rākhīराखी
ਦੇਖੋ, ਰਖਵਾਲੀ। ੨. ਦੇਖੋ, ਰੱਖੜੀ। ੩. ਰੱਖਣਾ ਕ੍ਰਿਯਾ ਦਾ ਭੂਤਕਾਲ. ਰੱਖੀ. "ਰਾਖੀ ਪੈਜ ਮੇਰੈ ਕਰਤਾਰਿ." (ਗਉ ਮਃ ੫)
देखो, रखवाली। २. देखो, रॱखड़ी। ३. रॱखणा क्रिया दा भूतकाल. रॱखी. "राखी पैज मेरै करतारि." (गउ मः ५)
ਰਖ੍ਯਾ. ਰੱਛਾ. ਦੇਖੋ, ਰਖਵਾਰੀ. "ਹੋਈ ਰਾਜੇ ਰਾਮ ਕੀ ਰਖਵਾਲੀ." (ਸੋਰ ਮਃ ੫) ੨. ਰਾਜਪੂਤਾਨੇ ਵਿੱਚ ਇੱਕ ਸਾਲਾਨਾ ਰਕਮ, ਜੋ ਮੀਣੇ ਆਦਿਕ ਚੋਰੀਪੇਸ਼ਾ ਲੋਕਾਂ ਨੂੰ ਇਸ ਲਈ ਦਿੱਤੀ ਜਾਂਦੀ ਹੈ, ਕਿ ਉਹ ਰਖਵਾਲੀ ਅਦਾ ਕਰਨ ਵਾਲਿਆਂ ਦੇ ਇਲਾਕੇ ਚੋਰੀ ਨਾ ਹੋਣ ਦੇਣ। ੩. ਰਖ੍ਯਾ ਕਰਨ ਵਾਲੀ....
ਹਿੰਦੂਮਤ ਅਨੁਸਾਰ ਰਖ੍ਯਾ ਕਰਨ ਵਾਲਾ ਡੌਰਾ. ਰਕ੍ਸ਼ਾਬੰਧਨ. ਰਕ੍ਸ਼ਾਸੂਤ੍ਰ. ਇਹ ਸਾਵਣ ਸੁਦੀ ੧੫. ਨੂੰ ਬੰਨ੍ਹਿਆ ਜਾਂਦਾ ਹੈ. ਭੈਣ ਭਾਈ ਦੇ ਹੱਥ, ਅਤੇ ਪ੍ਰਰੋਹਿਤ ਯਜਮਾਨ ਦੇ ਹੱਥ ਬੰਨ੍ਹਕੇ ਧਨ ਪ੍ਰਾਪਤ ਕਰਦੇ ਹਨ. ਦੇਖੋ, ਸੜੁੱਨੋ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਵੀਤਿਆ ਹੋਇਆ ਸਮਾਂ....
ਹਿੰਦੂਮਤ ਅਨੁਸਾਰ ਰਖ੍ਯਾ ਕਰਨ ਵਾਲਾ ਡੌਰਾ. ਰਕ੍ਸ਼ਾਬੰਧਨ. ਰਕ੍ਸ਼ਾਸੂਤ੍ਰ. ਇਹ ਸਾਵਣ ਸੁਦੀ ੧੫. ਨੂੰ ਬੰਨ੍ਹਿਆ ਜਾਂਦਾ ਹੈ. ਭੈਣ ਭਾਈ ਦੇ ਹੱਥ, ਅਤੇ ਪ੍ਰਰੋਹਿਤ ਯਜਮਾਨ ਦੇ ਹੱਥ ਬੰਨ੍ਹਕੇ ਧਨ ਪ੍ਰਾਪਤ ਕਰਦੇ ਹਨ. ਦੇਖੋ, ਸੜੁੱਨੋ....
ਦੇਖੋ, ਰਖਵਾਲੀ। ੨. ਦੇਖੋ, ਰੱਖੜੀ। ੩. ਰੱਖਣਾ ਕ੍ਰਿਯਾ ਦਾ ਭੂਤਕਾਲ. ਰੱਖੀ. "ਰਾਖੀ ਪੈਜ ਮੇਰੈ ਕਰਤਾਰਿ." (ਗਉ ਮਃ ੫)...
ਸਿੰਧੀ. ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਜਨ ਕੀ ਪੈਜ ਸਵਾਰੀ ਆਪਿ." (ਗੂਜ ਮਃ ੫) "ਜਨ ਕੀ ਪੈਜ ਬਢਾਈ." (ਮਾਰੂ ਮਃ ੯) ੨. ਨਾਮਵਰੀ. "ਅੰਦਰਹੁ ਝੂਠੇ, ਪੈਜ ਬਾਹਰਿ." (ਵਾਰ ਆਸਾ) ੩. ਪ੍ਰਤਿਗ੍ਯਾ. ਪ੍ਰਣ. "ਪੁਨ ਤੇਰੇ ਵਾਕਨ ਕੋ ਧਿਕ ਧਿਕ, ਕਰਨ ਪੈਜ ਕੋ ਧਿਕ ਧਿਕ ਹੋਇ." (ਗੁਪ੍ਰਸੂ) ੪. ਪਾਦਜ. ਪੈਰਾਂ ਤੋਂ ਜੰਮਿਆ ਸ਼ੂਦ੍ਰ। ੫. ਪੈ (ਦੁੱਧ) ਤੋਂ ਉਪਜਿਆ ਮੱਖਣ। ੬. ਪੈ (ਜਲ) ਤੋਂ ਜਨਮਿਆ, ਕਮਲ....
ਕਰਤਾਰ ਨੇ. "ਅੰਗੀਕਾਰੁ ਕੀਓ ਕਰਤਾਰਿ." (ਬਿਲਾ ਮਃ ੫) ੨. ਕਰਤਾਰ ਨੂੰ. "ਜੋ ਭਾਣੀ ਕਰਤਾਰਿ." (ਆਸਾ ਮਃ ੫)...