vāhīवाही
ਸੰਗ੍ਯਾ- ਖੇਤ ਦੀ ਵਹਾਈ. ਵਾਹੁਣ ਦੀ ਕ੍ਰਿਯਾ। ੨. ਕਾਸ਼ਤਕਾਰੀ (agriculture) ੩. ਸਰਵ- ਵਹੀ. ਓਹੀ। ੪. ਉਸੇ ਨੂੰ. ਵਾਂਹੀਂ. "ਵਾਵਾ ਵਾਹੀ ਜਾਨੀਐ." (ਗਉ ਬਾਵਨ ਕਬੀਰ) ੫. ਅ਼. [واہی] ਵਿ- ਕਮਜ਼ੋਰ। ੬. ਸੁਸਤ. ੭. ਪਾੱਟਿਆ ਹੋਇਆ। ੮. ਨਿਕੰਮਾ। ੯. ਸਿੰਧੀ. ਸੰਗ੍ਯਾ- ਚੌਕੀਦਾਰ. ਪਹਿਰੂ.
संग्या- खेत दी वहाई. वाहुण दी क्रिया। २. काशतकारी (agriculture) ३. सरव- वही. ओही। ४. उसे नूं. वांहीं. "वावा वाही जानीऐ." (गउ बावन कबीर) ५. अ़. [واہی] वि- कमज़ोर। ६. सुसत. ७. पाॱटिआ होइआ। ८. निकंमा। ९. सिंधी. संग्या- चौकीदार. पहिरू.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਕ੍ਸ਼ੇਤ੍ਰ. ਸੰਗ੍ਯਾ- ਪ੍ਰਿਥਿਵੀ. ਭੂਮਿ। ੨. ਉਹ ਅਸਥਾਨ ਜਿੱਥੇ ਅੰਨ ਬੀਜਿਆ ਜਾਵੇ. "ਖੇਤ ਖਸਮ ਕਾ ਰਾਖਾ ਉਠਿਜਾਇ." (ਗਉ ਮਃ ੫) ੩. ਦੇਹ. ਸ਼ਰੀਰ. "ਖੇਤ ਹੀ ਕਰਹੁ ਨਿਬੇਰਾ." (ਮਾਰੂ ਕਬੀਰ) ੪. ਉਤਪੱਤੀ ਦਾ ਅਸਥਾਨ। ੫. ਇਸਤ੍ਰੀ. ਜੋਰੂ. "ਰੰਚਕ ਰੇਤ ਖੇਤ ਤਨ ਨਿਰਮਿਤ." (ਸਵੈਯੇ ਸ਼੍ਰੀ ਮੁਖਵਾਕ ਮਃ ੫) ੬. ਅੰਤਹਕਰਣ। ੭. ਇੰਦ੍ਰਿਯ। ੮. ਸੁਪਾਤ੍ਰ. ਅਧਿਕਾਰੀ. "ਖੇਤੁ ਪਛਾਣੈ ਬੀਜੈ ਦਾਨੁ." (ਸਵਾ ਮਃ ੧) ੯. ਰਣਭੂਮਿ. ਮੈਦਾਨੇਜੰਗ. "ਪੁਰਜਾ ਪੁਰਜਾ ਕਟਿਮਰੈ ਕਬਹੂ ਨ ਛਾਡੈ ਖੇਤੁ." (ਮਾਰੂ ਕਬੀਰ) ੧੦. ਤੀਰਥਅਸਥਾਨ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਦੇਖੋ, ਸਰਬ। ੨. ਫ਼ਾ. [سرو] ਸੰਗ੍ਯਾ- ਸਰੂ. "ਸਰਵੋ ਸਹੀ ਚਮਨ ਰਾ." (ਰਾਮਾਵ) ਦੇਖੋ, ਸਰੂ....
ਸਰਵ- ਉਹੀ. ਓਹੋ। ੨. ਦੇਖੋ, ਬਹੀ. "ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ." (ਮਃ ੧. ਵਾਰ ਰਾਮ ੧) ੩. ਅ਼. [وہی] ਵਹ਼ੀ. ਇਲਹਾਮ. ਕਰਤਾਰ ਵੱਲੋਂ ਆਇਆ ਸੁਨੇਹਾ....
ਸਰਵ. ਈ ਅਤੇ ਓ ਅਵ੍ਯਯ ਸਹਿਤ ਇਹ "ਓਹ" ਦਾ ਰੂਪ ਹੈ. ਵਹੀ ਉਹੀ. "ਓਹਿ ਅੰਦਰਹੁ ਬਾਹਰਹੁ ਨਿਰਮਲੇ." (ਵਾਰ ਮਾਝ ਮਃ ੧) "ਹੋਆ ਓਹੀ ਅਲ ਜਗ ਮਹਿ." (ਵਾਰ ਮਾਰੂ ੨. ਮਃ ੫) "ਦਾਨ ਦੇਇ ਪ੍ਰਭੁ ਓਹੈ." (ਗੂਜ ਮਃ ੪) "ਓਹੋ ਸੁਖ ਓਹਾ ਵਡਿਆਈ." (ਆਸਾ ਮਃ ੫) ੨. ਓਹੋ! ਵਯ. ਸ਼ੋਕ ਅਤੇ ਅਚਰਜ ਬੋਧਕ ਸ਼ਬਦ ਭੀ ਹੈ....
ਵ ਅੱਖਰ. "ਵਾਵਾ ਵਾਹੀ ਜਾਨੀਐ." (ਬਾਵਨ) ੨. ਵ ਦਾ ਉੱਚਾਰਣ. ਵਕਾਰ....
ਸੰਗ੍ਯਾ- ਖੇਤ ਦੀ ਵਹਾਈ. ਵਾਹੁਣ ਦੀ ਕ੍ਰਿਯਾ। ੨. ਕਾਸ਼ਤਕਾਰੀ (agriculture) ੩. ਸਰਵ- ਵਹੀ. ਓਹੀ। ੪. ਉਸੇ ਨੂੰ. ਵਾਂਹੀਂ. "ਵਾਵਾ ਵਾਹੀ ਜਾਨੀਐ." (ਗਉ ਬਾਵਨ ਕਬੀਰ) ੫. ਅ਼. [واہی] ਵਿ- ਕਮਜ਼ੋਰ। ੬. ਸੁਸਤ. ੭. ਪਾੱਟਿਆ ਹੋਇਆ। ੮. ਨਿਕੰਮਾ। ੯. ਸਿੰਧੀ. ਸੰਗ੍ਯਾ- ਚੌਕੀਦਾਰ. ਪਹਿਰੂ....
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਫ਼ਾ. [کمزور] ਵਿ- ਨਿਰਬਲ....
ਫ਼ਾ. [سُست] ਕਮਜ਼ੋਰ. ਢਿੱਲਾ, ਦੇਖੋ, ਸੁਸਤੀ ੨. ਦੇਖੋ. ਸ਼ੁਸ੍ਤੁ....
ਵਿ- ਨਕਾਰਾ. ਜੋ ਕੁਝ ਕੰਮ ਨਹੀਂ ਕਰਦਾ। ੨. ਦੇਖੋ, ਨਿਕਰਮਾ....
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਸੰਗ੍ਯਾ- ਚਾਰੇ ਪਾਸੇ ਖ਼ਬਰ ਰੱਖਣ ਵਾਲਾ. ਪਹਿਰੂ....