gūndhaगूंद
ਸੰ. ਗੁੰਦ- ਸੰਗ੍ਯਾ- ਗੋਂਦ. Gum. ਬਿਰਛ ਦਾ ਲੇਸਦਾਰ ਰਸ, ਜੋ ਕਾਗਜ ਆਦਿਕ ਜੋੜਨ ਤਥਾ ਅਨੇਕ ਰੋਗਾਂ ਵਿੱਚ ਵਰਤੀਦਾ ਹੈ। ੨. ਦੇਖੋ, ਗੁੰਦਣਾ। ੩. ਗੂੰਜ. "ਗੋਲਨ ਕੀ ਗੂੰਦ ਦੂੰਦ ਬੂੰਦ ਮਨੋ ਬਾਰਿ ਹੈ." (ਕਵਿ ੫੨)
सं. गुंद- संग्या- गोंद. Gum. बिरछ दा लेसदार रस, जो कागज आदिक जोड़न तथा अनेक रोगां विॱच वरतीदा है। २. देखो, गुंदणा। ३. गूंज. "गोलन की गूंद दूंद बूंद मनो बारि है." (कवि ५२)
ਸੰ. ਗੋਰ੍ਦ. ਸੰਗ੍ਯਾ- ਫਲ ਦਾ ਨਰਮ ਭਾਗ, ਜੋ ਛਿਲਕੇ ਦੇ ਅੰਦਰ ਹੁੰਦਾ ਹੈ. "ਗੁੱਦਾ ਭਖ੍ਯੋ ਖਪਰ ਸਿਰ ਧਰ੍ਯੋ." (ਚਰਿਤ੍ਰ ੪੧) ੩. ਗਿਰੀ. ਮਗ਼ਜ਼....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਗੁੰਦਣ ਦੀ ਕ੍ਰਿਯਾ। ੨. ਵਿਉਂਤ. ਤਜਵੀਜ਼. ੩. ਗੂੰਦ। ੪. ਦੇਖੋ, ਗੋਇੰਦ ੩....
ਦੇਖੋ, ਬਿਰਖ ੧....
ਅ਼. [کاغذ] ਕਾਗ਼ਜ਼. ਸੰਗ੍ਯਾ- ਕਾਗਦ. ਕ਼ਿਰਤਾਸ. ਪੇਪਰ paper. ਭਾਰਤ ਵਿੱਚ ਕਾਗਜ ਕਦ ਬਣਿਆਂ ਅਤੇ ਇਹ ਕਾਢ ਕਿਸ ਦੀ ਹੈ, ਇਸ ਦਾ ਸਬੂਤ ਗ੍ਰੰਥਾਂ ਤੋਂ ਪੂਰਾ ਨਹੀਂ ਮਿਲਦਾ, ਪਰ ਇਹ ਗੱਲ ਬਿਨਾਂ ਸੰਸੇ ਹੈ ਕਿ ਹਿੰਦੁਸਤਾਨ ਵਿੱਚ ਕਾਗਜ ਬਹੁਤ ਪੁਰਾਣੇ ਸਮੇਂ ਤੋਂ ਪ੍ਰਚਲਿਤ ਹੈ. ਇਸ ਦਾ ਪ੍ਰਮਾਣ ਸਿਕੰਦਰ ਦੇ ਸੈਨਾਨੀ "ਨਿਯਰਖੁਸ" ਦੇ ਲੇਖ ਤੋਂ ਮਿਲਦਾ ਹੈ. ਕਾਗਜ ਬਣਨ ਤੋਂ ਪਹਿਲਾਂ ਭੋਜਪਤ੍ਰ ਤਾੜਪਤ੍ਰ ਲੱਕੜ ਪੱਥਰ ਧਾਤੁ ਦੇ ਪਤ੍ਰ ਦੰਦ ਦੇ ਟੁਕੜੇ ਅਤੇ ਚੰਮ ਆਦਿ ਲਿਖਣ ਲਈ ਵਰਤੇ ਜਾਂਦੇ ਸਨ.#ਇੰਗਲੈਂਡ ਦੇ ਵਿਦ੍ਵਾਨਾਂ ਨੇ ਲਿਖਿਆ ਕਿ ਚੀਨੀਆਂ ਨੇ ਕਰੀਬ B. C. ੯੫ ਵਿੱਚ ਰੂੰ ਅਤੇ ਉਂਨ ਤੋਂ ਕਾਗਜ ਬਣਾਉਣ ਦੀ ਜੁਗਤ ਕੱਢੀ. ਅਰਬ ਦੇ ਲੋਕਾਂ ਨੇ ਜਦ ਸਨ ੭੦੪ ਵਿੱਚ ਸਮਰਕੰਦ ਫਤੇ ਕੀਤਾ ਤਦ ਚੀਨੀ ਕੈਦੀਆਂ ਤੋਂ ਕਾਗਜ ਬਣਾਉਣ ਦੀ ਜੁਗਤ ਸਿੱਖੀ, ਅਰਬ ਤੋਂ ਯੂਨਾਨ ਵਿੱਚ, ਉਸ ਥਾਂ ਤੋਂ ਇਟਲੀ ਵਿੱਚ, ਇਟਲੀ ਤੋਂ ਸਪੇਨ, ਸਪੇਨ ਤੋਂ ਜਰਮਨੀ, ਜਰਮਨੀ ਤੋਂ ਫ੍ਰਾਂਸ ਅਤੇ ਫ੍ਰਾਂਸ ਤੋਂ ਚੌਦਵੀਂ ਸਦੀ ਦੇ ਆਰੰਭ ਵਿੱਚ ਇੰਗਲੈਂਡ ਵਿੱਚ ਕਾਗਜ ਬਣਣ ਦੀ ਵਿਦ੍ਯਾ ਫੈਲੀ.#ਕਾਗਜ ਪਹਿਲਾਂ ਹੱਥ ਨਾਲ ਬਣਦਾ ਸੀ, ਇਸ ਦੇ ਬਣਾਉਣ ਦੀ ਕਲ ਫ੍ਰਾਂਸ ਵਿੱਚ ਸਭ ਤੋਂ ਪਹਿਲਾਂ ਲੂਈਸ ਰਾਬਰਟ Louis Robert ਨੇ ਤਿਆਰ ਕੀਤੀ. ਇੰਗਲੈਂਡ ਵਿੱਚ ਸਨ ੧੮੦੪ ਅਤੇ ਅਮਰੀਕਾ ਵਿੱਚ ਸਨ ੧੮੨੦ ਵਿੱਚ ਕਾਗਜ ਬਣਾਉਣ ਦੀਆਂ ਮਸ਼ੀਨਾਂ ਬਣਾਈਆਂ ਗਈਆਂ. ਹੁਣ ਭਾਰਤ ਵਿੱਚ ਭੀ ਕਲਾਂ ਨਾਲ ਉੱਤਮ ਕਾਗਜ ਬਣਦਾ ਹੈ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ਵ੍ਯ- ਔਰ. ਅਤੇ. "ਵਾਰ ਮਾਝ ਕੀ ਤਥਾ ਸਲੋਕ ਮਹਲਾ ੧. " ੨. ਇਸੇ ਤਰਾਂ ਇਵੇਂ ਹੀ। ੩. ਸੰਗ੍ਯਾ- ਸਤ੍ਯ। ੪. ਨਿਸ਼ਚਾ. "ਗੁਰ ਕੈ ਸਬਦਿ ਤਥਾ ਚਿਤੁ ਲਾਏ." (ਮਾਰੂ ਮਃ ੧) ੫. ਹ਼ੱਦ. ਸੀਮਾ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਦੇਖੋ, ਗੁੰਜ....
ਸੰ. ਗੁੰਦ- ਸੰਗ੍ਯਾ- ਗੋਂਦ. Gum. ਬਿਰਛ ਦਾ ਲੇਸਦਾਰ ਰਸ, ਜੋ ਕਾਗਜ ਆਦਿਕ ਜੋੜਨ ਤਥਾ ਅਨੇਕ ਰੋਗਾਂ ਵਿੱਚ ਵਰਤੀਦਾ ਹੈ। ੨. ਦੇਖੋ, ਗੁੰਦਣਾ। ੩. ਗੂੰਜ. "ਗੋਲਨ ਕੀ ਗੂੰਦ ਦੂੰਦ ਬੂੰਦ ਮਨੋ ਬਾਰਿ ਹੈ." (ਕਵਿ ੫੨)...
ਦੇਖੋ, ਦੁੰਦ। ੨. ਊਧਮ. ਉਪਦ੍ਰਵ....
ਸੰਗ੍ਯਾ- ਬਿੰਦੁ. ਤੁਬਕਾ. ਕ਼ਤ਼ਰਾ. ਕਣੀ. "ਬੂੰਦ ਵਿਹੂਣਾ ਚਾਤ੍ਰਿਕੋ ਕਿਉਕਰਿ ਤ੍ਰਿਪਤਾਵੈ?" (ਵਾਰ ਜੈਤ) ੨. ਭਾਵ- ਵੀਰਯ. ਮਣੀ. ਸ਼ੁਕ੍ਰ. "ਰਕਤ ਬੂੰਦ ਕਾ ਗਾਰਾ." (ਸੋਰ ਰਵਿਦਾਸ)...
ਵ੍ਯ- ਮਾਨੋ. ਗੋਯਾ. ਜਾਣੀਓਂ....
ਕੁਰਬਾਨ. ਬਲਿਹਾਰ. ਵਾਰਣੇ. "ਬਾਰਿ ਜਾਉ ਗੁਰ ਅਪੁਨੇ ਊਪਰਿ." (ਧਨਾ ਮਃ ੫) ੨. ਫਸੀਲ. ਚਾਰਦੀਵਾਰੀ. ਦੇਖੋ, ਬਾਰ ੨੪. "ਮਨੁ ਮੰਦਰੁ ਤਨੁ ਸਾਜੀ ਬਾਰਿ." (ਗਉ ਮਃ ੫) ੩. ਸੰ. ਵਾਰਿ. ਜਲ. "ਬਰਸਤ ਨਿਰਮਲ ਬਾਰਿ." (ਗੁਪ੍ਰਸੂ) ੪. ਦੇਖੋ, ਵਾਰੀ। ੫. ਬਾਰ (ਦਰਵਾਜ਼ੇ) ਉੱਪਰ. "ਬਾਰਿ ਪਰਾਇਐ ਬੈਸਣਾ." (ਸ. ਫਰੀਦ)...
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....