badhalaबदल
ਅ਼. [بدل] ਸੰਗ੍ਯਾ- ਹੇਰ ਫੇਰ. ਪਰਿਵਰਤਨ। ੨. ਪਲਟਾ. ਇ਼ਵਜ। ੩. ਦੇਖੋ, ਬੱਦਲ.
अ़. [بدل] संग्या- हेर फेर. परिवरतन। २. पलटा. इ़वज। ३. देखो, बॱदल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਸੰ. ਸੰਗ੍ਯਾ- ਬਦਲ ਜਾਣ ਦੀ ਕ੍ਰਿਯਾ. ਰੂਪਾਂਤਰ ਹੋਣਾ। ੨. ਘੁਮਾਉ ਚੱਕਰ। ੩. ਅਦਲ ਬਦਲ। ੪. ਸਮੇ ਦਾ ਫੇਰ....
ਸੰਗ੍ਯਾ- ਬਦਲਾ। ੨. ਪਲਟਣ ਦੀ ਕ੍ਰਿਯਾ। ੩. ਗਾਉਣ ਵੇਲੇ ਸ੍ਵਰਤਾਨ ਲੈਣੀ, ਉੱਚੇ ਸੁਰ ਤੀਕ ਜਾਕੇ ਫੇਰ ਯਥਾਕ੍ਰਮ ਹੇਠਲੇ ਸ੍ਵਰ ਵੱਲ ਪਲਟਣਾ। ੪. ਖੁਰਚਣਾ, ਜਿਸ ਨਾਲ ਤਵੇ ਉੱਪਰੋਂ ਰੋਟੀ ਪਲਟੀ ਜਾਵੇ....
ਸੰਗ੍ਯਾ- ਵਾਰਿਦ. ਮੇਘ. "ਬੱਦਲ ਜਿਉਂ ਮਹਿ- ਖਾਸੁਰ ਰਣ ਵਿੱਚ ਗੱਜਿਆ." (ਚੰਡੀ ੩)...