vritīव्रिॱती
ਦੇਖੋ, ਵ੍ਰਿੱਤਿ.
देखो, व्रिॱति.
वृत्ति्. ਸੰਗ੍ਯਾ- ਉਪਜੀਵਿਕਾ. ਰੋਜ਼ੀ। ੨. ਅੰਤਹਕਰਣ ਦੀ ਲਹਰ. ਮਨ ਦਾ ਤਰੰਗ। ੩. ਧਿਆਨ. ਸੁਰਤਿ। ੪. ਅਰਥ ਅਤੇ ਪਦ ਦਾ ਸੰਬੰਧ. ਵਿਦ੍ਵਾਨਾਂ ਨੇ ਇਸ ਦੇ ਤਿੰਨ ਭੇਦ ਕਲਪੇ ਹਨ- ਸ਼ਕਤਿ, ਲੱਛਣ (ਲਕ੍ਸ਼੍ਣਾ) ਅਤੇ ਵ੍ਯੰਜਨਾ.#ਸ਼ਕਤਿ ਵ੍ਰਿੱਤਿ ਉਹ ਹੈ, ਜਿਸ ਤੋਂ ਪਦ ਸੁਣਦੇ ਹੀ ਅਰਥ ਦਾ ਬੋਧ ਹੋਵੇ, ਜੈਸੇ ਘੋੜਾ ਸ਼ਬਦ ਸੁਣਨ ਸਾਰ ਤਰੰਗ ਦਾ ਘ੍ਯਾਨ ਹੁੰਦਾ ਹੈ।#ਲੱਛਣਾਂ ਵ੍ਰਿੱਤਿ ਉਹ ਹੈ, ਜਿਸ ਤੋਂ ਪਦ ਦੇ ਅਰਥ ਤੋਂ ਭਿੰਨ ਹੋਰ ਕਲਪਨਾ ਕਰਨੀ ਪਵੇ, ਜਿਸ ਤੋਂ ਲਕ੍ਸ਼੍ਯ ਅਰਥ ਜਾਣਿਆ ਜਾਵੇ, ਜਿਵੇਂ ਕੋਈ ਕਹੇ ਕਿ ਮੈਂ ਸਮੁੰਦਰ ਵਿੱਚ ਰਹਿਁਦਾ ਹਾਂ. ਇਸ ਦਾ ਲਕ੍ਸ਼੍ਯ ਅਰਥ ਇਹ ਹੈ ਕਿ ਸਮੁੰਦਰ ਦੇ ਜਲ ਨਾਲ ਘਿਰੇ ਟਾਪੂ ਅੰਦਰ, ਅਥਵਾ ਜਹਾਜ ਵਿੱਚ ਵਸਦਾ ਹਾਂ ਸਮੁੰਦਰ ਵਿੱਚ ਕੇਵਲ ਜਲਜੀਵ ਹੀ ਰਹਿ ਸਕਦੇ ਹਨ.#ਵ੍ਯੰਜਨਾ ਸ਼ਕਤਿ ਉਹ ਹੈ, ਜੋ ਵ੍ਯੰਗ੍ਯ ਨਾਲ ਅਰਥ ਦਾ ਬੋਧ ਕਰਾਵੇ, ਜੈਸੇ- ਕਿਸੇ ਨੇ ਆਖਿਆ ਕਿ ਤੇਰੇ ਚੇਹਰੇ ਤੋਂ ਮੂਰਖਤਾ ਭਾਸਦੀ ਹੈ. ਸੁਣਨ ਵਾਲੇ ਨੇ ਉੱਤਰ ਦਿੱਤਾ ਕਿ ਮੇਰਾ ਮੁਖ ਨਹੀਂ ਮਾਨੋ ਦਰਪਨ ਹੈ.#ਇਸ ਥਾਂ ਵ੍ਯੰਜਨਾ ਦ੍ਵਾਰਾ ਇਹ ਪ੍ਰਗਟ ਕੀਤਾ ਕਿ ਮੇਰੇ ਮੁਖ ਰੂਪ ਸ਼ੀਸ਼ੇ ਵਿੱਚ ਤੈਨੂੰ ਆਪਣੀ ਮੂਰਖਤਾ ਨਜਰ ਆ ਰਹੀ ਹੈ।#੫. ਕਾਵ੍ਯਰਚਨਾ ਦਾ ਪ੍ਰਕਾਰ. ਕੇਸ਼ਵਦਾਸ ਨੇ ਰਚਨਾਵ੍ਰਿੱਤਿ ਚਾਰ ਪ੍ਰਕਾਰ ਦੀ ਮੰਨੀ ਹੈ-#"ਪ੍ਰਥਮ ਕੌਸ਼ਿਕੀ ਭਾਰਤੀ ਆਰਭਟੀ ਮਨਿਭਾਤਿ। ਕਹਿ ਕੇਸ਼ਵ ਸ਼ੁਭ ਸਾਤ੍ਹਿਕੀ ਚਤੁਰ ਚਤੁਰ ਵਿਧਿ ਜਾਤਿ ॥" (ਰਸਿਕਪ੍ਰਿਯਾ)#(ੳ) ਜਿਸ ਰਚਨਾ ਵਿੱਚ ਸ਼੍ਰਿੰਗਾਰ, ਹਾਸ੍ਯ ਅਤੇ ਕਰੁਣਾ ਰਸ ਦਾ ਵਰਣਨ ਹੋਵੇ ਅਤੇ ਰਚਨਾ ਸਿੱਧੀ ਤਥਾ ਸੁੰਦਰ ਹੋਵੇ, ਇਹ ਕੌਸ਼ਿਕੀ ਹੈ.#(ਅ) ਜਿਸ ਵਿੱਚ ਵੀਰ ਅਦਭੁਤ ਅਤੇ ਹਾਸ੍ਯ ਰਸ ਹੋਵੇ ਤਥਾ ਉੱਤਮ ਰੀਤਿ ਨਾਲ ਅਰਥ ਵਰਣਨ ਕਰੀਏ, ਸੋ ਭਾਰਤੀ ਹੈ.#(ੲ) ਜਿਸ ਰਚਨਾ ਵਿੱਚ ਰੌਦ੍ਰ ਭਯਾਨਕ ਅਤੇ ਬੀਭਤਸ ਰਸ ਦਾ ਵਰਣਨ ਅਤੇ ਪਦ ਵਿੱਚ ਯਮਕ ਹੋਵੇ, ਉਹ ਆਰਭਟੀ ਹੈ.#(ਸ) ਜਿਸ ਵਿੱਚ ਅਦਭੁਤ ਵੀਰ ਅਤੇ ਸਿੰਗਾਰ ਰਸ ਦਾ ਸਮਾਨ ਭਾਵ ਕਰਕੇ ਵਰਣਨ ਹੋਵੇ, ਉਹ ਸਾਤ੍ਹਿਕੀ ਹੈ। ੬. ਛੰਦ ਦੇ ਚਰਣ ਦਾ ਵਿਸ਼੍ਰਾਮ। ੭. ਗ੍ਰੰਥ ਦੇ ਹਾਸ਼ੀਏ ਪੁਰ ਲਿਖਿਆ ਹੋਇਆ ਅਰਥ. ਟਿਪੱਣੀ....