būḍhāबूढा
ਵਿ- ਵ੍ਰਿੱਧ. ਬੁੱਢਾ. "ਬਾਰੇ ਬੂਢੇ ਤਰੁਨੇ ਭਈਆ." (ਬਿਲਾ ਕਬੀਰ) ੨. ਦੇਖੋ, ਬੁੱਢਾ ਬਾਬਾ.
वि- व्रिॱध. बुॱढा. "बारे बूढे तरुने भईआ." (बिला कबीर) २. देखो, बुॱढा बाबा.
वृद्घ. ਵਿ- ਵਧਿਆ ਹੋਇਆ. ਵਡਾ. ਬਜ਼ੁਰਗ. ਵਿਦ੍ਵਾਨਾਂ ਨੇ ਪੰਜ ਵ੍ਰਿੱਧ ਮੰਨੇ ਹਨ-#(ੳ) ਅਵਸਥਾ ਵ੍ਰਿੱਧ, ਜੋ ਉਮਰ ਵਿੱਚ ਵਡਾ ਹੈ.#(ਅ) ਧਨਵ੍ਰਿੱਧ, ਜੋ ਦੌਲਤ ਵਿੱਚ ਵਡਾ ਹੈ.#(ੲ) ਵਿਦ੍ਯਾਵ੍ਰਿੱਧ, ਜੋ ਇ਼ਲਮ ਵਿੱਚ ਵਧਕੇ ਯੋਗ੍ਯਤਾ ਰਖਦਾ ਹੈ.#(ਸ) ਆਚਾਰਵ੍ਰਿੱਧ, ਜੋ ਕਰਨੀ ਵਿੱਚ ਵਡਾ ਹੈ. ਆ਼ਮਿਲ.#(ਹ) ਬਲਵ੍ਰਿੱਧ. ਜ਼ੋਰ (ਤਾਕ਼ਤ) ਵਿੱਚ ਵਡਾ....
ਦੇਖੋ, ਬੁਢਾ। ੨. ਦੇਖੋ, ਬੁੱਢਾ ਬਾਬਾ....
ਬਾਲ੍ਯ. ਬਾਲਕ. "ਬਾਰੇ ਬੂਢੇ ਤਰੁਨੇ ਭਈਆ, ਸਭਹੂ ਜਮ ਲੇਜਈਹੈ ਰੇ." (ਬਿਲਾ ਕਬੀਰ) ੨. ਬਾਰ (ਜੰਗਲ) ਵਿੱਚ. "ਟੀਡੁ ਲਵੈ ਮੰਝਿ ਬਾਰੇ." (ਭੁਖਾ ਬਾਰਹਮਾਹਾ) ੩. ਬਲਿਹਾਰੇ. "ਤੇਰੇ ਦਰਸ਼ਨ ਕਉ ਹਮ ਬਾਰੇ." (ਸੁਹੀ ਮਃ ੫) ੪. ਬਾਲਾ ਦੇ. ਭਾਵ- ਦੁਰਗਾ ਦੇ. "ਲਖੇ ਹਾਥ ਬਾਰੇ." (ਚੰਡੀ ੨) ਦੇਵੀ ਦੇ ਹੱਥ ਦੇਖੇ। ੫. ਬਾਲੇ. ਸਾੜੇ. ਦਗਧ ਕੀਤੇ। ੬. ਦੇਖੋ, ਬਾਰਹ ੫। ੭. ਫ਼ਾ. [بارے] ਇੱਕ ਵਾਰ. ਏਕ ਦਫਹ। ੮. ਅੰਤ ਨੂੰ. ਆਖ਼ਿਰ....
ਭਇਆ. ਪਸੰਦ ਆਇਆ. "ਛੋਡਿ ਨ ਸਕੈ, ਬਹੁਤ ਮਨਿ ਭਈਆ." (ਬਿਲਾ ਅਃ ਮਃ ੪) ੨. ਸੰਗ੍ਯਾ- ਭ੍ਰਾਤਾ. ਭਾਈ. "ਸੋ ਜਨ ਰਾਮ ਭਗਤ ਨਿਜਭਈਆ." (ਬਿਲਾ ਅਃ ਮਃ ੪) ੩. ਸੰਬੋਧਨ ਹੇ ਭੈਯਾ! ਐ ਭਾਈ! "ਕਾਹੇ ਭਈਆ! ਫਿਰਤੌ ਫੂਲਿਆ ਫੂਲਿਆ?" (ਸੋਰ ਕਬੀਰ) ੪. ਹੁੰਦਾ. ਹੁੰਦੀ. ਹੋਤਾ. ਹੋਤੀ. "ਹਰਿਗੁਣ ਕਹਿਤੇ ਤ੍ਰਿਪਤਿ ਨ ਭਈਆ." (ਬਿਲਾ ਅਃ ਮਃ ੪)...
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਫ਼ਾ. [بابا] ਸੰਗ੍ਯਾ- ਪਿਤਾ. ਬਾਪ. "ਬਾਬਾ, ਹੋਰ ਖਾਣਾ ਖੁਸੀ ਖੁਆਰ."¹ (ਸ੍ਰੀ ਮਃ ੧) ੨. ਦਾਦਾ। ੩. ਪ੍ਰਧਾਨ ਮਹੰਤ। ੪. ਸਤਿਗੁਰੂ ਨਾਨਕਦੇਵ. "ਘਰਿ ਘਰਿ ਬਾਬਾ ਗਾਵੀਐ." (ਭਾਗੁ) "ਜਾਹਰ ਪੀਰ ਜਗਤਗੁਰੁ ਬਾਬਾ." (ਭਾਗੁ) ਦੇਖੋ, ਬਾਬੇਕੇ। ੫. ਬਜ਼ੁਰਗ ਲਈ ਸਨਮਾਨ ਬੋਧਕ. ਸ਼ਬਦ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ." (ਭੈਰ ਕਬੀਰ)...