prabhāsaप्रभास
ਸੰ. ਪ੍ਰ- ਭਾਸ ਵਿ- ਪੂਰਣ ਪ੍ਰਭਾ ਸਹਿਤ. ਪ੍ਰਕਾਸ਼ਮਾਨ. ਚਮਤਕਾਰੀ. "ਕਥਾਣ ਕੱਥੋਂ ਪ੍ਰਭਾਸ." (ਬ੍ਰਹਮਾਵ) ੨. ਸੰਗ੍ਯਾ- ਪ੍ਰਕਾਸ਼. ਜ੍ਯੋਤਿ। ੩. ਦੱਖਣ ਵਿੱਚ ਦ੍ਵਾਰਾਵਤੀ ਪਾਸ ਸਮੁੰਦਰ ਦੇ ਕਿਨਾਰੇ ਇੱਕ ਅਸਥਾਨ, ਜਿਸ ਦਾ ਨਾਮ ਸੋਮਤੀਰਥ ਭੀ ਹੈ. ਇੱਥੇ ਯਾਦਵਵੰਸ਼ ਦੀ ਕ੍ਰਿਸਨ ਜੀ ਸਹਿਤ ਸਮਾਪਤੀ ਹੋਈ. ਦੇਖੋ, ਸੋਮਨਾਥ ਅਤੇ ਪਰਭਾਸ। ੪. ਇੱਕ ਵਸੁ ਦੇਵਤਾ. ਦੇਖੋ, ਅਸਟ ਸਾਖੀ। ੫. ਸੰ. ਪ੍ਰਭਾਸਾ. ਕਥਨ. ਉਪਦੇਸ਼.
सं. प्र- भास वि- पूरण प्रभा सहित. प्रकाशमान.चमतकारी. "कथाण कॱथों प्रभास." (ब्रहमाव) २. संग्या- प्रकाश. ज्योति। ३. दॱखण विॱच द्वारावती पास समुंदर दे किनारे इॱक असथान, जिस दा नाम सोमतीरथ भी है. इॱथे यादववंश दी क्रिसन जी सहित समापती होई. देखो, सोमनाथ अते परभास। ४. इॱक वसु देवता. देखो, असट साखी। ५. सं. प्रभासा. कथन. उपदेश.
ਸੰ. ਵ੍ਯ- ਇਹ ਸ਼ਬਦਾਂ ਦੇ ਨਾਲ ਮਿਲਕੇ- ਆਰੰਭ, ਗਤਿ, ਅਤਿ, ਪ੍ਰਸਿੱਧੀ, ਆਦਿ ਅਰਥ ਦਿੰਦਾ ਹੈ, ਜਿਵੇਂ- ਪ੍ਰਚੰਡ, ਪ੍ਰਬੋਧ, ਪ੍ਰਭਾਵ ਆਦਿ....
ਸੰ. भास्. ਧਾ- ਚਮਕਣਾ, ਦਿਖਾਈ ਦੇਣਾ। ੨. ਸੰ. भाष्- ਭਾਸ੍. ਧਾ- ਬੋਲਣਾ। ੩. ਸੰ. ਭਾਸ. ਸੰਗ੍ਯਾ- ਚਮਕ. ਪ੍ਰਕਾਸ਼। ੪. ਵਿ- ਪ੍ਰਗਟ, ਰੌਸ਼ਨ. "ਹੋਵਤ ਪੁਰਾਣ ਤੇ ਨਾਮ ਭਾਸ." (ਮਨੁਰਾਜ) ੫. ਦੇਖੋ, ਭਾਸ੍ਯ....
ਸੰ. पूर्ण. ਧਾ- ਏਕਤ੍ਰ ਕਰਨਾ, ਢੇਰ ਕਰਨਾ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ। ੩. ਜਲ। ੪. ਵਿ- ਪੂਰਾ. ਮੁਕੰਮਲ। ੫. ਭਰਿਆ ਹੋਇਆ. ਪੂਰਿਤ. "ਪੂਰਣ ਹੋਈ ਆਸ." (ਵਾਰ ਸੋਰ ਮਃ ੪)...
ਸੰਗ੍ਯਾ- ਸ਼ੋਭਾ। ੨. ਚਮਕ. ਪ੍ਰਕਾਸ਼। ੩. ਕੁਬੇਰ ਦੀ ਪੁਰੀ. ਅਲਕਾ। ੪. ਸੂਰਜ ਦੀ ਇੱਕ ਇਸਤ੍ਰੀ। ੫. ਦੁਰਗਾ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਵਿ- ਅਦਭੁਤ. ਅਨੂਠਾ। ੨. ਕਰਾਮਾਤੀ। ੩. ਪ੍ਰਕਾਸ਼ਣ ਵਾਲਾ. ਰੌਸ਼ਨ....
ਸੰ. ਪ੍ਰ- ਭਾਸ ਵਿ- ਪੂਰਣ ਪ੍ਰਭਾ ਸਹਿਤ. ਪ੍ਰਕਾਸ਼ਮਾਨ. ਚਮਤਕਾਰੀ. "ਕਥਾਣ ਕੱਥੋਂ ਪ੍ਰਭਾਸ." (ਬ੍ਰਹਮਾਵ) ੨. ਸੰਗ੍ਯਾ- ਪ੍ਰਕਾਸ਼. ਜ੍ਯੋਤਿ। ੩. ਦੱਖਣ ਵਿੱਚ ਦ੍ਵਾਰਾਵਤੀ ਪਾਸ ਸਮੁੰਦਰ ਦੇ ਕਿਨਾਰੇ ਇੱਕ ਅਸਥਾਨ, ਜਿਸ ਦਾ ਨਾਮ ਸੋਮਤੀਰਥ ਭੀ ਹੈ. ਇੱਥੇ ਯਾਦਵਵੰਸ਼ ਦੀ ਕ੍ਰਿਸਨ ਜੀ ਸਹਿਤ ਸਮਾਪਤੀ ਹੋਈ. ਦੇਖੋ, ਸੋਮਨਾਥ ਅਤੇ ਪਰਭਾਸ। ੪. ਇੱਕ ਵਸੁ ਦੇਵਤਾ. ਦੇਖੋ, ਅਸਟ ਸਾਖੀ। ੫. ਸੰ. ਪ੍ਰਭਾਸਾ. ਕਥਨ. ਉਪਦੇਸ਼....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਚਮਕ. ਤੇਜ. ਜ੍ਯੋਤਿ। ੨. ਪ੍ਰਗਟ ਹੋਣ ਦੀ ਕ੍ਰਿਯਾ. "ਤਹੀ ਪ੍ਰਕਾਸ ਹਮਾਰਾ ਭਯੋ," (ਵਿਚਿਤ੍ਰ) ੩. ਧੁੱਪ. ਆਤਪ। ੪. ਪ੍ਰਸਿੱਧਿ। ੫. ਗ੍ਯਾਨ। ੬. ਪ੍ਰਹਾਸ ਹਾਸੀ। ੭. ਕਾਂਸੀ ਧਾਤੁ। ੮. ਵਿਸ੍ਤਾਰ. ਫੈਲਾਉ। ੯. ਸ਼ਿਵ। ੧੦. ਗ੍ਰੰਥ ਦਾ ਕਾਂਡ. ਬਾਬ....
ਦੇਖੋ, ਜੋਤਿ. "ਜ੍ਯੋਤਿ ਸੱਚਿਦਾ ਨੰਦ." (ਨਾਪ੍ਰ)...
ਦੇਖੋ, ਦਕ੍ਸ਼ਿਣ....
ਬਹੁਤ ਦਰਵਾਜਿਆਂ ਵਾਲੀ ਨਗਰੀ। ੨. ਬੰਬਈ ਹਾਤੇ ਕਾਠੀਆਵਾੜ ਵਿੱਚ ਬੜੌਦਾ ਰਾਜ ਅੰਦਰ ਸਮੁੰਦਰ ਦੇ ਕਿਨਾਰੇ ਇੱਕ ਪੁਰੀ, ਜਿਸ ਦੀ ਗਿਣਤੀ ਹਿੰਦੂਆਂ ਦੀ ਸਤ ਪਵਿਤ੍ਰ ਪੁਰੀਆਂ ਵਿੱਚ ਹੈ. ਇਹ ਚਿਰ ਤੀਕ ਯਾਦਵਾਂ ਦੀ ਰਾਜਧਾਨੀ ਰਹੀ ਹੈ. ਆਖਿਆ ਜਾਂਦਾ ਹੈ ਕਿ ਕ੍ਰਿਸਨ ਜੀ ਦੇ ਦੇਹਾਂਤ ਪਿੱਛੋਂ ਸੱਤਵੇਂ ਦਿਨ ਦ੍ਵਾਰਾਵਤੀ ਨੂੰ ਸਮੁੰਦਰ ਨੇ ਆਪਣੇ ਵਿੱਚ ਲੈ ਕਰ ਲਿਆ ਸੀ. ਜੋ ਹੁਣ ਆਬਾਦੀ ਦੇਖੀਦੀ ਹੈ ਇਹ ਫੇਰ ਵਸੀ ਹੈ. ਦ੍ਵਾਰਾਵਤੀ ਬੜੌਦਾ ਸ਼ਹਰ ਤੋਂ ੨੭੦ ਮੀਲ ਪੱਛਮ ਹੈ. ਇੱਥੇ ਇੱਕ ਵਡਾ ਮੰਦਿਰ ਹੈ, ਜਿਸ ਵਿੱਚ "ਰਣਛੋੜ" ਨਾਮ ਦੀ ਕ੍ਰਿਸਨਮੂਰਤਿ ਹੈ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਦੇਖੋ, ਸਮੁਦ੍ਰ। ੨. ਖ਼ਾ. ਦੁੱਧ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਪ੍ਰਭਾਸ ੩....
ਕ੍ਰਿ. ਵਿ- ਇਸ ਥਾਂ. ਯਹਾਂ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਬੰਬਈ ਦੇ ਇਲਾਕੇ ਕਾਠੀਆਵਾੜ ਦੀ ਰਿਆਸਤ ਜੂਨਾਗੜ੍ਹ ਦੇ ਰਾਜ ਵਿੱਚ ਸਮੁੰਦਰ ਦੇ ਕਿਨਾਰੇ ਇੱਕ ਨਗਰ ਅਤੇ ਪੱਤਣ, ਜਿਸਦਾ ਨਾਉਂ "ਪ੍ਰਭਾਸ" ਅਤੇ "ਵੇਰਾਵਲ ਪੱਤਨ" ਭੀ ਹੈ. ਇਸ ਥਾਂ ਇੱਕ ਮਸ਼ਹੂਰ ਸ਼ਿਵਲਿੰਗ "ਸੋਮਨਾਥ" ਨਾਉਂ ਕਰਕੇ ਹੈ. ਸੋਮਨਾਥ ਦੇ ਮੰਦਿਰ ਵਿੱਚ ਇੱਕ ਪੰਜ ਗਜ ਦੀ ਉੱਚੀ ਸ਼ਿਵ ਦੀ ਮੂਰਤੀ ਭੀ ਸੀ, ਜਿਸ ਨੂੰ ਮਹਮੂਦ ਗਜ਼ਨਵੀ ਨੇ ਸਨ ੧੦੨੪ ਵਿੱਚ ਤੋੜਕੇ ਚਾਰ ਟੋਟੇ ਕਰ ਦਿੱਤਾ. ਦੋ ਟੁਕੜੇ ਤਾਂ ਉਸ ਨੇ ਗਜਨੀ ਭੇਜੇ, ਜਿਨ੍ਹਾਂ ਵਿੱਚੋਂ ਇੱਕ ਮਸਜਿਦ ਦੀ ਪੌੜੀ ਵਿੱਚ ਅਤੇ ਦੂਜਾ ਕਚਹਿਰੀ ਘਰ ਦੀ ਪੌੜੀ ਵਿੱਚ ਜੜਿਆ, ਦੋ ਟੁਕੜੇ ਪੌੜੀਆਂ ਵਿੱਚ ਜੜਨ ਲਈ ਮੱਕੇ ਅਤੇ ਮਦੀਨੇ ਭੇਜ ਦਿੱਤੇ. ਸੋਮਨਾਥ ਦਾ ਮੰਦਿਰ ਭਾਰਤ ਵਿੱਚ ਅਦੁਤੀ ਸੀ. ਇਸ ਦੇ ਰਤਨਾਂ ਨਾਲ ਜੜੇ ਹੋਏ ੫੬ ਥਮਲੇ ਸਨ ਅਰ ਦੋ ਸੌ ਮਣ ਦਾ ਸੁਇਨੇ ਦਾ ਜੰਜੀਰ ਛੱਤ ਨਾਲ ਲਟਕਦਾ ਸੀ, ਜਿਸ ਨਾਲ ਘੰਟਾ ਬੱਧਾ ਹੋਇਆ ਸੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਪ੍ਰਭਾਸ. "ਜਾਇ ਸੁਤਾ ਪਰਭਾਸ ਵਿਚ ਗੋਡੇ ਉੱਤੇ ਪੈਰ ਪਸਾਰੇ." (ਭਾਗੁ)...
ਸੰ. ਸੰਗ੍ਯਾ- ਧਨ। ੨. ਰਤਨ। ੩. ਸ੍ਵਰਣ. ਸੋਨਾ। ੪. ਜਲ। ੫. ਸੂਰਜ। ੬. ਅਗਨਿ। ੭. ਕਿਰਣ। ੮. ਚਮਕ. ਪ੍ਰਕਾਸ਼। ੯. ਅੱਠ ਗਣ ਦੇਵਤਾ, ਜਿਨ੍ਹਾਂ ਦੀ ਮਹਾਭਾਰਤ ਅਨੁਸਾਰ ਵਸੁ ਸੰਗ੍ਯਾ- ਹੈ- ਧਰ, ਧ੍ਰੁਵ, ਸੋਮ, ਵਿਸਨੁ, ਅਨਿਲ, ਅਨਲ, ਪ੍ਰਤ੍ਯੂਸ ਅਤੇ ਪ੍ਰਭਾਸ.#ਭਾਗਵਤ ਅਨੁਸਾਰ- ਦ੍ਰੋਣ, ਪ੍ਰਾਣ, ਧ੍ਰੁਵ, ਅਰਕ, ਅਗਨਿ, ਦੋਸ, ਵਾਸ੍ਤੁ ਅਤੇ ਵਿਭਾਵਸੁ.#ਅਗਨਿ ਪੁਰਾਣ ਅਨੁਸਾਰ- ਆਪ, ਧ੍ਰੁਵ, ਸੋਮ, ਧਰ, ਅਨਿਲ, ਅਨਲ ਪ੍ਰਤ੍ਯਯ ਅਤੇ ਪ੍ਰਭਾਸ। ੧੦. ਅੱਠ ਸੰਖ੍ਯਾ ਬੋਧਕ, ਕਿਉਂਕਿ ਵਸੁ ਦੇਵਤਾ ਅੱਠ ਹਨ। ੧੧. ਵਿ- ਸਭ ਵਿੱਚ ਵਸਣ ਵਾਲਾ। ੧੨. ਜਿਸ ਵਿੱਚ ਸਭ ਦਾ ਵਾਸ ਹੋਵੇ....
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਸੰ. ਅਸ੍ਟ. ਵਿ- ਅੱਠ. ਆਠ. ਦੇਖੋ, ਅੰ. eight....
ਸੰਗ੍ਯਾ- ਇਤਿਹਾਸ ਅਥਵਾ ਕਥਾ, ਜੋ ਅੱਖੀਂ ਡਿੱਠੀ ਕਹੀ ਗਈ ਹੋਵੇ. "ਸੁਣਹੁ ਜਨ ਭਾਈ, ਹਰਿ ਸਤਿਗੁਰ ਕੀ ਇਕ ਸਾਖੀ." (ਵਾਰ ਸ੍ਰੀ ਮਃ ੪) "ਸੁਣਿ ਸਾਖੀ ਮਨ ਜਪਿ ਪਿਆਰ." (ਬਸੰ ਅਃ ਮਃ ੫) ੨. ਭਾਵ- ਸਿਖ੍ਯਾ. ਨਸੀਹਤ. "ਗੁਰਸਾਖੀ ਜੋਤਿ ਪਰਗਟੁ ਹੋਇ." (ਸੋਹਿਲਾ) ੩. ਸੰ. साक्षिन ਸਾਕ੍ਸ਼ੀ. ਗਵਾਹ. "ਗੁਰੁ ਥੀਆ ਸਾਖੀ ਤਾਂ ਡਿਠਮੁ ਆਖੀ." (ਆਸਾ ਛੰਤ ਮਃ ੫) "ਪਾਪ ਪੁੰਨ ਦੁਇ ਸਾਖੀ ਪਾਸਿ." (ਆਸਾ ਮਃ ੧) "ਤਬ ਸਾਖੀ ਪ੍ਰਭੁ ਅਸਟ ਬਨਾਏ." (ਵਿਚਿਤ੍ਰ) ਦੇਖੋ, ਅਸਟਸਾਖੀ। ੪. ਸਾਕ੍ਸ਼੍ਯ. ਗਵਾਹੀ. ਸ਼ਹਾਦਤ. "ਸਚ ਬਿਨ ਸਾਖੀ ਮੂਲੋ ਨ ਬਾਕੀ." (ਸਵਾ ਮਃ ੧) "ਸੰਤਨ ਕੀ ਸੁਣ ਸਾਚੀ ਸਾਖੀ। ਸੋ ਬੋਲਹਿ ਜੋ ਪੇਖਹਿ ਆਖੀ।।" (ਰਾਮ ਮਃ ੫) ੫. ਸੰ. शाखिन् ਸ਼ਾਖੀ. ਦਰਖ਼ਤ. ਬਿਰਛ. ਟਾਹਣੀਆਂ ਵਾਲਾ. "ਜ੍ਯੋਂ ਅਵਨੀ ਪਰ ਸਫਲ੍ਯੋ ਸਾਖੀ." (ਨਾਪ੍ਰ) ੬. ਵੇਦ, ਜਿਸ ਦੀਆਂ ਬਹੁਤ ਸ਼ਾਖਾ ਹਨ....
ਸੰ. ਸੰਗ੍ਯਾ- ਕਹਿਣਾ. ਬਿਆਨ. "ਕਥਨ ਸੁਨਾਵਨ ਗੀਤ ਨੀਕੇ ਗਾਵਨ." (ਦੇਵ ਮਃ ੫)...
ਸੰ. उपदेश. (ਉਪ- ਦਿਸ਼) ਸੰਗ੍ਯਾ- ਸਿਖ੍ਯਾ. ਨਸੀਹਤ. "ਆਪ ਕਮਾਉ ਅਵਰਾ ਉਪਦੇਸ." (ਗਉ ਮਃ ੫) ੨. ਹਿਤ ਦੀ ਬਾਤ। ੩. ਗੁਰੁਦੀਖ੍ਯਾ (ਦੀਕਾ). ੪. ਦੇਸ਼ਾਂਤਰਗਤ ਦੇਸ਼, ਜੈਸੇ ਭਾਰਤਖੰਡ ਵਿੱਚ ਪੰਜਾਬ ਆਦਿਕ. "ਮੇਰ ਕੇਤੇ, ਕੇਤੇ ਧੂ, ਉਪਦੇਸ." (ਜਪੁ)...