vasana, vasanā, vasanuवसण, वसणा, वसणु
ਸੰ. ਵਸਨ. ਸਿੰਧੀ. ਵਸਣੁ. ਰਹਿਣਾ. ਨਿਵਾਸ ਕਰਨਾ. ਦੇਖੋ, ਵਸ ੨। ੨. ਸੰ. वर्षण. ਵਰ੍ਸਣ. ਬਰਸਣਾ. ਵਰ੍ਹਣਾ. ਮੀਂਹ ਪੈਣਾ. ਦੇਖੋ, ਵਸਸੀ ੨.
सं. वसन. सिंधी. वसणु. रहिणा. निवास करना. देखो, वस २। २. सं. वर्षण. वर्सण. बरसणा. वर्हणा. मींह पैणा. देखो, वससी२.
ਵਸਤ੍ਰ. ਪੋਸ਼ਾਕ। ੨. ਰਹਿਣਾ. ਨਿਵਾਸ. ਦੇਖੋ, ਬਸਨ। ੩. ਸੰ. वस्न्. ਵਸ੍ਨ. ਸੰਗ੍ਯਾ- ਮਜ਼ਦੂਰੀ। ੪. ਤਨਖ੍ਵਾਹ। ੫. ਧਨ। ੬. ਮੁੱਲ. ਕੀਮਤ। ੭. ਛਿਲਕਾ. ਤ੍ਵਚਾ। ੮. ਮੌਤ....
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਸੰ. ਵਸਨ. ਸਿੰਧੀ. ਵਸਣੁ. ਰਹਿਣਾ. ਨਿਵਾਸ ਕਰਨਾ. ਦੇਖੋ, ਵਸ ੨। ੨. ਸੰ. वर्षण. ਵਰ੍ਸਣ. ਬਰਸਣਾ. ਵਰ੍ਹਣਾ. ਮੀਂਹ ਪੈਣਾ. ਦੇਖੋ, ਵਸਸੀ ੨....
ਕ੍ਰਿ- ਨਿਵਾਸ ਕਰਨਾ. ਰਹਾਇਸ਼ ਕਰਨੀ. "ਏਕ ਦਿਵਸ ਰਹਿ ਗਮਨ ਕਰੀਜੈ." (ਗੁਪ੍ਰਸੂ) ੨. ਰੁਕਣਾ. ਠਹਿਰਨਾ. "ਹਉਮੈ ਮੇਰਾ ਰਹਿਗਇਆ." (ਸ੍ਰੀ ਮਃ ੩) ੩. ਥਕਣਾ. "ਰਹਿਓ ਸੰਤ ਹਉ ਟੋਲਿ." (ਸਵੈਯੇ ਮਃ ੩. ਕੇ)...
ਸੰ. निवास्. ਧਾ- ਢਕਣਾ(ਆਛਾਦਨ ਕਰਨਾ), ਲਪੇਟਣਾ। ੨. ਸੰਗ੍ਯਾ- ਘਰ. ਰਹਿਣ ਦੀ ਥਾਂ। ੩. ਵਸਤ੍ਰ। ੪. ਰਹਾਇਸ਼. ਰਹਿਣ ਦਾ ਭਾਵ. "ਸਾਧ- ਸੰਗਿ ਪ੍ਰਭ ਦੇਹੁ ਨਿਵਾਸ." (ਸੁਖਮਨੀ) ੫. ਵਿਸ਼੍ਰਾਮ. ਟਿਕਾਉ. "ਮੀਨ ਨਿਵਾਸ ਉਪਜੈ ਜਲ ਹੀ ਤੇ." (ਮਲਾ ਅਃ ਮਃ ੧) ੬. ਸੰ. ਨਿਰ੍ਵਾਸ. ਬਾਹਰ ਕੱਢਣ ਦੀ ਕ੍ਰਿਯਾ. "ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ." (ਆਸਾ ਰਵਿਦਾਸ) ਇਰੰਡ ਦੀ ਗੰਧ ਨਿਰ੍ਵਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. ਵਰ੍ਸਣ. ਜਲ ਦਾ ਆਕਾਸ਼ ਤੋਂ ਡਿੱਗਣਾ. ਮੀਂਹ ਪੈਣਾ। ੨. ਮੀਂਹ ਵਾਂਗ ਵਰ੍ਹਣਾ. ਜਿਵੇਂ- ਇੱਟਾਂ ਪੱਥਰਾਂ ਦਾ ਬਰਸਣਾ ਆਦਿ....
ਵਰ੍ਸਣ. ਮੀਂਹ ਪੈਣਾ. "ਜੂਠਿ ਨ ਮੀਹੁ ਵਰ੍ਹਿਐ ਸਭ ਥਾਈ." (ਮਃ ੧. ਵਾਰ ਸਾਰ)...
ਸੰਗ੍ਯਾ- ਵਰਖਾ. ਬਾਰਿਸ਼ (ਸੰ. मिह्. ਧਾ- ਗਿੱਲਾ ਕਰਨਾ, ਸਿੰਜਣਾ). ਦੇਖੋ, ਮੀਹਿ ਅਤੇ ਮੀਹੁ....
ਕ੍ਰਿ- ਪ੍ਰਵੇਸ਼ ਕਰਨਾ। ੨. ਪੜਨਾ. ਲੇਟਣਾ। ੩. ਡਿਗਣਾ....
ਵਸੇਗਾ. ਨਿਵਾਸ ਕਰਸੀ। ੨. ਵਸ (ਵ੍ਰਿਸ੍ਟਿ- वृष्टि) ਕਰਸੀ. ਵਰਸੇਗਾ. "ਆਪਣੀ ਕਿਰਪਾ ਕਰਿਕੈ ਵਸਸੀ, ਵਣੁ ਤ੍ਰਿਣੁ ਹਰਿਆ ਹੋਇਆ." (ਮਃ ੩. ਵਾਰ ਮਲਾ) ਦੇਖੋ, ਵ੍ਰਿਸ੍ ਧਾ। ੩. ਸੰ. वससि. ਤੂੰ ਵਸਦਾ ਹੈਂ. ਦੇਖੋ, ਬਸਸਿ....