bahamīshāha, brahamīshāhaबहमीशाह, ब्रहमीशाह
ਇਸ ਦਾ ਅਸਲ ਨਾਉਂ ਇਬਰਾਹੀਮਸ਼ਾਹ ਸੀ. ਇਹ ਮਾਲਵੇ ਦੇ ਛੱਤੇਆਣੇ ਪਿੰਡ ਦਾ ਵਸਨੀਕ ਮੁਸਲਮਾਨ ਸੀ. ਜਦ ਸ਼੍ਰੀ ਕਲਗੀਧਰ ਸੰਮਤ ੧੭੬੨- ੬੩ ਵਿੱਚ ਜੰਗਲ ਨੂੰ ਮੰਗਲਭੂਮਿ ਕਰਨ ਹਿਤ ਵਿਚਰਦੇ ਹੋਏ ਇਸ ਦੇ ਪਿੰਡ ਪਧਾਰੇ, ਤਦ ਸਤਿਗੁਰੂ ਦਾ ਉਪਦੇਸ਼ ਸੁਣਕੇ ਇਸ ਦੇ ਚਿੱਤ ਉੱਤੇ ਅਜੇਹਾ ਅਸਰ ਹੋਇਆ ਕਿ ਇਸਲਾਮ ਨੂੰ ਤ੍ਯਾਗਕੇ ਸਿੰਘ ਸਜ ਗਿਆ. ਇਸ ਪ੍ਰਸੰਗ ਨੂੰ ਭਾਈ ਸੰਤੋਖਸਿੰਘ ਜੀ ਨੇ ਗੁਰੁਪ੍ਰਤਾਪ ਸੂਰਜ ਦੇ ਪਹਿਲੇ ਐਨ ਦੇ ੧੮ਵੇਂ ਅਧ੍ਯਾਯ ਵਿੱਚ ਇਉਂ ਲਿਖਿਆ ਹੈ:-#"ਸੁਨ ਸ਼੍ਰੀ ਪ੍ਰਭੁ ਪ੍ਰਸੰਨਤਾ ਧਾਰੀ।#ਪੂਰਬ ਭਲੀ ਰੀਤਿ ਤੈਂ ਡਾਰੀ।#ਮੁਸਲਮਾਨ ਹੁਇ ਭਾਵਨ ਧਰੈ।#ਮਿਲਨ ਪੰਥ ਮੇ ਜੇ ਹਿਤ ਕਰੈ।#ਤਉ ਯਹਿ ਉਚਿਤ ਖਾਲਸੇ ਬੀਚ।#ਪਾਹੁਲ ਲੇਇ ਊਚ ਕੈ ਨੀਚ।#ਮਾਨਸਿੰਘ ਕੋ ਹੁਕਮ ਬਖਾਨਾ।#ਖਰੋ ਹੋਹੁ ਕਰ ਸਿੱਖ ਸੁਜਾਨਾ।#ਲੇ ਆਗ੍ਯਾ ਅੰਮ੍ਰਿਤ ਬਨਵਾਯੋ।#ਖਰੇ ਹੋਇ ਤਤਕਾਲ ਛਕਾਯੋ।#ਸ਼੍ਰੀ ਮੁਖ ਤੇ ਤਬ ਨਾਮ ਉਚਾਰ੍ਯੋ।#ਸ਼ੁਭ ਅਜਮੇਰਸਿੰਘ ਤਹਿਂ ਧਾਰ੍ਯੋ।#ਵਾਹਿਗੁਰ ਜੀ ਕੀ ਕਹਿ ਫਤੇ।#ਭਾ ਕਲ੍ਯਾਣ ਉਚਿਤ ਮੁਦ ਚਿਤੇ।#ਸਿਮਰਨ ਕਰਨ ਲਗ੍ਯੋ ਗੁਰੁ ਕੇਰਾ।#ਗੁਰਬਾਣੀ ਪੜ੍ਹ ਸੰਝ ਸਵੇਰਾ।"#ਦੇਖੋ, ਛੱਤੇਆਣਾ.
इस दा असल नाउं इबराहीमशाह सी. इह मालवे दे छॱतेआणे पिंड दा वसनीक मुसलमान सी. जद श्री कलगीधर संमत १७६२- ६३ विॱच जंगल नूं मंगलभूमि करन हित विचरदे होए इस दे पिंड पधारे, तद सतिगुरू दा उपदेश सुणके इस दे चिॱत उॱते अजेहा असर होइआ कि इसलाम नूं त्यागके सिंघ सज गिआ. इस प्रसंग नूं भाई संतोखसिंघ जी ने गुरुप्रताप सूरज दे पहिले ऐन दे १८वें अध्याय विॱच इउं लिखिआ है:-#"सुन श्री प्रभु प्रसंनता धारी।#पूरब भली रीति तैं डारी।#मुसलमान हुइ भावन धरै।#मिलन पंथ मे जे हित करै।#तउ यहि उचित खालसे बीच।#पाहुल लेइ ऊच कै नीच।#मानसिंघ को हुकम बखाना।#खरो होहु कर सिॱख सुजाना।#ले आग्या अंम्रित बनवायो।#खरे होइ ततकाल छकायो।#श्री मुख ते तब नाम उचार्यो।#शुभ अजमेरसिंघ तहिं धार्यो।#वाहिगुर जी की कहि फते।#भा कल्याण उचित मुद चिते।#सिमरन करन लग्यो गुरु केरा।#गुरबाणी पड़्ह संझ सवेरा।"#देखो, छॱतेआणा.
ਅ਼. [اصل] ਅਸਲ. ਵਿ- ਖਰਾ. ਸੱਚਾ. ਦੇਖੋ, ਅਸਲਿ। ੨. ਸੰਗ੍ਯਾ- ਜੜ. ਮੂਲ. ਦੇਖੋ, ਅਸੁਲੂ. ੩. ਮੂਲ ਧਨ. ਪੂੰਜੀ। ੪. ਕੁਲ. ਵੰਸ਼। ੫. ਪ੍ਰਤਿਸ੍ਠਾ. ਮਾਨ. ੬. ਅ਼. [عسل] ਅ਼ਸਲ. ਸ਼ਹਿਦ. ਮਧੁ। ੭. ਵਿ- ਭਲਾ. ਨੇਕ। ੮. ਸੰ. ਸੰਗ੍ਯਾ- ਲੋਹਾ। ੯. ਸ਼ਸਤ੍ਰ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਵਸਣ ਵਾਲਾ. ਨਿਵਾਸ ਕਰਤਾ ਦੇਖੋ, ਵਸਕੀਨ....
ਫ਼ਾ. [مُسلمان] ਇਸਲਾਮ ਦੇ ਮੰਨਣ ਵਾਲਾ ਮੁਸਲਿਮ, ਮੁਸਲਿਮ ਦਾ ਬਹੁ ਵਚਨ ਮੁਸਲਮੀਨ. ਮੁਸਲਮੀਨ ਸ਼ਬਦ ਦਾ ਹੀ ਦੂਜਾ ਰੂਪ ਮੁਸਲਮਾਨ ਹੈ। ੨. ਭਾਵ- ਮੁਹ਼ੰਮਦ ਸਾਹਿਬ ਦੇ ਦੱਸੇ ਧਰਮ ਨੂੰ ਧਾਰਨ ਵਾਲਾ. "ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਣੁ." (ਮਃ ੧. ਵਾਰ ਮਾਝ) "ਮੁਸਲਮਾਨ ਦਾ ਏਕ ਖੁਦਾਇ." (ਭੈਰ ਕਬੀਰ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜੋ ਅਦਭੁਤ ਕਲਗੀ ਸੀਸ ਤੇ ਧਾਰਣ ਕਰਦੇ ਹਨ. "ਅਬ ਆਨਕੀ ਆਸ ਨਿਰਾਸ ਭਈ ਕਲਗੀਧਰ ਵਾਸ ਕਿਯੋ ਮਨ ਮਾਹੀ." (ਗੁਪ੍ਰਸੂ) ਲੇਡੀ Login ਲਿਖਦੀ ਹੈ ਕਿ ਜਦ ਲਾਹੌਰ ਪੁਰ ਅੰਗ੍ਰੇਜ਼ੀ ਕਬਜਾ ਹੋਇਆ, ਤਦ ਉਸ ਦੇ ਪਤੀ ਡਾਕਟਰ Login ਨੇ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ ਦੀ ਫ਼ਹਿਰਿਸ੍ਤ ਬਣਾਕੇ ਚਾਰਜ ਲਿਆ. ਤੋਸ਼ੇਖ਼ਾਨੇ ਵਿੱਚ ਉਸ ਵੇਲੇ ਦਸ਼ਮੇਸ਼ ਦੀ ਕਲਗੀ ਮੌਜੂਦ ਸੀ. ਪਤਾ ਨਹੀਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਕਬਜੇ ਕਿਸ ਤਰਾਂ ਆਈ, ਅਤੇ ਹੁਣ ਉਹ ਅਮੋਲਕ ਵਸਤੁ ਕਿੱਥੇ ਹੈ.¹...
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਫ਼ਾ. [جنگل] ਸੰਗ੍ਯਾ- ਰੋਹੀ. ਬਣ (ਵਨ). "ਜੰਗਲ ਜੰਗਲੁ ਕਿਆ ਭਵਹਿ?" (ਸ. ਫਰੀਦ)੨ ਸ. ਲਹੂ। ੩. ਮਾਸ। ੪. ਜਲ ਰਹਿਤ ਭੂਮਿ. ਮਾਰੂ। ੫. ਰੇਗਿਸਤਾਨ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਵਿ- ਹਿਤਕਾਰੀ. ਭਲਾ ਚਾਹੁਣ ਵਾਲਾ। ੨. ਪਥ੍ਯ. "ਬ੍ਰਿਥਾਵੰਤ ਔਖਦ ਹਿਤਾਇ." (ਭਾਗੁ) ੩. ਸੰਗ੍ਯਾ- ਭਲਾਈ। ੪. ਪਿਆਰ. "ਹਿਤ ਕਰਿ ਨਾਮੁ ਦ੍ਰਿੜੈ ਦਇਆਲਾ." (ਬਾਵਨ)...
ਸੰ. उपदेश. (ਉਪ- ਦਿਸ਼) ਸੰਗ੍ਯਾ- ਸਿਖ੍ਯਾ. ਨਸੀਹਤ. "ਆਪ ਕਮਾਉ ਅਵਰਾ ਉਪਦੇਸ." (ਗਉ ਮਃ ੫) ੨. ਹਿਤ ਦੀ ਬਾਤ। ੩. ਗੁਰੁਦੀਖ੍ਯਾ (ਦੀਕਾ). ੪. ਦੇਸ਼ਾਂਤਰਗਤ ਦੇਸ਼, ਜੈਸੇ ਭਾਰਤਖੰਡ ਵਿੱਚ ਪੰਜਾਬ ਆਦਿਕ. "ਮੇਰ ਕੇਤੇ, ਕੇਤੇ ਧੂ, ਉਪਦੇਸ." (ਜਪੁ)...
ਸੰ. चिन्त ਧਾ- ਵਿਚਾਰ ਕਰਨਾ, ਸਮਰਣ ਕਰਨਾ। ੨. ਸੰਗ੍ਯਾ- ਫ਼ਿਕਰ. ਚਿੰਤਾ. "ਚਿੰਤ ਗਈ ਲਗਿ ਸਤਿਗੁਰ ਪਾਏ." (ਭੈਰ ਮਃ ੫) ੩. ਈਰਖਾ. ਹਸਦ. "ਹਮ ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)...
ਵਿ- ਐਹੋ ਜੇਹਾ. ਇਸ ਪ੍ਰਕਾਰ ਦਾ. ਐਸੇ ਢੰਗ ਦਾ....
ਅ਼. [اثر] ਅਸਰ. ਸੰਗ੍ਯਾ- ਪ੍ਰਭਾਉ। ੨. ਦਬਾਉ। ੩. ਚਿੰਨ੍ਹ. ਨਿਸ਼ਾਨ। ੪. ਸੰਬੰਧ। ੫. ਇਤਿਹਾਸ। ੬. ਅ਼. [عصر] ਅ਼ਸਰ. ਨਿਚੋੜਨਾ। ੭. ਰੋਕਣਾ। ੮. ਦੇਣਾ....
ਅ਼. [اِسلام] ਸੰਗ੍ਯਾ- ਤਰਕ. ਤ੍ਯਾਗ। ੨. ਸਿਰ ਝੁਕਾਉਣਾ। ੩. ਖ਼ੁਦਾ ਦੀ ਰਜਾ ਨੂੰ ਸਲਮ (ਅੰਗੀਕਾਰ) ਕਰਨਾ, ਅਰਥਾਤ ਭਾਣਾ ਮੰਨਣਾ। ੪. ਪੈਗੰਬਰ ਮੁਹ਼ੰਮਦ ਨੇ ਆਪਣੇ ਦੀਨ ਦਾ ਨਾਉਂ "ਇਸਲਾਮ" ਰੱਖਿਆ ਹੈ, ਜਿਸ ਦੇ ਧਾਰਣ ਵਾਲਾ "ਮੁਸਲਿਮ" ਅਥਵਾ ਮੁਸਲਮਾਨ ਸੱਦੀਦਾ ਹੈ. ਇਸਲਾਮ ਦੇ ਪੰਜ ਨਿਯਮ ਹਨ-#(ੳ) ਇੱਕ ਖ਼ੁਦਾ ਦਾ ਮੰਨਣਾ.#(ਅ) ਪੰਜ ਵੇਲੇ ਨਮਾਜ਼ ਪੜ੍ਹਨੀ.#(ੲ) ਜ਼ਕਾਤ ਦੇਣੀ.#(ਸ) ਰਮਜ਼ਾਨ ਵਿੱਚ ਰੋਜ਼ੇ ਰਖਣੇ.#(ਹ) ਕਾਬੇ ਦਾ ਹੱਜ ਕਰਨਾ.#ਇਨ੍ਹਾਂ ਨਿਯਮਾਂ ਤੋਂ ਛੁੱਟ, ਜੋ ਰਸੂਲ ਮੁਹੰਮਦ, ਖ਼ੁਦਾ ਦੇ ਫ਼ਰਿਸ਼ਤੇ, ਇਲਹਾਮੀ ਕਿਤਾਬ ਕੁਰਾਨ, ਅਖ਼ੀਰੀ ਫ਼ੈਸਲੇ ਦਾ ਦਿਨ ਅਤੇ ਖ਼ੁਦਾ ਦਾ ਵਿਸ਼੍ਵਾਸੀ ਹੈ, ਓਹ ਮੁਸਲਮਾਨ ਹੈ, ਅਤੇ ਉਸੇ ਨੂੰ "ਮੋਮਿਨ" [مومن] ਆਖਦੇ ਹਨ, ਜਿਸ ਦਾ ਅਰਥ ਹੈ ਸ਼੍ਰੱਧਾਵਾਨ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੰਗ੍ਯਾ- ਕਥਾ ਕਹਾਣੀ। ੨. ਸੰਬੰਧ. ਲਗਾਉ। ੩. ਲਗਨ. ਪ੍ਰੀਤਿ। ੪. ਇਸਤ੍ਰੀ ਪੁਰਖ ਦਾ ਸੰਜੋਗ. ਮੈਥੁਨ। ੫. ਕਾਰਣ. ਸਬਬ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸੰ. एवं- ਏਵੰ. ਕ੍ਰਿ. ਵਿ- ਇਸੇ ਤਰਾਂ. ਇਸ ਢੰਗ ਨਾਲ. "ਨਾਨਕ ਕਹੈ ਸਿਆਣੀਏ! ਇਉ ਕੰਤ ਮਿਲਾਵਾ ਹੋਇ." (ਵਾਰ ਸੂਹੀ, ਮਃ ੨) ੨. ਐਸੇ ਹੀ ਔਰ. ਇਵੇਂ ਹੀ ਹੋਰ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰ. शृण ਸ਼੍ਰਿਣੁ. ਸੁਣ. ਸ਼੍ਰਵਣ ਕਰ। ੨. ਸੰ. शुन ਧਾ- ਜਾਣਾ। ੩. ਸੰ. ਸ਼ੁਨ. ਸੰਗ੍ਯਾ- ਕੁੱਤਾ। ੪. ਸੰ. ਸ਼੍ਵਨ. ਸ਼ਬਦ. ਧੁਨਿ. ਦੇਖੋ, ਸੁੰਨ ੯....
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਸੰਗ੍ਯਾ- ਖ਼ੁਸ਼ੀ. ਆਨੰਦ....
ਵਿ- ਧਾਰਿਤ. ਧਾਰਣ ਕੀਤਾ, ਕੀਤੀ. "ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ." (ਸੁਖਮਨੀ) ੨. ਅੰਗੀਕਾਰ ਕੀਤੀ. "ਸਾਈ ਸੁਹਾਗਣਿ ਠਾਕੁਰ ਧਾਰੀ." (ਓਅੰਕਾਰ) ੩. ਸੰਗ੍ਯਾ- ਡੋਰੀ. ਤੰਦਾਂ ਨੂੰ ਮਿਲਾਕੇ ਵੱਟਿਆ ਡੋਰਾ. "ਪਉਣ ਹੋਵੈ ਸੂਤਧਾਰੀ." (ਆਸਾ ਮਃ ੧) ੪. ਮਨੌਤ. ਅਹੰਤਾ. "ਬਿਨਸੈ ਅਪਨੀ ਧਾਰੀ." (ਸੋਰ ਮਃ ੫) ੫. ਸੰ. धारिन्. ਵਿ- ਧਾਰਣ ਵਾਲਾ। ੬. ਤਿੱਖੀ ਧਾਰਾ (ਬਾਢ) ਵਾਲਾ। ੭. ਸੰਗ੍ਯਾ- ਤੇਜ਼ ਸ਼ਸਤ੍ਰ। ੮. ਨਦੀ. ਨਦ. ਦਰਿਆ....
ਵਿ- ਪੂਰਵ. ਪਹਿਲਾ. ਪ੍ਰਥਮ. "ਪੂਰਬ ਜਨਮ ਕੇ ਮਿਲੇ ਸੰਜੋਗੀ." (ਜੈਤ ਮਃ ੫) ੨. ਸੰਗ੍ਯਾ- ਪੂਰਵ ਦਿਸ਼ਾ। ੩. ਦੇਖੋ, ਪੂਰਵ....
ਸ਼੍ਰੇਸ੍ਟ. ਉੱਤਮ. "ਭਲੀ ਸੁਹਾਵੀ ਛਾਪਰੀ." (ਸੂਹੀ ਮਃ ੫) "ਭਲੀਅ ਰੁਤੇ." (ਆਸਾ ਛੰਤ ਮਃ ੪)...
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਸਰਵ- ਤੂੰ। ੨. ਤੈਨੇ. ਤੂਨੇ....
ਸਿੱਟੀ. ਤ੍ਯਾਗੀ। ੨. ਸਿੱਟਕੇ. ਛੱਡਕੇ. ਤ੍ਯਾਗਕੇ. "ਮਾਇਆਮਗਨ ਚਲੇ ਸਭਿ ਡਾਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) ਮਾਯਾ ਦੇ ਪ੍ਰੇਮੀ ਮਾਯਾ ਨੂੰ ਇੱਥੇ ਹੀ ਸਿੱਟਕੇ ਚਲੇ। ੩. ਸੰਗ੍ਯਾ- ਡਾਲੀ. ਸ਼ਾਖਾ. ਟਾਹਣੀ. "ਬ੍ਰਹਮੁ ਪਾਤੀ ਬਿਸਨੁ ਡਾਰੀ." (ਆਸਾ ਕਬੀਰ)...
ਸੰਗ੍ਯਾ- ਖ਼ਿਆਲ. ਸੰਕਲਪ. "ਆਪਨੋ ਭਾਵਨੁ ਕਰਿ. ਮੰਤ੍ਰਿਨ ਦੂਸਰੋ ਧਰਿ." (ਸਵੈਯੇ ਸ੍ਰੀ ਮੁਖਵਾਕ ਮਃ ੫) "ਭਾਵਨੁ ਤਿਆਗਿਓ ਰੀ ਤਿਆਗਿਓ." (ਗਉ ਮਃ ੫) "ਭਾਵਨੁ ਦੁਬਿਧਾ ਦੂਰਿਟਰਹੁ." (ਬਿਲਾ ਮਃ ੫) ੨. ਭਾਵਨਾ. ਸ਼੍ਰੱਧਾ. "ਭਾਵਨ ਕੋ ਹਰਿਰਾਜਾ." (ਸੋਰ ਰਵਿਦਾਸ) "ਭਾਵਨੀ ਸਾਧਸੰਗੇਣ ਲਭੰਤੰ." (ਗਾਥਾ) ੩. ਧ੍ਯਾਨ. ਚਿੰਤਨ. "ਭਾਵਨ ਪਾਤੀ ਤ੍ਰਿਪਤ ਕਰੈ." (ਸੂਹੀ ਮਃ ੧) ੪. ਭਾਵ ਦੇ ਅਨੁਸਾਰ ਅਭ੍ਯਾਸ. ਅ਼ਮਲ. "ਸੁਹੇਲਾ ਕਹਨੁ ਕਹਾਵਨੁ। ਤੇਰਾ ਬਿਖਮੁ ਭਾਵਨੁ." (ਸ੍ਰੀ ਮਃ ੫) ੫. ਵਿ- ਭਾਵਨੀਯ. ਭਾਉਣ ਵਾਲਾ. ਪਿਆਰਾ. "ਭਾਵਨ ਨਾਹਿ ਹਹਾ ਘਰ ਮਾਈ." (ਕ੍ਰਿਸਨਾਵ)...
ਸੰ. ਸੰਗ੍ਯਾ- ਮਿਲਾਪ. ਮੁਲਾਕਾਤ। ੨. ਇਕੱਠਾ ਹੋਣ ਦੀ ਕ੍ਰਿਯਾ. ਸੰਗਮ. ਦੇਖੋ, ਮਿਲ ਧਾ. "ਮਿਲਿਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਇ। ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਈ." (ਮਃ ੨. ਵਾਰ ਸੂਹੀ) ਸ਼ਰੀਰ ਦ੍ਵਾਰਾ ਮਿਲਣ ਤੋਂ ਮਿਲਿਆ ਹੋਇਆ ਨਹੀਂ ਸਮਝਿਆ ਜਾਂਦਾ, ਜੇ ਦਿਲੋਂ ਮਿਲੇ, ਤਦ ਮਿਲਿਆ ਹੋਇਆ ਜਾਣੀਦਾ ਹੈ....
ਦੇਖੋ, ਪਥੁ ੨. ਅਤੇ ਪਥ੍ਯ....
ਸਰਵ- ਇਹ. ਏਹ. "ਯਹ ਮਨੁ ਨੈਕ ਨ ਕਹਿਓ ਕਰੈ." (ਦੇਵ ਮਃ ੯)...
ਸੰ. ਵਿ- ਯੋਗ੍ਯ. ਲਾਇਕ. "ਉਦਾਰ ਉਚਿਤ ਦਾਰਿਦ ਹਰਨ." (ਸਵੈਯੇ ਮਃ ੨. ਕੇ)#੨. ਮੁਨਾਸਿਬ. ਠੀਕ। ੩. ਜਾਣਿਆ ਹੋਇਆ. ਪਰਿਚਿਤ। ੪. ਜੁੜਿਆ ਹੋਇਆ। ੫. ਖੁਸ਼. ਪ੍ਰਸੰਨ....
ਕ੍ਰਿ. ਵਿ- ਵਿੱਚ. ਮਧ੍ਯ. ਭੀਤਰ। ੨. ਸੰਗ੍ਯਾ- ਅੰਤਰਾ. ਫ਼ਰਕ. ਭੇਦ. "ਲੋਕਨ ਪਰਕੈ ਬੀਚ ਮੇ, ਬਹੁ ਬੀਚ ਕਿਯੋ ਹੈ." (ਗੁਪ੍ਰਸੂ) ਲੋਕਾਂ ਨੇ ਵਿੱਚ ਪੈਕੇ ਬਹੁਤ ਫੁੱਟ ਪਾ ਦਿੱਤੀ। ੩. ਭਾਵ- ਵਿਰੋਧ....
ਸੰਗ੍ਯਾ- ਪਾਹ- ਜਲ. ਆਦਮੀ ਨੂੰ ਪਾਹ (ਪਾਣ) ਚੜ੍ਹਾਉਣ ਵਾਲਾ ਧਰਮਮੰਤ੍ਰ ਨਾਲ ਤਿਆਰ ਕੀਤਾ ਜਲ¹ "ਪਾਹੁਰ ਜਾਨ ਗ੍ਰਿਹਹਿ ਲੈ ਆਏ." (ਵਿਚਿਤ੍ਰ) ੨. ਖੰਡੇ ਦਾ ਅਮ੍ਰਿਤ. "ਪੀਓ ਪਾਹੁਲ ਖੰਡਧਾਰ." (ਗੁਰਦਾਸ ਕਵਿ)...
ਕ੍ਰਿ. ਵਿ- ਲੈਕੇ। ੨. ਲੈਂਦਾ ਹੈ। ੩. ਲੈ ਕਰਦਾ ਹੈ. "ਹਰਿ ਆਪੇ ਆਪੁ ਉਪਾਇਦਾ, ਆਪੈ ਦੇਵੈ ਲੇਇ." (ਸ੍ਰੀ ਵਣਜਾਰਾ ਮਃ ੪) ਉਪਾਉਂਦਾ ਪਾਲਦਾ ਅਤੇ ਲੈ ਕਰਦਾ ਹੈ....
ਸੰ. नीच. ਧਾ- ਗ਼ੁਲਾਮੀ ਕਰਨਾ, ਦਾਸਪੁਣਾ ਅਖਤਿਆਰ ਕਰਨਾ। ੨. ਵਿ- ਜਾਤਿ ਗੁਣ ਅਥਵਾ ਕਰਮ ਵਿੱਚ ਨੀਵਾਂ. "ਨੀਚਕੁਲਾ ਜੋਲਾਹਰਾ." (ਆਸਾ ਧੰਨਾ) ੩. ਨੀਵਾਂ. ਨੰਮ੍ਰ. "ਨੀਚ ਗ੍ਰੀਵ ਬੈਠ੍ਯੋ ਇਕ ਥਾਨ." (ਗੁਪ੍ਰਸੂ) ੪. ਦੁਸ੍ਟ. ਪਾਮਰ. "ਨੀਚ ਸੇ ਨ ਪ੍ਰੀਤਿ ਕੀਜੋ." (ਹਨੂ) ਪ ਵਾਮਨ. ਬਾਉਨਾ....
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਨੰਨ ਸੇਵਕ ਭਾਈ ਮਾਨ ਸਿੰਘ, ਜਿਸ ਨੂੰ ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪਸੂਰਜ ਵਿੱਚ ਨਿਹੰਗਪੰਥ ਦਾ ਬਾਨੀ ਮੰਨਿਆ ਹੈ. ਇਹ ਆਨੰਦਪੁਰ ਤੋਂ ਚਮਕੌਰ, ਅਤੇ ਉਸ ਥਾਂ ਤੇ ਦਸ਼ਮੇਸ਼ ਨਾਲ ਮਾਲਵੇ ਅਤੇ ਦੱਖਣ ਦੀ ਯਾਤ੍ਰਾ ਵਿੱਚ ਸਾਥ ਰਿਹਾ. ਨਰਮਦਾ ਦੇ ਕਿਨਾਰੇ ਇੱਕ ਮਤਾਂਧ ਮੁਸਲਮਾਨ ਦੇ ਹੱਥੋਂ ਗੋਲੀ ਨਾਲ ਮਾਰਿਆ ਗਿਆ। ੨. ਜੈਪੁਰ ਪਤਿ ਭਗਵਾਨਦਾਸ (ਅਕਬਰ ਦੇ ਸਾਲੇ) ਦਾ ਭਤੀਜਾ, ਜੋ ਭਗਵਾਨਦਾਸ ਨੇ ਮੁਤਬੰਨਾ ਬਣਾਇਆ ਸੀ. ਭਗਵਾਨ ਦਾਸ ਪਿੱਛੋਂ ਇਹ ਜੈਪੁਰ ਦੀ ਗੱਦੀ ਪੁਰ ਬੈਠਾ. ਅਕਬਰ ਨੇ ਇਸ ਨੂੰ ਅਫਗਾਨਿਸ੍ਤਾਨ ਦੀ ਮੁਹਿੰਮ ਪੁਰ ਭੇਜਿਆ ਸੀ. ਇਹ ਰਾਣਾ ਪ੍ਰਤਾਪ ਦੇ ਵਿਰੁੱਧ ਭੀ ਲੜਿਆ ਸੀ. ਸਨ ੧੫੮੭ ਵਿੱਚ ਇਹ ਬਿਹਾਰ ਦਾ ਗਵਰਨਰ ਹੋਇਆ, ੧੫੮੯ ਵਿੱਚ ਬੰਗਾਲ ਭੀ ਇਸ ਦੇ ਅਧੀਨ ਕੀਤਾ ਗਿਆ. ਮਾਨ ਸਿੰਘ ਨੂੰ ਹਫ਼ਤਹਜ਼ਾਰੀ ਮਨਸਬ ਸੀ. ਇਹ ਜਹਾਂਗੀਰ ਦੇ ਵੇਲੇ ਸਨ ੧੬੧੫ ਵਿੱਚ ਮੋਇਆ....
ਅ਼. [حُکم] ਹ਼ੁਕਮ. ਸੰਗ੍ਯਾ- ਆਗ੍ਯਾ....
ਦੇਖੋ, ਹੋਹ. ਹੋ. ਹੋਜਾ. "ਹੋਹੁ ਸਭਨਾ ਕੀ ਰੇਣੁਕਾ." (ਵਾਰ ਮਾਰੂ ੨. ਮਃ ੫)...
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਦੇਖੋ, ਸੁਜਾਨ। ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਸਿੱਖ, ਜਿਸ ਨੇ ਅੰਮ੍ਰਿਤਸਰ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ. "ਮੁਹਰੂ ਰੰਧਾਵਾ ਤੇ ਸੁਜਾਨਾ ਬੀਰ." (ਗੁਪ੍ਰਸੂ)...
ਦੇਖੋ, ਆਗਿਆ....
ਦੇਖੋ, ਅਮ੍ਰਿਤ। ੨. ਸੰਗ੍ਯਾ- ਮੱਖਨ. ਨਵਨੀਤ. "ਤਬ ਮਥੀਐ, ਇਨ ਬਿਧਿ ਅੰਮ੍ਰਿਤ ਪਾਵਹੁ." (ਸੂਹੀ ਮਃ ੧) ੩. ਦੁੱਧ. "ਸੋਇਨ ਕਟੋਰੀ ਅੰਮ੍ਰਿਤ ਭਰੀ." (ਭੈਰ ਨਾਮਦੇਵ) ੪. ਵਿ- ਅਮ੍ਰਿਤ੍ਯੁ. ਮੌਤ ਬਿਨਾ. ਅਮਰ. "ਹਰਿ ਅੰਮ੍ਰਿਤ ਸਜਣ ਮੇਰਾ." (ਸੂਹੀ ਛੰਤ ਮਃ ੫) ੫. ਮਧੁਰ. ਮਿਠਾਸ ਸਹਿਤ. "ਗੁਰੁਮੁਖ ਅੰਮ੍ਰਿਤ ਬਾਣੀ ਬੋਲਹਿ." (ਸ੍ਰੀ ਅਃ ਮਃ ੩)...
ਦੇਖੋ, ਖਰਾ, ਖਰਨਾ ਅਤੇ ਖੜਨਾ....
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਸੰ. तत्काल- तत्क्षण. ਕ੍ਰਿ. ਵਿ- ਉਸੇ ਵੇਲੇ. ਉਸ ਹੀ ਸਮੇਂ. ਫ਼ੌਰਨ. ਤੁਰੰਤ. "ਸਿਰ ਸਤ੍ਰਨ ਕੇ ਪਰ ਅਤ੍ਰ ਲਗੈ ਤਤਕਾਰ." (ਕ੍ਰਿਸਨਾਵ) "ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇਆਵੈ." (ਆਸਾ ਮਃ ੫) "ਸੰਤ ਉਧਾਰਉ ਤਤਖਿਣ ਤਾਲਿ." (ਗੌਂਡ ਮਃ ੫) ਦੇਖੋ, ਤਾਲਿ....
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....
ਕ੍ਰਿ. ਵਿ- ਤਹਾਂ. ਤਤ੍ਰ. ਉਸ ਥਾਂ. ਉੱਥੇ....
ਦੇਖੋ, ਕਹ। ੨. ਨੂੰ. ਕੋ. "ਪ੍ਰਭੁ ਜੂ, ਤੋ ਕਹਿ ਲਾਜ ਹਮਾਰੀ." (ਹਜਾਰੇ ੧੦)...
ਦੇਖੋ, ਫਤਹ ਅਤੇ ਵਾਹਗੁਰੂ ਜੀ ਕੀ ਫਤਹ....
ਸੰ. ਸੰਗ੍ਯਾ- ਮੰਗਲ. ਸ਼ੁਭ। ੨. ਸ੍ਵਰਗ। ੩. ਇੱਕ ਰਾਗ. ਦੇਖੋ ਕਲਿਆਨ ੨....
ਸੰ. मुद्. ਧਾ- ਆਨੰਦ ਹੋਣਾ, ਆਨੰਦ ਕਰਨਾ, ਏਕਤ੍ਰ ਕਰਨਾ। ੨. ਸੰਗ੍ਯਾ- ਮੋਦ. ਆਨੰਦ. ਖ਼ੁਸ਼ੀ....
ਚਿਤ੍ਰਿਤ ਕੀਤੇ. ਰੰਗੇ ਹੋਏ. "ਚਿਤੇ ਦਿਸਹਿ ਧਉਲਹਰ." (ਸ੍ਰੀ ਅਃ ਮਃ ੧)...
ਦੇਖੋ, ਸਿਮਰਣ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸੰਗ੍ਯਾ- ਕੇਰਣ (ਕੀਰ੍ਣ- ਵਿਖੇਰਣ) ਦਾ ਕਰਮ। ੨. ਕੇਲਾ. ਕਦਲੀ। ੩. ਵ੍ਯ ਸੰਬੰਧ ਬੋਧਕ ਅਵ੍ਯਯ. ਕਾ. ਦਾ. "ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ." (ਗਉ ਮਃ ੪) "ਕਤ ਕੀ ਮਾਈ ਬਾਪੁ ਕਤ ਕੇਰਾ." (ਗਉ ਮਃ ੧)...
ਸੰਗ੍ਯਾ- ਗੁਰੂ ਨਾਨਕਦੇਵ ਅਤੇ ਉਨ੍ਹਾਂ ਦੇ ਰੂਪ ਸਤਿਗੁਰਾਂ ਦੀ ਬਾਣੀ. ਅਕਾਲੀ ਬਾਣੀ, ਜੋ ਗੁਰੂ ਦ੍ਵਾਰਾ ਸਾਨੂੰ ਪ੍ਰਾਪਤ ਹੋਈ ਹੈ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) "ਗੁਰਬਾਣੀ ਹਰਿਨਾਮ ਸਮਾਇਆ." (ਗਉ ਮਃ ੪) ਦੇਖੋ, ਗੁਰੁਬਾਨੀ....
ਸੰਗ੍ਯਾ- ਸੰਧ੍ਯਾ. ਸੂਰਜ ਛਿਪਣ ਦਾ ਵੇਲਾ. ਸ਼੍ਯਾਮ. ਆਥਣ....
ਸੰਗ੍ਯਾ- ਤੜਕਾ. ਭੋਰ. ਸੁਬਹਿ। ੨. ਕ੍ਰਿ. ਵਿ- ਪਹਿਲੇ. "ਹਿਰਦੈ ਰਾਮ ਕੀ ਨ ਜਪਹਿ ਸਵੇਰਾ?" (ਸੋਰ ਕਬੀਰ) ਮਰਨ ਤੋਂ ਪਹਿਲਾਂ ਰਾਮ ਕਿਉਂ ਨਾ ਜਪਹਿਂ। ੩. ਛੇਤੀ. ਫੌਰਨ "ਉਇ ਭੀ ਲਾਗੇ ਕਾਢ ਸਵੇਰਾ." (ਸੂਹੀ ਰਵਿਦਾਸ) ਨਜ਼ਦੀਕੀ ਸੰਬੰਧੀ ਭੀ ਕਹਿਣ ਲੱਗੇ ਕਿ ਮੁਰਦੇ ਨੂੰ ਛੇਤੀ ਘਰੋਂ ਕੱਢੋ। ੪. ਸੁਵੇਲਾ. ਚੰਗਾ ਸਮਾਂ. "ਜਨਮ ਕ੍ਰਿਤਾਰਥ ਸਫਲ ਸਵੇਰਾ." (ਗਉ ਮਃ ੫)...
ਜਿਲਾ ਫਿਰੋਜ਼ਪੁਰ, ਥਾਣਾ ਕੋਟਭਾਈ ਦਾ ਇੱਕ ਪਿੰਡ, ਜੋ ਮੁਕਤਸਰ ਤੋਂ ਦਸ ਕੋਹ ਪੂਰਵ ਹੈ. ਇਸ ਥਾਂ ਗੁਰੂ ਗੋਬਿੰਦ ਸਿੰਘ ਜੀ ਦਾ 'ਗੁਪਤਸਰ' ਗੁਰਦ੍ਵਾਰਾ ਹੈ. ਦੇਖੋ, ਗੁਪਤਸਰ ਅਤੇ ਬਹਮੀਸ਼ਾਹ....