bēraबेर
ਸੰ. ਬਦਰ ਅਤੇ ਬਦਰੀ. ਸੰਗ੍ਯਾ- ਬੇਰੀ ਦਾ ਬਿਰਛ ਅਤੇ ਫਲ। ੨. ਰੱਸਾ. ਫੰਧਾ. ਦੇਖੋ, ਬੇੜ. "ਬੇਰ ਬਨੇ ਤਿਨ ਨੇਤ੍ਰਨ ਕੇ." (ਕ੍ਰਿਸਨਾਵ) ੩. ਚਿਰ. ਦੇਰ. ਢਿੱਲ। ੪. ਵੇਲਾ. ਸਮਾਂ. "ਬਿਸਰ ਨ ਕਾਹੂ ਬੇਰੇ." (ਬਿਲਾ ਮਃ ੫) ੫. ਸੰ. ਸ਼ਰੀਰ. ਦੇਹ. ਦੇਖੋ, ਕੁਬੇਰ.
सं. बदर अते बदरी. संग्या- बेरी दा बिरछ अते फल। २. रॱसा. फंधा. देखो, बेड़. "बेर बने तिन नेत्रन के." (क्रिसनाव) ३. चिर. देर. ढिॱल। ४. वेला. समां. "बिसर न काहू बेरे." (बिला मः ५) ५. सं. शरीर. देह. देखो, कुबेर.
ਸੰ. ਸੰਗ੍ਯਾ- ਬੇਰੀ ਦਾ ਫਲ. ਬੇਰ. "ਧਰ੍ਯੋ ਬਦਰ ਕਿਨ ਕਰ ਪਰ ਜੈਸੇ." (ਗੁਪ੍ਰਸੂ) ੨. ਬੇਰੀ ਦਾ ਬਿਰਛ. Zizyphus Jujuba। ੩. ਕਪਾਹ। ੪. ਕਪਾਹ ਦਾ ਬੀਜ. ਬੜੇਵਾਂ. ਬਿਨੌਲਾ. ਪੇਵਾ। ੫. ਅ਼. [بدر] ਪੂਰਾ ਚੰਦ੍ਰਮਾ. ਪੂਰਨਮਾਸੀ ਦਾ ਚੰਦ। ੬. ਫ਼ਾ. [بدر] ਕ੍ਰਿ. ਵਿ- ਬਾਹਰ. ਜੈਸੇ- "ਸ਼ਹਰ ਬਦਰ ਕਰਨਾ." ਦੇਖੋ, ਸੰ. ਵਿਦੂਰ। ੭. ਸੰਗ੍ਯਾ- ਅ਼ਰਬ ਦਾ ਇੱਕ ਖੂਹ, ਜੋ ਮੱਕੇ ਮਦੀਨੇ ਦੇ ਵਿਚਕਾਰ ਹੈ. ਇੱਥੇ ਮੁਹ਼ੰਮਦ ਸਾਹਿਬ ਨੇ ਪਹਿਲਾ ਜੰਗ ਰਮਜ਼ਾਨ ਮਹੀਨੇ (ਮਾਰਚ ਸਨ ੬੨੪) ਵਿੱਚ ਜਿੱਤਿਆ ਸੀ. ਇਸ ਫਤੇ ਪਿੱਛੋਂ. ਮੁਹ਼ੰਮਦ ਸਾਹਿਬ ਦੀ ਪ੍ਰਭੁਤਾ ਫੈਲੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਬੇਰੀ. ਬਦਰਿ ਅਤੇ ਬਦਰੀ ਦੋਵੇਂ ਸ਼ਬਦ ਸੰਸਕ੍ਰਿਤ ਹਨ। ੨. ਮੈਸੂਰ ਦੇ ਇਲਾਕੇ ਇੱਕ ਨਦੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਬਦਰੀ Zizyphus jujuba "ਤਿਸ ਥਲ ਸ੍ਰੀ ਨਾਨਕ ਕੀ ਬੇਰੀ." (ਗੁਪ੍ਰਸੂ) ੨. ਦੇਖੋ, ਬੇੜੀ. "ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੇਦਿਖਲਾਸੁ." (ਮਾਰੂ ਮਃ ੫) ੩. ਵਾਰੀ, ਦਫ਼ਹ. "ਵਾਰਿਜਾਉ ਲਖਬੇਰੀਆ." (ਮਾਝ ਬਾਰਹਮਾਹਾ) ੪. ਨੌਕਾ. ਕਿਸ਼ਤੀ. "ਬੇਰੀ ਏਕ ਬੈਠ ਸੁਖ ਕੀਜੈ." (ਚਰਿਤ੍ਰ ੧੬੮) ੫. ਚਿਰ. ਦੇਰੀ. "ਸਤਗੁਰ, ਮਮ ਬੇਰੀ ਕਟੋ ਨਿਜ ਬੇਰੀ ਪਰ ਚਾਰ੍ਹ। ਇਹ ਬੇਰੀ ਹੁਇ ਭਵ ਸਫਲ ਬਿਨ ਬੇਰੀ ਕਰ ਪਾਰ." (ਨਾਪ੍ਰ) ੬. ਖਤ੍ਰੀਆਂ ਦੀਆਂ ਪੰਜ ਜਾਤਾਂ ਵਿੱਚੋਂ ਇੱਕ ਗੋਤ੍ਰ. "ਮੂਲਾ ਬੇਰੀ ਜਾਣੀਐ." (ਭਾਗੁ) ੭. ਜੜੀਏ ਜੱਟਾਂ ਦੀ ਇੱਕ ਜਾਤਿ। ੮. ਫ਼ਾ. [بیری] ਸੇਜਾ. "ਨਾਰੀ ਬੇਰੀ¹ ਘਰ ਦਰ ਦੇਸ। ਮਨ ਕੀ ਖੁਸੀਆ ਕੀਚਹਿ ਵੇਸ." (ਪ੍ਰਭਾ ਮਃ ੧) ਵਹੁਟੀ, ਸੇਜਾ, ਮਹਿਲ, ਮੁਲਕ। ੯ ਗਲੀਚਾ. ਕ਼ਾਲੀਨ....
ਦੇਖੋ, ਬਿਰਖ ੧....
ਸੰਗ੍ਯਾ- ਰੱਜੂ. ਰਸਨ. ਰਸ਼ਨਾ. ਰਸ਼ਿਮ੍. ਸੂਤ ਸਣੀ ਮੁੰਜ ਆਦਿ ਦੀ ਵੱਟੀਹੋਈ ਲੱਜ। ੨. ਸੱਤ ਹੱਥ ਦਾ ਪ੍ਰਮਾਣ, ਸਾਢੇ ਤਿੰਨ ਗਜ। ੩. ਪੁਰਾਣੇ ਸਮੇਂ ਦਿਨ ਦਾ ਪ੍ਰਮਾਣ ਭੀ ਰੱਸੇ ਦੀ ਮਿਣਤੀ ਅਨੁਸਾਰ ਕਰਦੇ ਸਨ, ਜਿਵੇਂ- ਦੋ ਰੱਸੇ ਦਿਨ ਚੜ੍ਹਿਆ ਹੈ, ਅਰ ਸੂਰਜ ਇੱਕ ਰੱਸਾ ਰਹਿਂਦਾ ਹੈ, ਆਦਿ....
ਸੰਗ੍ਯਾ- ਬੰਧਨ. ਪਾਸ਼. "ਜਉ ਆਇਪਰੈ ਜਮਫੰਧੁ." (ਬਾਵਨ)...
ਸੰਗ੍ਯਾ- ਵੇਸ੍ਟਨ ਕੀਤਾ ਰੱਸਾ. ਵੱਟ ਦੇਕੇ ਮੇਲੇ ਹੋਏ ਰੱਸੇ। ੨. ਘੇਰਾ. ਲਪੇਟ। ੩. ਨੌਕਾ. ਬੇੜਾ. ਦੇਖੋ, ਬੇੜੁ। ੪. ਦੇਖੋ, ਬੇੜਨਾ....
ਸੰ. ਬਦਰ ਅਤੇ ਬਦਰੀ. ਸੰਗ੍ਯਾ- ਬੇਰੀ ਦਾ ਬਿਰਛ ਅਤੇ ਫਲ। ੨. ਰੱਸਾ. ਫੰਧਾ. ਦੇਖੋ, ਬੇੜ. "ਬੇਰ ਬਨੇ ਤਿਨ ਨੇਤ੍ਰਨ ਕੇ." (ਕ੍ਰਿਸਨਾਵ) ੩. ਚਿਰ. ਦੇਰ. ਢਿੱਲ। ੪. ਵੇਲਾ. ਸਮਾਂ. "ਬਿਸਰ ਨ ਕਾਹੂ ਬੇਰੇ." (ਬਿਲਾ ਮਃ ੫) ੫. ਸੰ. ਸ਼ਰੀਰ. ਦੇਹ. ਦੇਖੋ, ਕੁਬੇਰ....
ਸਰਵ- ਉਨ੍ਹਾਂ. ਉਨ੍ਹਾਂ ਨੇ. "ਤਿਨ ਅੰਤਰਿ ਸਬਦੁ ਵਸਾਇਆ." (ਸ੍ਰੀ ਮਃ ੧. ਜੋਗੀ ਅੰਦਰ) ੨. ਉਨ੍ਹਾਂ ਦੇ. "ਤਿਨ ਪੀਛੈ ਲਾਗਿ ਫਿਰਾਉ." (ਸ੍ਰੀ ਮਃ ੪) ੩. ਸੰਗ੍ਯਾ- ਤ੍ਰਿਣ. ਘਾਸ. ਫੂਸ. "ਅਉਧ ਅਨਲ ਤਨੁ ਤਿਨ ਕੋ ਮੰਦਿਰ." (ਗਉ ਕਬੀਰ) ੪. ਕ੍ਰਿ. ਵਿ- ਤਿਸ ਪਾਸੇ. ਉਧਰ. "ਡੋਰੀ ਪ੍ਰਭੁ ਪਕੜੀ, ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ੫. ਦੇਖੋ, ਤਿੰਨ....
ਸੰ. ਵਿ- ਬਹੁਤ ਦਿਨ ਦਾ। ੨. ਕ੍ਰਿ. ਵਿ- ਬਹੁਤ ਸਮੇਂ ਤੀਕ। ੩. ਸੰਗ੍ਯਾ- ਦੇਰੀ. ਢਿੱਲ....
ਫ਼ਾ. [دیر] ਸੰਗ੍ਯਾ- ਚਿਰ. ਵਿਲੰਬ। ੨. ਦੇਵਰ ਦਾ ਸੰਖੇਪ। ੩. ਦੇਵਰਾਨੀ ਦਾ ਸੰਖੇਪ, ਦਿਰਾਨੀ. "ਦੇਰ ਜਿਠਾਣੀ ਮੁਈ ਦੂਖਿ ਸੰਤਾਪਿ." (ਆਸਾ ਮਃ ੫) ਇਸ ਥਾਂ ਭਾਵ ਆਸਾ ਤ੍ਰਿਸਨਾ ਤੋਂ ਹੈ. "ਦੇਰ ਜੇਠਾਨੜੀ ਆਹ." (ਮਾਰੂ ਅਃ ਮਃ ੧)...
ਦੇਖੋ, ਢਿਲ ਅਤੇ ਢੀਲ....
ਸੰ. ਸੰਗ੍ਯਾ- ਸੀਮਾ. ਹੱਦ। ੨. ਸਮੁੰਦਰ ਦਾ ਕਿਨਾਰਾ। ੩. ਸਮਾਂ. ਵਕਤ। ੪. ਦਿਨ। ੫. ਘੜੀ. "ਕਵਣੁ ਸੁ ਵੇਲਾ, ਵਖਤੁ ਕਵਣੁ?" (ਜਪੁ) ੬. ਸਮੁੰਦਰ ਦਾ ਵਾਢ. ਜਵਾਰਭਾਟਾ। ੭. ਮੌਤ ਦਾ ਸਮਾਂ। ੮. ਨਿਯਤ (ਮੁਕ਼ੱਰਰ) ਕੀਤਾ ਸਮਾਂ....
ਦੇਖੋ, ਬਿਸਰਣ। ੨. ਦੇਖੋ, ਵਿਸਰ....
ਸਰਵ- ਕਿਸੇ ਨੂੰ. "ਭੈ ਕਾਹੂ ਕਉ ਦੇਤ ਨਹਿ." (ਸ. ਮਃ ੯) ੨. ਕ੍ਰਿ. ਵਿ- ਕਿਤੇ. ਕਿਸੇ ਥਾਂ. "ਮੇਰਾ ਮਨੁ ਅਨਤ ਨ ਕਾਹੂ ਜਾਇ." (ਸੂਹੀ ਮਃ ੫. ਗੁਣਵੰਤੀ) ੩. ਕਿਆ. ਕੀ. "ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖਸਾਗਰ ਮੈ ਪਾਇਆ." (ਸਾਰ ਮਃ ੫) ੪. ਫ਼ਾ. [کاہوُ] ਇੱਕ ਔਖਧ, ਜੋ ਨਜ਼ਲੇ ਲਈ ਵਿਸ਼ੇਸ ਵਰਤੀਦੀ ਹੈ. ਇਸ ਦੀ ਤਾਸੀਰ ਸਰਦ ਤਰ ਹੈ. Lactuca Stiva. ਕਾਹੂ ਪਿੱਤ (ਸਫਰਾ) ਦੀ ਤੇਜੀ ਨੂੰ ਸ਼ਾਂਤ, ਅਤੇ ਲਹੂ ਸਾਫ ਕਰਦਾ ਹੈ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਸੰਗ੍ਯਾ- ਕੁ (ਨਿੰਦਿਤ) ਹੈ ਬੇਰ (ਦੇਹ) ਜਿਸ ਦਾ.¹ ਤਿੰਨ ਪੈਰ ਅਤੇ ਅੱਠ ਦੰਦਾਂ ਵਾਲਾ ਦੇਵਤਿਆਂ ਦਾ ਖ਼ਜ਼ਾਨਚੀ. ਇਹ ਤ੍ਰਿਣਵਿੰਦੁ ਦੀ ਪੁਤ੍ਰੀ ਇਲਵਿਲਾ ਦੇ ਪੇਟ ਤੋਂ ਵਿਸ਼੍ਰਵਾ ਦਾ ਪੁਤ੍ਰ ਹੈ. ਇਸ ਦੀ ਪੁਰੀ ਦਾ ਨਾਉਂ ਅਲਕਾ ਹੈ. ਇਹ ਯਕ੍ਸ਼੍ ਅਤੇ ਕਿੰਨਰਾਂ ਦਾ ਰਾਜਾ ਹੈ. ਕੁਬੇਰ ਰਾਵਣ ਦਾ ਮਤੇਰ ਭਾਈ ਹੈ....