chhātīछाती
ਸੰਗ੍ਯਾ- ਸੀਨਾ. ਵਕ੍ਸ਼੍ਸ੍ਥਲ. Thorax. "ਛਾਤੀ ਸੀਤਲ ਮਨ ਸੁਖੀ." (ਬਾਵਨ)
संग्या- सीना. वक्श्स्थल. Thorax. "छाती सीतल मन सुखी." (बावन)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸਿਉਣਾ। ੨. ਫ਼ਾ. [سینہ] ਸੀਨਹ. ਸੰਗ੍ਯਾ- ਛਾਤੀ. ਉਰ. "ਸੀਤਲ ਮਨ ਸੀਨਾ ਰਾਮ." (ਬਿਲਾ ਛੰਤ ਮਃ ੫) "ਡਰਕੈ ਫਟਗੇ ਤਿਂਹ ਸਤ੍ਰੁਨ ਸੀਨੇ." (ਕ੍ਰਿਸਨਾਵ)...
ਸੰ. वक्षः स्थल. ਸੰਗ੍ਯਾ- ਵੱਖੀ ਦਾ ਥਾਂ. ਛਾਤੀ. ਉਰ....
ਸੰਗ੍ਯਾ- ਸੀਨਾ. ਵਕ੍ਸ਼੍ਸ੍ਥਲ. Thorax. "ਛਾਤੀ ਸੀਤਲ ਮਨ ਸੁਖੀ." (ਬਾਵਨ)...
ਵਿ- ਸ਼ੀਤਲ. ਠੰਢਾ. ਸਰਦ. "ਸੀਤਲ ਹਰਿ ਹਰਿ ਨਾਮੁ." (ਆਸਾ ਮਃ ੫) ੨. ਸੰਗ੍ਯਾ- ਚੰਦ੍ਰਮਾ। ੩. ਚੰਦਨ. ਕਪੂਰ। ੪. ਮੋਤੀ। ੫. ਸੇਚਿਤ ਜਲ. ਜਲ ਸੇਚਿਤ ਦਾ ਸੰਖੇਪ. "ਮਾਰੂ ਤੇ ਸੀਤਲੁ ਕਰੇ." (ਮਾਰੂ ਮਃ ੩) ਮਰੁ ਭੂਮੀ ਤੋਂ ਰੌਣੀ ਦੀ ਜ਼ਮੀਨ ਬਣਾ ਦਿੱਤੇ....
ਵਿ- ਸੁਖ ਵਾਲਾ. ਆਨੰਦੀ. "ਸੁਖੀ ਨਾਨਕ ਗੁਰਿ ਨਾਮ ਦ੍ਰਿੜਾਇਓ." (ਕਾਨ ਮਃ ੫) ੨. ਸ਼ੁਸ੍ਕ. ਖੁਸ਼ਕ. "ਰੁਖੀ ਸੁਖੀ ਖਾਇਕੈ ਠੰਡਾ ਪਾਣੀ ਪੀਉ." (ਸ. ਫਰੀਦ)...
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....