਮਨ ਰੇ ਕਉਨ ਕੁਮਤਿ ਤੈ ਲੀਨੀ?" (ਸੋਰ ਮਃ ੯) ੨. ਕੁ (ਪ੍ਰਿਥਿਵੀ) ਜੇਹੀ ਬੁੱਧਿ. ਭਾਵ- ਜੜ੍ਹਮਤਿ....
ਦੇਖੋ, ਤਿਉਂ....
ਸੰ. ਸੰ- ਗਤਿ. ਮਿਲਾਪ. ਸੁਹਬਤ "ਸੰਗਤਿ ਕਾ ਗੁਨ ਬਹੁ ਅਧਿਕਾਈ." (ਨਟ ਅਃ ਮਃ ੪) ੨. ਗਿਆਨ. ਵਿਦ੍ਯਾ। ੩. ਮੈਥੁਨ. ਭੋਗ। ੪. ਅਗਲੇ ਪਿਛਲੇ ਵਾਕਾਂ ਦਾ ਅਰਥ ਵਿਚਾਰ ਨਾਲ ਮੇਲ....
ਸੰ. जरासन्ध ਜਰਾ ਰਾਖਸੀ ਦ੍ਵਾਰਾ ਜੋੜਿਆ ਹੋਇਆ ਮਗਧ ਦਾ ਰਾਜਾ, ਜੋ ਕੰਸ ਦਾ ਸਹੁਰਾ ਅਤੇ ਕ੍ਰਿਸਨ ਜੀ ਦਾ ਵਡਾ ਵੈਰੀ ਸੀ. ਮਹਾਭਾਰਤ ਵਿੱਚ ਲੇਖ ਹੈ ਕਿ ਰਾਜਾ ਬ੍ਰਿਹਦਰਥ ਨੇ ਸੰਤਾਨ ਲਈ ਚੰਡਕੌਸ਼ਿਕ ਰਿਖੀ ਤੋਂ ਇੱਕ ਫਲ ਪ੍ਰਾਪਤ ਕੀਤਾ. ਬ੍ਰਿਹਦਰਥ ਨੇ ਇਹ ਫਲ ਦੋ ਟੁਕੜੇ ਕਰਕੇ ਆਪਣੀਆਂ ਦੋ ਰਾਣੀਆਂ ਨੂੰ ਦਿੱਤਾ, ਜਿਨ੍ਹਾਂ ਤੋਂ ਅੱਧਾ ਅੱਧਾ ਟੁਕੜਾ ਬਾਲਕ ਦਾ ਪੈਦਾ ਹੋਇਆ. ਰਾਜੇ ਨੇ ਇਹ ਦੋਵੇਂ ਟੁਕੜੇ ਸ਼ਮਸ਼ਾਨ ਵਿੱਚ ਸਿਟਵਾ ਦਿੱਤੇ. ਉਸ ਥਾਂ ਇੱਕ ਜਰਾ ਨਾਮ ਰਾਖਸੀ ਰਹਿੰਦੀ ਸੀ, ਉਸ ਨੇ ਦੋਵੇਂ ਖੰਡ ਜੋੜਕੇ ਬੱਚਾ ਜ਼ਿੰਦਾ ਕਰਲਿਆ ਅਤੇ ਬ੍ਰਿਹਦਰਥ ਨੂੰ ਬਾਲਕ ਦੇਕੇ ਆਖਿਆ ਕਿ ਇਹ ਮਹਾ ਪ੍ਰਤਾਪੀ ਹੋਵੇਗਾ ਅਰ ਜਦ ਤੀਕ ਇਸ ਦਾ ਜੋੜ ਨਾ ਖੁਲ੍ਹੇਗਾ, ਤਦ ਤੀਕ ਇਸ ਦੀ ਮੌਤ ਨਹੀਂ ਹੋਵੇਗੀ.#ਜਰਾਸੰਧ ਪ੍ਰਤਾਪੀ ਰਾਜਾ ਹੋਇਆ ਅਤੇ ਇਸ ਦੀਆਂ ਦੋ ਪੁਤ੍ਰੀਆਂ 'ਅਸ੍ਤਿ' ਅਤੇ 'ਪ੍ਰਾਪ੍ਤਿ' ਕੰਸ ਨੂੰ ਵਿਆਹੀਆਂ ਗਈਆਂ. ਜਰਾਸੰਧ ਦੀ ਸਹਾਇਤਾ ਨਾਲ ਕੰਸ ਨੇ ਆਪਣੇ ਪਿਤਾ ਉਗ੍ਰਸੇਨ ਨੂੰ ਗੱਦੀਓਂ ਲਾਹਕੇ ਆਪ ਰਾਜ ਸਾਂਭਿਆ. ਜਦ ਕ੍ਰਿਸਨ ਜੀ ਨੇ ਕੰਸ ਮਾਰਕੇ ਉਗ੍ਰਸੇਨ ਮਥੁਰਾ ਦਾ ਰਾਜਾ ਥਾਪਿਆ, ਤਦ ਜਰਾਸੰਧ ਨੂੰ ਵਡਾ ਕ੍ਰੋਧ ਆਇਆ ਅਰ ਆਪਣੇ ਸਹਾਈ ਕਾਲਯਵਨ (ਕਾਲਜਮਨ) ਨੂੰ ਲੈ ਕੇ ਮਥੁਰਾ ਪੁਰ ਚੜ੍ਹਾਈ ਕੀਤੀ, ਜਿਸ ਪੁਰ ਹਮੇਸ਼ਾ ਲਈ ਯਾਦਵਾਂ ਨੂੰ ਮਥੁਰਾ ਛੱਡਣੀ ਪਈ.#ਯੁਧਿਸ੍ਠਿਰ ਦੇ ਰਾਜਸੂਯ ਯਗ੍ਯ ਵੇਲੇ ਸ੍ਰੀ ਕ੍ਰਿਸਨ, ਅਰਜੁਨ ਅਤੇ ਭੀਮ ਜਰਾਸੰਧ ਦੇ ਘਰ ਬ੍ਰਹਮਚਾਰੀ ਬਣਕੇ ਗਏ, ਅਤੇ ਯੁੱਧ ਮੰਗਿਆ. ਜਰਾਸੰਧ ਭੀਮ ਨਾਲ ਦ੍ਵੰਦਯੁੱਧ ਕਰਨ ਲੱਗਾ. ਕ੍ਰਿਸਨ ਜੀ ਨੇ ਇੱਕ ਤਿਣਕਾ ਚੀਰਕੇ ਭੀਮ ਨੂੰ ਸਮਝਾਇਆ ਕਿ ਜਰਾਸੰਧ ਦੇ ਸ਼ਰੀਰ ਨੂੰ ਦੋ ਟੁਕੜੇ ਕਰ ਦੇ. ਭੀਮ ਨੇ ਜਰਾ ਰਾਖਸੀ ਦਾ ਲਾਇਆ ਜੋੜ ਖੋਲ੍ਹ ਦਿੱਤਾ ਅਤੇ ਜਰਾਸੰਧ ਦੀ ਸਮਾਪਤੀ ਹੋਈ. "ਜਰਾਸੰਧਿ ਕਾਲਜਮੁਨ ਸੰਘਾਰੇ." (ਗਉ ਅਃ ਮਃ ੧) "ਦੇਖ ਤਿਨੈ ਨ੍ਰਿਪ ਸਿੰਧਜਰਾ ਹਥਿਯਾਰ ਧਰੇ ਲਖ ਬੀਰੇ ਪਚਾਰੇ." (ਕ੍ਰਿਸਨਾਵ)...
ਸੰ. मन्ति्रन्. ਜਿਸ ਨਾਲ ਸਲਾਹ ਕਰੀਏ, ਵਜੀਰ, ਅਮਾਤ੍ਯ. ਰਾਜੇ ਨੂੰ ਨੇਕ ਸਲਾਹ ਦੇਣ ਵਾਲਾ, ਚਾਣਕ੍ਯ ਆਪਣੇ ਸੂਤ੍ਰਾਂ ਵਿੱਚ ਲਿਖਦਾ ਹੈ ਕਿ ਕਰਨ ਅਤੇ ਨਾ ਕਰਨ ਯੋਗ੍ਯ ਕੰਮ ਦੀ ਅਸਲੀਯਤ ਨੂੰ ਸਮਝਣ ਵਾਲੇ ਹੀ ਮੰਤ੍ਰੀ ਹਨ.¹ "ਮੰਤ੍ਰੀ ਮਿਤ੍ਰ ਸਭੈ ਅਕੁਲਾਨੇ." (ਰਾਮਾਵ) ਕੋਟਿਲੀ ਅਰਥਸ਼ਾਸਤ੍ਰ ਦੇ ਪਹਿਲੇ ਅਧਿਕਰਣ ਦੇ ਨੌਵੇਂ ਅਧ੍ਯਾਯ ਦੇ ਪਹਿਲੇ ਸੂਤ੍ਰ ਵਿੱਚ ਮੱਤ੍ਰੀ ਦੇ ਗੁਣ ਲਿਖੇ ਹਨ-#"ਆਪਣੇ ਇਲਾਕੇ ਦਾ, ਕੁਲੀਨ, ਹਾਥੀ ਘੋੜੇ ਰਥ ਆਦਿ ਨੂੰ ਚਲਾਉਣ ਜਾਣਨ ਵਾਲਾ, ਰਾਗਵਿਦ੍ਯਾ ਵਿੱਚ ਨਿਪੁਣ, ਨੀਤਿਸ਼ਾਸਤ੍ਰ ਦਾ ਗ੍ਯਾਤਾ, ਯੁੱਧ ਵਿਦ੍ਯਾ ਵਿੱਚ ਕਮਾਲ ਰੱਖਣ ਵਾਲਾ, ਤੀਕ੍ਸ਼੍ਣ ਬੁੱਧਿ ਵਾਲਾ, ਚੰਗੇ ਚੇਤੇ ਵਾਲਾ, ਦਿਲ ਦਾ ਪਵਿਤ੍ਰ, ਸਭ ਨਾਲ ਪ੍ਯਾਰ ਨਾਲ ਬਰਤਣ ਵਾਲਾ, ਸ੍ਵਾਮੀ ਨਾਲ ਮੁਹੱਬਤ ਰੱਖਣ ਵਾਲਾ, ਉਤਸਾਹੀ, ਨਿਰਵਿਕਾਰ, ਕਲੇਸ਼ਾਂ ਨੂੰ ਸਹਾਰਨ ਵਾਲਾ, ਬਲੀ, ਅਰੋਗ, ਨਿਧੜਕ ਗੱਲ ਕਹਿਣ ਵਾਲਾ, ਧੀਰਯਵਾਨ, ਨਿਰਭਿਮਾਨ, ਇਰਾਦੇ ਦਾ ਪੱਕਾ, ਇਸਤ੍ਰੀ ਜਮੀਨ ਆਦਿ ਵਾਸਤੇ ਕਿਸੇ ਨਾਲ ਝਗੜਾ ਨਾ ਕਰਨ ਵਾਲਾ, ਮੰਤ੍ਰੀ ਹੋਣਾ ਚਾਹੀਏ."#ਜੈਸੇ ਜਤੀ ਸੰਗ ਤੇ ਸੁਮਤੀ ਜ੍ਯੋਂ ਅਨੰਗ ਤੇ, ਜ੍ਯੋਂ-#ਪਾਪ ਨੀਰਗੰਗ ਧਨ ਬਢ੍ਯੋ ਜੂਪਹਾਰ ਤੇ,#ਜ੍ਯੋਂ ਕੁਲ ਕੁਪੂਤ ਤੇ ਜ੍ਯੋਂ ਦਾਰਿਦ ਸੁਪੂਤ ਤੇ, ਜ੍ਯੋਂ-#ਬਾਮਨ ਕੋ ਪੂਤ ਬਿਨਾ ਪਢੇ ਚਟਸਾਰ ਤੇ,#ਦੇਖੇ ਬਿਨ ਖੇਤੀ ਜੈਸੇ ਸਾਵਨ ਮੈ ਰੇਤੀ, ਔਰ-#ਬਾਂਤੇਂ ਕਹੋਂ ਕੇਤੀ ਜੈਸੇ ਤਾਰ² ਲੋਭਧਾਰ ਤੇ,#ਸਾਵਧਾਨ ਹੂਜੇ ਤਾਂਹਿ ਦੇਸ ਤੇ ਨਿਕਾਰ ਦੀਜੋ#ਬੂਡਜੈਹੈ ਰਾਜ ਤੈਸੇ ਮੰਤ੍ਰੀ ਦੁਰਾਚਾਰ ਤੇ. (ਹਨੂ)#ਹਿਤਕਾਰੀ ਹ੍ਹੈਕੇ ਦਸੈ ਦਾਯ ਨਿਜ ਸਾਹਿਬ ਕੋ#ਹਿਤ ਕੀ ਕਹੈ ਨ ਤੋ ਹਿਤੂਪਨੇ ਮੈ ਖਾਮੀ ਹੈ,#ਵੈਸੇ ਸਭਾਸਦ ਕੀ ਸੁਬੁੱਧਿ ਨੀਕੀ ਹੱਦ ਕੀਜੈ#ਸੁਨੈ ਨਾਂਹਿ "ਦੇਵੀਦਾਸ" ਸੋ ਤੋ ਸਠ ਸ੍ਵਾਮੀ ਹੈ,#ਮੰਤ੍ਰੀ ਹੋਯ ਹਿਤ ਕੋ ਕਹੈਯਾ ਔਰ ਰਾਜਾ ਹੋਯ-#ਸਾਰ ਕੋ ਗਹੈਯਾ, ਤੌ ਤੋ ਜੋਰਾ ਵਹ ਨਾਮੀ ਹੈ,#ਨਾਤਰੁ ਨ੍ਰਿਪਤਿ ਬਿਪਰੀਤਿ ਹੀਂ ਕੋ ਗਾਮੀ, ਅਰੁ#ਮੰਤ੍ਰੀ ਵਹ ਨਿਹਚੇ ਨਰਕ ਹੀ ਕੋ ਗਾਮੀ ਹੈ.#੨. ਮੰਤ੍ਰਵਿਦ੍ਯਾ ਦਾ ਜਾਣੂ. "ਮੰਤ੍ਰੀ ਹੋਇ ਅਠੂਹਿਆ#ਨਾਗੀ ਲਗੈ ਜਾਇ." (ਮਃ ੨. ਵਾਰ ਮਾਝ)...
ਸੰ. ਵਿ- ਪਾਸ ਦਾ. ਨੇੜੇ ਦਾ. ਨਜ਼ਦੀਕੀ। ੨. ਕ੍ਰਿ. ਵਿ- ਪਾਸ. ਨੇੜੇ. ਕੋਲ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਕਲ੍ਕਿ. ਸੰਗ੍ਯਾ- ਕਲਕੀ ਅਵਤਾਰ. "ਚੌਬਿਸਵੋਂ ਕਲਕੀ ਅਵਤਾਰਾ." (ਕਲਕੀ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਘੋਰ ਕਲਿਯੁਗ ਆਉਣ ਤੋਂ ਸੰਭਲ ਨਗਰ (ਜਿਲਾ ਮੁਰਾਦਾਬਾਦ) ਵਿੱਚ ਵਿਸਨੁਯਸ਼ ਨਾਮਕ ਬ੍ਰਾਹਮਣ ਦੇ ਘਰ ਕਲਕੀ ਅਵਤਾਰ ਪ੍ਰਗਟੇਗਾ, ਜੋ ਸਫ਼ੇਦ ਘੋੜੇ ਤੇ ਚੜ੍ਹਕੇ ਦਿਗਵਿਜੈ ਕਰਦਾ ਹੋਇਆ ਸਾਰੇ ਕੁਕਰਮੀਆਂ ਦਾ ਨਾਸ਼ ਕਰੇਗਾ. ਦੇਖੋ, ਸੰਭਲ....
ਸੰ. ਸੰਗ੍ਯਾ- ਜਨਮ. "ਮਾਨੁਖਾ ਅਵਤਾਰ ਦੁਰਲਭ." (ਆਸਾ ਰਵਦਾਸ) ੨. ਜਨਮ ਗ੍ਰਹਿਣ. ਜਨਮ ਧਾਰਨਾ। ੩. ਉਤਰਨਾ. ਹੇਠ ਆਉਣ ਦੀ ਕ੍ਰਿਯਾ। ੪. ਪੁਰਾਣਮਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿੱਚ ਪ੍ਰਗਟ ਹੋਣਾ. ਦੇਖੋ, ਚੌਬੀਸ ਅਵਤਾਰ ਅਤੇ ਦਸ ਅਵਤਾਰ. "ਅਵਤਾਰ ਨਾ ਜਾਨਹਿ ਅੰਤ। ਪਰਮੇਸਰ ਪਾਰਬ੍ਰਹਮ ਬਿਅੰਤ." (ਰਾਮ ਮਃ ੫)#੫. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ੧੩. ਅਤੇ ੧੦. ਤੇ ਵਿਸ਼੍ਰਾਮ, ਅੰਤ ਲਘੁ ਗੁਰੁ. ਦਸਮ ਗ੍ਰੰਥ ਵਿੱਚ ਅਰਧ ਅਵਤਾਰ ਦੇਖੀਦਾ ਹੈ, ਜਿਸ ਦਾ ਸਿਰਲੇਖ ਲਿਖਾਰੀ ਦੀ ਭੁੱਲ ਨਾਲ ਦੋਹਰਾ ਹੋ ਗਿਆ ਹੈ, ਯਥਾ:-#"ਅਸਥਨ ਮੁਖ ਲੈ ਕ੍ਰਿਸ੍ਨ ਤਿਹ, ਊਪਰ ਸੋਇ ਗਏ,#ਧਾਇ ਤਬੈ ਬ੍ਰਿਜ ਲੋਕ ਸਭ, ਗੋਦ ਉਠਾਇ ਲਏ."#(ਕ੍ਰਿਸਨਾਵ)...
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....