ਖ੍ਯਾਤਿ, ਖ੍ਯਾਤੀ, ਖਿਆਤਿ, ਖਿਆਤੀ

khyāti, khyātī, khiāti, khiātīख्याति, ख्याती, खिआति, खिआती


ਸੰ. ਸੰਗ੍ਯਾ- ਪ੍ਰਸਿੱਧੀ. ਮਸ਼ਹੂਰੀ। ੨. ਉਸਤਤਿ. ਤਾਰੀਫ਼। ੩. ਨਾਮਵਰੀ. "ਆਨਦਕੰਦ ਮੁਕੰਦ ਜਿ ਖ੍ਯਾਤੀ." (ਨਾਪ੍ਰ) ੪. ਕਹਨਾਵਤ. ਅਖਾਣ। ੫. ਭਰਮ (ਸ਼ੱਕ) ਦੇ ਅਸਥਾਨ ਵਿੱਚ ਸ਼ਾਸਤ੍ਰਕਾਰਾਂ ਨੇ ਪੰਜ ਖ੍ਯਾਤੀਆਂ ਮੰਨੀਆਂ ਹਨ- ਅਸਤਖ੍ਯਾਤਿ, ਆਤਮਖ੍ਯਾਤਿ ਅਨ੍ਯਥਾਖ੍ਯਾਤਿ, ਅਖ੍ਯਾਤਿ ਅਤੇ ਅਨਿਰਵਚਨੀਯ- ਖ੍ਯਾਤਿ. ਇਨ੍ਹਾਂ ਦਾ ਸੰਖੇਪ ਨਾਲ ਨਿਰਨਾ ਇਉਂ ਹੈ-#(ੳ) ਸ਼ੂਨ੍ਯਵਾਦੀ ਅਸਤਖ੍ਯਾਤਿ ਮੰਨਦੇ ਹਨ, ਉਨ੍ਹਾਂ ਦਾ ਕਥਨ ਹੈ ਕਿ ਰੱਸੀ ਵਿੱਚ ਸੱਪ ਅਤ੍ਯੰਤ ਅਸਤ ਹੈ, ਇਵੇਂ ਹੀ ਹੋਰ ਜਗਾ ਭੀ ਅਤ੍ਯੰਤ ਅਸਤ ਹੈ. ਅਤ੍ਯੰਤ ਅਸਤ ਪਦਾਰਥ ਦੀ ਰੱਸੀ ਵਿੱਚ ਪ੍ਰਤੀਤਿ ਅਸਤਖ੍ਯਾਤਿ ਹੈ.#(ਅ) ਕ੍ਸ਼ਣਿਕ ਵਿਗ੍ਯਾਨਵਾਦੀ ਆਤਮਖ੍ਯਾਤਿ ਮੰਨਦੇ ਹਨ, ਉਨ੍ਹਾਂ ਦਾ ਕਥਨ ਹੈ ਕਿ ਰੱਸੀ ਵਿੱਚ ਜਾਂ ਹੋਰ ਕਿਸੇ ਥਾਂ ਸੱਚਾ ਸੱਪ ਹੈ ਹੀ ਨਹੀਂ, ਸਾਰੇ ਪਦਾਰਥ ਬੁੱਧਿ ਵਿੱਚ ਹਨ ਅਤੇ ਬੁੱਧਿ ਹੀ ਸਾਰੇ ਪਦਾਰਥਾਂ ਦੀ ਸ਼ਕਲ ਧਾਰ ਲੈਂਦੀ ਹੈ, ਅਰ ਬੁੱਧਿ ਕ੍ਸ਼ਣਿਕ ਵਿਗ੍ਯਾਨ ਰੂਪ ਹੈ. ਆਤਮ (ਕ੍ਸ਼ਣਿਕ ਵਿਗ੍ਯਾਨਰੂਪ ਬੁੱਧਿ) ਦਾ ਸੱਪਰੂਪ ਹੋਕੇ ਪ੍ਰਤੀਤ ਹੋਣਾ ਆਤਮਖ੍ਯਾਤਿ ਹੈ.#(ੲ) ਨੈਯਾਯਿਕ ਅਤੇ ਵੈਸ਼ੇਸਿਕ ਅਨ੍ਯਥਾਖ੍ਯਾਤਿ ਮੰਨਦੇ ਹਨ. ਉਹ ਆਖਦੇ ਹਨ ਕਿ ਬਰਮੀ ਆਦਿ ਥਾਂਵਾਂ ਵਿੱਚ ਜੋ ਸੱਚਾ ਸੱਪ ਹੈ, ਭ੍ਰਮੀ ਆਦਮੀ ਉਸੇ ਨੂੰ ਹੀ ਨੇਤ੍ਰਾਂ ਨਾਲ ਵੇਖਦਾ ਹੈ, ਨੇਤ੍ਰਾਂ ਦੇ ਦੋਸ ਕਰਕੇ ਉਹੀ ਰੱਸੀ ਵਿੱਚ ਸਾਮ੍ਹਣੇ ਪ੍ਰਤੀਤ ਹੁੰਦਾ ਹੈ. ਇੱਕ ਪਦਾਰਥ ਦਾ ਅਨ੍ਯਥਾ ਭਾਨ ਹੋਣਾ ਅਨ੍ਯਥਾਖ੍ਯਾਤਿ ਹੈ.#(ਸ) ਸਾਂਖ੍ਯ ਅਤੇ ਪ੍ਰਭਾਕਰ¹ ਅਖ੍ਯਾਤਿ ਬਾਬਤ ਨਿਸ਼ਚੇ ਕਰਦੇ ਹਨ ਕਿ ਰੱਸੀ ਨਾਲ ਆਪਣੀ ਵ੍ਰਿੱਤੀ ਦ੍ਵਾਰਾ ਨੇਤ੍ਰ ਦਾ ਸੰਬੰਧ ਹੋਣ ਤੋਂ, ਜਦ ਰੱਸੀ ਦਾ ਇਦੰ (ਇਹ) ਰੂਪ ਕਰਕੇ ਸਾਮਾਨ੍ਯਗ੍ਯਾਨ ਹੁੰਦਾ ਹੈ ਅਰ ਨਾਲ ਹੀ ਸੱਪ ਦੀ ਸਿਮ੍ਰਿਤੀ (ਯਾਦ) ਹੁੰਦੀ ਹੈ, ਤਦ "ਇਹ ਸੱਪ ਹੈ" ਇਹ ਭਾਨ ਹੁੰਦਾ ਹੈ. ਇਸ ਗ੍ਯਾਨ ਵਿੱਚ ਦੋ ਅੰਸ਼ਾਂ ਹਨ- 'ਇਹ' ਸਿਮ੍ਰਿਤਿ ਗ੍ਯਾਨ ਹੈ. ਇਨ੍ਹਾਂ ਦੋਹਾਂ ਗ੍ਯਾਨਾਂ ਦੇ ਹੁੰਦਿਆਂ ਭੀ ਦੇਖਣ ਵਾਲੇ ਦੇ ਭੈ ਦੋਸ ਨਾਲ ਅਤੇ ਨੇਤ੍ਰਾਂ ਦੇ ਤਿਮਰ ਆਦਿ ਦੋਸ ਕਰਕੇ ਇਹ ਪ੍ਰਤੀਤ ਨਹੀਂ ਹੁੰਦਾ ਕਿ ਮੈਨੂੰ ਦੋ ਗ੍ਯਾਨ ਹੋਏ ਹਨ. ਇਨ੍ਹਾਂ ਦੋ ਗ੍ਯਾਨਾਂ ਦੇ ਅਵਿਵੇਕ ਨੂੰ ਹੀ ਅਖ੍ਯਾਤਿ ਆਖੀਦਾ ਹੈ.#(ਹ) ਵੇਦਾਂਤ ਮਤ ਵਾਲੇ ਅਨਿਰਵਚਨੀਯਖ੍ਯਾਤਿ ਮੰਨਦੇ ਹਨ ਉਨ੍ਹਾਂ ਦਾ ਕਥਨ ਹੈ ਕਿ ਅੰਤਹਕਰਣ ਦੀ ਵ੍ਰਿੱਤੀ ਨੇਤ੍ਰਾਂ ਦ੍ਵਾਰਾ ਨਿਕਲਕੇ ਵਿਸਯ ਦੇ ਆਕਾਰ ਦੀ ਹੋ ਜਾਂਦੀ ਹੈ, ਉਸ ਤੋਂ ਵਿਸਯ ਤੇ ਜੋ ਪੜਦਾ ਹੁੰਦਾ ਹੈ ਉਹ ਦੂਰ ਹੋ ਕੇ ਵਿਸਯ ਦਾ ਪ੍ਰਤੱਖ ਗ੍ਯਾਨ ਹੁੰਦਾ ਹੈ. ਇਸ ਪ੍ਰਤੱਖ ਲਈ ਪ੍ਰਕਾਸ਼ ਦੀ ਸਹਾਇਤਾ ਦੀ ਭੀ ਲੋੜ ਪੈਂਦੀ ਹੈ, ਕਿਉਂਕਿ ਨੇਤ੍ਰਾਂ ਦੀ ਤਾਕਤ ਨਹੀਂ ਕਿ ਪ੍ਰਕਾਸ਼ ਬਿਨਾ ਕਿਸੇ ਪਦਾਰਥ ਨੂੰ ਪ੍ਰਤੱਖ ਕਰ ਸਕਣ. ਜਿੱਥੇ ਕੁਝ ਅੰਧੇਰਾ (ਹਨੇਰਾ) ਹੋਵੇ, ਜਾਂ ਨੇਤ੍ਰਾਂ ਵਿੱਚ ਧੁੰਦ ਆਦਿ ਕੋਈ ਦੋਸ ਹੋਵੇ, ਤਦ ਨੇਤ੍ਰਾਂ ਦ੍ਵਾਰਾ ਵ੍ਰਿੱਤੀ ਬਾਹਰ ਨਿਕਲਕੇ ਭੀ ਰੱਸੀ ਦੀ ਅਸਲ ਸ਼ਕਲ ਨੂੰ ਧਾਰਨ ਨਹੀਂ ਕਰ ਸਕਦੀ ਅਰ ਇਸੇ ਕਾਰਣ ਰੱਸੀ ਦੇ ਆਵਰਣ ਨੂੰ ਮਿਟਾ ਨਹੀਂ ਸਕਦੀ. ਇਸ ਤੋਂ ਰੱਸੀ ਉਪਹਿਤ ਚੇਤਨ ਆਸ਼੍ਰਿਤ ਅਵਿਦ੍ਯਾ ਵਿੱਚ ਕ੍ਸ਼ੋਭ ਹੋ ਕੇ ਅਵਿਦ੍ਯਾ ਹੀ ਸੱਪ ਦੇ ਆਕਾਰ ਨੂੰ ਪ੍ਰਾਪਤ ਹੋ ਜਾਂਦੀ ਹੈ. ਸੋ ਅਵਿਦ੍ਯਾ ਦਾ ਕਾਰਜ ਸੱਪ, ਜੇ ਸੱਚਾ ਹੋਵੇ ਤਾਂ ਰੱਸੀ ਦੇ ਯਥਾਰਥ ਗ੍ਯਾਨ ਪਿੱਛੋਂ ਉਸ ਦਾ ਮਿਟ ਜਾਣਾ ਨਾ ਹੋਵੇ, ਪਰ ਰੱਸੀ ਦੀ ਅਸਲੀਅਤ ਸਮਝਣ ਤੋਂ ਸੱਪ ਦਾ ਭਾਨ ਨਹੀਂ ਹੁੰਦਾ, ਇਸ ਲਈ ਸੱਪ ਸੱਚ ਨਹੀ, ਅਰ ਜੇ ਸੱਪ ਅਸਤ ਹੋਵੇ ਤਾਂ ਬੰਧ੍ਯਾ ਦੇ ਪੁਤ੍ਰ ਦੀ ਤਰਾਂ ਕਦੇ ਪ੍ਰਤੀਤ ਹੀ ਨਾ ਹੋਵੇ, ਪਰ ਪ੍ਰਤੀਤ ਜਰੂਰ ਹੁੰਦਾ ਹੈ, ਇਸ ਲਈ ਅਸਤ ਭੀ ਨਹੀਂ. ਇਸ ਤੋਂ ਨਿਸ਼ਚੇ ਹੁੰਦਾ ਹੈ ਕਿ ਸਤ ਅਸਤ ਤੋਂ ਭਿੰਨ ਅਨਿਰਵਚਨੀਯ ਹੈ. ਅਨਿਰਵਚਨੀਯ ਦੀ ਖ੍ਯਾਤਿ (ਪ੍ਰਤੀਤਿ) ਅਨਿਰਵਚਨੀਯਖ੍ਯਾਤਿ ਹੈ.


सं. संग्या- प्रसिॱधी. मशहूरी। २. उसतति. तारीफ़। ३. नामवरी. "आनदकंद मुकंद जि ख्याती." (नाप्र) ४. कहनावत. अखाण। ५. भरम (शॱक) दे असथान विॱच शासत्रकारां ने पंज ख्यातीआं मंनीआं हन- असतख्याति, आतमख्याति अन्यथाख्याति, अख्याति अते अनिरवचनीय- ख्याति. इन्हां दा संखेप नाल निरना इउं है-#(ॳ) शून्यवादी असतख्याति मंनदे हन, उन्हां दा कथन है कि रॱसी विॱच सॱप अत्यंत असतहै, इवें ही होर जगा भी अत्यंत असत है. अत्यंत असत पदारथ दी रॱसी विॱच प्रतीति असतख्याति है.#(अ) क्शणिक विग्यानवादी आतमख्याति मंनदे हन, उन्हां दा कथन है कि रॱसी विॱच जां होर किसे थां सॱचा सॱप है ही नहीं, सारे पदारथ बुॱधि विॱच हन अते बुॱधि ही सारे पदारथां दी शकल धार लैंदी है, अर बुॱधि क्शणिक विग्यान रूप है. आतम (क्शणिक विग्यानरूप बुॱधि) दा सॱपरूप होके प्रतीत होणा आतमख्याति है.#(ॲ) नैयायिक अते वैशेसिक अन्यथाख्याति मंनदे हन. उह आखदे हन कि बरमी आदि थांवां विॱच जो सॱचा सॱप है, भ्रमी आदमी उसे नूं ही नेत्रां नाल वेखदा है, नेत्रां दे दोस करके उही रॱसी विॱच साम्हणे प्रतीत हुंदा है. इॱक पदारथ दा अन्यथा भान होणा अन्यथाख्याति है.#(स) सांख्य अते प्रभाकर¹ अख्याति बाबत निशचे करदे हन कि रॱसी नाल आपणी व्रिॱती द्वारा नेत्र दा संबंध होण तों, जद रॱसी दा इदं (इह) रूप करके सामान्यग्यान हुंदा है अर नाल ही सॱप दी सिम्रिती (याद) हुंदी है, तद "इह सॱप है" इह भान हुंदा है. इस ग्यान विॱच दो अंशां हन- 'इह' सिम्रिति ग्यान है. इन्हां दोहां ग्यानां दे हुंदिआं भी देखण वाले दे भै दोस नाल अते नेत्रां दे तिमर आदि दोस करके इह प्रतीत नहींहुंदा कि मैनूं दो ग्यान होए हन. इन्हां दो ग्यानां दे अविवेक नूं ही अख्याति आखीदा है.#(ह) वेदांत मत वाले अनिरवचनीयख्याति मंनदे हन उन्हां दा कथन है कि अंतहकरण दी व्रिॱती नेत्रां द्वारा निकलके विसय दे आकार दी हो जांदी है, उस तों विसय ते जो पड़दा हुंदा है उह दूर हो के विसय दा प्रतॱख ग्यान हुंदा है. इस प्रतॱख लई प्रकाश दी सहाइता दी भी लोड़ पैंदी है, किउंकि नेत्रां दी ताकत नहीं कि प्रकाश बिना किसे पदारथ नूं प्रतॱख कर सकण. जिॱथे कुझ अंधेरा (हनेरा) होवे, जां नेत्रां विॱच धुंद आदि कोई दोस होवे, तद नेत्रां द्वारा व्रिॱती बाहर निकलके भी रॱसी दी असल शकल नूं धारन नहीं कर सकदी अर इसे कारण रॱसी दे आवरण नूं मिटा नहीं सकदी. इस तों रॱसी उपहित चेतन आश्रित अविद्या विॱच क्शोभ हो के अविद्या ही सॱप दे आकार नूं प्रापत हो जांदी है. सो अविद्या दा कारज सॱप, जे सॱचा होवे तां रॱसी दे यथारथ ग्यान पिॱछों उस दा मिट जाणा ना होवे, पर रॱसी दी असलीअत समझण तों सॱप दा भान नहीं हुंदा, इस लई सॱप सॱच नही, अर जे सॱप असत होवे तां बंध्या दे पुत्र दी तरां कदे प्रतीत ही ना होवे, पर प्रतीत जरूर हुंदा है, इस लई असत भी नहीं. इस तों निशचे हुंदा है कि सतअसत तों भिंन अनिरवचनीय है. अनिरवचनीय दी ख्याति (प्रतीति) अनिरवचनीयख्याति है.