vasāवसा
ਸੰ. ਸੰਗ੍ਯਾ- ਚਰਬੀ। ੨. ਸੰ. ਵਸ਼ਾ. ਕਨ੍ਯਾ। ੩. ਬਾਂਝ (ਬੰਧ੍ਯਾ) ਇਸਤ੍ਰੀ। ੪. ਹਥਿਣੀ। ੫. ਗਊ। ੬. ਭੇਡ.
सं. संग्या- चरबी। २. सं. वशा. कन्या। ३. बांझ (बंध्या) इसत्री। ४. हथिणी। ५. गऊ। ६. भेड.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਚਰਬੀ ਵਾਲਾ. ਮੋਟਾ। ੨. ਚਰਬ (ਫਤੇ) ਪਾਉਣ ਵਾਲਾ. ਵਿਜਯੀ. ਦੇਖੋ, ਚਰਬ ੬. "ਸਰਬ ਚਰਬੀਅਨ ਚਰਬ." (ਚਰਿਤ੍ਰ ੨੧੭) ੩. ਫ਼ਾ. [چربی] ਸੰਗ੍ਯਾ- ਮਿੰਜ. ਵਸਾ. ਬਦਨ ਦੀ ਚਿਕਨਾਈ....
ਸੰ. ਸੰਗ੍ਯਾ- ਚਰਬੀ। ੨. ਸੰ. ਵਸ਼ਾ. ਕਨ੍ਯਾ। ੩. ਬਾਂਝ (ਬੰਧ੍ਯਾ) ਇਸਤ੍ਰੀ। ੪. ਹਥਿਣੀ। ੫. ਗਊ। ੬. ਭੇਡ....
ਸੰ. ਸੰਗ੍ਯਾ- ਪੁਤ੍ਰੀ. ਬੇਟੀ। ੨. ਕੁਆਰੀ ਲੜਕੀ। ੩. ਬਾਰਾਂ ਰਾਸ਼ੀਆਂ ਵਿੱਚੋਂ, ਛੀਵੀਂ ਰਾਸ਼ਿ. Virgo । ੪. ਵਡੀ ਇਲਾਇਚੀ। ੫. ਇੱਕ ਛੰਦ. ਦੇਖੋ, ਅਕਵਾ....
ਸੰ. ਬੰਧ੍ਯਾ. ਸੰਗ੍ਯਾ- ਬੰਧੇ ਹੋਏ (ਮੁਕ਼ੱਰਿਰ) ਵੇਲੇ ਪੁਰ ਜੋ ਛਲ ਨਾ ਦੇਵੇ. ਉਹ ਇਸਤ੍ਰੀ ਜੋ ਸੰਤਾਨ ਜਣਨ ਲਈ ਸਮਰਥ ਨਾ ਹੋਵੇ. Barren ਦੇਖੋ, ਬੰਧਿਆ ਅਤੇ ਬੰਧ੍ਯਾ....
ਦੇਖੋ, ਬਾਂਝ ਅਤੇ ਬੰਧਿਆ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. ਭੇਡਾ ਅਤੇ ਭ੍ਰੇਡ. ਗਾਡਰ. "ਲੇਲੇ ਕਉ ਚੂੰਘੇ ਨਿਤ ਭੇਡ." (ਗਉ ਕਬੀਰ) ਦੇਖੋ, ਲੇਲਾ. ਸੰ. ਭਯੇਡਕ. ਜੰਗਲੀ ਮੀਢਾ....