bhānaभान
ਸੰਗ੍ਯਾ- ਪ੍ਰਕਾਸ਼. "ਭਾਨ ਹੋਤ ਜਗ ਜਾਸ ਤੇ." (ਗੁਪ੍ਰਸੂ) ੨. ਜਾਹਿਰ ਹੋਣਾ. ਪ੍ਰਤੀਤ ਹੋਣਾ। ੩. ਗ੍ਯਾਨ। ੪. ਦੇਖੋ, ਭਾਨੁ. "ਤਮ ਅਨਾਦਿ ਕਹਿਂ ਭਾਨ." (ਗੁਪ੍ਰਸੂ) ੫. ਸਿੰਧੀ. ਅਭਿਮਾਨ. ਗਰਬ। ੬. ਘਰ. ਮਕਾਨ। ੭. ਦੇਖੋ, ਭਾਨਨਾ.
संग्या- प्रकाश. "भान होत जग जास ते." (गुप्रसू) २. जाहिर होणा. प्रतीत होणा। ३. ग्यान। ४. देखो, भानु. "तम अनादि कहिं भान." (गुप्रसू) ५. सिंधी. अभिमान. गरब। ६. घर. मकान। ७. देखो, भानना.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਚਮਕ. ਤੇਜ. ਜ੍ਯੋਤਿ। ੨. ਪ੍ਰਗਟ ਹੋਣ ਦੀ ਕ੍ਰਿਯਾ. "ਤਹੀ ਪ੍ਰਕਾਸ ਹਮਾਰਾ ਭਯੋ," (ਵਿਚਿਤ੍ਰ) ੩. ਧੁੱਪ. ਆਤਪ। ੪. ਪ੍ਰਸਿੱਧਿ। ੫. ਗ੍ਯਾਨ। ੬. ਪ੍ਰਹਾਸ ਹਾਸੀ। ੭. ਕਾਂਸੀ ਧਾਤੁ। ੮. ਵਿਸ੍ਤਾਰ. ਫੈਲਾਉ। ੯. ਸ਼ਿਵ। ੧੦. ਗ੍ਰੰਥ ਦਾ ਕਾਂਡ. ਬਾਬ....
ਸੰਗ੍ਯਾ- ਪ੍ਰਕਾਸ਼. "ਭਾਨ ਹੋਤ ਜਗ ਜਾਸ ਤੇ." (ਗੁਪ੍ਰਸੂ) ੨. ਜਾਹਿਰ ਹੋਣਾ. ਪ੍ਰਤੀਤ ਹੋਣਾ। ੩. ਗ੍ਯਾਨ। ੪. ਦੇਖੋ, ਭਾਨੁ. "ਤਮ ਅਨਾਦਿ ਕਹਿਂ ਭਾਨ." (ਗੁਪ੍ਰਸੂ) ੫. ਸਿੰਧੀ. ਅਭਿਮਾਨ. ਗਰਬ। ੬. ਘਰ. ਮਕਾਨ। ੭. ਦੇਖੋ, ਭਾਨਨਾ....
ਹੋਵਤ ਦਾ ਸੰਖੇਪ. "ਹੋਤ ਪੁਨੀਤ ਕੋਟਿ ਅਪਰਾਧੂ." (ਬਾਵਨ)...
ਸੰਗ੍ਯਾ- ਯਸ਼. ਕੀਰਤਿ. "ਜਿਤੁ ਗ੍ਰਿਹਿ ਮੰਦਰਿ ਹਰਿ ਹੋਤ ਜਾਸ." (ਕਾਨ ਮਃ ੪. ਪੜਤਾਲ) "ਅਬਿਨਾਸੀ ਬਿਮਲ ਜਾਕੋ ਜਾਸ." (ਟੋਡੀ ਮਃ ੫) ੨. ਦੇਖੋ, ਜਾਸੁ।੩ ਜਾਵਸਿ ਦਾ ਸੰਖੇਪ. ਜਾਊਗਾ....
ਦੇਖੋ, ਜਾਹਰ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰ. ਵਿ- ਪ੍ਰਸਿੱਧ. ਮਸ਼ਹੂਰ। ੨. ਜਾਣਿਆ ਹੋਇਆ। ੩. ਪ੍ਰਸੰਨ. ਖ਼ੁਸ਼....
ਦੇਖੋ, ਗਿਆਨ....
ਪ੍ਰਭਾ ਵਾਲਾ, ਸੂਰਜ। ੨. ਕਿਰਨ। ੩. ਰਾਜਾ। ੪. ਰੌਸ਼ਨੀ. ਚਾਨਣਾ. ਪ੍ਰਕਾਸ਼. ਦੇਖੋ, ਭਾ....
ਸੰ. ਵਿ- ਆਦਿ ਰਹਿਤ. ਜਿਸ ਦਾ ਆਦਿ ਨਾ ਹੋਵੇ. "ਆਦਿ ਅਨੀਲ ਅਨਾਦਿ ਅਨਾਹਤ." (ਜਪੁ) ੨. ਅੰਨ ਆਦਿ. ਖਾਣ ਪੀਣ ਦੇ ਪਦਾਰਥ. "ਅਨਲ ਅਨਾਦਿ ਕੀਅਉ." (ਸਵੈਯੇ ਮਃ ੪. ਕੇ) "ਧੰਨ ਅਨਾਦਿ ਭੂਖੇ ਕਵਲ ਟਹਕੇਵ." (ਗੌਂਡ ਕਬੀਰ) "ਦੇਵਹਿਂ ਸਭਨ ਅਨਾਦਿ." (ਨਾਪ੍ਰ)...
ਕ੍ਰਿ. ਵਿ- ਕਹਾਂ. ਕਿੱਥੇ। ੨. ਦੇਖੋ, ਕਹਿ ੨....
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਸੰ. ਸੰਗ੍ਯਾ- ਹੰਕਾਰ. ਗਰਬ. "ਅਭਿਮਾਨ ਖੋਇ ਖੋਇ." (ਬਿਲਾ ਮਃ ੫) ੨. ਮਮਤ੍ਵ. ਮਮਤਾ. "ਲੋਭ ਅਭਿਮਾਨ ਬਹੁਤ ਹੰਕਾਰਾ." (ਮਾਝ ਅਃ ਮਃ ੩) ੩. ਸੰ. ਅਪਮਾਨ. ਨਿਰਾਦਰ. "ਮਾਨ ਅਭਿਮਾਨ ਮੰਧੇ ਸੋ ਸੇਵਕ ਨਾਹੀ." (ਸ੍ਰੀ ਮਃ ੫) "ਤੈਸਾ ਮਾਨ ਤੈਸਾ ਅਭਿਮਾਨ." (ਸੁਖਮਨੀ)...
ਸੰ. गर्व ਗਰ੍ਵ. ਸੰਗ੍ਯਾ- ਅਭਿਮਾਨ. ਅਹੰਕਾਰ. "ਕਬੀਰ ਗਰਬੁ ਨ ਕੀਜੀਐ." (ਸਃ) ੨. ਅਵਗ੍ਯਾ ਦਾ ਭਾਵ. "ਓਨਾ ਅਹੰਕਾਰ ਬਹੁ ਗਰਬੁ ਵਧਾਇਆ." (ਵਾਰ ਗੂਜ ਮਃ ੩) "ਜਿਤੁ ਹਉਮੈ ਗਰਬ ਨਿਵਾਰੀ." (ਸੋਰ ਮਃ ੫) ੩. ਇੱਕ ਸੰਚਾਰੀ ਭਾਵ. ਦੇਖੋ, ਭਾਵ। ੪. ਅ਼. [غرب] ਗ਼ਰਬ. ਸੂਰਜ ਦੇ ਗ਼ਰੂਬ ਹੋਣ ਦੀ ਦਿਸ਼ਾ. ਮਗ਼ਰਬ. ਪਸ਼੍ਚਿਮ. ਪੱਛੋਂ....
ਕ੍ਰਿ- ਭੰਨਣਾ. ਤੋੜਨਾ. ਭਗ੍ਨ ਕਰਨਾ. "ਭਾਨ ਕੇ ਸਮਾਨ ਤੇਜ ਬੈਰਿਨ ਕੋ ਭਾਨ ਜਗ, ਭਾਨ ਭਾਨ ਡਾਰੇ ਰਹੀ ਤਿਨ ਮੁਖ ਭਾ ਨ ਹੈ." (ਗ੍ਹਾਲ) ਭਾਨੁ (ਸੂਰਜ) ਸਮਾਨ ਦਸ਼ਮੇਸ਼ ਦੀ ਤਲਵਾਰ ਦਾ ਤੇਜ ਵੈਰੀਆਂ ਨੂੰ ਭਾਨ (ਪ੍ਰਤੀਤ) ਹੁੰਦਾ ਹੈ, ਅਤੇ ਉਨ੍ਹਾਂ ਨੂੰ ਭੰਨ ਭੰਨਕੇ ਮੈਦਾਨਜੰਗ ਵਿੱਚ ਸਿੱਟ ਰਹੀ ਹੈ ਅਰ ਵੈਰੀਆਂ ਦੇ ਮੁਖ ਪੁਰ ਭਾ (ਸ਼ੋਭਾ) ਨਹੀਂ ਹੈ....