kiranaकिरण
ਸੰ. ਸੰਗ੍ਯਾ- ਰੌਸ਼ਨੀ ਦੀ ਬਹੁਤ ਸੂਖਮ ਰੇਖਾ. ਅੰਸ਼ੁ. ਰਸ਼ਮਿ। ੨. ਸੂਰਜ.
सं. संग्या- रौशनी दी बहुत सूखम रेखा. अंशु. रशमि। २. सूरज.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [روَشنی] ਸੰਗ੍ਯਾ- ਚਮਕ. ਪ੍ਰਭਾ. ਚਾਨਣਾ। ੨. ਦੀਪਮਾਲਿਕਾ, ਜਿਵੇਂ- ਖ਼ੁਸ਼ੀ ਵਿੱਚ ਸਾਰੇ ਸ਼ਹਰ ਰੌਸ਼ਨੀ ਹੋਈ ਹੈ। ੩. ਵਿਦ੍ਯਾ ਦਾ ਚਮਤਕਾਰ, ਜਿਵੇਂ- ਹੁਣ ਨਵੀਂ ਰੌਸ਼ਨੀ ਦਾ ਸਮਾਂ ਹੈ। ੪. ਨਿਗਾਹ. ਬੀਨਾਈ. ਦ੍ਰਿਸ੍ਟਿ, ਜਿਵੇਂ- ਅੱਖਾਂ ਦੀ ਰੌਸ਼ਨੀ ਜਾਂਦੀ ਰਹੀ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਦੇਖੋ, ਸੂਕ੍ਸ਼੍ਮ. "ਸੂਖਮ ਦੇਹ ਬੰਧਹਿ ਬਹੁ ਜਟੂਆ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਦੇਖੋ, ਰੇਖ. "ਫੋਰਿ ਭਰਮ ਕੀ ਰੇਖਾ." (ਸਾਰ ਮਃ ੫) ਭ੍ਰਮ ਦੀ ਲੀਕ ਮੇਟਕੇ। ੨. ਚਿਤ੍ਰਲੇਖਾ ਦੀ ਥਾਂ ਭੀ ਰੇਖਾ ਸ਼ਬਦ ਵਰਤਿਆ ਹੈ- "ਤਬ ਰੇਖਾ ਕਹਿ" ਬੋਲ ਪਠਾਇਸ." (ਚਰਿਤ੍ਰ ੧੪੨) ਦੇਖੋ, ਚਿਤ੍ਰਲੇਖਾ....
ਸੰ. ਅੰਸ਼ੁ. ਸੰਗ੍ਯਾ- ਕਿਰਣ. "ਜਿਸ ਮਹਿ ਨਾਮੁ ਨਿਰੰਜਨ ਅੰਸੁ." (ਮਲਾ ਮਃ ੧) "ਕਹੁ ਕਬੀਰ ਇਹੁ ਰਾਮ ਕੀ ਅੰਸੁ." (ਗੌਂਡ ਕਬੀਰ) ੨. ਸੂਰਜ। ੩. ਸੂਤ੍ਰ. ਤਾਰ. ਤਾਗਾ। ੪. ਜਿਨ੍ਹਾਂ ਗ੍ਰੰਥਾਂ ਨੂੰ ਸੂਰਜ ਦਾ ਨਾਉਂ ਦਿੱਤਾ ਜਾਂਦਾ ਹੈ ਉਨ੍ਹਾਂ ਦੇ ਅਧ੍ਯਾਯ ਰੂਪਕ ਅਲੰਕਾਰ ਅਨੁਸਾਰ "ਅੰਸ਼ੁ" ਕਹੇ ਜਾਂਦੇ ਹਨ, ਕਿਉਂਕਿ ਅੰਸ਼ੁ ਨਾਉਂ ਕਿਰਣ ਦਾ ਹੈ. ਦੇਖੋ, ਗੁਰੁਪ੍ਰਤਾਪ ਸੂਰਯ....
ਸੰ. ਰਸ਼ਿਮ੍. ਸੰਗ੍ਯਾ- ਰੱਸੀ. ਡੋਰ। ੨. ਘੋੜੇ ਦੀ ਵਾਗ। ੩. ਕਿਰਣ. ਅੰਸ਼ੁ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....