nānakīनानकी
ਦੇਖੋ, ਨਾਨਕੀ ਬੀਬੀ। ੨. ਦੇਖੋ, ਨਾਨਕੀ ਮਾਤਾ। ੩. ਸਰਦਾਰ ਸ਼ਾਮ ਸਿੰਘ ਅਟਾਰੀ ਦੇ ਰਈਸ ਦੀ ਸੁਪੁਤ੍ਰੀ, ਜਿਸ ਨਾਲ ਮਾਰਚ ਸਨ ੧੮੩੭ ਵਿੱਚ ਕੌਰ ਨੋਨਿਹਾਲਸਿੰਘ, ਮਹਾਰਾਜ ਰਣਜੀਤ ਸਿੰਘ ਦੇ ਪੋਤੇ, ਦੀ ਸ਼ਾਦੀ ਵਡੀ ਧੂਮਧਾਮ ਨਾਲ ਹੋਈ. ਨਾਨਕੀ ਦਾ ਦੇਹਾਂਤ ਨਵੰਬਰ ਸਨ ੧੮੫੬ ਵਿੱਚ ਹੋਇਆ. ਦੇਖੋ, ਅਟਾਰੀ ਅਤੇ ਨੋਨਿਹਾਲਸਿੰਘ.
देखो, नानकी बीबी। २. देखो, नानकी माता। ३. सरदार शाम सिंघ अटारी दे रईस दी सुपुत्री, जिस नाल मारच सन १८३७ विॱच कौर नोनिहालसिंघ, महाराज रणजीत सिंघ दे पोते, दी शादी वडी धूमधाम नाल होई. नानकी दा देहांत नवंबर सन १८५६ विॱच होइआ. देखो, अटारी अते नोनिहालसिंघ.
ਦੇਖੋ, ਨਾਨਕੀ ਬੀਬੀ। ੨. ਦੇਖੋ, ਨਾਨਕੀ ਮਾਤਾ। ੩. ਸਰਦਾਰ ਸ਼ਾਮ ਸਿੰਘ ਅਟਾਰੀ ਦੇ ਰਈਸ ਦੀ ਸੁਪੁਤ੍ਰੀ, ਜਿਸ ਨਾਲ ਮਾਰਚ ਸਨ ੧੮੩੭ ਵਿੱਚ ਕੌਰ ਨੋਨਿਹਾਲਸਿੰਘ, ਮਹਾਰਾਜ ਰਣਜੀਤ ਸਿੰਘ ਦੇ ਪੋਤੇ, ਦੀ ਸ਼ਾਦੀ ਵਡੀ ਧੂਮਧਾਮ ਨਾਲ ਹੋਈ. ਨਾਨਕੀ ਦਾ ਦੇਹਾਂਤ ਨਵੰਬਰ ਸਨ ੧੮੫੬ ਵਿੱਚ ਹੋਇਆ. ਦੇਖੋ, ਅਟਾਰੀ ਅਤੇ ਨੋਨਿਹਾਲਸਿੰਘ....
ਫ਼ਾ. [بیبی] ਸੰਗ੍ਯਾ- ਕੁਲੀਨ ਨਾਰੀ। ੨. ਇਸਤ੍ਰੀਆਂ ਲਈ ਸਨਮਾਨ ਬੋਧਕ ਸ਼ਬਦ। ੩. ਕੰਨ੍ਯਾ. "ਸੁਨ ਬੀਬੀ! ਮੈ ਤੁਝੈ ਸੁਨਾਊ." (ਗੁਵਿ ੬) ੪. ਭਾਰਯਾ. ਵਹੁਟੀ. "ਕੂੜ ਮੀਆ ਕੂੜ ਬੀਬੀ." (ਵਾਰ ਆਸਾ) "ਪਾਸਿ ਬੈਠੀ ਬੀਬੀ ਕਮਲਾ ਦਾਸੀ." (ਆਸਾ ਕਬੀਰ)...
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਸੰ. सामन ਸਾਮਵੇਦ. ਦੇਖੋ, ਵੇਦ. "ਸਾਮ ਕਹੈ ਸੇਤੰਬਰ ਸੁਆਮੀ." (ਵਾਰ ਆਸਾ) "ਸਾਮਵੇਦੁ ਰਿਗੁ ਜੁਜਰੁ ਅਥਰਬਣੁ." (ਮਾਰੂ ਸੋਲਹੇ ਮਃ ੧) ੨. ਸੁਲਹ. ਮਿਲਾਪ. ਦੇਖੋ, ਨੀਤਿ ਦੇ ਚਾਰ ਅੰਗ. ਭਾਵ- ਸ਼ਰਣ. ਪਨਾਹ. "ਥਕਿ ਆਏ ਪ੍ਰਭੁ ਕੀ ਸਾਮ." (ਮਾਝ ਬਾਰਹਮਾਹਾ) "ਹਉ ਆਇਆ ਸਾਮੈ ਤਿਹੰਡੀਆ." (ਸ੍ਰੀ ਮਃ ੫. ਪੈਪਾਇ) ੩. ਆਸਾਮ ਦੇਸ਼ ਦਾ ਸੰਖੇਪ. "ਸਾਮ ਦੇਸ ਜਹਿਂ ਤਹਿ ਕਰ ਗੌਨ." (ਗੁਵਿ ੧੦) ੪. ਵਿ- ਸ਼੍ਯਾਮ. ਕਾਲਾ. "ਸਾਮ ਸੁ ਘੱਟੰ." (ਗ੍ਯਾਨ) ਕਾਲੀ ਸੁੰਦਰ ਘਟਾ। ੫. ਅ਼. [شام] ਸ਼ਾਮ Syria. ਸੰਗ੍ਯਾ- ਏਸ਼ੀਆ ਦਾ ਇੱਕ ਦੇਸ਼, ਜੋ ੪੦੦ ਮੀਲ ਲੰਮਾ ਅਤੇ ੧੫੦ ਮੀਲ ਤੀਕ ਚੌੜਾ ਹੈ. ਇਸ ਦੇ ਦੱਖਣ ਅਰਬ ਦੇ ਰੇਤਲੇ ਮੈਦਾਨ ਅਤੇ ਪੱਛਮ ਮੈਡੀਟ੍ਰੇਨੀਅਨ ਸਮੁੰਦਰ ਹੈ. ਦਮਿਸ਼ਕ (Damascus) ਇਸ ਦਾ ਪ੍ਰਧਾਨ ਸ਼ਹਿਰ ਹੈ. "ਜਿਤ੍ਯੋ ਰੂਮ ਅਰੁ ਸਾਮ." (ਸਨਾਮਾ) ੬. ਫ਼ਾ. ਸੰਝ. ਆਥਣ ਸੰ. ਸਾਯੰ। ੭. ਸੰ. ਸਾਮਯ. ਬਰਾਬਰੀ. ਸਮਤਾ।...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਅੱਟਾਲਿਕਾ. ਦੇਖੋ, ਅਟਾ. ੨. ਅੰਮ੍ਰਿਤਸਰ ਜਿਲੇ ਦਾ ਇੱਕ ਨਗਰ. ਇਸ ਥਾਂ ਦੇ ਸਰਦਾਰ ਸਿੱਧੂ ਗੋਤ ਦੇ ਜੱਟ ਹਨ. ਜਿਨ੍ਹਾਂ ਵਿੱਚੋਂ ਧਰਮ ਵੀਰ ਪਰਮ ਰਾਜਭਗਤ ਸਰਦਾਰ ਸ਼ਾਮ ਸਿੰਘ ਸਿੱਖ ਸੈਨਾ ਦਾ ਭੂਸਣ ਸੀ. ਇਸ ਮਹਾਨ ਯੋਧਾ ਨੇ ੧੦. ਫਰਵਰੀ ਸਨ ੧੮੪੬ ਨੂੰ ਸਬਰਾਉਂ ਦੇ ਜੰਗ ਵਿੱਚ ਵਡੀ ਬਹਾਦੁਰੀ ਨਾਲ ਸ਼ਹੀਦੀ ਪਾਈ.#ਸਰਦਾਰ ਸ਼ਾਮ ਸਿੰਘ ਦੀ ਸੁਪੁਤ੍ਰੀ ਨਾਨਕੀ, ਮਹਾਰਾਜਾ ਰਣਜੀਤ ਸਿੰਘ ਦੇ ਪੋਤ੍ਰੇ ਨੌਨਿਹਾਲ ਸਿੰਘ ਨਾਲ ਮਾਰਚ ਸਨ ੧੮੩੭ ਵਿੱਚ ਵਡੀ ਧੂਮ ਧਾਮ ਨਾਲ ਵਿਆਹੀ ਗਈ ਸੀ....
ਅ਼. [رئیس] ਰਿਆਸਤ ਵਾਲਾ। ੨. ਰਾਜਾ. ਮਹਾਰਾਜਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਕਵਲ. ਗ੍ਰਾਸ. ਬੁਰਕੀ. "ਪੂਰਬ ਕੌਰ ਨਿਕਾਰਕੈ ਪੰਚ, ਲਗੇ ਪੁਨ ਜੇਮਨ." (ਨਾਪ੍ਰ) ੨. ਕੌਲਾ. ਦਰਵਾਜ਼ੇ ਦਾ ਕਿਨਾਰਾ. "ਪੌਰ ਖਰੇ ਹੁਇ ਕੌਰ ਲਗ." (ਗੁਪ੍ਰਸੂ) ੩. ਕੌਰਵ (ਕੁਰੁਵੰਸ਼ੀ) ਦਾ ਸੰਖੇਪ. "ਮਨ ਭੀਤਰ ਕੋਰਨ ਕੋਪ ਬਢਾਯੋ." (ਕ੍ਰਿਸਨਾਵ) ੪. ਕੈਰਵ. ਭੰਬੂਲ. ਨੀਲੋਫਰ. "ਕੌਰਨ ਕੇ ਮੁਖਰੇ ਮੁਕੁਲੈਂ." (ਗੁਪ੍ਰਸੂ) ੫. ਕੁਮਾਰ. ਕੁਁਵਰ। ੬. ਉਸ ਸਿੰਘਣੀ ਦੀ ਉਪਾਧਿ, ਜਿਸ ਨੇ ਖੰਡੇ ਦਾ ਅਮ੍ਰਿਤ ਛਕਿਆ ਹੈ, ਜੈਸੇ ਪੁਰਖ ਦੇ ਨਾਉਂ ਨਾਲ ਸਿੰਘ ਸ਼ਬਦ ਜੋੜਿਆ ਜਾਂਦਾ ਹੈ ਤੈਸੇ ਸਿੰਘਣੀ ਦੇ ਨਾਉਂ ਨਾਲ ਕੌਰ ਸ਼ਬਦ ਲਾਈਦਾ ਹੈ. ਅਸਲ ਵਿੱਚ ਇਹ ਸ਼ਬਦ "ਕੁੰਵਿਰ" (ਕੌਰਿ)¹ਹੈ। ੭. ਸੰ. ਕੋਰ. ਅੰਗ ਦਾ ਜੋੜ. "ਕਟਗੇ ਕਹੂੰ ਕੌਰ ਅਰੁ ਚਰਮਾ." (ਗ੍ਯਾਨ)...
ਉਹ ਰਾਜਾ, ਜਿਸ ਦੇ ਅਧੀਨ ਹੋਰ ਰਾਜੇ ਹੋਣ. ਸ਼ਹਨਸ਼ਾਹ। ੨. ਕਰਤਾਰ. ਪਾਰਬ੍ਰਹਮ....
ਵਿ- ਜੰਗ ਜਿੱਤਣ ਵਾਲਾ. "ਰਣਜੀਤ ਬੜਾ ਅਖਾੜਾ." (ਆਸਾ ਮਃ ੫) ਭਾਵ- ਵਿਕਾਰਦੰਗਲ ਫਤੇ ਕਰਨ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਨਗਾਰਾ, ਜੋ ਸਵਾਰੀ ਦੇ ਅੱਗੇ ਵੱਜਿਆ ਕਰਦਾ ਸੀ. "ਗੁਰੁਘਰ ਕੋ ਰਣਜੀਤ ਨਗਾਰਾ." (ਗੁਪ੍ਰਸੂ) ਇਹ ਨਗਾਰਾ ਸੰਮਤ ੧੭੪੧ ਵਿੱਚ ਆਨੰਦਪੁਰ ਤਿਆਰ ਹੋਇਆ ਸੀ। ੩. ਕਵਿ ਸੈਨਾਪਤਿ ਨੇ ਗੁਰੁਸੋਭਾ ਗ੍ਰੰਥ ਵਿੱਚ ਸਾਹਿਬਜ਼ਾਦਾ ਅਜੀਤਸਿੰਘ ਜੀ ਲਈ ਰਣਜੀਤ ਅਤੇ ਰਣਜੀਤਸਿੰਘ ਨਾਮ ਵਰਤਿਆ ਹੈ- "ਲਰਤ ਸਿੰਘਰਣਜੀਤ ਤਹਿਂ ਫੌਜ ਦਈ ਸਭ ਮੋਰ." (ਗੁਰੁਸ਼ੋਭਾ)...
ਸਾਦਾ ਦਾ ਇਸਤ੍ਰੀ ਲਿੰਗ। ੨. ਫ਼ਾ. [سعدی] ਸ਼ੈਖ ਸਅ਼ਦੀ. ਸ਼ੀਰਾਜ਼ ਨਿਵਾਸੀ ਫਾਰਸੀ ਦਾ ਪ੍ਰਸਿੱਧ ਕਵੀ. ਇਸ ਦਾ ਜਨਮ ਸਨ ੧੧੭੫ ਅਤੇ ਦੇਹਾਂਤ ਸਨ ੧੨੯੨ ਨੂੰ ਹੋਇਆ. ਇਸ ਦੀਆਂ ਲਿਖੀਆਂ ਅਨੇਕ ਕਿਤਾਬਾਂ- ਗੁਲਿਸ੍ਤਾਂ, ਬੋਸ੍ਤਾਂ, ਪੰਦਨਾਮਾ, ਆਦਿ ਜਗਤ ਪ੍ਰਸਿੱਧ ਹਨ। ੩. [شادی] ਸ਼ਾਦੀ. ਖ਼ੁਸ਼ੀ. ਆਨੰਦ। ੪. ਵਿਆਹ। ੫. ਦੇਖੋ, ਸਾਦਿ....
ਘਰ ਵਿੱਚ ਧੂੰਏਂ ਦਾ ਹੋਣਾ. ਭਾਵ- ਬੈਗ ਆਦਿ ਉਤਸਵ। ੨. ਉਤਸਵ ਵਿੱਚ ਹੋਇਆ ਭੀੜ ਭੱੜਕਾ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਦੇਹ ਦਾ ਅੰਤ. ਦੇਹਪਾਤ. ਪ੍ਰਾਣ- ਵਿਯੋਗ. ਮ੍ਰਿਤ੍ਯੁ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....