ਪਿਆਸ

piāsaपिआस


ਸੰ. ਪਿਪਾਸਾ. ਸੰਗ੍ਯਾ- ਪੀਣ ਦੀ ਇੱਛਾ. ਤ੍ਰਿਖਾ. "ਪਿਆਸ ਨ ਜਾਇ ਹੋਰਤੁ ਕਿਤੈ." (ਅਨੰਦੁ) ੨. ਰੁਚੀ. ਚਾਹ. "ਜਿਨ ਹਰਿ ਹਰਿ ਸਰਧਾ ਹਰਿਪਿਆਸ." (ਸੋਦਰੁ) ੩. ਵਿ- ਪਿਪਾਸ. ਪਿਆਸਾ. ਤ੍ਰਿਖਾਤੁਰ. "ਫਿਰਤ ਪਿਆਸ ਜਿਉ ਤਲ ਬਿਨੁ ਮੀਨਾ." (ਸੂਹੀ ਅਃ ਮਃ ੫)


सं. पिपासा. संग्या- पीण दी इॱछा. त्रिखा. "पिआस न जाइ होरतु कितै." (अनंदु) २. रुची. चाह. "जिन हरि हरि सरधा हरिपिआस." (सोदरु) ३. वि- पिपास. पिआसा. त्रिखातुर. "फिरत पिआस जिउ तल बिनु मीना." (सूही अः मः ५)