maithunaमैथुन
ਮਿਥੁਨ (ਜੋੜੇ) ਦਾ ਮਿਲਾਪ. ਇਸਤ੍ਰੀ ਪੁਰੁਸ ਦਾ ਸੰਗਮ. ਰਤਿਕ੍ਰੀੜਾ. ਦੇਖੋ, ਮਿਥ ਧਾ. ਚਰਕ- ਸੰਹਿਤਾ ਵਿੱਚ ਵਸੰਤ ਅਤੇ ਸਰਦ ਰੁੱਤ ਵਿੱਚ ਤਿੰਨ ਦਿਨਾਂ ਪਿੱਛੋਂ, ਵਰਖਾ ਅਤੇ ਗਰਮੀ ਦੀ ਰੁੱਤ ਵਿੱਚ ਪੰਦਰਾਂ ਦਿਨਾਂ ਪਿੱਛੋਂ ਭੋਗ ਕਰਨਾ, ਅਰੋਗਤਾ ਦਾ ਵਿਚਾਰ ਕਰਕੇ ਲਿਖਿਆ ਹੈ.¹
मिथुन (जोड़े) दा मिलाप. इसत्री पुरुस दा संगम. रतिक्रीड़ा. देखो, मिथ धा. चरक- संहिता विॱच वसंत अते सरद रुॱत विॱच तिंन दिनां पिॱछों, वरखा अते गरमी दी रुॱत विॱच पंदरां दिनां पिॱछों भोग करना, अरोगता दा विचार करके लिखिआ है.¹
ਸੰ. ਸੰਗ੍ਯਾ- ਨਰ ਨਾਰੀ ਦਾ ਜੋੜਾ। ੨. ਇਸਤ੍ਰੀ ਅਤੇ ਪਤਿ ਦਾ ਮਿਲਾਪ (ਸੰਗਮ) ੩. ਤੀਜੀ ਰਾਸ਼ਿ....
ਸੰਗ੍ਯਾ- ਮਿਲਨ. ਮੁਲਾਕਾਤ. ਮੇਲ. "ਸੰਗਤਿ ਮੀਤ ਮਿਲਾਪ." (ਧਨਾ ਮਃ ੧)...
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. ਸੰ- ਗਮ. ਸੰਗ੍ਯਾ- ਮਿਲਾਪ. ਮੇਲ. "ਸਾਧੂ ਸੰਗਮ ਹੈ ਨਿਸਤਾਰਾ." (ਗਉ ਮਃ ੫) ੨. ਦੋ ਨਦੀਆਂ ਦੇ ਮਿਲਾਪ ਦਾ ਅਸਥਾਨ। (੩ ਇਸਤ੍ਰੀ ਅਤੇ ਪਤਿ ਦਾ ਮਿਲਾਪ. ਮੈਥੁਨ....
ਸੰ. मिथ. ਧਾ- ਸਮਝਣਾ. ਜੁੜਨਾ. ਮਿਲਣਾ। ੨. ਦੇਖੋ, ਮਿਥ੍ਯਾ. "ਉਰਝਿਓ ਮਿਥਬਿਉਹਾਰ." (ਚਉਬੋਲੇ ਮਃ ੫)...
ਸੰ. ਸੰਗ੍ਯਾ- ਦੂਤ. ਜਾਸੂਸ। ੨. ਭਿਖ੍ਯਾ ਮੰਗਣਵਾਲਾ। ੩. ਰਾਹੀ. ਬਟੋਹੀ. ਪਥਿਕ। ੪. ਇੱਕ ਪ੍ਰਾਚੀਨ ਰਿਖੀ, ਜਿਸ ਨੇ "ਚਰਕਸੰਹਿਤਾ" ਵੈਦ੍ਯਵਿਦ੍ਯਾ ਦਾ ਗ੍ਰੰਥ ਲਿਖਿਆ ਹੈ. ਸੰਸਕ੍ਰਿਤ ਦੇ ਵਿਦ੍ਵਾਨ ਆਖਦੇ ਹਨ ਕਿ ਸ਼ੇਸਨਾਗ ਨੇ, ਪ੍ਰਿਥਿਵੀ ਤੇ ਚਰ (ਦੂਤ) ਰੂਪ ਹੋ ਕੇ, ਲੋਕਾਂ ਦੇ ਦੁੱਖਾਂ ਨੂੰ ਦੇਖਕੇ ਰਿਖੀਵੇਸ ਧਾਰਕੇ, ਵੈਦ੍ਯਵਿਦ੍ਯਾ ਦਾ ਪ੍ਰਚਾਰ ਕੀਤਾ ਹੈ। ੫. ਚਰਕਸੰਹਿਤਾ ਦਾ ਸੰਖੇਪ ਨਾਮ। ੬. ਦੇਖੋ, ਚਰਗ ੨....
ਸੰ. ਸੰਗ੍ਯਾ- ਉਹ ਪੁਸਤਕ ਜੋ ਭਲੀ ਪ੍ਰਕਾਰ ਹਿਤ ਨੂੰ ਕਹੇ। ੨. ਮਨੁ ਆਦਿ ਰਿਖੀਆਂ ਦੇ ਲਿਖੇ ਧਰਮਗ੍ਰੰਥ। ੩. ਵੇਦ ਦਾ ਉਹ ਭਾਗ, ਜੋ ਕਰਮ ਕਾਂਡ ਦਾ ਮਾਰਗ ਦੱਸਦਾ ਹੈ. ਸੰਹਿਤਾ ਦੀ ਵ੍ਯਾਖ੍ਯਾ ਦੇਖੋ, ਐਤ੍ਰੇਯ ਆਰਣ੍ਯਕ ਦੇ ਆਰਣ੍ਯਕ ੩. ਅਧ੍ਯਾਯ ੨, ਖੰਡ ੬. ਵਿੱਚ। ੪. ਵ੍ਯਾਕਰਣ ਅਨੁਸਾਰ ਅੱਖਰਾਂ ਦੀ ਅਤਿ ਸਮੀਪਤਾ 'ਸੰਹਿਤਾ' ਹੈ....
ਦੇਖੋ, ਬਸੰਤ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [سرد] ਵਿ- ਠੰਢਾ. ਸੀਤਲ। ੨. ਸੰ. ਸ਼ਰਦ੍. ਸੰਗ੍ਯਾ- ਅੱਸੂ ਕੱਤਕ ਦੀ ਰੁਤ. "ਰੁਤਿ ਸਰਦ ਅਡੰਬਰੋ ਅਸੂ ਕਤਿਕੇ ਹਰਿ ਪਿਆਸ ਜੀਉ." (ਰਾਮ ਰੁਤੀ ਮਃ ੫) ੩ਸਾਲ. ਵਰ੍ਹਾ। ੪. ਤੀਰਕਸ਼. ਸ਼ਰਧਿ. ਭੱਥਾ....
ਦੇਖੋ, ਰਿਤੁ ਅਤੇ ਰੁਤਿ....
ਵਿ- ਤੀਨ. ਤ੍ਰਯ (ਤ੍ਰੈ)....
ਦੇਖੋ, ਪਿਛਹੁ....
ਦੇਖੋ, ਬਰਖਾ....
ਦੇਖੋ, ਗਰਮਾਈ। ੨. ਗ੍ਰੀਖਮ ਰੁੱਤ....
ਪੰਚਦਸ਼ ਪੰਦ੍ਰਾਂ- ੧੫....
ਸੰਗ੍ਯਾ- ਸਮਾਪਤਿ. ਅੰਤ. "ਜਬਹਿ ਗ੍ਰੰਥ ਕੋ ਪਾਯੋ ਭੋਗ." (ਗੁਪ੍ਰਸੂ) ੨. ਸੰ. (ਭੁਜ੍ ਧ- ਝੁਕਣਾ, ਆਨੰਦ ਲੈਣਾ, ਭੋਗਣਾ (ਖਾਣਾ), ਸੁੱਖ ਦੁੱਖ ਦਾ ਅਨੁਭਵ ਕਰਨਾ। ੩. ਇੰਦ੍ਰੀਆਂ ਕਰਕੇ ਗ੍ਰਹਿਣ ਕਰੇ ਪਦਾਰਥਾਂ ਤੋਂ ਉਪਜਿਆ ਆਨੰਦ. "ਭੋਗਹਿ ਭੋਗ ਅਨੇਕ, ਵਿਣੁ ਨਾਵੈ ਸੁੰਞਿਆ." (ਆਸਾ ਮਃ ੫) ੪. ਇਸਤ੍ਰੀ ਪੁਰਖ ਦਾ ਸੰਗਮ. ਮੈਥੁਨ। ੫. ਸੱਪ ਦਾ ਫਣ. "ਦੂਰ ਪਰ੍ਯੋ ਮ੍ਰਿਤ ਭੈਗ ਪਸਾਰਕੈ." (ਗੁਪ੍ਰਸੂ) ੬. ਧਨ। ੭. ਸੁਖ. ਆਨੰਦ। ੮. ਭੋਜਨ. "ਜਿਉ ਮਹਾ ਖਧਿਆਰਥਿ ਭੋਗ." (ਬਿਲਾ ਅਃ ਮਃ ੫) ੯. ਦੇਹ. ਸ਼ਰੀਰ। ੧੦. ਦੇਵਤਾ ਨੂੰ ਅਰਪਿਆ ਪ੍ਰਸਾਦ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰਗ੍ਯਾ- ਰੋਗ ਦਾ ਅਭਾਵ. ਅਰੋਗ੍ਯਤਾ. ਤਨਦੁਰੁਸ੍ਤੀ....
ਦੇਖੋ, ਬਿਚਾਰ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....