dhēsāntaraदेसांतर
ਦੇਸ਼- ਅੰਤਰ. ਸੰਗ੍ਯਾ- ਵਿਦੇਸ਼. ਦੂਜਾ ਦੇਸ਼. ਪਰਦੇਸ਼.
देश- अंतर. संग्या- विदेश. दूजा देश. परदेश.
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਸੰ. अन्तर. ਸੰਗ੍ਯਾ- ਫਾਸਲਾ. ਵਿੱਥ. ਤਫ਼ਾਵਤ। "ਨਿਸਿ ਦਿਨ ਅੰਤਰ ਜ੍ਯੋਂ ਅੰਤਰ ਬਖਾਨਿਯਤ." (ਭਾਗੁ) ੨. ਓਟ. ਪੜਦਾ. ਆਵਰਣ. "ਜਿਨ ਕਉ ਪਿਆਸ ਤੁਮਾਰੀ ਪ੍ਰੀਤਮ. ਤਿਨ ਕਉ ਅੰਤਰ ਨਾਹੀ." (ਮਲਾ ਮਃ ੫) ੩. ਭੇਦ. ਫ਼ਰਕ. "ਹਰਿਜਨ ਹਰਿ ਅੰਤਰੁ ਨਹੀ." (ਸ. ਮਃ ੯) ੮. ਮਰਮ. ਭੇਤ. ਰਾਜ਼. "ਲੈ ਤਾਂਕੋ ਅੰਤਰ ਮੁਹਿ ਕਹਿਯਹੁ." (ਚਰਿਤ੍ਰ ੫੫) ੫. ਅੰਦਰ. ਵਿੱਚ. ਭੀਤਰ। ੬. ਅੰਤਹਕਰਣ. ਮਨ। ੭. ਆਂਤ੍ਰ. ਆਂਦ. ਅੰਤੜੀ। ੮. ਅੰਤ- ਅਰਿ. "ਪ੍ਰਿਥਮੇ ਭੀਖਮ ਨਾਮ ਲੈ ਅੰਤ ਸਬਦ ਅਰਿ ਦੇਹੁ। ਸੂਤ ਆਦਿ ਅੰਤਰ ਉਚਰ ਨਾਮ ਬਾਨ ਲਖ ਲੇਹੁ." (ਸਨਾਮਾ) ਭੀਸਮ ਦਾ ਵੈਰੀ ਅਰਜੁਨ, ਉਸ ਦਾ ਰਥਵਾਹੀ ਕ੍ਰਿਸਨ, ਉਸ ਦਾ ਵੈਰੀ ਤੀਰ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਪਰਦੇਸ. ਦੇਖੋ, ਬਿਦੇਸ....
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਸੰਗ੍ਯਾ- ਪਰ (ਦੂਜਾ) ਦੇਸ਼. ਵਿਦੇਸ਼ "ਪਰਦੇਸ ਝਾਗਿ ਸਉਦੇ ਕਉ ਆਇਆ." (ਆਸਾ ਮਃ ੫) ੨. ਭਾਵ- ਪਰਲੋਕ। ੩. ਜਨਮਾਂਤਰ। ੪. ਦੇਖੋ, ਪ੍ਰਦੇਸ....