mukandhaमुकंद
ਮੁਕ੍ਤਿਦਾਤਾ. ਦੇਖੋ, ਮੁਕੁੰਦ. "ਮੁਕੰਦ ਮੁਕੰਦ ਜਪਹੁ ਸੰਸਾਰ." (ਗੌਂਡ ਰਵਿਦਾਸ)
मुक्तिदाता. देखो, मुकुंद. "मुकंद मुकंद जपहु संसार." (गौंड रविदास)
ਸੰ. ਵਿ- ਮੁਕੁ (ਮੋਕ੍ਸ਼੍) ਦੇਣ ਵਾਲਾ.¹ ਦੇਖੋ, ਮੁਕੰਦੁ। ੨. ਕਰਤਾਰ. ਪਾਰਬ੍ਰਹਮ। ੩. ਗੁਰੂ....
ਮੁਕ੍ਤਿਦਾਤਾ. ਦੇਖੋ, ਮੁਕੁੰਦ. "ਮੁਕੰਦ ਮੁਕੰਦ ਜਪਹੁ ਸੰਸਾਰ." (ਗੌਂਡ ਰਵਿਦਾਸ)...
ਜਪੋ. ਜਪ ਕਰੋ. "ਹਰਿ ਹਰਿ ਨਾਮ ਜਪਹੁ ਜਪੁ ਰਸਨਾ." (ਸੁਖਮਨੀ) ੨. ਜਾਣੋ. ਸਮਝੋ. ਦੇਖੋ, ਗ੍ਯਪ (ज्ञप्) ਧਾ. "ਐਸਾ ਗਿਆਨ ਜਪਹੁ ਮਨ ਮੇਰੇ." (ਸੂਹੀ ਮਃ ੧)...
ਨਾਕੂ. ਮਗਰਮੱਛ. ਨਿਹੰਗ। ੨. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. "ਸੰਸਾਰ ਕਾਮ ਤਜਣੰ." (ਗਾਥਾ) ੩. ਸੰਸਾਰ ਦੇ ਲੋਕ....
ਦੇਖੋ, ਗੌਡ ੧....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...