chinagaचिनग
ਸੰਗ੍ਯਾ- ਚਿਨਗਾਰੀ. ਪ੍ਰਜ੍ਵਲਿਤ ਅਗਨੀ ਦਾ ਕਣ. ਸ੍ਫੁਲਿੰਗ। ੨. ਇੱਕ ਮੂਤ੍ਰਰੋਗ. "ਚਿਨਗ ਪ੍ਰਮੇਹ ਭਗਿੰਦ੍ਰ ਦਖੂਤ੍ਰਾ." (ਚਰਿਤ੍ਰ ੪੦੫)#ਇਹ ਦੁਖਮੂਤ੍ਰੇ ਦਾ ਹੀ ਭੇਦ ਹੈ. ਵੈਦਕ ਵਿੱਚ ਇਸ ਦਾ ਨਾਉਂ "ਮੁਤ੍ਰਾਘਾਤ" ਹੈ. [عُسراُلبول] ਉਸਰੁਲਬੋਲ. Dyasuria. ਇਹ ਰੋਗ ਗਰਮਖ਼ੁਸ਼ਕ ਅਤੇ ਮਿਰਚ ਆਦਿਕ ਤੇਜ ਚੀਜਾਂ ਖਾਣ, ਬਹੁਤ ਸ਼ਰਾਬ ਪੀਣ, ਪੇਸ਼ਾਬ ਦੀ ਹਾਜਤ ਰੋਕਣ, ਰਿਤੁ ਵਾਲੀ ਇਸਤ੍ਰੀ ਨਾਲ ਮੈਥੁਨ ਕਰਨ ਤੋਂ ਹੁੰਦਾ ਹੈ. ਪੇਸ਼ਾਬ ਦੀ ਨਾਲੀ ਵਿੱਚ ਸੋਜ ਹੋ ਕੇ ਮੂਤ੍ਰ ਆਉਣ ਵੇਲੇ ਚਿਨਗ ਲਗਦੀ ਹੈ, ਕਦੇ ਕਦੇ ਪੀਪ ਆਉਣ ਲਗ ਜਾਂਦੀ ਹੈ.#ਇਸ ਦਾ ਸਾਧਾਰਣ ਇਲਾਜ ਇਹ ਹੈ-#(੧) ਭੱਖੜਾ, ਖਰਬੂਜੇ ਦੇ ਬੀਜ, ਕਾਸਨੀ, ਚਿੱਟਾ ਜੀਰਾ, ਬਹੁਫਲੀ ਅਤੇ ਇਲਾਇਚੀਆਂ ਦੀ ਸਰਦਾਈ ਘੋਟਕੇ ਪੀਣੀ. ਜੇ ਸਰਦ ਰੁੱਤ ਹੋਵੇ ਤਾਂ ਇਨ੍ਹਾਂ ਔਖਦਾ ਦਾ ਕਾੜ੍ਹਾ ਦੇਣਾ.#(੨) ਵੰਸਲੋਚਨ, ਇਲਾਇਚੀਆਂ, ਸਰਦਚੀਨੀ, ਸਤਬਰੋਜਾ, ਕੱਥ, ਇਹ ਸਭ ਸਮ ਵਜਨ ਪੀਸਕੇ ਡੇਢ ਡੇਢ ਮਾਸ਼ੇ ਦੀਆਂ ਪੁੜੀਆਂ ਕਰਨੀਆਂ, ਦੋ ਜਾਂ ਤਿੰਨ ਪੁੜੀਆਂ ਬੱਕਰੀ ਦੇ ਦੁੱਧ ਜਾਂ ਕੱਚੀ ਲੱਸੀ ਨਾਲ ਦਿਨ ਵਿੱਚ ਦੇਣੀਆਂ.#(੩) ਸੰਦਲ ਜਾਂ ਬਰੋਜੇ ਦਾ ਤੇਲ ਮਿਸ਼ਰੀ ਦੇ ਸ਼ਰਬਤ ਜਾਂ ਦੁੱਧ ਉੱਪਰ ਪੰਜ ਪੰਜ ਬੂੰਦਾਂ ਪਾ ਕੇ ਦਿਨ ਵਿੱਚ ਤਿੰਨ ਵਾਰ ਪਿਆਉਂਣਾ.#(੪) ਕੁਸ਼ਤਾ ਸੰਗਯਹੂਦ (ਪੱਥਰਬੇਰ) ਇੱਕ ਇੱਕ ਮਾਸ਼ਾ ਦਿਨ ਵਿੱਚ ਦੋ ਵਾਰ ਦੁੱਧ ਨਾਲ ਦੇਣਾ.#(੫) ਖਾਣ ਲਈ ਚਾਉਲ ਦੁੱਧ ਮੂੰਗੀ ਪਾਲਕ ਖਿਚੜੀ ਕੱਦੂ ਆਦਿ ਦੇਣਾ.#(ਅ) ਖੱਟੇ ਚਰਪਰੇ ਪਦਾਰਥ ਬਹੁਤ ਖਾਣ ਤੋਂ ਪਿੱਤ ਵਿਕਾਰੀ ਹੋ ਜਾਂਦਾ ਹੈ ਅਤੇ ਸਰੀਰ ਵਿੱਚੋਂ ਚਿਣਗਾਂ ਫੁੱਟਣ ਲਗਦੀਆਂ ਹਨ. ਸਿਰ ਪਿੱਠ ਅਤੇ ਪਸਲੀਆਂ ਵਿੱਚ ਚਿਣਗਾਂ ਸੂਈ ਵਾਂਙ ਚੁਭਦੀਆਂ ਹਨ. ਇਸ ਰੋਗ ਦੇ ਦੂਰ ਕਰਨ ਦਾ ਉਪਾਉ ਹੈ ਕਿ ਸਰ੍ਹੋਂ ਦਾ ਤੇਲ ਸ਼ਰੀਰ ਤੇ ਮਲਣਾ. ਸਫੇਦ ਚੰਦਨ, ਕਚੂਰ, ਧਨੀਆਂ, ਗੁਲਖੈਰਾ, ਕਾਸਨੀ, ਇਹ ਸਭ ਸਮਾਨ ਲੈਕੇ ਪਾਣੀ ਵਿੱਚ ਪੀਸਕੇ ਵਟਣੇ ਦੀ ਤਰਾਂ ਸ਼ਰੀਰ ਤੇ ਮਾਲਿਸ਼ ਕਰਨੀ. ਲਹੂ ਸਾਫ ਕਰਨ ਵਾਲੀਆਂ ਕਬਜਕੁਸ਼ਾ ਦਵਾਈਆਂ ਵਰਤਣੀਆਂ, ਹਰੜ ਅਤੇ ਸ਼ਹਿਦ ਦਾ ਸੇਵਨ ਕਰਨਾ. ਦੁੱਧ ਚਾਉਲ ਖਿਚੜੀ ਆਦਿ ਨਰਮ ਗਿਜਾ ਖ਼ਾਣੀ.
संग्या- चिनगारी. प्रज्वलित अगनी दा कण. स्फुलिंग। २. इॱक मूत्ररोग. "चिनग प्रमेह भगिंद्र दखूत्रा." (चरित्र ४०५)#इह दुखमूत्रे दा ही भेद है. वैदक विॱच इस दा नाउं "मुत्राघात" है. [عُسراُلبول] उसरुलबोल. Dyasuria. इह रोग गरमख़ुशक अते मिरच आदिक तेज चीजां खाण, बहुत शराब पीण, पेशाब दी हाजत रोकण, रितु वाली इसत्री नाल मैथुन करन तों हुंदा है. पेशाब दी नाली विॱच सोज हो के मूत्र आउण वेले चिनग लगदी है, कदे कदे पीप आउण लग जांदी है.#इस दा साधारण इलाज इह है-#(१) भॱखड़ा, खरबूजे दे बीज, कासनी, चिॱटा जीरा, बहुफली अते इलाइचीआं दी सरदाई घोटके पीणी. जे सरद रुॱत होवे तां इन्हां औखदा दा काड़्हा देणा.#(२) वंसलोचन, इलाइचीआं, सरदचीनी, सतबरोजा, कॱथ, इह सभ सम वजन पीसके डेढ डेढ माशे दीआं पुड़ीआं करनीआं, दो जां तिंन पुड़ीआं बॱकरी दे दुॱध जां कॱची लॱसी नाल दिन विॱच देणीआं.#(३) संदल जां बरोजे दा तेल मिशरी दे शरबत जां दुॱध उॱपर पंज पंज बूंदां पा के दिन विॱच तिंन वार पिआउंणा.#(४) कुशतासंगयहूद (पॱथरबेर) इॱक इॱक माशा दिन विॱच दो वार दुॱध नाल देणा.#(५) खाण लई चाउल दुॱध मूंगी पालक खिचड़ी कॱदू आदि देणा.#(अ) खॱटे चरपरे पदारथ बहुत खाण तों पिॱत विकारी हो जांदा है अते सरीर विॱचों चिणगां फुॱटण लगदीआं हन. सिर पिॱठ अते पसलीआं विॱच चिणगां सूई वांङ चुभदीआं हन. इस रोग दे दूर करन दा उपाउ है कि सर्हों दा तेल शरीर ते मलणा. सफेद चंदन, कचूर, धनीआं, गुलखैरा, कासनी, इह सभ समान लैके पाणी विॱच पीसके वटणे दी तरां शरीर ते मालिश करनी. लहू साफ करन वालीआं कबजकुशा दवाईआं वरतणीआं, हरड़ अते शहिद दा सेवन करना. दुॱध चाउल खिचड़ी आदि नरम गिजा ख़ाणी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਚਿਨਗ....
ਵਿ- ਪ੍ਰਚੰਡਤੇਜ ਨਾਲ ਮਚਦਾ ਹੋਇਆ. ਦਹਕਦਾ ਹੋਇਆ....
ਦੇਖੋ, ਅਗਨਿ। ੨. ਸੰਗ੍ਯਾ- ਤਾਮਸਵ੍ਰਿੱਤੀ. "ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ." (ਸਵਾ ਮਃ ੩)...
ਸੰਗ੍ਯਾ- ਚਿਨਗਾਰੀ. ਪ੍ਰਜ੍ਵਲਿਤ ਅਗਨੀ ਦਾ ਕਣ. ਸ੍ਫੁਲਿੰਗ। ੨. ਇੱਕ ਮੂਤ੍ਰਰੋਗ. "ਚਿਨਗ ਪ੍ਰਮੇਹ ਭਗਿੰਦ੍ਰ ਦਖੂਤ੍ਰਾ." (ਚਰਿਤ੍ਰ ੪੦੫)#ਇਹ ਦੁਖਮੂਤ੍ਰੇ ਦਾ ਹੀ ਭੇਦ ਹੈ. ਵੈਦਕ ਵਿੱਚ ਇਸ ਦਾ ਨਾਉਂ "ਮੁਤ੍ਰਾਘਾਤ" ਹੈ. [عُسراُلبول] ਉਸਰੁਲਬੋਲ. Dyasuria. ਇਹ ਰੋਗ ਗਰਮਖ਼ੁਸ਼ਕ ਅਤੇ ਮਿਰਚ ਆਦਿਕ ਤੇਜ ਚੀਜਾਂ ਖਾਣ, ਬਹੁਤ ਸ਼ਰਾਬ ਪੀਣ, ਪੇਸ਼ਾਬ ਦੀ ਹਾਜਤ ਰੋਕਣ, ਰਿਤੁ ਵਾਲੀ ਇਸਤ੍ਰੀ ਨਾਲ ਮੈਥੁਨ ਕਰਨ ਤੋਂ ਹੁੰਦਾ ਹੈ. ਪੇਸ਼ਾਬ ਦੀ ਨਾਲੀ ਵਿੱਚ ਸੋਜ ਹੋ ਕੇ ਮੂਤ੍ਰ ਆਉਣ ਵੇਲੇ ਚਿਨਗ ਲਗਦੀ ਹੈ, ਕਦੇ ਕਦੇ ਪੀਪ ਆਉਣ ਲਗ ਜਾਂਦੀ ਹੈ.#ਇਸ ਦਾ ਸਾਧਾਰਣ ਇਲਾਜ ਇਹ ਹੈ-#(੧) ਭੱਖੜਾ, ਖਰਬੂਜੇ ਦੇ ਬੀਜ, ਕਾਸਨੀ, ਚਿੱਟਾ ਜੀਰਾ, ਬਹੁਫਲੀ ਅਤੇ ਇਲਾਇਚੀਆਂ ਦੀ ਸਰਦਾਈ ਘੋਟਕੇ ਪੀਣੀ. ਜੇ ਸਰਦ ਰੁੱਤ ਹੋਵੇ ਤਾਂ ਇਨ੍ਹਾਂ ਔਖਦਾ ਦਾ ਕਾੜ੍ਹਾ ਦੇਣਾ.#(੨) ਵੰਸਲੋਚਨ, ਇਲਾਇਚੀਆਂ, ਸਰਦਚੀਨੀ, ਸਤਬਰੋਜਾ, ਕੱਥ, ਇਹ ਸਭ ਸਮ ਵਜਨ ਪੀਸਕੇ ਡੇਢ ਡੇਢ ਮਾਸ਼ੇ ਦੀਆਂ ਪੁੜੀਆਂ ਕਰਨੀਆਂ, ਦੋ ਜਾਂ ਤਿੰਨ ਪੁੜੀਆਂ ਬੱਕਰੀ ਦੇ ਦੁੱਧ ਜਾਂ ਕੱਚੀ ਲੱਸੀ ਨਾਲ ਦਿਨ ਵਿੱਚ ਦੇਣੀਆਂ.#(੩) ਸੰਦਲ ਜਾਂ ਬਰੋਜੇ ਦਾ ਤੇਲ ਮਿਸ਼ਰੀ ਦੇ ਸ਼ਰਬਤ ਜਾਂ ਦੁੱਧ ਉੱਪਰ ਪੰਜ ਪੰਜ ਬੂੰਦਾਂ ਪਾ ਕੇ ਦਿਨ ਵਿੱਚ ਤਿੰਨ ਵਾਰ ਪਿਆਉਂਣਾ.#(੪) ਕੁਸ਼ਤਾ ਸੰਗਯਹੂਦ (ਪੱਥਰਬੇਰ) ਇੱਕ ਇੱਕ ਮਾਸ਼ਾ ਦਿਨ ਵਿੱਚ ਦੋ ਵਾਰ ਦੁੱਧ ਨਾਲ ਦੇਣਾ.#(੫) ਖਾਣ ਲਈ ਚਾਉਲ ਦੁੱਧ ਮੂੰਗੀ ਪਾਲਕ ਖਿਚੜੀ ਕੱਦੂ ਆਦਿ ਦੇਣਾ.#(ਅ) ਖੱਟੇ ਚਰਪਰੇ ਪਦਾਰਥ ਬਹੁਤ ਖਾਣ ਤੋਂ ਪਿੱਤ ਵਿਕਾਰੀ ਹੋ ਜਾਂਦਾ ਹੈ ਅਤੇ ਸਰੀਰ ਵਿੱਚੋਂ ਚਿਣਗਾਂ ਫੁੱਟਣ ਲਗਦੀਆਂ ਹਨ. ਸਿਰ ਪਿੱਠ ਅਤੇ ਪਸਲੀਆਂ ਵਿੱਚ ਚਿਣਗਾਂ ਸੂਈ ਵਾਂਙ ਚੁਭਦੀਆਂ ਹਨ. ਇਸ ਰੋਗ ਦੇ ਦੂਰ ਕਰਨ ਦਾ ਉਪਾਉ ਹੈ ਕਿ ਸਰ੍ਹੋਂ ਦਾ ਤੇਲ ਸ਼ਰੀਰ ਤੇ ਮਲਣਾ. ਸਫੇਦ ਚੰਦਨ, ਕਚੂਰ, ਧਨੀਆਂ, ਗੁਲਖੈਰਾ, ਕਾਸਨੀ, ਇਹ ਸਭ ਸਮਾਨ ਲੈਕੇ ਪਾਣੀ ਵਿੱਚ ਪੀਸਕੇ ਵਟਣੇ ਦੀ ਤਰਾਂ ਸ਼ਰੀਰ ਤੇ ਮਾਲਿਸ਼ ਕਰਨੀ. ਲਹੂ ਸਾਫ ਕਰਨ ਵਾਲੀਆਂ ਕਬਜਕੁਸ਼ਾ ਦਵਾਈਆਂ ਵਰਤਣੀਆਂ, ਹਰੜ ਅਤੇ ਸ਼ਹਿਦ ਦਾ ਸੇਵਨ ਕਰਨਾ. ਦੁੱਧ ਚਾਉਲ ਖਿਚੜੀ ਆਦਿ ਨਰਮ ਗਿਜਾ ਖ਼ਾਣੀ....
[جریان] ਜਰੀਆਨ. Spermatorrhoea. ਇਸ ਰੋਗ ਦਾ ਲੱਛਣ ਹੈ- ਪੇਸ਼ਾਬ ਮਿਕਦਾਰ ਤੋਂ ਵਧਕੇ ਆਉਣਾ ਅਤੇ ਗੰਧਲਾ ਹੋਣਾ, ਧਾਤੁ ਗਿਰਨੀ ਆਦਿਕ. ਜੇ ਪ੍ਰਮੇਹ ਦਾ ਇਲਾਜ ਛੇਤੀ ਨਾ ਕੀਤਾ ਜਾਵੇ. ਤਾਂ ਮਧੁ ਪ੍ਰਮੇਹ [ذیابیطس] Diabetes ਹੋਣ ਦਾ ਡਰ ਹੁੰਦਾ ਹੈ.#ਪ੍ਰਮੇਹ ਦੇ ਕਾਰਣ ਹਨ- ਬਹੁਤ ਬੈਠਕ, ਬਹੁਤ ਸੌਣਾ, ਬਹੁਤ ਦਹੀਂ ਖਾਣੀ, ਸ਼ੱਕਰ ਗੁੜ ਦਾ ਸੇਵਨ, ਅਤੀ ਮੈਥੁਨ, ਸ਼ਰਾਬ ਬਹੁਤੀ ਪੀਣੀ, ਚਟਣੀ ਅਚਾਰ ਖਾਣਾ, ਤਿੱਖੇ ਅਤੇ ਕਫ ਵਧਾਉਣ ਵਾਲੇ ਭੋਜਨ ਕਰਨੇ ਆਦਿ.#ਪ੍ਰਮੇਹ ਦੇ ਸਾਧਾਰਣ ਇਲਾਜ ਹਨ- ਗਿਲੋ ਜਾਂ ਆਉਲਿਆਂ ਦਾ ਰਸ ਸ਼ਹਿਦ ਪਾਕੇ ਪੀਣਾ. ਸਿਲਾਜੀਤ ਅਥਵਾ ਕੁਸ਼ਤਾ ਫੌਲਾਦ ਸ਼ਹਿਦ ਵਿੱਚ ਮਿਲਾਕੇ ਚੱਟਣਾ. ਆਉਲੇ ਦੇ ਰਸ ਨਾਲ ਹਲਦੀ ਦਾ ਚੂਰਨ ਫੱਕਣਾ. ਇਮਲੀ ਦੇ ਬੀਜ ਭੁੰਨਕੇ ਉਨ੍ਹਾਂ ਦੀ ਛਿੱਲ ਲਾਹਕੇ ਬਰੀਕ ਕੁੱਟਕੇ, ਮਾਹਾਂ ਦੀ ਧੋਤੀ ਭੁੰਨੀ ਦਾਲ ਅਤੇ ਖੰਡ ਸਮਾਨ ਤੋਲ ਦੇ ਲੈ ਕੇ ਸਭ ਦਾ ਚੂਰਣ ਕਰਕੇ ਨਿੱਤ ਬੱਕਰੀ ਦੇ ਦੁੱਧ ਨਾਲ ਡੇਢ ਤੋਲਾ ਫੱਕਣਾ. ਕਿੱਕਰ ਦੇ ਕੱਚੇ ਤੁੱਕੇ ਸੁਕੇ ਪੀਹਕੇ ਬਰਾਬਰ ਦੀ ਖੰਡ ਮਿਲਾਕੇ ਗਊ ਦੇ ਦੁੱਧ ਨਾਲ ਨਿੱਤ ਇੱਕ ਤੋਲਾ ਫੱਕੀ ਲੈਣੀ.#ਪ੍ਰਮੇਹ ਹੋਣ ਸਾਰ ਸਿਆਣੇ ਡਾਕਟਰ ਤੋਂ ਮੂਤ੍ਰ ਦੀ ਪਰੀਖ੍ਯਾ ਕਰਾਉਣੀ ਚਾਹੀਏ ਅਰ ਬਿਨਾ ਢਿੱਲ ਇਲਾਜ ਹੋਣਾ ਯੋਗ੍ਯ ਹੈ. "ਚਿਣਗ ਪ੍ਰਮੇਹ ਭਗਿੰਦ੍ਰ ਦੁਖੂਤ੍ਰਾ." (ਚਰਿਤ੍ਰ ੪੦੫)...
ਸੰ. भगन्दर. ਭਗ (ਸਿਉਣ) ਨੂੰ ਜੋ ਦਰ (ਪਾੜ) ਦੇਵੇ, ਅਜੇਹਾ ਫੋੜਾ. [نواسیر] ਨਵਾਸੀਰ. Fistula ਭਗੰਦਰ ਗੁਦਾ ਦੇ ਅੰਦਰ ਜਾਂ ਪਾਸ ਹੁੰਦਾ ਹੈ. ਇਸ ਦੇ ਨਾਸੂਰਾਂ ਵਿੱਚੋਂ ਪੀਪ ਵਹਿਂਦੀ ਰਹਿਂਦੀ ਹੈ, ਕਦੇ ਬੰਦ ਹੋ ਜਾਂਦੀ ਹੈ, ਕੁਝ ਸਮੇਂ ਪਿੱਛੋਂ ਫੇਰ ਵਹਿਣ ਲੱਗਦੀ ਹੈ, ਖੁਰਕ ਅਤੇ ਚਸਕ ਬਣੀ ਰਹਿਂਦੀ ਹੈ.#ਭਗਿੰਦਰ ਦੇ ਕਾਰਣ ਹਨ- ਕਰੜੀ ਥਾਂ ਤੇ ਬਹੁਤ ਬੈਠਣਾ, ਲਹੂ ਨੂੰ ਖਰਾਬ ਕਰਨ ਵਾਲੇ ਪਦਾਰਥ ਖਾਣੇ, ਜਾਦਾ ਕਬਜ ਰਹਿਣੀ ਆਦਿਕ.#ਇਸ ਰੋਗ ਦੇ ਹੁੰਦੇ ਹੀ ਸਿਆਣੇ ਡਾਕਟਰ ਤੋਂ ਇਲਾਜ ਕਰਾਉਣਾ ਚਾਹੀਏ. ਸਭ ਤੋਂ ਚੰਗਾ ਉਪਾਉ ਹੈ ਕਿ ਚੀਰਾ ਦਿਵਾਕੇ ਰੋਗ ਦੀ ਜੜ ਖੋ ਦਿੱਤੀ ਜਾਵੇ.#ਭਗੰਦਰ ਦੇ ਸਾਧਾਰਣ ਇਲਾਜ ਇਹ ਹਨ-#(ੳ) ਨਿੰਮ ਦਾ ਭੁੜਥਾ ਅਤੇ ਸਤ੍ਯਾਨਾਸੀ ਬੂਟੀ ਦਾ ਨੁਗਦਾ ਬੰਨ੍ਹਣਾ।#(ਅ) ਨਿੰਮ ਦੇ ਗਰਮ ਕਾੜ੍ਹੇ ਨਾਲ ਅਥਵਾ ਤ੍ਰਿਫਲੇ ਦੇ ਜਲ ਨਾਲ ਧੋਣਾ.#(ੲ) ਬਿੱਲੀ ਦੀ ਹੱਡੀ ਖੱਟੀ ਲੱਸੀ ਜਾਂ ਤ੍ਰਿਫਲੇ ਦੇ ਪਾਣੀ ਵਿੱਚ ਪੀਹਕੇ ਲਗਾਉਣੀ.#(ਸ) ਕਬਜਕੁਸ਼ਾ ਦਵਾਈਆਂ ਅਤੇ ਗਿਜਾ ਵਰਤਣੀ.#(ਹ) ਹਰੜ. ਬਹੇੜਾ ਆਉਲਾ, ਸ਼ੁੱਧ ਭੈਂਸੀਆ ਗੁੱਗਲ, ਬਾਇਬੜਿੰਗ, ਇਨ੍ਹਾਂ ਦਾ ਕਾੜ੍ਹਾ ਪੀਣਾ, ਆਦਿ. "ਚਿਣਗ ਪ੍ਰਮੇਹ ਭਗਿੰਦ੍ਰ ਦੁਖੂਤ੍ਰਾ." (ਚਰਿਤ੍ਰ ੪੦੫)...
ਦੁੱਖ- ਮੂਤ੍ਰ. ਸੰ. मूत्रकृच्छ्र. ਮੂਤ੍ਰਕ੍ਰਿਛ੍. [اِحتِباساُلبول] ਇਹ਼ਤਬਾਸੁਲਬੌਲ. Retention of urine. ਦੁੱਖ ਹੋ ਕੇ ਅਤੇ ਰੁਕ ਰੁਕ ਕੇ ਪੇਸ਼ਾਬ ਆਉਣਾ.#ਗਰਮ ਖ਼ੁਸ਼ਕ ਚੀਜਾਂ ਖਾਣ, ਸ਼ਰਾਬ ਪੀਣ, ਤੱਤੇ ਅੰਨ ਖਾਣ, ਮਲ ਮੂਤ੍ਰ ਦੀ ਹਾਜਤ ਅਤੇ ਭੁੱਖ ਤ੍ਰੇਹ ਰੋਕਣ, ਮਲ ਮੂਤ੍ਰ ਰੋਕਕੇ ਮੈਥੁਨ ਕਰਣ ਆਦਿਕ ਤੋਂ ਪੇਸ਼ਾਬ ਰੁਕਕੇ ਸਾੜੇ ਨਾਲ ਆਉਣ ਲਗ ਜਾਂਦਾ ਹੈ.#ਇਸ ਰੋਗ ਦੇ ਦੂਰ ਕਰਨ ਲਈ ਮਾਸ ਮਸਾਲੇ ਚਟਨੀ ਅਚਾਰ ਆਦਿ ਛੱਡਕੇ ਦੁੱਧ ਚਾਵਲ ਖਿਚੜੀ ਆਦਿ ਦਾ ਭੋਜਨ ਕਰਨਾ ਚਾਹੀਏ. ਹੇਠ ਲਿਖੀਆਂ ਦਵਾਈਆਂ ਬਹੁਤ ਛੇਤੀ ਦੁਖਮੂਤ੍ਰੇ ਨੂੰ ਆਰਾਮ ਕਰਦੀਆਂ ਹਨ.#ਛੋਟੀ ਇਲਾਇਚੀ, ਸ਼ੁੱਧ ਸਿਲਾਜੀਤ, ਕੱਕੜੀ ਦੇ ਬੀਜ, ਸੇਂਧਾ ਲੂਣ, ਕੇਸਰ, ਇਨ੍ਹਾਂ ਦਾ ਚੂਰਣ ਚੌਲਾਂ ਦੇ ਧੋਣ ਨਾਲ ਪੀਣਾ.#(੨) ਭੱਖੜੇ ਦੇ ਬੀਜ, ਖੀਰੇ ਦੇ ਮਗਜ, ਚਿੱਟਾ ਜੀਰਾ, ਕਾਸਨੀ, ਇਲਾਇਚੀਆਂ, ਇਨ੍ਹਾਂ ਦੀ ਸਰਦਾਈ ਪੀਣੀ.#(੩) ਸ਼ਰਬਤ ਸੰਦਲ ਅਤੇ ਨਿੰਬੂ ਦੀ ਸਿਕੰਜਬੀ ਪੀਣੀ.#(੪) ਜੌਂਖਾਰ ਅਤੇ ਸ਼ੋਰਾ ਕਲਮੀ ਮਾਸ਼ਾ ਮਾਸ਼ਾ ਦੁੱਧ ਦੀ ਲੱਸੀ ਨਾਲ ਫੱਕਣਾ.#(੫) ਧਨੀਆਂ ਅਤੇ ਭੱਖੜਾ ਉਬਾਲਕੇ ਸ਼ਹਿਦ ਮਿਲਾਕੇ ਪੀਣਾ.#(੬) ਚਮੇਲੀ ਦੀ ਜੜ ਨੂੰ ਬਕਰੀ ਦੇ ਦੁੱਧ ਵਿੱਚ ਪੀਸ ਛਾਣਕੇ ਮਿਸ਼ਰੀ ਮਿਲਾਕੇ ਪੀਣਾ. ਦੇ ਦਖੂਤ੍ਰੇ ਦੀ ਛੇਤੀ ਖਬਰ ਨਾ ਲਈ ਜਾਵੇ, ਜਦ ਸੁਜਾਗ ਪ੍ਰਮੇਹ ਆਦਿਕ ਭੈੜੇ ਰੋਗ ਹੋ ਜਾਂਦੇ ਹਨ. "ਚਿਣਗ ਪ੍ਰਮੇਹ ਭਗਿੰਦ੍ਰ ਦਖੂਤ੍ਰਾ." (ਚਰਿਤ੍ਰ ੪੦੫)...
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਦੇਖੋ, ਬੈਦਕ, ਵੈਦਿਕ ਅਤੇ ਵੈਦਯਕ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਮਰਿਚ. ਦੇਖੋ, ਮਰਚ। ੨. ਲਾਲ ਮਿਰਚ ਨੂੰ ਭੀ ਇਹ ਨਾਮ ਦਿੱਤਾ ਜਾਂਦਾ ਹੈ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. तिज्. ਧਾ- ਤਿੱਖਾ ਕਰਨਾ, ਚਮਕਣਾ। ੨. ਸੰਗ੍ਯਾ- ਚਮਕ. ਪ੍ਰਕਾਸ਼. "ਆਪ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ." (ਬਿਲਾ ਕਬੀਰ) ਜੀਵ ਬ੍ਰਹਮ ਵਿੱਚ ਸਮਾਨਾ (ਸਮਾਇਆ) ੩. ਬਲ. ਸ਼ਕਤਿ। ੪. ਅਗਨਿ. "ਅਪ ਤੇਜ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੫. ਵੀਰਯ। ੬. ਮਿੰਜ। ੭. ਘੀ। ੮. ਕ੍ਰੋਧ. "ਤੀਰਥਿ ਤੇਜੁ ਨਿਵਾਰਿ ਨ ਨ੍ਹਾਤੇ." (ਮਲਾ ਮਃ ੧) ੯. ਫ਼ਾ. [تیز] ਤੇਜ਼. ਵਿ- ਤਿੱਖਾ। ੧੦. ਚਾਲਾਕ....
ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਦੇਖੋ, ਪੀਣਾ। ੨. ਦੇਖੋ, ਪੀਨ. "ਕ੍ਰੋਧ ਪੀਣ ਮਾਨੀਐ." (ਕਲਕੀ) ਕ੍ਰੋਧ ਨਾਲ ਭਰਿਆ ਹੋਇਆ....
ਫ਼ਾ. [پیشاب] ਸੰਗ੍ਯਾ- ਮੂਤ੍ਰ. ਮੂਤ. ਸੰ- ਪ੍ਰਸ੍ਰਾਵ ਜਾਂ ਪਯਸ੍ਰਾਵ....
ਅ਼. [حاجت] ਹ਼ਾਜਤ. ਸੰਗ੍ਯਾ- ਜਰੂਰਤ. ਲੋੜ....
ਸੰ. ऋतु. ਸੰਗ੍ਯਾ- ਰੁੱਤ. ਮੌਸਮ. ਭਾਰਤ ਦੇ ਵਿਦ੍ਵਾਨਾਂ ਨੇ ਦੋ ਦੋ ਮਹੀਨਿਆਂ ਦੀਆਂ ਵਰ੍ਹੇ ਵਿੱਚ ਛੀ ਰੁੱਤਾਂ ਮੰਨੀਆਂ ਹਨ-#ਬਸੰਤ- ਵਸੰਤ (ਚੇਤ- ਵਸਾਖ) ਚੈਤ੍ਰ- ਵੈਸ਼ਾਖ.#ਗ੍ਰੀਖਮ- ਗ੍ਰੀਸਮ (ਜੇਠ- ਹਾੜ) ਜੈਸ੍ਟਯ੍- ਆਸਾਢ.#ਬਰਖਾ- ਵਸਾ (ਸਾਉਣ- ਭਾਦੋਂ) ਸ਼੍ਰਾਵਣ- ਭਾਦ੍ਰਪਦ.#ਸਰਦ- ਸ਼ਰਦ (ਅੱਸੂ- ਕੱਤਕ) ਆਸ਼੍ਚਿਨ- ਕਾਰ੍ਤਿਕ.#ਹਿਮ- ਹੇਮੰਤ (ਮੱਘਰ- ਪੋਹ) ਮਾਰ੍ਗਸ਼ੀਰ੍ਸ- ਪੌਸ.#ਸਿਸਰ- ਸ਼ਿਸ਼ਿਰ (ਮਾਘ- ਫੱਗੁਣ) ਮਾਘ- ਫਾਲਗੁਨ. ਦੇਖੋ, ਖਟਰਿਤੁ। ੨. ਛੀ ਸੰਖ੍ਯਾ ਬੋਧਕ, ਕਿਉਂਕਿ ਰੁੱਤ" ਛੀ ਹਨ। ੩. ਇਸਤ੍ਰੀ ਨੂੰ ਰਜ ਆਉਣ ਪਿੱਛੋਂ ਉਹ ਸਮਾਂ, ਜਦ ਉਹ ਗਰਭ ਧਾਰਣ ਯੋਗ੍ਯ ਹੁੰਦੀ ਹੈ. ਗਰਭ ਧਾਰਣ ਦੀ ਰੁੱਤ। ੪. ਲੋਕਾਂ ਵਿੱਚ ਹੈਜ਼ ਦਾ ਨਾਮ ਭੀ ਰਿਤੁ ਪ੍ਰਸਿੱਧ ਹੋ ਗਿਆ ਹੈ। ੫. ਚਮਕ. ਰੌਸ਼ਨੀ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਮਿਥੁਨ (ਜੋੜੇ) ਦਾ ਮਿਲਾਪ. ਇਸਤ੍ਰੀ ਪੁਰੁਸ ਦਾ ਸੰਗਮ. ਰਤਿਕ੍ਰੀੜਾ. ਦੇਖੋ, ਮਿਥ ਧਾ. ਚਰਕ- ਸੰਹਿਤਾ ਵਿੱਚ ਵਸੰਤ ਅਤੇ ਸਰਦ ਰੁੱਤ ਵਿੱਚ ਤਿੰਨ ਦਿਨਾਂ ਪਿੱਛੋਂ, ਵਰਖਾ ਅਤੇ ਗਰਮੀ ਦੀ ਰੁੱਤ ਵਿੱਚ ਪੰਦਰਾਂ ਦਿਨਾਂ ਪਿੱਛੋਂ ਭੋਗ ਕਰਨਾ, ਅਰੋਗਤਾ ਦਾ ਵਿਚਾਰ ਕਰਕੇ ਲਿਖਿਆ ਹੈ.¹...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰਗ੍ਯਾ- ਪਾਣੀ ਵਹਿਣ ਦੀ ਖਾਲੀ।#੨. ਨਾਲ. ਨਲਕੀ। ੩. ਬੰਦੂਕ਼ ਦੀ ਨਾਲ. Barrel । ੪. ਬੰਦੂਕ਼. (ਸਨਾਮਾ)...
ਸੰਗ੍ਯਾ- ਸੋਜਾ. ਵਰਮ. ਸੰ. शोथ ਸ਼ੋਥ।#੨. ਫ਼ਾ. [سوز] ਸੋਜ਼. ਜਲਨ. ਦਾਹ. ਸੋਜ਼ਸ਼. "ਵਿਸਫੋਟ ਸਘਨ ਤੇ ਸੋਜ ਗਾਤ." (ਗੁਪ੍ਰਸੂ) ੩. ਇਹ ਸ਼ਬਦਾਂ ਦੇ ਅੰਤ ਆਕੇ ਜਲਾਉਣ ਵਾਲਾ ਦਾ ਅਰਥ ਦਿੰਦਾ ਹੈ. ਜੈਸੇ- ਦਿਲਸੋਜ਼....
ਦੇਖੋ, ਮੂਤ ੩....
ਦੇਖੋ, ਕਦਾ. "ਸਹਸਾ ਕਦੇ ਨ ਜਾਇ." (ਵਾਰ ਮਾਰੂ ੧. ਮਃ ੩)...
ਸੰਗ੍ਯਾ- ਪੂਯ. ਰਾਧ. ਪੱਕੇ ਜ਼ਖਮ ਵਿੱਚੋਂ ਨਿਕਲਿਆ ਮਵਾਦ. ਪਸ। ੨. ਪਿੱਪਲ ਬਿਰਛ. "ਸੰਗਤਿ ਸੰਤ ਸੰਗਿ ਲਗਿ ਊਚੇ. ਜਿਉ ਪਪਿ ਪਲਾਸ ਖਾਇਲੀਜੈ." (ਕਲਿ ਅਃ ਮਃ ੪) ਜਿਵੇਂ ਪਲਾਸ ਵਿੱਚ ਉਗਿਆ ਪਿੱਪਲ ਪਲਾਸ ਨੂੰ ਨਿਗਲ ਜਾਂਦਾ ਹੈ, ਤਿਵੇਂ ਨੀਚੇ ਪੁਰਖਾਂ ਨੂੰ ਜਦ ਸਤਿਸੰਗ ਮਿਲਦਾ ਹੈ, ਤਦ ਉਨ੍ਹਾਂ ਦੀ ਪਹਿਲੀ ਹਸ੍ਤੀ ਲੋਪ ਹੋ ਜਾਂਦੀ ਹੈ....
ਵਿ- ਆਧਾਰ ਸਹਿਤ ਕਰਨ ਵਾਲਾ. ਆਸਰਾ ਦੇਣ ਵਾਲਾ. "ਪਿਰ ਤੈਡਾ ਮਨ ਸਾਧਾਰਣ." (ਵਾਰ ਰਾਮ ੨. ਮਃ ੫) ੨. ਸੰ. ਸਮਾਨ. ਬਰਾਬਰ। ੩. ਆਮ. ਜੋ ਖ਼ਾਸ ਨਹੀਂ। ੪. ਮਾਮੂਲੀ। ੫. ਸਭ ਦਾ ਸਾਂਝਾ। ੬. ਗੋਇੰਦਵਾਲ ਦਾ ਵਸਨੀਕ ਇੱਕ ਲੁਹਾਰ, ਜੋ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਗੁਰੁਮੁਖ ਪਦਵੀ ਦਾ ਅਧਿਕਾਰੀ ਹੋਇਆ. ਇਸ ਨੇ ਬਾਉਲੀ ਸਾਹਿਬ ਦੇ ਜਲ ਅੰਦਰ ਗੁਪਤ ਰਹਿਣ ਵਾਲੀ ਕਾਠ ਦੀ ਪੌੜੀ ਬਣਾਈ ਸੀ. ਇਸ ਦਾ ਸੇਵਾ ਅਤੇ ਭਗਤੀ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖ਼ਸ਼ੀ। ੭. ਦੇਖੋ, ਸਾਧਾਰਨ ੨....
ਅ਼. [علاج] ਸੰਗ੍ਯਾ- ਯਤਨ. ਉਪਾਇ। ੨. ਰੋਗ ਦੂਰ ਕਰਨ ਦਾ ਸਾਧਨ। ੩. ਯੁਕਤਿ. ਤਦਬੀਰ....
ਭਦ੍ਰਕੰਟ. Asteracantha Longifolia ਕੰਡੇਦਾਰ ਫਲਾਂ ਦੀ ਬੇਲ, ਜੋ ਜਮੀਨ ਤੇ ਵਿਛੀ ਰਹਿਂਦੀ ਹੈ. ਭੱਖੜੇ ਦੀ ਤਾਸੀਰ ਸਰਦ ਖ਼ੁਸ਼ਕ ਹੈ. ਬੀਜਾਂ ਸਮੇਤ ਕੁੱਟਕੇ ਕੀਤਾ ਇਸ ਦਾ ਕਾੜ੍ਹਾ ਮੂਤ੍ਰ ਰੋਗਾਂ ਨੂੰ ਦੂਰ ਕਰਦਾ ਹੈ. ਇਸ ਦੇ ਬੀਜਾਂ ਦੀ ਸੁਆਹ ਖੰਡ ਵਿੱਚ ਮਿਲਾਕੇ ਫੱਕਣ ਤੋਂ ਖੰਘ ਹਟਦੀ ਹੈ....
ਸੰ. ਸੰਗ੍ਯਾ- ਬੀ. ਤੁਖ਼ਮ। ੨. ਮੂਲਕਾਰਣ। ੩. ਜੜ. ਮੂਲ। ੪. ਵੀਰਯ. ਸ਼ੁਕ੍ਰ. ਮਨੀ। ੫. ਮੰਤ੍ਰ ਦਾ ਪ੍ਰਧਾਨ ਅੰਗ। ੬. ਬਿਜਲੀ (ਵਿਦ੍ਯੁਤ) ਦਾ ਸੰਖੇਪ. "ਮਾਨੋ ਪਹਾਰ ਕੇ ਉਪਰ ਸਾਲਹਿ ਬੀਜ ਪਰੀ." (ਕ੍ਰਿਸਨਾਵ) ਪਹਾੜ ਪੁਰ ਸਾਲ ਦੇ ਬਿਰਛ ਨੂੰ ਬਿਜਲੀ ਪਈ....
ਫ਼ਾ. [کاسنی] ਸੰਗ੍ਯਾ- ਆਕਾਸ਼ਨੀਲ ਜੇਹੇ ਫੁੱਲ ਵਾਲਾ ਇੱਕ ਪੌਦਾ, ਜਿਸ ਦਾ ਬੀਜ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. ਇਸ ਦੀ ਤਾਸੀਰ ਸਰਦਤਰ ਹੈ. Cichorium Intybus. ਇਹ ਪਿੱਤ (ਸਫਰਾ) ਨੂੰ ਸ਼ਾਂਤ ਅਤੇ ਲਹੂ ਨੂੰ ਸਾਫ ਕਰਦੀ ਹੈ. ਪਿਆਸ ਬੁਝਾਉਂਦੀ ਹੈ. ਪਿੱਤ ਤੋਂ ਹੋਏ ਤਾਪ ਨੂੰ ਹਟਾਉਂਦੀ ਹੈ। ੨. ਵਿ- ਕਾਸਨੀ ਰੰਗਾ. ਕਾਸਨੀ ਦੇ ਫੁੱਲ ਜੇਹਾ ਹੈ ਰੰਗ ਜਿਸ ਦਾ....
ਦੇਖੋ, ਚਿਟਾ....
ਦੇਖੋ, ਜੀਰਕ.#"ਧਨ੍ਯ ਗੁਰੂ ਪੁਨ ਧਨ੍ਯ ਹੋ ਊਧਵ!#ਕ੍ਯੋਂ ਨ ਹਰੋਂ ਸਭ ਕੀ ਸਭ ਪੀਰਾ?#ਜਾਨਤ ਧਾਤੁ ਬਨਾਇ ਸਭੈ ਰਸ#ਨਾਰ¹ ਬਿਚਾਰ ਜਿਤੀ ਤਦਬੀਰਾ, ਸਾਚ ਹੂੰ ਵੈਦ ਅਪੂਰਬ ਹੋਂ ਤੁਮ#"ਦਾਸ ਜੂ" ਫੋਰਤ ਕੰਠ ਮਤੀਰਾ, ਲੋਗਨ ਰੋਗ ਭਏ ਤਬ ਹੀ ਸੁਨ#ਜੋਗ ਦਯੋ ਜਬ ਊਂਟਨ ਜੀਰਾ.²...
ਸੰਗ੍ਯਾ- ਸੀਤਲਤਾ। ੨. ਠੰਢ ਪਾਉਣ ਵਾਲੀ ਦਵਾਈ ਅਥਵਾ ਪੀਣ ਯੋਗ ਵਸਤੁ. ਬਦਾਮ, ਲਾਚੀ, ਕਾਲੀ ਮਿਰਚਾਂ, ਕਾਸਨੀ, ਚੇਤੀ ਗੁਲਾਬ ਦੇ ਫੁੱਲ ਆਦਿਕ ਘੋਟਕੇ ਮਿਸ਼ਰੀ ਅਤੇ ਠੰਢੇ ਜਲ ਨਾਲ ਬਣਿਆ ਪੇਯ ਪਦਾਰਥ, ਜੋ ਵਿਸ਼ੇਸ ਕਰਕੇ ਗ੍ਰੀਖਮ (ਕਰਸਾਹ) ਵਿੱਚ ਪੀਤਾ ਜਾਂਦਾ ਹੈ। ੩. ਘੋਟੀ ਹੋਈ ਭੰਗ ਨੂੰ ਭੀ ਕਈ ਸਰਦਾਈ ਆਖਦੇ ਹਨ....
ਫ਼ਾ. [سرد] ਵਿ- ਠੰਢਾ. ਸੀਤਲ। ੨. ਸੰ. ਸ਼ਰਦ੍. ਸੰਗ੍ਯਾ- ਅੱਸੂ ਕੱਤਕ ਦੀ ਰੁਤ. "ਰੁਤਿ ਸਰਦ ਅਡੰਬਰੋ ਅਸੂ ਕਤਿਕੇ ਹਰਿ ਪਿਆਸ ਜੀਉ." (ਰਾਮ ਰੁਤੀ ਮਃ ੫) ੩ਸਾਲ. ਵਰ੍ਹਾ। ੪. ਤੀਰਕਸ਼. ਸ਼ਰਧਿ. ਭੱਥਾ....
ਦੇਖੋ, ਰਿਤੁ ਅਤੇ ਰੁਤਿ....
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਸੰਗ੍ਯਾ- ਕ੍ਵਾਬ. ਜੋਸ਼ਾਂਦਾ. ਉਬਾਲਕੇ ਕੱਢਿਆ ਹੋਇਆ ਰਸ।¹ ੨. ਚਿੰਤਾ. ਫ਼ਿਕਰ. ਮਨ ਦਾ ਕੜ੍ਹਨਾ. "ਤਾਂ ਭਉ ਕੇਹਾ ਕਾੜਾ?" (ਮਾਝ ਮਃ ੫) "ਕਾੜਾ ਛੋਡਿ ਅਚਿੰਤ ਹਮ ਸੋਤੇ." (ਭੈਰ ਮਃ ੧) "ਤਿਸੁ ਕਿ ਕਾੜਿਆ?" (ਵਾਰ ਰਾਮ ੨, ਮਃ ੫)...
ਕ੍ਰਿ- ਦਾਨ ਕਰਨਾ. ਬਖਸ਼ਣਾ....
ਦੇਖੋ, ਤਬਾਸ਼ੀਰ....
ਸੰਗ੍ਯਾ- ਕਥਾ। ੨. ਖੈਰ ਬਿਰਛ ਦੀ ਲਕੜੀਆਂ ਦਾ ਕ੍ਵਾਥ (ਕਾੜ੍ਹਾ) ਬਣਾਕੇ ਗਾੜ੍ਹਾ ਕੀਤਾ ਇੱਕ ਪਦਾਰਥ, ਜੋ ਪਾਨਾਂ ਵਿੱਚ ਵਰਤੀਦਾ ਹੈ ਅਤੇ ਰੰਗਣ ਦੇ ਕੰਮ ਭੀ ਆਉਂਦਾ ਹੈ. ਅਨੇਕ ਦਵਾਈਆਂ ਵਿੱਚ ਭੀ ਇਸ ਨੂੰ ਵਰਤਦੇ ਹਨ. ਕੱਥਾ. Uncaria Gambier । ੩. ਸੰ. कत्थ ਸ਼ਲਾਘਾ. ਉਸਤਤਿ. "ਦਲ ਗਾਹਨ ਕੱਥੇ." (ਚੰਡੀ ੩) ਤਾਰੀਫ਼ ਲਾਇਕ ਯੋਧਾ ਦਲ ਗਾਹਨ। ੪. ਵਿ- ਕਥ੍ਯ. ਕਥਨ ਯੋਗ੍ਯ. ਬਿਆਨ ਕਰਨ ਲਾਇਕ। ੫. ਦੇਖੋ, ਕੱਥੰ....
ਅ਼. [وزن] ਸੰਗ੍ਯਾ- ਤੋਲ. ਪ੍ਰਮਾਣ. ਬੋਝ. ਭਾਰ। ੨. ਭਾਵ- ਮਾਨ ਪਤਿਸ੍ਟਾ....
ਵਿ- ਸਾੱਰ੍ਧੈਕ. ਅੱਧੇ ਸਾਥ ਇੱਕ. ਇੱਕ ਪੂਰਾ ਅਤੇ ਉਸ ਨਾਲ ਅੱਧਾ ਹੋਰ....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਵਿ- ਤੀਨ. ਤ੍ਰਯ (ਤ੍ਰੈ)....
ਦੇਖੋ, ਦੁੱਧ ਅਤੇ ਡੁਧੁ. ਨਾਰੀ, ਗਾਂ, ਬਕਰੀ, ਮੱਝ ਆਦਿਕਾਂ ਦੇ ਥਣਾਂ ਦੀਆਂ ਗਿਲਟੀਆਂ (mammary glands) ਵਿੱਚੋਂ ਟਪਕਿਆ ਹੋਇਆ ਇੱਕ ਚਿੱਟਾ ਪਦਾਰਥ. ਜੋ ਸਭ ਤੋਂ ਉੱਤਮ ਗਿਜਾ ਹੈ. ਸ਼ਰੀਰ ਨੂੰ ਪੁਸ੍ਟ ਕਰਨ ਲਈ ਜਿਤਨੇ ਅੰਸ਼ ਲੋੜੀਂਦੇ ਹਨ, ਉਹ ਸਭ ਕੁਦਰਤ ਨੇ ਦੁੱਧ ਅੰਦਰ ਰੱਖ ਦਿੱਤੇ ਹਨ, ਦੁਧ ਵਿਚ ਬੁਹਤਾ ਹਿੱਸਾ ਪਾਣੀ ਹੈ, ਬਾਕੀ ਮਿਸ਼ਰੀ, ਥੰਧਾ, ਲੂਣ, ਨਸ਼ਾਸਤਾ ਆਦਿ ਪਦਾਰਥ ਹਨ. ਬੱਚਿਆਂ ਵਾਸਤੇ ਸਭ ਤੋਂ ਚੰਗਾ ਮਾਤਾ ਦਾ ਦੁੱਧ ਹੈ, ਇਸ ਤੋਂ ਘਟੀਆ ਬਕਰੀ ਦਾ, ਉਸ ਤੋਂ ਗਧੀ ਦਾ, ਉਸ ਤੋਂ ਗਊ ਦਾ ਹੈ, ਮਹਿਂ (ਮੱਝ) ਦਾ ਦੁੱਧ ਬਹੁਤ ਭਾਰੀ ਅਤੇ ਥੰਧਾ ਹੈ ਇਹ ਬੱਚਿਆਂ ਲਈ ਗੁਣਕਾਰੀ ਨਹੀਂ....
ਦੇਖੋ, ਲਸੀਆ। ੨. ਦੁੱਧ। ੩. ਤਕ੍ਰ. ਛਾਛ (whey) ਦਹੀ ਵਿੱਚੋਂ ਮੱਖਣ ਕੱਢਣ ਪਿੱਛੋਂ ਰਿਹਾ ਪੇਯ ਪਦਾਰਥ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਅ਼. [صندل] ਸੁੰਦਲ. ਸੰਗ੍ਯਾ- ਚੰਦਨ. ਸੁਗੰਧਦ....
ਸੰ. ਤੈਲ. ਸੰਗ੍ਯਾ- ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਕਹੀਦਾ ਹੈ. "ਤੇਲ ਜਲੇ ਬਾਤੀ ਠਹਰਾਨੀ." (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. "ਦੀਪਕੁ ਬਾਂਧਿ ਧਰਿਓ ਬਿਨੁ ਤੇਲ." (ਰਾਮ ਕਬੀਰ) ਭਾਵ- ਗ੍ਯਾਨਦੀਪਕ....
ਅ਼. [مِصری] ਮਿਸਰੀ. ਸੰਗ੍ਯਾ- ਕਲਮ। ੨. ਤਲਵਾਰ. "ਸ੍ਰੀ ਗੁਰੂ ਤੁਮਰੇ ਹਾਥ ਕੀ ਮਿਸਰੀ ਕਲਮਾ ਜਾਨ." (ਗੁਪ੍ਰਸੂ) ੩. ਮਿਸਰ ਦਾ ਵਸਨੀਕ। ੪. ਕੁੱਜੇ ਦੀ ਮਿਠਾਈ, ਕੂਜ਼ੇ ਵਿੱਚ ਜਮਾਇਆ ਸਾਫ ਖੰਡ ਦਾ ਪਿੰਡ. ਸਭ ਤੋਂ ਪਹਿਲਾਂ ਇਹ ਮਿਸਰ ਵਿੱਚ ਬਣੀ, ਇਸ ਲਈ ਨਾਮ ਮਿਸਰੀ ਪ੍ਰਸਿੱਧ ਹੋਇਆ....
ਅ਼. [شربت] ਸ਼ੁਰਬ (ਪੀਣ) ਯੋਗ ਪਦਾਰਥ। ੨. ਦੇਖੋਤ ਸਰਬਤ੍ਰ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਫ਼ਾ. [کُشتہ] ਮਾਰਿਆ ਹੋਇਆ. ਦੇਖੋ, ਕੁਸ਼ਤਨ। ੨. ਸੰਗ੍ਯਾ- ਧਾਤੁ ਦੀ ਭਸਮ. ਮਾਰੀ ਹੋਈ ਧਾਤੁ....
ਸੰ. ਮਾਸਕ. ਸੰਗ੍ਯਾ- ਅੱਠ ਰੱਤੀ ਭਰ ਤੋਲ. ਫ਼ਾ. [ماشہ] ਮਾਸ਼ਹ. "ਖਿਨੁ ਤੋਲਾ ਖਿਨੁ ਮਾਸਾ." (ਬਸੰ ਮਃ ੧) ੨. ਭਾਵ- ਤਨਿਕ. ਥੋੜਾ ਜੇਹਾ. "ਗੁਰਮੁਖਿ ਲੇਪੁ ਨ ਮਾਸਾ ਹੇ." (ਮਾਰੂ ਸੋਲਹੇ ਮਃ ੫) ੩. ਮਹਾਸ਼ਯ ਦਾ ਸੰਖੇਪ. ਦੇਖੋ, ਮਹਾਸ਼ਯ। ੪. ਸੰ. ਸ੍ਮਸ਼੍ਰ. ਮੁੱਛ. ਦਾੜ੍ਹੀ. "ਜਾਕੈ ਰੂਪੁ ਨਾਹੀ ਜਾਤਿ ਨਾਹੀ, ਨਾਹੀ ਮੁਖੁ ਮਾਸਾ." (ਪ੍ਰਭਾ ਮਃ ੧)...
ਸੰਗ੍ਯਾ- ਤੰਡੁਲ. ਚਾਵਲ. "ਚਾਉਲ ਪਸ਼ਮ ਦੇਸ਼ ਮਮ ਹੋਈ." (ਨਾਪ੍ਰ)...
ਸੰ. मृदग. ਮੁਦ੍ਰਗ. ਮੂੰਗ. ਇੱਕ ਪ੍ਰਕਾਰ ਦਾ ਸਾਉਣੀ ਦਾ ਹਰੇ ਰੰਗ ਦਾ ਅੰਨ, ਜਿਸ ਦੀ ਦਾਲ ਬਣਾਈਦੀ ਹੈ. Phaseolus Mungo ਅੰ. Green gram....
ਸੰਗ੍ਯਾ- ਇੱਕ ਪ੍ਰਕਾਰ ਦਾ ਸਾਗ. ਚੂਕ. ਸੰ. ਪਾਲੰਕ. Spinach। ੨. ਸੰ. ਵਿ- ਪਾਲਣ ਵਾਲਾ। ੩. ਸੰਗ੍ਯਾ- ਘੋੜੇ ਦਾ ਸਾਈਸ. ਘੁੜਵਾਲ। ੪. ਪਾਲਿਤ ਪੁਤ੍ਰ. ਦੱਤਕ ਪੁਤ੍ਰ. ਪਾਲਿਆ ਹੋਇਆ (ਗੋਦੀ ਲਿਆ) ਲੜਕਾ। ੫. ਕਰਤਾਰ. ਵਾਹਗੁਰੂ....
ਸੰ. कृसरा ਕ੍ਰਿਸਰਾ. ਚਾਉਲ ਅਤੇ ਤਿਲਾਂ ਦਾ ਮਿਲਿਆ ਭੋਜਨ। ੨. ਚਾਵਲ ਮੂੰਗੀ ਅਥਵਾ ਮਾਹਾਂ ਦਾ ਮਿਲਿਆ ਅੰਨ. ਸੰ. खिच्चा ਖਿੱਚਾ। ੩. ਹੁਣ ਇਹ ਸ਼ਬਦ ਦੋ ਤਿੰਨ ਖਾਣ ਵਾਲੇ ਪਦਾਰਥ ਇਕੱਠੇ ਕਰਣ ਦੇ ਅਰਥ ਵਿੱਚ ਵਰਤੀਦਾ ਹੈ, ਅਤੇ ਕਈ ਵਸਤੂਆਂ ਦੇ ਮਿਲਾਪ ਦਾ ਬੋਧਕ ਭੀ ਹੈ....
ਦੇਖੋ, ਕਦੂਆ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਸੰ. पित्त्. [صفرا] ਸਫ਼ਰਾ. Bile. ਪਿੱਤ ਸ਼ਰੀਰ ਦੀ ਗਰਮੀ ਰੂਪ ਹੈ. ਇਹ ਆਪਣੀ ਅਸਲੀ ਹਾਲਤ ਵਿੱਚ ਸ਼ਰੀਰ ਦੀ ਰਖ੍ਯਾ, ਅਤੇ ਵਿਗੜਿਆ ਹੋਇਆ ਅਨੇਕ ਰੋਗ ਉਤਪੰਨ ਕਰਦਾ ਹੈ. ਪਿੱਤ ਪਤਲਾ (ਦ੍ਰਵ) ਪਦਾਰਥ ਹੈ, ਜਿਸ ਦਾ ਪੀਲਾ ਰੰਗ ਹੈ. ਇਹ ਸ਼ਰੀਰ ਤੋਂ ਮੈਲ ਅਤੇ ਲਹੂ ਦੀ ਜਹਿਰ ਖਾਰਜ ਕਰਦਾ ਹੈ. ਵੈਦਕ ਵਾਲਿਆਂ ਨੇ ਪਿੱਤ ਦੇ ਪੰਜ ਰੂਪ ਲਿਖੇ ਹਨ-#(ੳ) ਆਲੋਚਕ- ਨੇਤ੍ਰਾਂ ਵਿੱਚ ਨਿਵਾਸ ਕਰਦਾ ਹੈ. ਅੱਖਾਂ ਵਿੱਚ ਇਸੇ ਦੀ ਚਮਕ ਹੈ. ਇਹ ਰੂਪ ਨੂੰ ਗ੍ਰਹਣ ਕਰਦਾ ਹੈ.#(ਅ) ਰੰਜਕ- ਜਿਗਰ ਵਿੱਚ ਰਹਿੰਦਾ ਹੈ. ਭੋਜਨ ਦਾ ਰਸ, ਜੋ ਲਹੂ ਬਣਨ ਲਈ ਆਉਂਦਾ ਹੈ. ਉਸ ਦਾ ਖੂਨ ਬਣਾਉਂਦਾ ਹੈ.#(ੲ) ਸਾਧਕ- ਹਿਰਦੇ ਵਿੱਚ ਰਹਿੰਦਾ ਹੈ. ਇਹ ਬੁੱਧਿ, ਸਿਮ੍ਰਿਤਿ ਆਦਿ ਨੂੰ ਵਧਾਉਂਦਾ ਹੈ.#(ਸ) ਪਾਚਕ- ਇਹ ਮੇਦੇ ਅਤੇ ਅੰਤੜੀ ਵਿੱਚ ਰਹਿੰਦਾ ਹੈ. ਇਹ ਗਿਜਾ ਪਚਾਉਂਦਾ, ਮੈਲ ਖਾਰਿਜ ਕਰਦਾ ਹੈ, ਰਸ ਮਲ ਮੂਤ੍ਰ ਅਤੇ ਦੋਸਾਂ ਨੂੰ ਨਿਖੇੜਦਾ ਹੈ, ਜਠਰਾਗਨਿ ਦੇ ਬਲ ਨੂੰ ਵਧਾਉਂਦਾ ਹੈ.#(ਹ) ਭ੍ਰਾਜਕ- ਇਹ ਤੁਚਾ (ਖਲੜੀ) ਵਿੱਚ ਰਹਿੰਦਾ ਹੈ. ਸ਼ਰੀਰ ਦੀ ਸ਼ੋਭਾ ਅਤੇ ਚਮਕ ਨੂੰ ਵਧਾਉਂਦਾ ਹੈ. ਪਿੱਤ ਦੇ ਵਿਗਾੜ ਨਾਲ ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਹਨ, ਨੇਤ੍ਰ ਲਾਲ ਪੀਲੇ, ਮੂਤ੍ਰ ਬਹੁਤ ਪੀਲਾ, ਮੂੰਹ ਦਾ ਸੁਆਦ ਖੱਟਾ, ਭਸ ਡਕਾਰ, ਕ੍ਰੋਧ, ਦਾਹ, ਅੱਖਾਂ ਅੱਗੇ ਹਨੇਰਾ, ਸ਼ਰੀਰ ਦਾ ਤਪਣਾ, ਬਦਬੂਦਾਰ ਪਸੀਨਾ ਆਉਣਾ ਆਦਿਕ ਚਾਲੀ ਰੋਗ ਹੁੰਦੇ ਹਨ.#ਪਿੱਤ ਦੇ ਸ਼ਾਂਤ ਕਰਨ ਲਈ ਉਸਨਤਾਪ ਅਤੇ ਯਰਕਾਨ ਵਿੱਚ ਦੱਸੇ ਉਪਾਉ ਕਰਨੇ ਲਾਭਦਾਇਕ ਹਨ.#ਸਾਧਾਰਣ ਇਲਾਜ ਹੈ ਕਿ ਅੰਤੜੀ ਦੀ ਸਫਾਈ ਕਰਨੀ, ਦੁੱਧ ਚਾਉਲ ਆਦਿਕ ਪਦਾਰਥ ਖਾਣੇ ਪੀਣੇ, ਗੋਕੇ ਦੁੱਧ ਵਿੱਚ ਮਿਸ਼ਰੀ ਪਾਕੇ ਈਸਬਗੋਲ ਦਾ ਸਤ ਛੀ ਮਾਸ਼ੇ ਲੈਣਾ, ਚੰਦਨ ਅਨਾਰ ਆਦਿ ਦੇ ਸ਼ਰਬਤ ਵਰਤਣੇ, ਸਰਦ ਤਰ ਫਲ ਖਾਣੇ, ਨਿਰਮਲ ਸੀਤਲ ਜਲ ਨਾਲ ਸਨਾਨ ਕਰਨਾ, ਵਟਣਾ ਮਲਕੇ ਮੈਲ ਦੂਰ ਕਰਨੀ ਆਦਿ. "ਬਾਇ ਪਿੱਤ ਕਰ ਉਪਜਤ ਭਏ." (ਚਰਿਤ੍ਰ ੪੦੫) ੨. ਪਿੱਤ ਦੇ ਵਿਕਾਰ ਨਾਲ ਗਰਮੀ ਦੀ ਰੁੱਤ ਵਿੱਚ ਤੁਚਾ ਤੇ ਨਿਕਲੀਆਂ ਬਰੀਕ ਫੁਨਸੀਆਂ ਭੀ "ਪਿੱਤ" ਆਖੀਦੀਆਂ ਹਨ. ਇਹ ਵਟਣੇ ਚੰਦਨ ਆਦਿ ਦੇ ਲੇਪ ਤੋਂ ਅਰ ਸੁਗੰਧ ਵਾਲੇ ਸਬੂਣ ਨਾਲ ਸਨਾਨ ਕਰਨ ਤੋਂ ਦੂਰ ਹੋ ਜਾਂਦੀਆਂ ਹਨ। ੩. ਕ੍ਰੋਧ. ਤਾਮਸੀ ਸੁਭਾਉ....
ਦੇਖੋ, ਬਿਕਾਰੀ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਦੇਖੋ, ਪਿਠ....
ਸੰ. ਸੂਚਿ. ਸੂਚੀ। ੨. ਵਿ- ਸੰ. ਸੂਵਰੀ. ਸੂਈ ਹੋਈ. ਪ੍ਰਸੂਤਾ....
ਦੇਖੋ, ਵਾਂਗੂ। ੨. ਦੇਖੋ, ਵਾਂਙ੍ਹ੍ਹਮਯ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਸੰ. उपाय- ਉਪਾਯ. ਸੰਗਯਾ- ਜਤਨ. ਸਾਧਨ. "ਕਛੂ ਉਪਾਉ ਮੁਕਤਿ ਕਾ ਕਰ ਰੇ." (ਗਉ ਮਃ ੯)#੨. ਯੁਕ੍ਤਿ. ਤਦਬੀਰ। ੩. ਪਾਸ ਆਉਣ ਦੀ ਕ੍ਰਿਯਾ।#੪. ਇਲਾਜ. ਰੋਗ ਦੂਰਨ ਕਰਨ ਦਾ ਯਤਨ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਕ੍ਰਿ- ਮਰ੍ਦਨ ਕਰਨਾ. ਮਸਲਣਾ. ਕੁਚਲਣਾ....
ਫ਼ਾ [سفید] ਵਿ- ਸ੍ਵੇਤ. ਚਿੱਟਾ. ਉੱਜਲ....
ਸੰ. चन्दन ਸੰਗ੍ਯਾ- ਇੱਕ ਸੁਗੰਧ ਵਾਲਾ ਬਿਰਛ ਅਤੇ ਉਸ ਦਾ ਕਾਠ, ਜੋ ਸਭ ਦੇ ਚਿੱਤ ਨੂੰ ਚਦਿ (ਪ੍ਰਸੰਨ) ਕਰਦਾ ਹੈ. ਸ਼੍ਰੀਗੰਧ. ਸੰਦਲ. L. Santalum album. ਇਹ ਮੈਸੋਰ ਦੇ ਇਲਾਕੇ ਅਤੇ ਮਦਰਾਸ ਦੇ ਦੱਖਣੀ ਭਾਗ ਵਿੱਚ ਬਹੁਤ ਹੁੰਦਾ ਹੈ. ਇਸ ਦੀ ਤਾਸੀਰ ਸਰਦ ਤਰ ਹੈ. ਚੰਦਨ ਦੇ ਕਾਠ ਤੋਂ ਕੱਢਿਆ ਤੇਲ ਬਹੁਤ ਸੁਗੰਧ ਵਾਲਾ ਹੁੰਦਾ ਹੈ. ਇਸੇ ਤੋਂ ਸਾਰੇ ਇਤਰ ਬਣਾਏ ਜਾਂਦੇ ਹਨ ਅਤੇ ਅਨੇਕ ਰੋਗਾਂ ਲਈ ਵਰਤੀਦਾ ਹੈ. ਚੰਦਨ ਘਸਾਕੇ ਦੇਵਤਾ ਨੂੰ ਚੜ੍ਹਾਇਆ ਜਾਂਦਾ ਹੈ. ਮੱਥੇ ਤੇ ਟਿੱਕਾ ਅਨੇਕ ਹਿੰਦੁ ਲਾਉਂਦੇ ਹਨ. ਗਰਮੀ ਤੋਂ ਹੋਈ ਸਿਰ ਪੀੜ ਨੂੰ ਇਸ ਦਾ ਮੱਥੇ ਤੇ ਕੀਤਾ ਲੇਪ ਬਹੁਤ ਗੁਣਕਾਰੀ ਹੈ. ਚੰਦਨ ਦਾ ਸ਼ਰਬਤ ਪਿੱਤ ਤੋਂ ਹੋਏ ਤਾਪ ਨੂੰ ਦੂਰ ਕਰਦਾ ਹੈ. ਚੰਦਨ ਦੇ ਕਾਠ ਤੇ ਚਿਤਾਈ ਦਾ ਕੰਮ ਬਹੁਤ ਸੁੰਦਰ ਹੁੰਦਾ ਹੈ. ਇਸ ਤੋਂ ਬਣੇ ਕਲਮਦਾਨ ਡੱਬੇ ਆਦਿਕ ਦੂਰ ਦੂਰ ਜਾਂਦੇ ਅਤੇ ਬਹੁਤ ਮੁੱਲ ਪਾਉਂਦੇ ਹਨ. "ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਮ." (ਵਾਰ ਜੈਤ) ੨. ਇੱਕ ਕਵਿ, ਜੋ ਗੂਢ ਅਰਥ ਵਾਲਾ ਸਵੈਯਾ ਬਣਾਕੇ ਦਸ਼ਮੇਸ਼ ਦੇ ਦਰਬਾਰ ਹਾਜਿਰ ਹੋਇਆ ਸੀ ਅਤੇ ਖ਼ਿਆਲ ਕਰਦਾ ਸੀ ਕਿ ਕੋਈ ਇਸ ਦਾ ਅਰਥ ਨਹੀਂ ਕਰ ਸਕੇਗਾ, ਪਰ ਕਵਿ ਧੰਨਾ ਸਿੰਘ ਨੇ ਇਸ ਦਾ ਹੰਕਾਰ ਦੂਰ ਕਰ ਦਿੱਤਾ. ਦੇਖੋ, ਧੰਨਾ ਸਿੰਘ....
ਸੰ. ਕਚੂਰ. ਸੰਗ੍ਯਾ- ਜੰਗਲੀ ਹਲਦੀ. ਇਹ ਕਈ ਦਵਾਈਆਂ ਵਿੱਚ ਵਰਤੀਦੀ ਹੈ. L. Curcuma Zerumbet....
ਸੰ. ਵਿ- ਤੁਲ੍ਯ. ਬਰਾਬਰ. ਜੇਹਾ। ੨. ਸਮਾਇਆ. ਮਿਲਿਆ. "ਜੋਤੀ ਜੋਤਿ ਸਮਾਨ." (ਬਿਲਾ ਮਃ ੫) ੩. ਦੇਖੋ, ਸਵੈਯੇ ਦਾ ਰੂਪ ੬। ੪. ਨਾਭਿ ਵਿੱਚ ਰਹਿਣ ਵਾਲੀ ਪ੍ਰਾਣ ਵਾਯੂ। ੫. ਆਦਰ. ਸੰਮਾਨ. "ਰਾਜ ਦੁਆਰੈ ਸੋਭ ਸਮਾਨੈ." (ਗਉ ਅਃ ਮਃ ੧) ੬. ਸ- ਮਾਨ. ਉਸ ਨੂੰ ਮੰਨ. ਉਸ ਨੂੰ ਜਾਣ. "ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨ." (ਕੇਦਾ ਰਵਿਦਾਸ) ੭. ਸਾਮਾਨ ਦਾ ਸੰਖੇਪ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਫ਼ਾ. [مالِش] ਮਸਲਣ (ਮਰ੍ਦਨ) ਦੀ ਕ੍ਰਿਯਾ. ਮਲਣਾ....
ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)...
ਵਿ- ਲਘੁ. ਛੋਟਾ। ੨. ਸੰਗ੍ਯਾ- ਲਘੁ (ਇੱਕ ਮਾਤ੍ਰਾ ਵਾਲਾ) ਅੱਖਰ। ੩. ਸੰ. ਲੋਹਿਤ. ਲੋਹੂ. ਰਧਿਰ. ਖੂਨ....
ਅ਼. [صاف] ਸਾਫ਼. ਵਿ- ਨਿਰਮਲ। ੨. ਸ਼ੁੱਧ....
ਦੇਖੋ, ਹਰੀਤਕੀ। ੨. ਹਰੜ ਦੇ ਆਕਾਰ ਦੀ ਰੇਸ਼ਮ ਅਤੇ ਜ਼ਰੀ ਦੀ ਬਣਾਈ ਡੋਡੀ, ਸੇਜਬੰਦ ਨਾਲੇ ਆਦਿਕ ਦੀ ਡੋਡੀ। ੩. ਹਾਥੀ ਦੇ ਚਿੰਘਾਰਣ ਦੀ ਧੁਨਿ. ਦੇਖੋ, ਹਰੜੰਤ....
ਦੇਖੋ, ਸਹਦ ੨....
ਸੰਗ੍ਯਾ- ਸਿਉਣਾ। ੨. ਸੇਵਾ ਕਰਨੀ।...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਫ਼ਾ. [نرم] ਵਿ- ਕੋਮਲ. ਮੁਲਾਇਮ। ੨. ਸੰ. नर्म. ਸੰਗ੍ਯਾ- ਖੇਲ (ਖੇਡ). ੩. ਹਾਸੀ। ੪. ਖ਼ੁਸ਼ੀ....
ਅ਼. [غِذا] ਗ਼ਿਜਾ. ਸੰਗ੍ਯਾ- ਖ਼ੁਰਾਕ. ਭੋਜਨ....
ਸੰਗ੍ਯਾ- ਖਾਨਿ. ਕਾਨ। ੨. ਜੀਵਾਂ ਦੀ ਉਤਪੱਤੀ ਦੀ ਪ੍ਰਧਾਨ ਵੰਡ. "ਤੇਰੀਆ ਖਾਣੀ ਤੇਰੀਆ ਬਾਣੀ." (ਮਾਝ ਅਃ ਮਃ ੩) "ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ." (ਸੋਰ ਮਃ ੧)...