ਨੌਨਿਹਾਲਸਿੰਘ

naunihālasinghaनौनिहालसिंघ


ਸਰਦਾਰ ਜੈਮਲਸਿੰਘ ਕਨ੍ਹੈਯਾ ਮਿਸਲ ਦੇ ਰਈਸ ਦੀ ਪੁਤ੍ਰੀ ਚੰਦਕੌਰ ਦੇ ਉਦਰ ਤੋਂ ਸ਼ਾਹਜ਼ਾਦਾ ਖੜਗਸਿੰਘ ਦਾ ਪੁਤ੍ਰ, ਜਿਸ ਦਾ ਜਨਮ ਫੱਗੁਣ ਸੰਮਤ ੧੮੭੭ (੧੧ ਫਰਵਰੀ ਸਨ ੧੮੨੦) ਨੂੰ ਲਾਹੌਰ ਹੋਇਆ. ਮਹਾਰਾਜਾ ਰਣਜੀਤਸਿੰਘ ਜੀ ਇਸ ਰਾਜਕੁਮਾਰ ਨੂੰ ਮੁੱਢੋਂ ਹੀ ਬਹੁਤ ਪ੍ਯਾਰ ਕਰਦੇ ਸਨ. ਸਮੇਂ ਸਿਰ ਇਸ ਦੀ ਧਾਰਮਿਕ ਸਿਖ੍ਯਾ ਭਾਈ ਸੰਤਸਿੰਘ ਗ੍ਯਾਨੀ ਦੇ ਸਪੁਰਦ ਹੋਈ ਅਤੇ ਸ਼ਸਤ੍ਰ ਵਿਦ੍ਯਾ ਦੇ ਉਸਤਾਦ ਸਰਦਾਰ ਲਹਿਣਸਿੰਘ ਮਜੀਠੀਆ, ਸਰਦਾਰ ਹੀਰਸਿੰਘ ਨਲਵਾ ਅਤੇ ਜਨਰਲ ਵੈਂਤੂਰਾ ਥਾਪੇਗਏ.#ਸਰਦਾਰ ਸ਼ਾਮਸਿੰਘ ਰਈਸ ਅਟਾਰੀ ਦੀ ਸੁਪੁਤ੍ਰੀ ਨਾਨਕੀ ਨਾਲ ਕੌਰ ਨੋਨਿਹਾਲਸਿੰਘ ਦਾ ਵਿਆਹ ੨੩ ਫੱਗੁਣ ੧੮੯੩ (ਮਾਰਚ ਸਨ ੧੮੩੭) ਨੂੰ ਵਡੀ ਧੂਮਧਾਮ ਨਾਲ ਹੋਇਆ, ਜਿਸ ਵਿੱਚ ਪੰਜਾਬ ਦੇ ਸਾਰੇ ਰਾਜੇ ਮਹਾਰਾਜੇ ਅਤੇ ਗਵਰਨਮੇਂਟ ਇੰਡੀਆ ਦਾ ਪ੍ਰਤਿਨਿਧਿ ਸਰ ਹੈਨਰੀ ਫ਼ੇਨ (Sir Henry Fane) ਕਮਾਂਡਰਿਨ ਚੀਫ ਆਦਿ ਸ਼ਾਮਿਲ ਸਨ.#ਕੌਰ ਨੌਨਿਹਾਲਸਿੰਘ ਮਹਾਰਾਜਾ ਰਣਜੀਤਸਿੰਘ ਦੀ ਆਸ਼ਾ ਅਨੁਸਾਰ ਯੋਗ੍ਯ ਰਾਜਕੁਮਾਰ ਸਾਬਤ ਹੋਇਆ, ਇਸ ਨੇ ਦਾਦੇ ਦੇ ਹੁਕਮ ਨਾਲ ਕਈ ਇਲਾਕੇ ਸਿੱਖਰਾਜ ਨਾਲ ਮਿਲਾਏ, ਖ਼ਾਸ ਕਰਕੇ ੬. ਮਈ ਸਨ ੧੮੩੪ ਦੀ ਪਿਸ਼ੌਰ ਦੀ ਫਤੇ ਨੇ ਇਸ ਦਾ ਪ੍ਯਾਰ ਸਾਰੇ ਪੰਜਾਬ ਵਿੱਚ ਅਤੇ ਖ਼ਾਸ ਕਰਕੇ ਫੌਜ ਦੇ ਚਿੱਤ ਵਿੱਚ ਡੂੰਘਾ ਵਸਾ ਦਿੱਤਾ.#ਮਹਾਰਾਜਾ ਰਣਜੀਤਸਿੰਘ ਦੇ ਦੇਹਾਂਤ ਪਿੱਛੋਂ ਜਦ ਕੌਰ ਨੇ ਪਿਤਾ ਮਹਾਰਾਜਾ ਖੜਗਸਿੰਘ ਪੰਜਾਬ ਦੇ ਤਖ਼ਤ ਤੇ ਵਿਰਾਜੇ, ਤਦ ਉਨ੍ਹਾਂ ਪਾਸ ਸਰਦਾਰ ਚੇਤਸਿੰਘ ਦਾ ਦਖ਼ਲ ਵੇਖਕੇ ਅਤੇ ਕੌਰ ਸਾਹਿਬ ਦੀ ਚਤੁਰਾਈ ਅਤੇ ਰਾਜਨੀਤਿ ਨੂੰ ਵਿਚਾਰਕੇ ਰਾਜਾ ਧ੍ਯਾਨਸਿੰਘ ਡੋਗਰੇ ਨੇ ਈਰਖਾ ਦੀ ਅੱਗ ਵਿੱਚ ਸੜਕੇ ਅਤੇ ਸ੍ਵਾਰਥ ਨਾਲ ਅੰਨ੍ਹਿਆਂ ਹੋਕੇ ਪਿਤਾ ਪੁਤ੍ਰ ਵਿੱਚ ਫੋਟਕ ਪਾਉਣ ਵਿੱਚ ਵਡੀ ਸਫਲਤਾ ਪ੍ਰਾਪਤ ਕੀਤੀ. ਚੇਤਸਿੰਘ ਨੂੰ ਤਾਂ ਮਹਾਰਾਜਾ ਦੇ ਸਾਮ੍ਹਣੇ ਧ੍ਯਾਨਸਿੰਘ ਨੇ ਕਤਲ ਕੀਤਾ ਅਤੇ ਕੌਰ ਜੀ ਨੂੰ ਇਹ ਸਮਝਾਕੇ ਕਿ ਮਹਾਰਾਜਾ ਲਾਹੌਰ ਦਾ ਰਾਜ ਅੰਗ੍ਰੇਜ਼ਾਂ ਦੇ ਹਵਾਲੇ ਕਰਨਾ ਚਾਹੁੰਦੇ ਹਨ, ਪਿਤਾ ਦਾ ਜਾਨੀ ਦੁਸ਼ਮਨ ਬਣਾਦਿੱਤਾ.#ਕੌਰ ਨੌਨਿਹਾਲਸਿੰਘ ਨੇ ਆਪਣੇ ਪਿਤਾ ਨੂੰ ਨਜ਼ਰਬੰਦ ਰੱਖਕੇ ਰਾਜਕਾਜ ਆਪਣੇ ਹੱਥ ਲਿਆ. ੫. ਨਵੰਬਰ ਸਨ ੧੮੪੦ (੨੧ ਕੱਤਕ ਸੰਮਤ ੧੮੯੭) ਨੂੰ ਜਦਕਿ ਕੌਰ ਨੌਨਿਹਾਲਸਿੰਘ ਆਪਣੇ ਪਿਤਾ ਦਾ ਸਸਕਾਰ ਮਹਾਰਾਜਾ ਰਣਜੀਤਸਿੰਘ ਦੀ ਸਮਾਧ ਪਾਸ ਕਰਕੇ ਕਿਲੇ ਨੂੰ ਵਾਪਿਸ ਆਰਿਹਾ ਸੀ, ਤਦ ਸਮਾਧਾਂ ਨੂੰ ਵੜਦੇ ਜੋ ਖੱਬੇ ਪਾਸੇ ਦਰਵਾਜਾ ਹੈ ਉਸ ਦਾ ਉੱਤੋਂ ਪੜਦਾ ਅਜੇਹਾ ਡਿੱਗਾ ਜੋ ਕੋਰ ਦੀ ਮੌਤ ਦਾ ਕਾਰਣ ਹੋਇਆ. ਕਈ ਇਤਿਹਾਸਕਾਰਾਂ ਨੇ, ਅਤੇ ਕਰਨੈਲ ਅਲੈਗਜ਼ੈਂਡਰ ਗਾਡਨਰ ਨੇ ਜੋ ਅੱਖੀਂ ਵੇਖੇ ਹਾਲ ਲਿਖੇ ਹਨ, ਉਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਕੌਰ ਨੌਨਿਹਾਲਸਿੰਘ ਖ਼ਾਸ ਬ੍ਯੋਂਤ ਕਰਕੇ ਮਾਰਿਆ ਗਿਆ.¹


सरदार जैमलसिंघ कन्हैया मिसल दे रईस दी पुत्री चंदकौर दे उदर तों शाहज़ादा खड़गसिंघ दा पुत्र, जिस दा जनम फॱगुण संमत १८७७ (११ फरवरी सन १८२०) नूं लाहौर होइआ. महाराजा रणजीतसिंघ जी इस राजकुमार नूं मुॱढों ही बहुत प्यार करदे सन. समें सिर इस दी धारमिक सिख्या भाई संतसिंघ ग्यानी दे सपुरद होई अते शसत्र विद्या दे उसताद सरदार लहिणसिंघ मजीठीआ,सरदार हीरसिंघ नलवा अते जनरल वैंतूरा थापेगए.#सरदार शामसिंघ रईस अटारी दी सुपुत्री नानकी नाल कौर नोनिहालसिंघ दा विआह २३ फॱगुण १८९३ (मारच सन १८३७) नूं वडी धूमधाम नाल होइआ, जिस विॱच पंजाब दे सारे राजे महाराजे अते गवरनमेंट इंडीआ दा प्रतिनिधि सर हैनरी फ़ेन (Sir Henry Fane) कमांडरिन चीफ आदि शामिल सन.#कौर नौनिहालसिंघ महाराजा रणजीतसिंघ दी आशा अनुसार योग्य राजकुमार साबत होइआ, इस ने दादे दे हुकम नाल कई इलाके सिॱखराज नाल मिलाए, ख़ास करके ६. मई सन १८३४ दी पिशौर दी फते ने इस दा प्यार सारे पंजाब विॱच अते ख़ास करके फौज दे चिॱत विॱच डूंघा वसा दिॱता.#महाराजा रणजीतसिंघ दे देहांत पिॱछों जद कौर ने पिता महाराजा खड़गसिंघ पंजाब दे तख़त ते विराजे, तद उन्हां पास सरदार चेतसिंघ दा दख़ल वेखके अते कौर साहिब दी चतुराई अते राजनीति नूं विचारके राजा ध्यानसिंघ डोगरे ने ईरखा दी अॱग विॱच सड़के अते स्वारथ नाल अंन्हिआं होके पिता पुत्र विॱच फोटक पाउण विॱच वडी सफलता प्रापत कीती. चेतसिंघ नूं तां महाराजा दे साम्हणे ध्यानसिंघ ने कतल कीता अते कौर जी नूं इह समझाके कि महाराजा लाहौर दा राज अंग्रेज़ां दे हवाले करना चाहुंदे हन, पिता दा जानी दुशमन बणादिॱता.#कौरनौनिहालसिंघ ने आपणे पिता नूं नज़रबंद रॱखके राजकाज आपणे हॱथ लिआ. ५. नवंबर सन १८४० (२१ कॱतक संमत १८९७) नूं जदकि कौर नौनिहालसिंघ आपणे पिता दा ससकार महाराजा रणजीतसिंघ दी समाध पास करके किले नूं वापिस आरिहा सी, तद समाधां नूं वड़दे जो खॱबे पासे दरवाजा है उस दा उॱतों पड़दा अजेहा डिॱगा जो कोर दी मौत दा कारण होइआ. कई इतिहासकारां ने, अते करनैल अलैगज़ैंडर गाडनर ने जो अॱखीं वेखे हाल लिखे हन, उन्हां तों प्रतीत हुंदा है कि कौर नौनिहालसिंघ ख़ास ब्योंत करके मारिआ गिआ.¹