ਨੂਹ, ਨੂਹ਼

nūha, nūhāनूह, नूह़


ਅ਼. [نوُح] ਵਿਲਾਪ. ਕੀਰਨੇ ਪਾਉਣ ਦੀ ਕ੍ਰਿਯਾ। ੨. ਇੱਕ ਪੈਗ਼ੰਬਰ Noah. ਇਸ ਦਾ ਜਿਕਰ ਬਾਈਬਲ ਅਤੇ ਕ਼ੁਰਾਨ ਵਿੱਚ ਕਈ ਥਾਈਂ ਆਇਆ ਹੈ. ਜਦ ਆਦਮ ਦੀ ਦਸਵੀਂ ਪੀੜ੍ਹੀ ਦੱਸਿਆ ਗਿਆ ਹੈ. ਜਦ ਇਸ ਦੀ ਪ੦੦ ਵਰ੍ਹੇ ਦੀ ਉਮਰ ਹੋਈ, ਤਦ ਇਸ ਦੇ ਘਰ ਤਿੰਨ ਬੇਟੇ (ਸਾਮ, ਹ਼ਾਮ ਅਰ ਯਾਫ਼ਸ) ਪੈਦਾ ਹੋਏ. ਉਸ ਸਮੇਂ ਸੰਸਾਰ ਵਿੱਚ ਘੋਰ ਪਾਪ ਹੋ ਰਹੇ ਸਨ, ਖ਼ੁਦਾ ਨੇ ਸਾਰੀ ਪ੍ਰਿਥਿਵੀ ਗਰਕ ਕਰਦੇਣੀ ਚਾਹੀ, ਪਰ ਨੂਹ ਪੁਰ ਕ੍ਰਿਪਾ ਕਰਕੇ ਹੁਕਮ ਦਿੱਤਾ ਕਿ ਉਹ ਆਪਣੇ ਪਰਿਵਾਰ ਨੂੰ, ਅਤੇ ਪ੍ਰਿਥਿਵੀ ਦੇ ਹਰੇਕ ਜੀਵ ਦਾ ਜੋੜਾ ਲੈਕੇ ਕਿਸ਼ਤੀ ਵਿੱਚ ਪ੍ਰਵੇਸ਼ ਕਰੇ, ਅਰ ਜੋ ਉਸ ਦੀ ਕਿਸ਼ਤੀ ਵਿੱਚ ਹੋਣਗੇ, ਓਹ ਪ੍ਰਲੈ ਤੋਂ ਬਚ ਜਾਣਗੇ. ਨੂਹ ਨੇ ਖੁਦਾ ਦੇ ਹੁਕਮ ਅਨੁਸਾਰ ਤਿੰਨ ਸੌ ਹੱਥ ਦੀ ਲੰਮੀ, ਪੰਜਾਹ ਹੱਥ ਦੀ ਚੌੜੀ ਅਤੇ ਤੀਹ ਹੱਥ ਉੱਚੀ ਬੇੜੀ ਬਣਾਈ. ਉਸ ਵਿੱਚ ਖੁਰਾਕ ਦਾ ਸਾਮਾਨ ਰੱਖਕੇ ਅਤੇ ਆਪਣੇ ਕੁਟੰਬ ਅਰ ਹਰ ਨਸਲ ਦੇ ਜੀਵ ਜੰਤਾਂ ਦਾ ਜੋੜ ਲੈਕੇ ਪ੍ਰਵੇਸ਼ ਹੋ ਗਿਆ ਅਰ ਰਾਲ ਨਾਲ ਕਿਸ਼ਤੀ ਦਾ ਮੂੰਹ ਬੰਦ ਕਰਦਿੱਤਾ. ਜਦ ਇਹ ਕਾਰਜ ਹੋਲਿਆ, ਤਾਂ ੪੦ ਦਿਨ ਮੂਸਲਧਾਰ ਵਰਖਾ ਨਾਲ ਸਾਰੀ ਪ੍ਰਿਥਵੀ ਜਲ ਵਿੱਚ ਡੋਬੀ ਗਈ, ਅਰ ਪਹਾੜਾਂ ਦੀ ਚੋਟੀ ਤੋਂ ੧ਪ ਹੱਥ ਪਾਣੀ ਉੱਚਾ ਚੜ੍ਹਗਿਆ. ਬਾਰਾਂ ਮਹੀਨੇ ਪਿੱਛੋਂ ਜ਼ਮੀਨ ਦਾ ਪਾਣੀ ਖੁਸ਼ਕ ਹੋਇਆ ਅਤੇ ਨੂਹ ਸਭ ਜੀਵਾਂ ਸਮੇਤ ਕਿਸ਼ਤੀ ਤੋਂ ਬਾਹਰ ਆਇਆ ਅਰ ਜੋ ਜੀਵ ਉਸ ਨਾਲ ਕਿਸ਼ਤੀ ਵਿੱਚ ਰਹੇ ਸਨ, ਉਨ੍ਹਾਂ ਦੀ ਨਸਲ ਸੰਸਾਰ ਵਿੱਚ ਫੈਲੀ. ਨੂਹ ਦੀ ਸਾਰੀ ਉਮਰ ਨੌ ਸੌ ਵਰ੍ਹੇ ਦੀ ਸੀ. ਨੂਹ ਸ਼ਬਦ "ਮਨੁ" ਦਾ ਹੀ ਰੁਪਾਂਤਰ ਹੈ. ਦੇਖੋ, ਮਨੁ। ੩. ਦੇਖੋ, ਨੂੰਹ.


अ़. [نوُح] विलाप. कीरने पाउण दी क्रिया। २. इॱक पैग़ंबर Noah. इस दा जिकर बाईबल अते क़ुरान विॱच कई थाईं आइआ है. जद आदम दी दसवीं पीड़्ही दॱसिआ गिआ है. जद इस दी प०० वर्हे दी उमर होई, तद इस दे घर तिंन बेटे (साम, ह़ाम अर याफ़स) पैदा होए. उस समें संसार विॱच घोर पाप हो रहे सन, ख़ुदा ने सारी प्रिथिवी गरक करदेणी चाही, पर नूह पुर क्रिपा करके हुकम दिॱता कि उह आपणे परिवार नूं, अते प्रिथिवी दे हरेक जीव दा जोड़ा लैके किशती विॱच प्रवेश करे, अर जो उस दी किशती विॱच होणगे, ओह प्रलै तों बच जाणगे. नूह ने खुदा दे हुकम अनुसार तिंन सौ हॱथ दी लंमी, पंजाह हॱथ दी चौड़ी अते तीह हॱथ उॱची बेड़ी बणाई. उस विॱच खुराक दासामान रॱखके अते आपणे कुटंब अर हर नसल दे जीव जंतां दा जोड़ लैके प्रवेश हो गिआ अर राल नाल किशती दा मूंह बंद करदिॱता. जद इह कारज होलिआ, तां ४० दिन मूसलधार वरखा नाल सारी प्रिथवी जल विॱच डोबी गई, अर पहाड़ां दी चोटी तों १प हॱथ पाणी उॱचा चड़्हगिआ. बारां महीने पिॱछों ज़मीन दा पाणी खुशक होइआ अते नूह सभ जीवां समेत किशती तों बाहर आइआ अर जो जीव उस नाल किशती विॱच रहे सन, उन्हां दी नसल संसार विॱच फैली. नूह दी सारी उमर नौ सौ वर्हे दी सी. नूह शबद "मनु" दा ही रुपांतर है. देखो, मनु। ३. देखो, नूंह.