phēnaफेन
ਸੰ. ਸੰਗ੍ਯਾ- ਝੱਗ. ਜਲ ਦੁੱਧ ਪੁਰ ਆਈ ਰੂੰ ਜੇਹੀ ਨਰਮ ਵਸਤੁ. "ਜਲ ਤਰੰਗ ਅਰ ਫੇਨ ਬੁਦਬੁਦਾ ਜਲ ਦੇ ਭਿੰਨ ਨ ਹੋਈ." (ਆਸਾ ਨਾਮਦੇਵ) ੨. Sir Henry Fane. ਇਹ ਹਿੰਦੁਸਤਾਨ ਦੀ ਅੰਗ੍ਰੇਜ਼ੀ ਫੌਜਾਂ ਦਾ ਵਡਾ ਅਫਸਰ (ਜੰਗੀਲਾਟ) ਸੀ. ਸਨ ੧੮੩੭ ਦੇ ਮਾਰਚ ਵਿੱਚ ਕੌਰ ਨੌਨਿਹਾਲਸਿੰਘ ਦੀ ਸ਼ਾਦੀ, ਜੋ ਸਰਦਾਰ ਸ਼ਾਮਸਿੰਘ ਰਈਸ ਅਟਾਰੀ ਦੀ ਸੁਪੁਤ੍ਰੀ ਨਾਨਕੀ ਨਾਲ ਹੋਈ ਸੀ, ਉਸ ਦੀ ਬਰਾਤ ਵਿੱਚ ਇਹ ਅੰਗ੍ਰੇਜ਼ੀ ਸਰਕਾਰ ਵੱਲੋਂ ਮਹਾਰਾਜਾ ਰਣਜੀਤਸਿੰਘ ਦੇ ਨਾਲ ਸੀ. ਦੇਖੋ, ਅਟਾਰੀ, ਨਾਨਕੀ ੩. ਅਤੇ ਨੌਨਿਹਾਲ ਸਿੰਘ.
सं. संग्या- झॱग. जल दुॱध पुर आई रूं जेही नरम वसतु. "जल तरंग अर फेन बुदबुदा जल दे भिंन न होई." (आसा नामदेव) २. Sir Henry Fane. इह हिंदुसतान दी अंग्रेज़ी फौजां दा वडा अफसर (जंगीलाट) सी. सन १८३७ दे मारच विॱच कौर नौनिहालसिंघ दी शादी, जो सरदार शामसिंघ रईस अटारी दी सुपुत्री नानकी नाल होई सी, उस दी बरात विॱच इह अंग्रेज़ी सरकार वॱलों महाराजा रणजीतसिंघ दे नाल सी. देखो, अटारी, नानकी ३. अते नौनिहाल सिंघ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਮੁਲਤਾਨ ਦੀ ਕਮਿਸ਼ਨਰੀ ਵਿੱਚ ਇੱਕ ਜਿਲਾ ਅਤੇ ਉਸ ਦਾ ਪ੍ਰਧਾਨ ਨਗਰ 'ਝੰਗ ਮਘਿਆਣਾ', ਜੋ N. W. Ry. ਦਾ ਸਟੇਸ਼ਨ ਹੈ. ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੦੫ ਵਿੱਚ ਝੰਗ ਪੁਰ ਕ਼ਬਜ਼ਾ ਕੀਤਾ ਸੀ। ੨. ਸਿੰਧੀ. ਜੰਗਲ. ਵਨ (ਬਣ)....
ਦੇਖੋ, ਦੁੱਧ ਅਤੇ ਡੁਧੁ. ਨਾਰੀ, ਗਾਂ, ਬਕਰੀ, ਮੱਝ ਆਦਿਕਾਂ ਦੇ ਥਣਾਂ ਦੀਆਂ ਗਿਲਟੀਆਂ (mammary glands) ਵਿੱਚੋਂ ਟਪਕਿਆ ਹੋਇਆ ਇੱਕ ਚਿੱਟਾ ਪਦਾਰਥ. ਜੋ ਸਭ ਤੋਂ ਉੱਤਮ ਗਿਜਾ ਹੈ. ਸ਼ਰੀਰ ਨੂੰ ਪੁਸ੍ਟ ਕਰਨ ਲਈ ਜਿਤਨੇ ਅੰਸ਼ ਲੋੜੀਂਦੇ ਹਨ, ਉਹ ਸਭ ਕੁਦਰਤ ਨੇ ਦੁੱਧ ਅੰਦਰ ਰੱਖ ਦਿੱਤੇ ਹਨ, ਦੁਧ ਵਿਚ ਬੁਹਤਾ ਹਿੱਸਾ ਪਾਣੀ ਹੈ, ਬਾਕੀ ਮਿਸ਼ਰੀ, ਥੰਧਾ, ਲੂਣ, ਨਸ਼ਾਸਤਾ ਆਦਿ ਪਦਾਰਥ ਹਨ. ਬੱਚਿਆਂ ਵਾਸਤੇ ਸਭ ਤੋਂ ਚੰਗਾ ਮਾਤਾ ਦਾ ਦੁੱਧ ਹੈ, ਇਸ ਤੋਂ ਘਟੀਆ ਬਕਰੀ ਦਾ, ਉਸ ਤੋਂ ਗਧੀ ਦਾ, ਉਸ ਤੋਂ ਗਊ ਦਾ ਹੈ, ਮਹਿਂ (ਮੱਝ) ਦਾ ਦੁੱਧ ਬਹੁਤ ਭਾਰੀ ਅਤੇ ਥੰਧਾ ਹੈ ਇਹ ਬੱਚਿਆਂ ਲਈ ਗੁਣਕਾਰੀ ਨਹੀਂ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰਗ੍ਯਾ- ਰੂਈ. ਤੂਲ....
ਵਿ- ਜੈਸੀ. "ਜੇਹੀ ਸੁਰਤਿ ਤੇਹਾ ਤਿਨ ਰਾਹੁ." (ਸ੍ਰੀ ਮਃ ੧) ੨. ਸੰਗ੍ਯਾ- ਜਿਹ (ਚਿੱਲਾ) ਰੱਖਣ ਵਾਲਾ ਧਨੁਖ. ਚਿੱਲੇਦਾਰ ਕਮਾਨ....
ਫ਼ਾ. [نرم] ਵਿ- ਕੋਮਲ. ਮੁਲਾਇਮ। ੨. ਸੰ. नर्म. ਸੰਗ੍ਯਾ- ਖੇਲ (ਖੇਡ). ੩. ਹਾਸੀ। ੪. ਖ਼ੁਸ਼ੀ....
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਸੰ. तरङ्ग. ਸੰਗ੍ਯਾ- ਲਹਿਰ. ਮੌਜ. ਵੀਚਿ. "ਜਿਉ ਜਲਤਰੰਗ ਫੇਨੁ ਜਲ ਹੋਈ ਹੈ." (ਸਾਰ ਮਃ ੫) ੨. ਮਨ ਦੀ ਉਮੰਗ. ਸੰਕਲਪ ਦੀ ਲਹਿਰ. "ਅਘ ਪੁੰਜ ਤਰੰਗ ਨਿਵਾਰਨ ਕਉ." (ਸਵੈਯੇ ਮਃ ੪. ਕੇ) ੩. ਜਿਸ ਗ੍ਰੰਥ ਨੂੰ ਸਰੋਵਰ ਅਥਵਾ ਸਮੁੰਦਰਰੂਪ ਕਲਪੀਦਾ ਹੈ ਉਸ ਦੇ ਅਧ੍ਯਾਯ ਤਰੰਗ ਕਹਾਉਂਦੇ ਹਨ। ੪. ਰਾਗ ਦੀ ਸੁਰਾਂ ਦੀ ਲਹਿਰ. ਤਾਨ. "ਭਗਤਿ ਹੇਤਿ ਗੁਰਸਬਦਿ ਤਰੰਗਾ." (ਮਾਰੂ ਸੋਲਹੇ ਮਃ ੧) ੫. ਫ਼ਾ. [ترنگ] ਗੁਰਜ ਅਤੇ ਤਲਵਾਰਾਂ ਦੇ ਪਰਸਪਰ ਭਿੜਨ ਤੋਂ ਹੋਇਆ ਖੜਕਾਰ। ੬. ਘਾਉ. ਜ਼ਖ਼ਮ। ੭. ਜੇਲ. ਕਾਰਾਗਾਰ. ਕੈਦਖਾਨਾ....
ਸੰ. ਸੰਗ੍ਯਾ- ਝੱਗ. ਜਲ ਦੁੱਧ ਪੁਰ ਆਈ ਰੂੰ ਜੇਹੀ ਨਰਮ ਵਸਤੁ. "ਜਲ ਤਰੰਗ ਅਰ ਫੇਨ ਬੁਦਬੁਦਾ ਜਲ ਦੇ ਭਿੰਨ ਨ ਹੋਈ." (ਆਸਾ ਨਾਮਦੇਵ) ੨. Sir Henry Fane. ਇਹ ਹਿੰਦੁਸਤਾਨ ਦੀ ਅੰਗ੍ਰੇਜ਼ੀ ਫੌਜਾਂ ਦਾ ਵਡਾ ਅਫਸਰ (ਜੰਗੀਲਾਟ) ਸੀ. ਸਨ ੧੮੩੭ ਦੇ ਮਾਰਚ ਵਿੱਚ ਕੌਰ ਨੌਨਿਹਾਲਸਿੰਘ ਦੀ ਸ਼ਾਦੀ, ਜੋ ਸਰਦਾਰ ਸ਼ਾਮਸਿੰਘ ਰਈਸ ਅਟਾਰੀ ਦੀ ਸੁਪੁਤ੍ਰੀ ਨਾਨਕੀ ਨਾਲ ਹੋਈ ਸੀ, ਉਸ ਦੀ ਬਰਾਤ ਵਿੱਚ ਇਹ ਅੰਗ੍ਰੇਜ਼ੀ ਸਰਕਾਰ ਵੱਲੋਂ ਮਹਾਰਾਜਾ ਰਣਜੀਤਸਿੰਘ ਦੇ ਨਾਲ ਸੀ. ਦੇਖੋ, ਅਟਾਰੀ, ਨਾਨਕੀ ੩. ਅਤੇ ਨੌਨਿਹਾਲ ਸਿੰਘ....
ਸੰ. बुदबुद. ਸੰਗ੍ਯਾ- ਪਾਣੀ ਦਾ ਬੁਲਬੁਲਾ "ਜਲ ਤਰੰਗ ਅਰੁ ਫੇਨ ਬੁਦਬੁਦਾ." (ਆਸਾ ਨਾਮਦੇਵ)...
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...
ਹਿੰਦੂਆਂ ਦੇ ਰਹਿਣ ਦਾ ਅਸਥਾਨ. ਉਹ ਦੇਸ਼ ਜਿਸ ਵਿੱਚ ਵਿਸ਼ੇਸ ਕਰ ਹਿੰਦੂ ਆਬਾਦ ਹਨ. ਇਸ ਦੇ ਨਾਉ, ਆਰਯਾਵਰਤ ਭਾਰਤ ਆਦਿ ਅਨੇਕ ਹਨ. ਹਿੰਦੁਸਤਾਨ ਹਿਮਾਲਯ ਅਤੇ ਸਮੁੰਦਰ ਨਾਲ ਘਿਰਿਆ ਹੋਇਆ ਹੈ, ਇਸਦੀ ਲੰਬਾਈ ੧੯੦੦ ਅਤੇ ਚੌੜਾਈ ੧੫੦੦ ਮੀਲ ਹੈ. ਰਕਬਾ ੧, ੮੦੫, ੩੩੨ ਵਰਗ ਮੀਲ ਹੈ. ਜਿਸ ਵਿੱਚੋਂ ੧, ੦੯੪, ੩੦੦ ਵਰਗਮੀਲ ਅੰਗ੍ਰੇਜ਼ੀ ਇਲਾਕੇ ਦਾ ਹੈ ਅਤੇ ਬਾਕੀ ਦੇਸੀ ਰਿਆਸਤਾਂ ਦਾ. ਇਸ ਵਿੱਚ ਵਡੀਆਂ ਛੋਟੀਆਂ ਮਿਲਾਕੇ ਕੁੱਲ ੬੬੬ ਦੇਸੀ ਰਿਆਸਤਾਂ ਹਨ. ਹਿੰਦੁਸਤਾਨ ਦੀ ਵਸੋਂ ਨੌਂ ਹਿੱਸੇ ਪਿੰਡਾਂ ਵਿੱਚ ਅਤੇ ਇੱਕ ਹਿੱਸਾ ਸ਼ਹਿਰਾਂ ਵਿੱਚ ਹੈ. ਸ਼ਹਿਰ ੨੩੧੬ ਹਨ ਜਿਨ੍ਹਾਂ ਵਿਚੋਂ ੩੧ ਵੱਡੇ ਵੱਡੇ ਹਨ, ਜਿਨ੍ਹਾਂ ਦੀ ਵਸੋਂ ਇੱਕ ਇੱਕ ਲੱਖ ਤੋਂ ਵਧੀਕ ਹੈ, ਅਤੇ ਪਿੰਡਾਂ ਦੀ ਗਿਨਤੀ ੬੮੫, ੬੬੫ ਹੈ. ਹਿੰਦੁਸਤਾਨ ਬਰਤਾਨੀਆਂ ਤੋਂ ੧੫. ਗੁਣਾ ਵਡਾ ਹੈ. ਜੇ ਕਦੇ ਰੂਸ ਨੂੰ ਕੱਢ ਦਿੱਤਾ ਜਾਵੇ ਤਦ ਸਾਰੇ ਯੂਰਪ ਦਾ ਰਕਬਾ ਮਿਲਕੇ ਇਸ ਦੇ ਬਰਾਬਰ ਹੁੰਦਾ ਹੈ.#ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਹਿੰਦੁਸਤਾਨ ਦੀ ਵਸੋਂ ੩੧੮, ੪੭੫, ੪੮੦ ਹੈ. (ਅੰਗ੍ਰੇਜ਼ੀ ਇਲਾਕੇ ਦੀ ੨੪੭, ੦੦੩, ੨੯੩, ਅਤੇ ਰਿਆਸਤਾਂ ਦੀ ੭੧, ੯੩੯, ੧੮੭ ਹੈ)#ਮਰਦ ੧੬੩, ੯੯੫, ੫੫੪ ਅਤੇ ਤੀਵੀਆਂ ੧੫੪, ੯੪੬, ੯੨੬, ਹਨ. ਧਰਮਾਂ ਦੇ ਲਿਹਾਜ਼ ਨਾਲ ਗਿਣਤੀ ਇਉਂ ਹੈ:-#ਈਸਾਈ ੪, ੧੫੪, ੦੦੦#ਸਿੱਖ ੩, ੨੨੯, ੦੦੦#ਹਿੰਦੂ ੨੧੬, ੭੩੫, ੦੦੦#ਜੈਨੀ ੧, ੧੭੮, ੦੦੦#ਪਾਰਸੀ ੧੦੨, ੦੦੦#ਪੁਰਾਣੇ ਵਸਨੀਕ ੯, ੭੭੫, ੦੦੦#ਬੌੱਧ ੧੧, ੫੭੧, ੦੦੦#ਮੁਸਲਮਾਨ ੬੮, ੭੩੫, ੦੦੦#ਯਹੂਦੀ ੨੨, ੦੦੦#ਹਿੰਦੁਸਤਾਨ ਵਿੱਚ ਹਿੰਦੂ ਵਿਧਵਾ ਇਸਤ੍ਰੀਆਂ ਦੀ ਗਿਣਤੀ ੨੦੨੫੦੦੭੫ ਹੈ, ਅਥਵਾ ਇਉਂ ਕਹੋ ਕਿ ਹਰ ੧੦੦੦ ਪਿੱਛੇ ੧੭੫ ਵਿਧਵਾ ਹਨ.#ਭਾਰਤ ਅੰਦਰ ਕੁੱਲ ਬੋਲੀਆਂ ੨੨੨ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਸਿੱਧ ਭਾਸਾ ਬੋਲਣ ਵਾਲਿਆਂ ਦੀ ਗਿਣਤੀ ਇਹ ਹੈ-#ਹਿੰਦੀ (ਪੱਛਮੀ ਹਿੰਦੀ) ਬੋਲਣ ਵਾਲੇ#੯੬, ੭੧੪, ੦੦੦#ਕਨਾਰੀ (ਕਾਨੜੀ) ੧੦, ੩੭੪, ੦੦੦#ਗੁਜਰਾਤੀ ੯, ੫੫੨, ੦੦੦#ਤਾਮਿਲ ੧੮, ੭੮੦ ੦੦੦#ਤਿਲੁਗੂ ੨੩, ੬੦੧, ੦੦੦#ਪੰਜਾਬੀ ੧੬, ੨੩੪, ੦੦੦ ਅਤੇ#ਲਹਿੰਦੀ ਪੰਜਾਬੀ ੫, ੬੫੨, ੦੦੦#ਬੰਗਾਲੀ ੪੯, ੨੯੪, ੦੦੦#ਬ੍ਰਹਮੀ ੮, ੪੨੩, ੦੦੦#ਮਰਹਟੀ ੧੮, ੭੯੮, ੦੦੦#ਰਾਜਸ੍ਥਾਨੀ ੧੨, ੬੮੧, ੦੦੦#ਹਿੰਦੁਸਤਾਨ ਦਾ ਰਾਜ ਪ੍ਰਬੰਧ ਵਾਇਸਰਾਯ (Viceroy) ਦੇ ਹੱਥ ਹੈ. ਅਤੇ ਇੰਤਜਾਮ ਦੇ ਲਈ ਦੋ ਕੌਂਸਲਾਂ ਬਣਾ ਰੱਖੀਆਂ ਹਨ, ਇੱਕ ਕੌਂਸਲ ਆਵ ਸਟੇਟ ਦੂਜੀ ਲੈਜਿਸਲੇਟਿਵ ਐਸੰਬਲੀ ( the Council of State and the Legislative Assembly )#ਸਰਕਾਰ ਹਿੰਦ ਦੇ ਮਾਤਹਿਤ ੧੫. ਸੂਬਿਕ ਸਰਕਾਰਾਂ ਹਨ, ਜਿਨ੍ਹਾਂ ਉੱਤੇ ਆਪਣੇ ਆਪਣੇ ਲਾਟ ਸਾਹਿਬ ਹੁਕਮਰਾਂ ਹਨ. ਸੂਬਿਆਂ ਦੀ ਸਰਕਾਰਾਂ ਦੇ ਦੋ ਹਿੱਸੇ ਹਨ, ਇੱਕ ਅੰਤਰੰਗ ਕੌਂਸਿਲ, ਜਿਸ ਹੱਥ ਚੰਦ ਰਾਖਵੇਂ ਮਹਿਕਮੇ ਹਨ. ਅਤੇ ਦੂਜੇ ਦੋ ਜਾਂ ਤਿੰਨ ਵਜ਼ੀਰ, ਜੋ ਕਾਨੂਨ ਕੌਂਸਲ ਅੱਗੇ ਜਿੰਮੇਵਾਰ ਹਨ....
ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਅੰ. Officer ਆਫ਼ੀਸਰ. ਸੰਗ੍ਯਾ- ਪ੍ਰਧਾਨ. ਸਰਦਾਰ. ਕ ਹ਼ਾਕਿਮ। ੩. . ਉਹਦੇਦਾਰ। ੪. ਫ਼ਾ. [افسر] ਤਾਜ, ਮੁਕੁਟ....
ਹਿੰਦੁਸਤਾਨ ਦੀਆਂ ਫੌਜਾਂ ਦਾ ਵਡਾ ਅਫਸਰ. ਕਮਾਂਡਰਿਨਚੀਫ਼ (Commander- in- Chief)...
ਸੰਗ੍ਯਾ- ਕਵਲ. ਗ੍ਰਾਸ. ਬੁਰਕੀ. "ਪੂਰਬ ਕੌਰ ਨਿਕਾਰਕੈ ਪੰਚ, ਲਗੇ ਪੁਨ ਜੇਮਨ." (ਨਾਪ੍ਰ) ੨. ਕੌਲਾ. ਦਰਵਾਜ਼ੇ ਦਾ ਕਿਨਾਰਾ. "ਪੌਰ ਖਰੇ ਹੁਇ ਕੌਰ ਲਗ." (ਗੁਪ੍ਰਸੂ) ੩. ਕੌਰਵ (ਕੁਰੁਵੰਸ਼ੀ) ਦਾ ਸੰਖੇਪ. "ਮਨ ਭੀਤਰ ਕੋਰਨ ਕੋਪ ਬਢਾਯੋ." (ਕ੍ਰਿਸਨਾਵ) ੪. ਕੈਰਵ. ਭੰਬੂਲ. ਨੀਲੋਫਰ. "ਕੌਰਨ ਕੇ ਮੁਖਰੇ ਮੁਕੁਲੈਂ." (ਗੁਪ੍ਰਸੂ) ੫. ਕੁਮਾਰ. ਕੁਁਵਰ। ੬. ਉਸ ਸਿੰਘਣੀ ਦੀ ਉਪਾਧਿ, ਜਿਸ ਨੇ ਖੰਡੇ ਦਾ ਅਮ੍ਰਿਤ ਛਕਿਆ ਹੈ, ਜੈਸੇ ਪੁਰਖ ਦੇ ਨਾਉਂ ਨਾਲ ਸਿੰਘ ਸ਼ਬਦ ਜੋੜਿਆ ਜਾਂਦਾ ਹੈ ਤੈਸੇ ਸਿੰਘਣੀ ਦੇ ਨਾਉਂ ਨਾਲ ਕੌਰ ਸ਼ਬਦ ਲਾਈਦਾ ਹੈ. ਅਸਲ ਵਿੱਚ ਇਹ ਸ਼ਬਦ "ਕੁੰਵਿਰ" (ਕੌਰਿ)¹ਹੈ। ੭. ਸੰ. ਕੋਰ. ਅੰਗ ਦਾ ਜੋੜ. "ਕਟਗੇ ਕਹੂੰ ਕੌਰ ਅਰੁ ਚਰਮਾ." (ਗ੍ਯਾਨ)...
ਸਰਦਾਰ ਜੈਮਲਸਿੰਘ ਕਨ੍ਹੈਯਾ ਮਿਸਲ ਦੇ ਰਈਸ ਦੀ ਪੁਤ੍ਰੀ ਚੰਦਕੌਰ ਦੇ ਉਦਰ ਤੋਂ ਸ਼ਾਹਜ਼ਾਦਾ ਖੜਗਸਿੰਘ ਦਾ ਪੁਤ੍ਰ, ਜਿਸ ਦਾ ਜਨਮ ਫੱਗੁਣ ਸੰਮਤ ੧੮੭੭ (੧੧ ਫਰਵਰੀ ਸਨ ੧੮੨੦) ਨੂੰ ਲਾਹੌਰ ਹੋਇਆ. ਮਹਾਰਾਜਾ ਰਣਜੀਤਸਿੰਘ ਜੀ ਇਸ ਰਾਜਕੁਮਾਰ ਨੂੰ ਮੁੱਢੋਂ ਹੀ ਬਹੁਤ ਪ੍ਯਾਰ ਕਰਦੇ ਸਨ. ਸਮੇਂ ਸਿਰ ਇਸ ਦੀ ਧਾਰਮਿਕ ਸਿਖ੍ਯਾ ਭਾਈ ਸੰਤਸਿੰਘ ਗ੍ਯਾਨੀ ਦੇ ਸਪੁਰਦ ਹੋਈ ਅਤੇ ਸ਼ਸਤ੍ਰ ਵਿਦ੍ਯਾ ਦੇ ਉਸਤਾਦ ਸਰਦਾਰ ਲਹਿਣਸਿੰਘ ਮਜੀਠੀਆ, ਸਰਦਾਰ ਹੀਰਸਿੰਘ ਨਲਵਾ ਅਤੇ ਜਨਰਲ ਵੈਂਤੂਰਾ ਥਾਪੇਗਏ.#ਸਰਦਾਰ ਸ਼ਾਮਸਿੰਘ ਰਈਸ ਅਟਾਰੀ ਦੀ ਸੁਪੁਤ੍ਰੀ ਨਾਨਕੀ ਨਾਲ ਕੌਰ ਨੋਨਿਹਾਲਸਿੰਘ ਦਾ ਵਿਆਹ ੨੩ ਫੱਗੁਣ ੧੮੯੩ (ਮਾਰਚ ਸਨ ੧੮੩੭) ਨੂੰ ਵਡੀ ਧੂਮਧਾਮ ਨਾਲ ਹੋਇਆ, ਜਿਸ ਵਿੱਚ ਪੰਜਾਬ ਦੇ ਸਾਰੇ ਰਾਜੇ ਮਹਾਰਾਜੇ ਅਤੇ ਗਵਰਨਮੇਂਟ ਇੰਡੀਆ ਦਾ ਪ੍ਰਤਿਨਿਧਿ ਸਰ ਹੈਨਰੀ ਫ਼ੇਨ (Sir Henry Fane) ਕਮਾਂਡਰਿਨ ਚੀਫ ਆਦਿ ਸ਼ਾਮਿਲ ਸਨ.#ਕੌਰ ਨੌਨਿਹਾਲਸਿੰਘ ਮਹਾਰਾਜਾ ਰਣਜੀਤਸਿੰਘ ਦੀ ਆਸ਼ਾ ਅਨੁਸਾਰ ਯੋਗ੍ਯ ਰਾਜਕੁਮਾਰ ਸਾਬਤ ਹੋਇਆ, ਇਸ ਨੇ ਦਾਦੇ ਦੇ ਹੁਕਮ ਨਾਲ ਕਈ ਇਲਾਕੇ ਸਿੱਖਰਾਜ ਨਾਲ ਮਿਲਾਏ, ਖ਼ਾਸ ਕਰਕੇ ੬. ਮਈ ਸਨ ੧੮੩੪ ਦੀ ਪਿਸ਼ੌਰ ਦੀ ਫਤੇ ਨੇ ਇਸ ਦਾ ਪ੍ਯਾਰ ਸਾਰੇ ਪੰਜਾਬ ਵਿੱਚ ਅਤੇ ਖ਼ਾਸ ਕਰਕੇ ਫੌਜ ਦੇ ਚਿੱਤ ਵਿੱਚ ਡੂੰਘਾ ਵਸਾ ਦਿੱਤਾ.#ਮਹਾਰਾਜਾ ਰਣਜੀਤਸਿੰਘ ਦੇ ਦੇਹਾਂਤ ਪਿੱਛੋਂ ਜਦ ਕੌਰ ਨੇ ਪਿਤਾ ਮਹਾਰਾਜਾ ਖੜਗਸਿੰਘ ਪੰਜਾਬ ਦੇ ਤਖ਼ਤ ਤੇ ਵਿਰਾਜੇ, ਤਦ ਉਨ੍ਹਾਂ ਪਾਸ ਸਰਦਾਰ ਚੇਤਸਿੰਘ ਦਾ ਦਖ਼ਲ ਵੇਖਕੇ ਅਤੇ ਕੌਰ ਸਾਹਿਬ ਦੀ ਚਤੁਰਾਈ ਅਤੇ ਰਾਜਨੀਤਿ ਨੂੰ ਵਿਚਾਰਕੇ ਰਾਜਾ ਧ੍ਯਾਨਸਿੰਘ ਡੋਗਰੇ ਨੇ ਈਰਖਾ ਦੀ ਅੱਗ ਵਿੱਚ ਸੜਕੇ ਅਤੇ ਸ੍ਵਾਰਥ ਨਾਲ ਅੰਨ੍ਹਿਆਂ ਹੋਕੇ ਪਿਤਾ ਪੁਤ੍ਰ ਵਿੱਚ ਫੋਟਕ ਪਾਉਣ ਵਿੱਚ ਵਡੀ ਸਫਲਤਾ ਪ੍ਰਾਪਤ ਕੀਤੀ. ਚੇਤਸਿੰਘ ਨੂੰ ਤਾਂ ਮਹਾਰਾਜਾ ਦੇ ਸਾਮ੍ਹਣੇ ਧ੍ਯਾਨਸਿੰਘ ਨੇ ਕਤਲ ਕੀਤਾ ਅਤੇ ਕੌਰ ਜੀ ਨੂੰ ਇਹ ਸਮਝਾਕੇ ਕਿ ਮਹਾਰਾਜਾ ਲਾਹੌਰ ਦਾ ਰਾਜ ਅੰਗ੍ਰੇਜ਼ਾਂ ਦੇ ਹਵਾਲੇ ਕਰਨਾ ਚਾਹੁੰਦੇ ਹਨ, ਪਿਤਾ ਦਾ ਜਾਨੀ ਦੁਸ਼ਮਨ ਬਣਾਦਿੱਤਾ.#ਕੌਰ ਨੌਨਿਹਾਲਸਿੰਘ ਨੇ ਆਪਣੇ ਪਿਤਾ ਨੂੰ ਨਜ਼ਰਬੰਦ ਰੱਖਕੇ ਰਾਜਕਾਜ ਆਪਣੇ ਹੱਥ ਲਿਆ. ੫. ਨਵੰਬਰ ਸਨ ੧੮੪੦ (੨੧ ਕੱਤਕ ਸੰਮਤ ੧੮੯੭) ਨੂੰ ਜਦਕਿ ਕੌਰ ਨੌਨਿਹਾਲਸਿੰਘ ਆਪਣੇ ਪਿਤਾ ਦਾ ਸਸਕਾਰ ਮਹਾਰਾਜਾ ਰਣਜੀਤਸਿੰਘ ਦੀ ਸਮਾਧ ਪਾਸ ਕਰਕੇ ਕਿਲੇ ਨੂੰ ਵਾਪਿਸ ਆਰਿਹਾ ਸੀ, ਤਦ ਸਮਾਧਾਂ ਨੂੰ ਵੜਦੇ ਜੋ ਖੱਬੇ ਪਾਸੇ ਦਰਵਾਜਾ ਹੈ ਉਸ ਦਾ ਉੱਤੋਂ ਪੜਦਾ ਅਜੇਹਾ ਡਿੱਗਾ ਜੋ ਕੋਰ ਦੀ ਮੌਤ ਦਾ ਕਾਰਣ ਹੋਇਆ. ਕਈ ਇਤਿਹਾਸਕਾਰਾਂ ਨੇ, ਅਤੇ ਕਰਨੈਲ ਅਲੈਗਜ਼ੈਂਡਰ ਗਾਡਨਰ ਨੇ ਜੋ ਅੱਖੀਂ ਵੇਖੇ ਹਾਲ ਲਿਖੇ ਹਨ, ਉਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਕੌਰ ਨੌਨਿਹਾਲਸਿੰਘ ਖ਼ਾਸ ਬ੍ਯੋਂਤ ਕਰਕੇ ਮਾਰਿਆ ਗਿਆ.¹...
ਸਾਦਾ ਦਾ ਇਸਤ੍ਰੀ ਲਿੰਗ। ੨. ਫ਼ਾ. [سعدی] ਸ਼ੈਖ ਸਅ਼ਦੀ. ਸ਼ੀਰਾਜ਼ ਨਿਵਾਸੀ ਫਾਰਸੀ ਦਾ ਪ੍ਰਸਿੱਧ ਕਵੀ. ਇਸ ਦਾ ਜਨਮ ਸਨ ੧੧੭੫ ਅਤੇ ਦੇਹਾਂਤ ਸਨ ੧੨੯੨ ਨੂੰ ਹੋਇਆ. ਇਸ ਦੀਆਂ ਲਿਖੀਆਂ ਅਨੇਕ ਕਿਤਾਬਾਂ- ਗੁਲਿਸ੍ਤਾਂ, ਬੋਸ੍ਤਾਂ, ਪੰਦਨਾਮਾ, ਆਦਿ ਜਗਤ ਪ੍ਰਸਿੱਧ ਹਨ। ੩. [شادی] ਸ਼ਾਦੀ. ਖ਼ੁਸ਼ੀ. ਆਨੰਦ। ੪. ਵਿਆਹ। ੫. ਦੇਖੋ, ਸਾਦਿ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਅ਼. [رئیس] ਰਿਆਸਤ ਵਾਲਾ। ੨. ਰਾਜਾ. ਮਹਾਰਾਜਾ....
ਅੱਟਾਲਿਕਾ. ਦੇਖੋ, ਅਟਾ. ੨. ਅੰਮ੍ਰਿਤਸਰ ਜਿਲੇ ਦਾ ਇੱਕ ਨਗਰ. ਇਸ ਥਾਂ ਦੇ ਸਰਦਾਰ ਸਿੱਧੂ ਗੋਤ ਦੇ ਜੱਟ ਹਨ. ਜਿਨ੍ਹਾਂ ਵਿੱਚੋਂ ਧਰਮ ਵੀਰ ਪਰਮ ਰਾਜਭਗਤ ਸਰਦਾਰ ਸ਼ਾਮ ਸਿੰਘ ਸਿੱਖ ਸੈਨਾ ਦਾ ਭੂਸਣ ਸੀ. ਇਸ ਮਹਾਨ ਯੋਧਾ ਨੇ ੧੦. ਫਰਵਰੀ ਸਨ ੧੮੪੬ ਨੂੰ ਸਬਰਾਉਂ ਦੇ ਜੰਗ ਵਿੱਚ ਵਡੀ ਬਹਾਦੁਰੀ ਨਾਲ ਸ਼ਹੀਦੀ ਪਾਈ.#ਸਰਦਾਰ ਸ਼ਾਮ ਸਿੰਘ ਦੀ ਸੁਪੁਤ੍ਰੀ ਨਾਨਕੀ, ਮਹਾਰਾਜਾ ਰਣਜੀਤ ਸਿੰਘ ਦੇ ਪੋਤ੍ਰੇ ਨੌਨਿਹਾਲ ਸਿੰਘ ਨਾਲ ਮਾਰਚ ਸਨ ੧੮੩੭ ਵਿੱਚ ਵਡੀ ਧੂਮ ਧਾਮ ਨਾਲ ਵਿਆਹੀ ਗਈ ਸੀ....
ਦੇਖੋ, ਨਾਨਕੀ ਬੀਬੀ। ੨. ਦੇਖੋ, ਨਾਨਕੀ ਮਾਤਾ। ੩. ਸਰਦਾਰ ਸ਼ਾਮ ਸਿੰਘ ਅਟਾਰੀ ਦੇ ਰਈਸ ਦੀ ਸੁਪੁਤ੍ਰੀ, ਜਿਸ ਨਾਲ ਮਾਰਚ ਸਨ ੧੮੩੭ ਵਿੱਚ ਕੌਰ ਨੋਨਿਹਾਲਸਿੰਘ, ਮਹਾਰਾਜ ਰਣਜੀਤ ਸਿੰਘ ਦੇ ਪੋਤੇ, ਦੀ ਸ਼ਾਦੀ ਵਡੀ ਧੂਮਧਾਮ ਨਾਲ ਹੋਈ. ਨਾਨਕੀ ਦਾ ਦੇਹਾਂਤ ਨਵੰਬਰ ਸਨ ੧੮੫੬ ਵਿੱਚ ਹੋਇਆ. ਦੇਖੋ, ਅਟਾਰੀ ਅਤੇ ਨੋਨਿਹਾਲਸਿੰਘ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਵਰ ਯਾਤ੍ਰਾ. ਵਰ (ਦੁਲਹਾ) ਦੇ ਨਾਲ ਵਿਆਹ ਸਮੇਂ ਏਕਤ੍ਰ ਹੋਈ ਮੰਡਲੀ. ਜਨੇਤ। ੨. ਅ਼. [برات] ਸ਼ਾਹੀ ਸਨਦ। ੩. ਜਾਗੀਰ. "ਦੁਇ ਲਖ ਟਕਾ ਬਰਾਤ." (ਸਾਰ ਕਬੀਰ)...
ਫ਼ਾ [سرکار] ਸੰਗ੍ਯਾ- ਹੁਕੂਮਤ। ੨. ਸ਼ਾਹੀ ਕਚਹਿਰੀ। ੩. ਹਾਕਿਮ। ੪. ਭਾਵ- ਪ੍ਰਜਾ. "ਦੂਜੈਭਾਇ ਦੁਸੁਟ ਆਤਮਾ ਓਹੁ ਤੇਰੀ ਸਰਕਾਰ." (ਸ੍ਰੀ ਮਃ ੩) ੫. ਮੁਗਲ ਬਾਦਸ਼ਾਹਾਂ ਵੇਲੇ ਪਰਗਨੇ ਦੀ ਸਰਦਾਰੀ ਅਤੇ ਹਾਕਿਮ ਦਾ ਸਦਰਮੁਕਾਮ ਸਰਕਾਰ ਸੱਦੀਦਾ ਸੀ। ੬. ਸੰ. ਸ਼ਰਕਾਰ. ਤੀਰਸਾਜ਼. ਵਾਣ ਬਣਾਉਣ ਵਾਲਾ....
ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ....
ਦੇਖੋ, ਮਹਾਰਾਜ....
ਦੇਖੋ, ਰਣਜੀਤ ੩। ੨. ਸਰਦਾਰ ਜੈਸਿੰਘ ਰਈਸ ਲੱਧੜਾਂ ਦੀ ਪੁਤ੍ਰੀ ਦਯਾਕੌਰ ਦੇ ਉਦਰੋਂ ਰਾਜਾ ਜਸਵੰਤਸਿੰਘ ਨਾਭਾਪਤਿ ਦਾ ਵਡਾ ਪੁਤ੍ਰ. ਜੋ ਕੁਸੰਗਤਿ ਦੇ ਕਾਰਣ ਸਨ ੧੮੧੮ ਵਿੱਚ ਪਿਤਾ ਦਾ ਵਿਰੋਧੀ ਹੋਗਿਆ. ਇਸ ਦੀ ਸਾਰੀ ਉਮਰ ਕਲੇਸ਼ ਵਿੱਚ ਵੀਤੀ. ੧੭. ਜੂਨ ਸਨ ੧੮੩੨ ਨੂੰ ਇਸ ਦਾ ਦੇਹਾਂਤ ਸਹੁਰੇਘਰ ਪਤਰਹੇੜੀ (ਜਿਲਾ ਅੰਬਾਲਾ) ਵਿੱਚ ਹੋਇਆ। ੩. ਦੇਖੋ, ਰਣਜੀਤਸਿੰਘ ਮਹਾਰਾਜਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਆਨੰਦ ਦਾਇਕ ਨੌਜਵਾਨ। ੨. ਇਹ ਸ਼ਬਦ "ਬਰਖ਼ੁਰਦਾਰ" ਵਾਂਙ, ਪ੍ਯਾਰੇ ਪੁਤ੍ਰ ਲਈ ਸੰਗ੍ਯਾ ਕਰਕੇ ਵਰਤਿਆ ਜਾਂਦਾ ਹੈ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....