ਗੁਣੀਆ

gunīāगुणीआ


ਵਿ- ਗੁਣ ਵਾਲਾ. ਗੁਣਵਾਨ. "ਗੁਣੀਆ ਗੁਣ ਲੇ ਪ੍ਰਭੁ ਮਿਲੇ." (ਓਅੰਕਾਰ) ੨. ਗੁਣਨ ਕਰਤਾ. ਜਰਬ ਦੇਣ ਵਾਲਾ। ੩. ਸੰਗ੍ਯਾ- ਰਾਜ ਅਤੇ ਤਖਾਣਾਂ ਦਾ ਇੱਕ ਸੰਦ, ਜਿਸ ਨਾਲ ਸਿੱਧੀ ਰੇਖਾ ਦਾ ਗ੍ਯਾਨ ਹੁੰਦਾ ਹੈ.


वि- गुण वाला. गुणवान. "गुणीआ गुण ले प्रभु मिले." (ओअंकार) २. गुणन करता. जरब देण वाला। ३. संग्या- राज अते तखाणां दा इॱक संद, जिस नाल सिॱधी रेखा दा ग्यान हुंदा है.