hānsīहांसी
ਦੇਖੋ, ਹਾਸ. ਹਁਸੀ। ੨. ਪੰਜਾਬ ਦੇ ਹਿਸਾਰ ਜਿਲੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਹਿਸਾਰ ਤੋਂ ਪੰਦ੍ਰਾਂ ਮੀਲ ਹੈ. ਇਹ ਰਾਜਪੂਤਾਨਾ ਮਾਲਵਾ ਰੇਲਵੇ ਦਾ ਸਟੇਸ਼ਨ ਹੈ. ਹਾਂਸੀ ਅਨੰਗ ਪਾਲ ਪ੍ਰਿਥੀਰਾਜ, ਮਸਊਦ ਅਤੇ ਜਾਰਜ ਟਾਮਸ ਆਦਿਕਾਂ ਦੀ ਰਾਜਧਾਨੀ ਰਹੀ ਹੈ. ਸਨ ੧੮੦੩ ਵਿੱਚ ਇਹ ਅੰਗ੍ਰੇਜ਼ਾਂ ਦੇ ਹੱਥ ਆਈ. ਇਹ ਚਿਰ ਤੀਕ ਅੰਗ੍ਰੇਜ਼ੀ ਛਾਉਣੀ ਰਹੀ. ਸਨ ੧੮੫੭ ਦੇ ਗਦਰ ਵਿੱਚ ਇੱਥੋਂ ਦੀ ਫੌਜ ਨੇ ਬਾਗੀ ਹੋਕੇ ਬਹੁਤ ਅੰਗ੍ਰੇਜ਼ਾਂ ਦੇ ਪ੍ਰਾਣ ਲਏ. ਹੁਣ ਇਸ ਥਾਂ ਛਾਉਣੀ ਨਹੀਂ ਹੈ, ਪਰ ਕਾਸ਼ਤਕਾਰੀ ਦੀ ਫ਼ਾਰਮ ਬਹੁਤ ਸੁੰਦਰ ਹੈ.
देखो, हास. हँसी। २. पंजाब दे हिसार जिले दी इॱक तसील दा प्रधान नगर, जो हिसार तों पंद्रां मील है. इह राजपूताना मालवा रेलवे दा सटेशन है. हांसी अनंग पाल प्रिथीराज, मसऊद अते जारज टामस आदिकां दी राजधानी रही है. सन १८०३ विॱच इह अंग्रेज़ां दे हॱथ आई. इह चिर तीक अंग्रेज़ी छाउणी रही. सन १८५७ दे गदर विॱच इॱथों दी फौज ने बागी होके बहुत अंग्रेज़ां दे प्राण लए. हुण इस थां छाउणी नहीं है, पर काशतकारी दी फ़ारम बहुत सुंदर है.
ਦੇਖੋ, ਹਸ ਧਾ. ਸੰਗ੍ਯਾ- ਹਾਸੀ। ੨. ਠੱਠਾ। ੩. ਰਾਜਪੂਤਾਂ ਦਾ ਇੱਕ ਗੋਤ....
ਹੰਸ ਦੀ ਮਦੀਨ. ਹੰਸਨੀ....
ਪੰਜ ਨਦ. ਪੰਜ- ਆਬ. ਪੰਜ ਜਲਧਾਰਾ ਜਿਸ ਦੇਸ਼ ਵਿੱਚ ਵਹਿਂਦੀਆਂ ਹਨ- ਵਿਤਸ੍ਤਾ (ਜੇਹਲਮ), ਚੰਦ੍ਰਭਾਗਾ (ਚਨਾਬ), ਐਰਾਵਤੀ (ਰਾਵੀ), ਵਿਪਾਸ਼ (ਬਿਆਸ), ਸ਼ਤਦ੍ਰਵ (ਸਤਲੁਜ).#ਪੰਜਾਬ ਵਿੱਚ ੩੨ ਅੰਗ੍ਰੇਜ਼ੀ ਜਿਲੇ ਅਤੇ ੪੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ਏ. ਜੀ. ਜੀ. (Agent to the Governor General) ਨਾਲ ਤੇਰਾਂ- (ਪਟਿਆਲਾ, ਬਹਾਵਲਪੁਰ, ਜੀਂਦ, ਨਾਭਾ, ਕਪੂਰਥਲਾ, ਮੰਡੀ, ਸਰਮੌਰ, ਬਿਲਾਸਪੁਰ, ਮਲੇਰ- ਕੋਟਲਾ, ਫਰੀਦਕੋਟ, ਚੰਬਾ, ਸੁਕੇਤ ਅਤੇ ਲੁਹਾਰੂ) ਨੀਤਿਸੰਬੰਧ ਰਖਦੀਆਂ ਹਨ. ਅੰਬਾਲੇ ਦੇ ਕਮਿਸ਼ਨਰ ਦ੍ਵਾਰਾ ਪੰਜਾਬ ਗਵਰਨਮੈਂਟ ਨਾਲ ਤਿੰਨ (ਪਟੌਦੀ, ਦੁਜਾਨਾ ਅਤੇ ਕਲਸੀਆ) ਸੰਬੰਧਿਤ ਹਨ. ਸੁਪਰਨਡੈਂਟ ਹਿਲ ਸਟੇਟਸ ਸਿਮਲਾ (Superintenzent Hill States Simla) ਦੀ ਰਾਹੀਂ ਪੰਜਾਬ ਦੇ ਗਵਰਨਰ ਨਾਲ ਸਤਾਈ ਰਿਆਸਤਾਂ (ਬੁਸ਼ਹਿਰ, ਨਾਲਾਗੜ੍ਹ (ਅਥਵਾ ਹਿੰਡੂਰ) ਕ੍ਯੋਂਥਲ, ਬਾਘਲ, ਬਘਾਟ, ਜੁੱਬਲ, ਕੁਮ੍ਹਾਰਸੈਨ, ਭੱਜੀ, ਮੈਲੋਗ, ਬਲਸਨ, ਧਾਮੀ, ਕੁਠਾਰ, ਕੁਨਿਹਾਰ, ਮਾਂਗਲ, ਬਿਜਾ, ਦਾਰਕੋਟੀ, ਤਿਰੋਚ, ਸਾਂਗਰੀ, ਕਨੇਤੀ, ਡੈਲਠਾ. ਕੋਟੀ ਥੇਓਗ, ਮਧਾਨ, ਘੂੰਡ, ਰਤੇਸ਼, ਹਾਂਵੀਗਢ ਅਤੇ ਢਾਡੀ) ਪੋਲਿਟਿਕਲ#(Political) ਸੰਬੰਧ ਰਖਦੀਆਂ ਹਨ.#ਪੰਜਾਬ ਦਾ ਕੁੱਲ ਰਕਬਾ (area) ੧੩੬੯੦੫ ਵਰਗ ਮੀਲ ਹੈ. ਜਿਸ ਵਿੱਚੋਂ ਰਿਆਸਤਾਂ ਦਾ ੩੭੦੫੯ ਵਰਗ ਮੀਲ ਹੈ.#ਪੰਜਾਬ ਦੀ ਕੁੱਲ ਆਬਾਦੀ ੨੫੧੦੧੦੬੦ ਹੈ, ਜਿਸ ਵਿੱਚੋਂ ਰਿਆਸਤਾਂ ਦੀ ੪, ੪੧੬, ੦੩੬ ਹੈ. ਜਾਤਿ ਅਤੇ ਮਤ ਭੇਦ ਅਨੁਸਾਰ ਜਨਸੰਖ੍ਯਾ ਇਉਂ ਹੈ-#ਮੁਸਲਮਾਨ ੧੨, ੯੫੫, ੧੪੧.#ਹਿੰਦੂ ੯, ੧੨੫, ੨੦੨.#ਸਿੱਖ ੩, ੧੧੦, ੦੬੦.¹#ਈਸਾਈ ੩੪੬, ੨੫੯.#ਜੈਂਨੀ ੪੬, ੦੧੯#ਬੌੱਧ ੫, ੯੧੮.#ਪਾਰਸੀ ੫੯੮.#ਯਹੂਦੀ ੩੬.#ਇਹ ਦੇਸ਼, ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ੨੯ ਮਾਰਚ ਸਨ ੧੮੪੯ ਨੂੰ ਅੰਗ੍ਰੇਜ਼ਾਂ ਦੇ ਕਬਜੇ ਆਇਆ. ਇਸ ਦਾ ਅਸਲ ਹਾਲ ਜਾਣਨ ਲਈ ਦੇਖੋ, J. D. Cunningham ਦਾ ਸਿੱਖ ਇਤਿਹਾਸ ਅਤੇ ਮੇਜਰ Evans Bell ਕ੍ਰਿਤ Annexation of the Punjab....
ਦੇਖੋ, ਤਹਸੀਲ....
ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਪੰਚਦਸ਼. ਪੰਦਰਾਂ. "ਪੰਦ੍ਰਹ ਥਿਤੀ ਤੈ ਸਤਵਾਰ."(ਬਿਲਾ ਮਃ ੩. ਵਾਰ ੭)...
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਰਾਜਪੂਤਾਂ ਦੇ ਰਹਿਣ ਦਾ ਦੇਸ਼. ਖ਼ਾਸ ਕਰਕੇ ਇੱਕ ਦੇਸ਼. ਉਸ ਦੇ ਪੱਛਮ ਸਿੰਧ, ਪੂਰਵ ਬੁੰਦੇਲਖੰਡ, ਉੱਤਰ ਸਤਲੁਜ ਦੀ ਮਰੁ ਭੂਮਿ ਅਤੇ ਦੱਖਣ ਵੱਲ ਵਿੰਧ੍ਯ ਪਰਵਤ ਦੀ ਧਾਰਾ ਹੈ. ਇਸ ਵਿੱਚ ਪ੍ਰਧਾਨ ਰਿਆਸਤਾਂ- ਉਦਯਪੁਰ, ਜੋਧਪੁਰ, ਬੀਕਾਨੇਰ, ਕ੍ਰਿਸਨਗੜ੍ਹ, ਕੋੱਟਾ, ਬੂੰਦੀ, ਜੈਪੁਰ ਅਤੇ ਜੈਸਲਮੇਰ ਹਨ. ਇਨ੍ਹਾਂ ਤੋਂ ਛੁਟ ੧੨. ਹੋਰ ਛੋਟੀਆਂ ਰਿਆਸਤਾਂ ਹਨ. ਰਾਜਪੂਤਾਨੇ ਦਾ ਰਕਬਾ ੧੨੮, ੯੮੭ ਅਤੇ ਜਨਸੰਖ੍ਯਾ ੯, ੮੫੭, ੦੧੨ ਹੈ. ਗਵਰਨਮੈਂਟ ਬਰਤਾਨੀਆਂ ਦਾ ਅਜਮੇਰ ਆਦਿ ਦਾ ਇਲਾਕਾ ਭੀ ਇਸ ਵਿੱਚ ਸ਼ਾਮਿਲ ਹੈ. ਗਵਰਨਰ ਜਨਰਲ ਦਾ ਏਜੈਂਟ ਅਜਮੇਰ ਰਹਿਂਦਾ ਹੈ, ਜਿਸ ਨਾਲ ਸਾਰੀਆਂ ਰਿਆਸਤਾਂ ਦਾ ਨੀਤਿਸੰਬੰਧ ਹੈ....
ਦੇਖੋ, ਮਾਲਵ। ੨. ਮਾਲਵਰਾਗ. "ਕਿਦਾਰਾ ਔਰ ਮਾਲਵਾ." (ਕ੍ਰਿਸਨਾਵ) ਇਸ ਨੂੰ ਮਾਲਵੀ ਭੀ ਆਖਦੇ ਹਨ. ਇਹ ਪੂਰਬੀ ਠਾਟ ਦਾ ਸਾੜਵ ਸੰਪੂਰਣ ਰਾਗ ਹੈ, ਆਰੋਹੀ ਵਿੱਚ ਨਿਸਾਦ ਵਰਜਿਤ ਹੈ. ਜੇ ਲਾਇਆ ਜਾਵੇ, ਤਾਂ ਬਹੁਤ ਹੀ ਕੋਮਲ ਹੋਕੇ ਲਗਦਾ ਹੈ. ਸੜਜ ਗਾਂਧਾਰ ਪੰਚਮ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਰਿਸਭ ਵਾਦੀ ਅਤੇ ਧੈਵਤ ਸੰਵਾਦੀ ਹੈ. ਪੰਚਮ ਅਤੇ ਗਾਂਧਾਰ ਦੀ ਸੰਗਤਿ ਰਹਿਂਦੀ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ.#ਆਰੋਹੀ- ਸ ਰਾ ਗ ਮੀ ਪ ਧਾ ਸ.#ਅਵਰੋਹੀ- ਸ ਨ ਪ ਮੀ ਗ ਰਾ ਸ#ਦਸਮਗ੍ਰੰਥ ਵਿੱਚ ਇਸ ਰਾਗ ਦਾ ਨਾਉਂ ਆਇਆ ਹੈ ਅਤੇ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਗਉੜੀ ਨਾਲ ਮਿਲਾਕੇ ਲਿਖਿਆ ਗਿਆ ਹੈ.#੩. ਫਿਰੋਜਪੁਰ, ਲੁਦਿਆਨਾ ਅਤੇ ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਦਾ ਮਾਰੂ ਇਲਾਕਾ, ਜਿਸ ਨੂੰ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਵਰਦਾਨ ਨਾਲ ਸਰਸਬਜ਼ ਕੀਤਾ ਅਤੇ ਜੰਗਲ ਤੋਂ ਮਾਲਵਾ ਨਾਮ ਰੱਖਿਆ। ਇਤਿਹਾਸਾਂ ਵਿੱਚ ਕਥਾ ਹੈ ਕਿ ਜਦ ਦਸ਼ਮੇਸ਼ ਦਮਦਮੇ ਵਿਰਾਜ ਰਹੇ ਸਨ, ਤਦ ਇੱਕ ਦਿਨ ਉੱਚੇ ਟਿੱਬੇ ਪੁਰ ਖੜੇ ਹੋਕੇ ਫਰਮਾਉਣ ਲੱਗੇ ਕਿ- ਅਹੋ! ਕੋਹੀ ਸੁੰਦਰ ਨਹਿਰ ਚਲ ਰਹੀ ਹੈ, ਕੈਸੇ ਮਨੋਹਰ ਅੰਬ ਫਲੇ ਹਨ, ਕੇਹੀ ਉੱਤਮ ਕਣਕ ਖੜੀ ਹੈ! ਇਸ ਪੁਰ ਡੱਲੇ ਨੇ ਕਿਹਾ, ਮਹਾਰਾਜ! ਆਪ ਨੂੰ ਭੁਲੇਖਾ ਲੱਗਾ ਹੈ. ਏਥੇ ਇਹ ਵਸਤਾਂ ਕਿੱਥੇ? ਸੂਰਜ ਦੀ ਚਮਕ ਨਾਲ ਰੇਤ ਨਹਿਰ ਭਾਸਦਾ ਹੈ, ਅੱਕ ਅੰਬ ਪ੍ਰਤੀਤ ਹੁੰਦੇ ਹਨ, ਅਰ ਕਾਹੀਂ ਘਾਹ ਕਣਕ ਜੇਹਾ ਦਿਖਾਈ ਦਿੰਦਾ ਹੈ. ਦਸ਼ਮੇਸ਼ ਨੇ ਬਚਨ ਕੀਤਾ, ਓ ਡੱਲਾ ਝੱਲਾ! ਤੂੰ ਨਹੀਂ ਜਾਣਦਾ ਕਿ ਮੈ ਇਸ ਮੁਲਕ ਨੂੰ "ਮਾਲਵਾ" ਬਣਾਦਿੱਤਾ ਹੈ ਅਰ ਸਭ ਪਦਾਰਥ ਇਸ ਦੇਸ਼ ਨੂੰ ਬਖ਼ਸ਼ੇ ਹਨ? ਇਹ ਉਸ ਵੇਲੇ ਦੀ ਕਥਾ ਹੈ ਜਦ ਕਿਸੇ ਨੂੰ ਨਹਿਰਾਂ ਕੱਢਣ ਦਾ ਸੁਪਨਾ ਭੀ ਨਹੀਂ ਸੀ. ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪੇਸ਼ੀਨਗੋਈ ਪੂਰੀ ਹੋਈ ਦੇਖਕੇ ਮਾਲਵਾਵਾਸੀ ਪਰਮਕ੍ਰਿਤਗ੍ਯ ਅਤੇ ਅਚਰਜ ਹੋ ਰਹੇ ਹਨ....
ਅੰ. (Railway) ਧਾਤੂ ਦੀ ਲੀਕ ਦੀ ਸੜਕ, ਜਿਸ ਉੱਪਰਦੀ ਰੇਲਗੱਡੀ ਚਲਦੀ ਹੈ. ਇੰਗਲੈਂਡ ਵਿੱਚ ਸਭ ਤੋਂ ਪਹਿਲਾਂ ਸਨ ੧੮੦੨ ਵਿੱਚ ਇਸ ਦਾ ਆਰੰਭ ਹੋਇਆ. ਹੁਣ ਦੁਨੀਆਂ ਵਿੱਚ ੭੨੦, ੦੦੦ ਮੀਲ ਰੇਲਵੇ ਹੈ, ਜਿਸ ਵਿੱਚੋਂ ਭਾਰਤ ਅੰਦਰ ੩੩੦੦੦ ਮੀਲ ਹੈ....
ਦੇਖੋ, ਹਾਸ. ਹਁਸੀ। ੨. ਪੰਜਾਬ ਦੇ ਹਿਸਾਰ ਜਿਲੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਹਿਸਾਰ ਤੋਂ ਪੰਦ੍ਰਾਂ ਮੀਲ ਹੈ. ਇਹ ਰਾਜਪੂਤਾਨਾ ਮਾਲਵਾ ਰੇਲਵੇ ਦਾ ਸਟੇਸ਼ਨ ਹੈ. ਹਾਂਸੀ ਅਨੰਗ ਪਾਲ ਪ੍ਰਿਥੀਰਾਜ, ਮਸਊਦ ਅਤੇ ਜਾਰਜ ਟਾਮਸ ਆਦਿਕਾਂ ਦੀ ਰਾਜਧਾਨੀ ਰਹੀ ਹੈ. ਸਨ ੧੮੦੩ ਵਿੱਚ ਇਹ ਅੰਗ੍ਰੇਜ਼ਾਂ ਦੇ ਹੱਥ ਆਈ. ਇਹ ਚਿਰ ਤੀਕ ਅੰਗ੍ਰੇਜ਼ੀ ਛਾਉਣੀ ਰਹੀ. ਸਨ ੧੮੫੭ ਦੇ ਗਦਰ ਵਿੱਚ ਇੱਥੋਂ ਦੀ ਫੌਜ ਨੇ ਬਾਗੀ ਹੋਕੇ ਬਹੁਤ ਅੰਗ੍ਰੇਜ਼ਾਂ ਦੇ ਪ੍ਰਾਣ ਲਏ. ਹੁਣ ਇਸ ਥਾਂ ਛਾਉਣੀ ਨਹੀਂ ਹੈ, ਪਰ ਕਾਸ਼ਤਕਾਰੀ ਦੀ ਫ਼ਾਰਮ ਬਹੁਤ ਸੁੰਦਰ ਹੈ....
ਸੰ. अनङ्ग. ਸੰਗ੍ਯਾ- ਜਿਸ ਦੇ ਅੰਗ (ਦੇਹ) ਨਹੀਂ. ਕਾਮਦੇਵ. ਪੁਰਾਣਕਥਾ ਹੈ ਕਿ ਮਦਨ ਨੇ ਇੱਕ ਵਾਰ ਸ਼ਿਵ ਨੂੰ ਸੰਤਾਪ ਦਿੱਤਾ, ਜਿਸ ਪਰ ਕ੍ਰੋਧਦ੍ਰਿਸ੍ਟਿ ਨਾਲ ਮਹਾਦੇਵ ਨੇ ਉਸ ਨੂੰ ਭਸਮ ਕਰ ਦਿੱਤਾ। ੨. ਵਿ- ਦੇਹ ਰਹਿਤ. "ਅੰਗ ਤੇ ਹੋਇ ਅਨੰਗ ਕਿਨ?" (ਰਾਮਾਵ) ਸ਼ਰੀਰ ਦਾ ਤਿਆਗ ਕਿਉਂ ਨਾ ਹੋ ਜਾਵੇ? ੩. ਵਿਦੇਹ. ਦੇਹ ਅਭਿਮਾਨ ਰਹਿਤ. "ਧਨੁਖ ਧਰ੍ਯੋ ਲੈ ਭਵਨ ਮੇ ਰਾਜਾ ਜਨਕ ਅਨੰਗ." (ਰਾਮਚੰਦ੍ਰਿਕਾ) ਵਿਦੇਹ ਜਨਕ। ੪. ਸੰਗ੍ਯਾ- ਆਕਾਸ਼। ੫. ਮਨ। ੬. ਆਤਮਾ....
ਸੰਗ੍ਯਾ- ਪੱਲਾ. ਦਾਮਨ. "ਨਾਨਕ ਬਾਂਧਿਓ ਪਾਲ." (ਧਨਾ ਮਃ ੫) "ਜਗਤ ਉਧਾਰਨ ਸਾਧੁ ਪ੍ਰਭੁ ਤਿਨ ਲਾਗੋ ਪਾਲ." (ਬਿਲਾ ਮਃ ੫) ੨. ਨੌਕਾ ਦਾ ਬਾਦਬਾਨ. ਜਹਾਜ਼ ਦਾ ਉਹ ਵਸਤ੍ਰ, ਜੋ ਹਵਾ ਦੇ ਰੁਖ ਤਾਣਿਆ ਜਾਂਦਾ ਹੈ, ਜਿਸ ਦੇ ਸਹਾਰੇ ਚਾਲ ਤੇਜ਼ ਹੁੰਦੀ ਹੈ. "ਉਧਰੇ ਭ੍ਰਮ ਮੋਹ ਸਾਗਰ ਲਗਿ ਸੰਤਨਾ ਪਗ ਪਾਲ." (ਕੇਦਾ ਮਃ ੫) ਦੇਖੋ, ਅ਼ੰ Pall। ੩. ਪਲਨਾ. ਝੂਲਾ. "ਦਿਯੋ ਏਕ ਪਾਲੰ ਸੁਬਾਲੰ ਰਿਖੀਸੰ." (ਰਾਮਾਵ) ੪. ਪੱਤੇ ਫੂਸ ਆਦਿ ਵਿੱਚ ਪਕਾਉਣ ਲਈ ਫਲਾਂ ਨੂੰ ਰੱਖਣ ਦੀ ਕ੍ਰਿਯਾ. ਸੰ. ਪੱਲ. "ਅੰਬ ਪਾਲ ਦਾ, ਖਰਬੂਜਾ ਡਾਲ ਦਾ." (ਲੋਕੋ) ੫. ਛੋਟਾ ਤੰਬੂ। ੬. ਸ਼੍ਰੇਣੀ. ਕਤਾਰ। ੭. ਪਾਣੀ ਦਾ ਬੰਨ੍ਹ. ਵੱਟ। ੮. ਸੰ. पाल. ਧਾ- ਪਾਲਨ ਕਰਨਾ, ਰਖ੍ਯਾ ਕਰਨੀ। ੯. ਵਿ- ਪਾਲਕ. ਪਾਲਣ ਵਾਲਾ. ਰਕ੍ਸ਼੍ਕ. "ਤੂ ਅਪਰੰਪਰ ਸਰਬ ਪਾਲ." (ਬਸੰ ਮਃ ੧) "ਜਿਉ ਰਾਖੈ ਮਹਤਾਰੀ ਬਾਲਕ ਕਉ ਤੈਸੇ ਹੀ ਪ੍ਰਭੁ ਪਾਲ." (ਧਨਾ ਮਃ ੫) ੧੦. ਇੱਕ ਜੱਟ ਗੋਤ। ੧੧. ਇੱਕ ਪਹਾੜੀ ਜਾਤਿ। ੧੨. ਇੱਕ ਰਾਜਵੰਸ਼, ਜਿਸ ਦੇ ੧੮. ਰਾਜਿਆਂ ਨੇ ਸਨ ੮੧੫ ਤੋਂ ੧੨੦੦ ਤਕ ਬੰਗਾਲ ਅਤੇ ਮਗਧ ਵਿੱਚ ਰਾਜ ਕੀਤਾ....
ਪ੍ਰਿਥ੍ਵੀਰਾਜ. ਚੌਹਾਨ ਵੰਸ਼ ਦਾ ਅੰਤਿਮ ਹਿੰਦੂ ਰਾਜਾ. ਜੋ ਕਮਲਾ ਦੇ ਗਰਭ ਤੋਂ ਸੋਮੇਸ਼੍ਵਰ ਦਾ ਪੁਤ੍ਰ ਅਤੇ ਅਜਮੇਰ ਦਿੱਲੀ ਆਦਿ ਦਾ ਸ੍ਵਾਮੀ ਸੀ. ਇਸ ਨੂੰ ਸੰਮਤ ੧੨੫੦ (ਸਨ ੧੧੯੨) ਵਿੱਚ ਸ਼ਹਾਬੁੱਦੀਨ ਨੇ ਕਰਨਾਲ ਦੇ ਜੰਗ ਵਿੱਚ ਜਿੱਤਕੇ ਹਿੰਦੂਰਾਜ ਦੀ ਸਮਾਪਤੀ ਕੀਤੀ. ਦੇਖੋ, ਸ਼ਹਾਬੁੱਦੀਨ. ਕਵਿ ਚੰਦ ਨੇ "ਪ੍ਰਿਥੀਰਾਜਰਾਯਸੋ" ਗ੍ਰੰਥ ਵਿੱਚ ਚੋਹਾਨ ਵੰਸ਼ ਦਾ ਇਤਿਹਾਸ ਵਿਸ੍ਤਾਰ ਨਾਲ ਲਿਖਿਆ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਜਾਰ ਤੋਂ ਉਪਜਿਆ ਪੁਤ੍ਰ, ਜੋ ਅਸਲ ਬਾਪ ਦਾ ਨਹੀਂ, ਕਿੰਤੂ ਜਾਰ ਦੇ ਵੀਰਯ ਤੋਂ ਹੈ. "ਸੁਤ ਪਿਤਮਾਰਕ ਜੋਗ ਲਖ ਭਯੋ ਹਿਯੇ ਮੇ ਸੋਗ। ਪੁਨ ਹੁਲਸ੍ਯੋ ਜਿਯ ਜੋਇਸੀ ਸਮਝੇ ਜਾਰਜ ਜੋਗ। (ਬਿਹਾਰੀ)#ਜ੍ਯੋਤਿਸੀ ਦੇ ਪੁਤ੍ਰ ਜਨਮਿਆ, ਜਿਸ ਦੇ ਪਿਤਮਾਰਕ ਯੋਗ ਸੀ, ਇਸ ਤੋਂ ਪਿਤਾ ਨੂੰ ਚਿੰਤਾ ਹੋਈ, ਪਰ ਜਦ ਜਾਰਜ ਯੋਗ ਦੇਖਿਆ ਤਾਂ ਆਨੰਦ ਹੋਇਆ....
George Thomas. ਇਹ ਆਇਰਲੈਂਡ (Ireland) ਵਿੱਚ ਸਨ ੧੭੫੬ ਵਿੱਚ ਜੰਮਿਆ ਅਤੇ ਸਨ ੧੭੮੧ ਵਿੱਚ ਸਮੁੰਦਰੀ ਫੌਜ ਵਿੱਚ ਭਰਤੀ ਹੋਕੇ ਹਿੰਦੁਸਤਾਨ ਆਇਆ. ਫੇਰ ਸਮਰੂ ਬੇਗਮ ਦਾ (ਜੋ ਸਰਧਨੇ ਰਾਜ ਕਰਦੀ ਸੀ) ਸਨ ੧੭੮੬) ਵਿੱਚ ਨੌਕਰ ਹੋਇਆ. ਫੇਰ ਇਸ ਨੇ ਹਾਂਸੀ ਨੂੰ ਆਪਣੀ ਰਾਜਧਾਨੀ ਬਣਾਕੇ ਚੰਗੀ ਹੁਕੂਮਤ ਕੀਤੀ. ਸਹਾਰਨਪੁਰ ਪਾਸ ਇੱਕ ਵਾਰ ਸਨ ੧੭੯੫ ਵਿੱਚ ਇਸ ਦੀ ਸਿੱਖਾਂ ਨਾਲ ਲੜਾਈ ਹੋਈ. ਸਨ ੧੭੯੮ ਵਿੱਚ ਇਹ ਰਿਆਸਤ ਜੀਂਦ ਨਾਲ ਲੜਿਆ ਅਤੇ ਹਾਰ ਖਾਧੀ. ਅੰਤ ਨੂੰ ਜਨਰਲ ਪੇਰੋਂ (Perron) ਨੇ ਇਸ ਨੂੰ ਭਾਰੀ ਸ਼ਿਕਸ਼੍ਤ ਦਿੱਤੀ. ਕਲਕੱਤੇ ਨੂੰ ਜਾਂਦੇ ਇਸ ਦੀ ਮੌਤ ੨੨ ਅਗਸਤ ਸਨ ੧੮੦੨ ਨੂੰ ਬ੍ਰਹਮਪੁਰ ਹੋਈ....
ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ....
ਵਸੀ। ੨. ਠਹਿਰੀ. ਰੁਕੀ। ੩. ਬੰਦ ਹੋਈ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਸੰ. ਵਿ- ਬਹੁਤ ਦਿਨ ਦਾ। ੨. ਕ੍ਰਿ. ਵਿ- ਬਹੁਤ ਸਮੇਂ ਤੀਕ। ੩. ਸੰਗ੍ਯਾ- ਦੇਰੀ. ਢਿੱਲ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ....
ਦੇਖੋ, ਛਾਵਨੀ....
ਅ਼. [غدر] ਗ਼ਦਰ. ਸੰਗ੍ਯਾ- ਬੇਵਫ਼ਾਈ। ੨. ਹਿਲਚਲ। ੩. ਉਪਦ੍ਰਵ। ੪. ਵਿਦ੍ਰੋਹ. ਬਗ਼ਾਵਤ। ੫. ਦੇਖੋ, ਚੌਦਹ ਦਾ ਗਦਰ....
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਅ਼. [باغی] ਵਿ- ਆ਼ਕ਼ੀ. ਬਾਦਸ਼ਾਹ ਦੇ ਹੁਕਮ ਤੋਂ ਬਾਹਰ ਹੋਣ ਵਾਲਾ. ਸਰਕਸ਼. Rebellious...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....