phakīrīफकीरी
ਸੰਗ੍ਯਾ- ਨਿਰਧਨਤਾ. ਕੰਗਾਲੀ। ੨. ਦਰਵੇਸ਼ੀ. ਸਾਧੁਪਨ.#ਜਬ ਲੌ ਹੈ ਪਰਾ ਖ਼੍ਵਾਬ ਗਫਲ਼ ਕਾ ਆਂਖੋਂ ਪਰ#ਲੱਜਤ ਤਭੀ ਲੌ ਬਾਦਸ਼ਾਹੀ ਔ ਵਜ਼ੀਰੀ ਹੈ,#ਕਿਸੀ ਵਕ੍ਤ ਚੌਂਕ ਜਾਵੈ ਭੂਲ ਪਰਦਾ ਉਠਾਵੈ#ਰੰਗ ਲਾਲ ਨਜ਼ਰਾਵੈ ਛੂਟੈ ਦਿਲਗੀਰੀ ਹੈ,#"ਜੈ" ਕਹੈ ਜਹਾਂਨ ਬੀਚ ਨਿਗਹਸ਼ਾਨ ਫੀਕੀ ਕਛੁ#ਭਾਵਤ ਨ ਨੀਕੀ ਧੁਨਿ ਨੌਬਤ ਨਫੀਰੀ ਹੈ,#ਆਪ ਹੂਆ ਮੀਰੀ ਤਬ ਪਸ਼ਮ ਅਮੀਰੀ ਗਨੈ#ਭਾਵੈ ਨਾ ਮੁਸਾਹਿਬੀ ਤੌ ਸਾਹਿਬੀ ਫਕੀਰੀ ਹੈ.#ਦੁਖਨ ਸੋਂ ਦੁਖਿ ਔਰ ਸੁਖਨ ਸੋਂ ਅਨੁਰਾਗ,#ਨਿੰਦਕ ਸੋਂ ਬੈਰ ਫਿਰ ਬੰਦਕ ਸੋਂ ਗੀਰੀ ਹੈ,#ਪੂਜਾ ਕੋ ਭਰਮ ਔ ਪੁਜਾਯਬੇ ਕੋ ਦੰਭ ਜੌਲੌ#ਪਾਯੇ ਤੇ ਅਨੰਦ ਅਨਪਾਯੇ ਦਿਲਗੀਰੀ ਹੈ,#ਜੀਵਨ ਕੀ ਆਸ਼ਾ ਅਰੁ ਮਰਣ ਫਿਕਰ ਜੌਲੌ#ਬਿਨ ਹਰਿਭਕ੍ਤਿ ਜਗ ਜਾਮਤ ਕੀ ਜੀਰੀ ਹੈ,#"ਅਕ੍ਸ਼੍ਰ ਅਨਨ੍ਯ" ਏਤੀ ਫਾਟੈ ਨ ਫਿਕਰ ਜੌਲੌ#ਤੌਲੌ ਫਜਿਹਤ¹ ਬਾਬਾ! ਫੁਰੈ ਨਾ ਫਕੀਰੀ ਹੈ.
संग्या- निरधनता. कंगाली। २. दरवेशी. साधुपन.#जब लौ है परा ख़्वाब गफल़ का आंखों पर#लॱजत तभी लौ बादशाही औ वज़ीरी है,#किसी वक्त चौंक जावै भूल परदा उठावै#रंग लाल नज़रावै छूटै दिलगीरी है,#"जै" कहै जहांन बीच निगहशान फीकी कछु#भावत न नीकी धुनि नौबत नफीरी है,#आप हूआ मीरी तब पशमअमीरी गनै#भावै ना मुसाहिबी तौ साहिबी फकीरी है.#दुखन सों दुखि और सुखन सों अनुराग,#निंदक सों बैर फिर बंदक सों गीरी है,#पूजा को भरम औ पुजायबे को दंभ जौलौ#पाये ते अनंद अनपाये दिलगीरी है,#जीवन की आशा अरु मरण फिकर जौलौ#बिन हरिभक्ति जग जामत की जीरी है,#"अक्श्र अनन्य" एती फाटै न फिकर जौलौ#तौलौ फजिहत¹ बाबा! फुरै ना फकीरी है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਦਰਵੇਸ਼ ਦੀ ਕ੍ਰਿਯਾ. ਸਾਧੁਵ੍ਰਿੱਤੀ. ਦੇਖੋ, ਦਰਵੇਸ....
ਸੰ. ਸੰਗ੍ਯਾ- ਚਾਰ ਪ੍ਰਕਾਰ ਦੀਆਂ ਵਾਣੀਆਂ ਵਿੱਚੋਂ ਪਹਿਲੀ ਵਾਣੀ. ਦੇਖੋ, ਚਾਰ ਬਾਣੀਆਂ। ੨. ਉਹ ਵਿਦ੍ਯਾ, ਜੋ ਸਭ ਤੋਂ ਪਰੇ ਵਸਤੁ ਦਾ ਗ੍ਯਾਨ ਕਰਾਵੇ. ਬ੍ਰਹਮਵਿਦ੍ਯਾ ''अथ परा यया तदक्षर मधिगम्यते. '' (ਸ਼੍ਰੁਤਿ) ੩. ਵ੍ਯ- ਛੁਟਕਾਰਾ। ੪. ਉਲਟਾਪਨ। ੫. ਸਾਮ੍ਹਣੇ. ਸੰਮੁਖ। ੬. ਤ੍ਯਾਗ। ੭. ਬਹਾਦੁਰੀ। ੮. ਅਨਾਦਰ। ੯. ਵਿ- ਸ਼੍ਰੇਸ੍ਠ. ਉੱਤਮ. "ਗੁਰਦੇਵ ਪਾਰਸ ਪਰਸ ਪਰਾ." (ਬਾਵਨ) ੧੦. ਪੜਾ. ਪਿਆ. "ਪਰਾ ਕਰੇਜੇ ਛੇਕ." (ਸ. ਕਬੀਰ) ੧੧. ਪਰਲਾ ਪਾਸਾ. ਪਰਾਰ. ਦੇਖੋ, ਉਰਾ। ੧੨. ਫ਼ਾ. [پرہ] ਪੱਰਹ. ਸਫ਼. ਕ਼ਤਾਰ. ਪੰਕ੍ਤਿ. "ਗਜ ਬਾਜਿਨ ਕੋ ਪਰਾ ਬੰਧਾਵਾ." (ਗੁਪ੍ਰਸੂ)...
ਫ਼ਾ. [خواب] ਸੰਗ੍ਯਾ- ਨੀਂਦ. ਨਿਦ੍ਰਾ। ੨. ਸ੍ਵਪਨ. ਸੁਪਨਾ....
ਅ਼. [لّزت] ਲੱਜਤ. ਸੰਗ੍ਯਾ- ਰਸ. ਸੁਆਦ। ੨. ਰਸ ਭੋਗਣ ਦਾ ਆਨੰਦ....
ਕ੍ਰਿ. ਵਿ- ਤਬ ਹੀ. ਤਦੇ। ੨. ਇਸੇ ਵਾਸਤੇ. ਇਸੀ ਲਿਯੇ....
ਫ਼ਾ. [بادشاہی] ਸੰਗ੍ਯਾ- ਬਾਦਸ਼ਾਹ ਦੀ ਪਦਵੀ। ੨. ਹੁਕੂਮਤ. ਰਾਜ੍ਯ। ੩. ਦੇਖੋ, ਪਾਤਸ਼ਾਹੀ। ੪. ਵਿ- ਬਾਦਸ਼ਾਹ ਦਾ....
ਸੰਗ੍ਯਾ- ਵਜ਼ਾਰਤ. ਮੰਤ੍ਰੀ ਦੀ ਪਦਵੀ। ੨. ਮੰਤ੍ਰੀ ਦਾ ਕਰਮ। ੩. ਇੱਕ ਪਠਾਣ ਜਾਤਿ, ਜੋ ਮਹਸੂਦ ਅਤੇ ਦਰਵੇਸ਼ ਖ਼ੈਲ ਦੋ ਮੂਹਆਂ ਵਿੱਚ ਵੰਡੀ ਹੋਈ ਹੈ....
ਦੇਖੋ, ਚੌਕ। ੨. ਦੇਖੋ, ਚੌਂਕਣਾ....
ਭੁੱਲ. ਚੂਕ. ਖ਼ਤਾ....
ਫ਼ਾ. [پردہ] ਪਰਦਹ. ਸੰਗ੍ਯਾ- ਆਵਰਣ. ਪੜਦਾ. "ਜਿਨਿ ਭ੍ਰਮਪਰਦਾ ਖੋਲਾ." (ਸੂਹੀ ਛੰਤ ਮਃ ੫) ੨. ਇਸਤ੍ਰੀਆਂ ਨੂੰ ਦੂਸਰਿਆਂ ਦੀ ਦ੍ਰਿਸ੍ਟਿ ਤੋਂ ਬਚਾਉਣ ਲਈ ਵਸਤ੍ਰ ਮਕਾਨ ਆਦਿ ਦੀ ਓਟ. ਵਾਲਮੀਕ ਕਾਂਡ ੬, ਅਃ ੧੧੬ ਵਿੱਚ ਰਾਮਚੰਦ੍ਰ ਜੀ ਨੇ ਵਿਭੀਸਣ ਨੂੰ ਆਖਿਆ ਕਿ ਹੇ ਰਾਕ੍ਸ਼੍ਸਰਾਜ! ਇਸਤ੍ਰੀ ਦਾ ਉੱਤਮ ਆਚਰਣ ਹੀ ਸਭ ਤੋਂ ਵਧਕੇ ਪਰਦਾ ਹੈ, ਇਸ ਦੇ ਤੁੱਲ ਘਰ, ਵਸਤ੍ਰ, ਕਨਾਤ ਅਰ ਉੱਚੀ ਦੀਵਾਰ ਦਾ ਪਰਦਾ ਨਹੀਂ ਹੈ.#ਸਿੱਖਧਰਮ ਵਿੱਚ ਭੀ ਪਰਦੇ ਦਾ ਨਿਸੇਧ ਹੈ. ਦੇਖੋ, ਗੁਰੁਪ੍ਰਤਾਪ ਸੂਰਯ ਰਾਸਿ ੧, ਅਃ ੩੩। ੩. ਵੀਣਾ ਸਿਤਾਰ ਆਦਿ ਬਾਜਿਆਂ ਦਾ ਬੰਦ, ਜਿਸ ਤੋਂ ਸੁਰਾਂ ਦਾ ਵਿਭਾਗ ਹੁੰਦਾ ਹੈ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਭਾਈ ਲਾਲ. ਢਿੱਲੋਂ ਜਾਤਿ ਦਾ ਜੱਟ, ਜੋ ਪੱਟੀ ਦੇ ਪਰਗਨੇ ਸੁਰਸਿੰਘ ਦਾ ਚੌਧਰੀ ਸੀ. ਇਹ ਲੰਗਾਹ ਚੌਧਰੀ ਦੇ ਭਾਈਚਾਰੇ ਵਿੱਚੋਂ ਸੀ. ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਇਹ ਕਰਣੀ ਵਾਲਾ ਹੋਇਆ. ਅਮ੍ਰਿਤਸਰ ਜੀ ਬਣਨ ਸਮੇਂ ਭਾਈ ਲੰਗਾਹ ਨਾਲ ਮਿਲੇਕ ਇਸ ਨੇ ਵਡੀ ਸੇਵਾ ਕੀਤੀ. "ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ." (ਭਾਗੁ) ਦੇਖੋ, ਲੰਗਾਹ। ੨. ਫ਼ਾ. [لال] ਵਿ- ਸੁਰਖ਼. ਅਰੁਣ. ਰਕ੍ਤ. "ਲਾਲ ਚੋਲਨਾ ਤੈ ਤਨਿ ਸੋਹਿਆ." (ਆਸਾ ਮਃ ੫) ਭਾਵ- ਸੁਹਾਗ ਦਾ ਲਿਬਾਸ। ੩. ਮਜੀਠੀ ਰੰਗ ਦਾ. "ਮੁੰਧੇ, ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ." (ਮਃ ੩. ਵਾਰ ਸੂਹੀ) ਸੂਹਾ (ਕੁਸੁੰਭੀ) ਮਾਯਿਕ ਰੰਗ ਹੈ, ਮਜੀਠੀ ਰੰਗ ਕਰਤਾਰ ਦਾ ਅਟਲ ਪ੍ਰੇਮ ਹੈ। ੪. ਪਿਆਰਾ. ਪ੍ਰਿਯ. "ਰੰਗੁਲਾ ਸਖੀਏ ਮੇਰਾ ਲਾਲੁ." (ਸ੍ਰੀ ਮਃ ੧) ੫. ਸੰਗ੍ਯਾ- ਬੱਚਾ. ਪੁਤ੍ਰ. "ਬੋਲ ਉਠੇ ਨੰਦਲਾਲ ਤਬੈ ਇਹ ਗ੍ਵਾਰ ਖਿਝਾਵਨ ਮੋਇ ਗਿਝੀ ਹੈ." (ਕ੍ਰਿਸਨਾਵ) ੬. ਇੱਕ ਚੁਰਚੁਰੇ ਜੇਹਾ ਛੋਟਾ ਪੰਛੀ, ਜਿਸ ਦੇ ਖੰਭ (ਪੰਖ) ਸਫੇਦ ਚਿੱਤੀਆਂ ਸਹਿਤ ਲਾਲ ਹੁੰਦੇ ਹਨ. ਸੁਰਖ਼. Fringilla Amandava. ਇਸ ਦੀ ਮਦੀਨ ਦਾ. ਨਾਮ "ਮੁਨੀਆਂ" ਹੈ. "ਤੀਤਰ ਚਕੋਰ ਚਾਰੁ ਦਾਸਤਾਂ- ਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ੭. ਗੁੰਗਾ. ਜੋ ਬੋਲਣ ਦੀ ਸ਼ਕਤੀ ਨਹੀਂ ਰਖਦਾ। ੮. ਮਾਣਕ (ਮਾਣਿਕ੍ਯ). ਲਾਲ ਰੰਗ ਦਾ ਰਤਨ. ਇਹ ਫ਼ਾਰਸੀ ਸ਼ਬਦ [لعل] ਲਅ਼ਲ ਭੀ ਹੈ. "ਲਾਲ ਜਵੇਹਰ ਰਤਨ ਪਦਾਰਥ." (ਪ੍ਰਭਾ ਮਃ ੧) "ਲਾਲੁ ਰਤਨੁ ਹਰਿਨਾਮੁ" (ਸੂਹੀ ਅਃ ਮਃ ੧) ੯. ਮਰਾ. ਲੱਲ ਅਥਵਾ ਲੱਲਾ. ਜੀਵਾਂ ਦੇ ਫਸਾਉਣ ਲਈ ਫੈਲਾਇਆ ਚੋੱਗਾ ਚਾਟ ਆਦਿ. Bait. "ਆਪੇ ਮਾਛੀ ਮਾਛੁਲੀ ਆਪੇ ਪਾਣੀ ਜਾਲੁ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲੁ." (ਸ੍ਰੀ ਮਃ ੧) ਮਾਹੀਗੀਰ ਮੱਛੀਆਂ ਜਮਾਂ ਕਰਨ ਲਈ ਪਹਿਲਾਂ ਪਾਣੀ ਅੰਦਰ ਧਾਨਾਂ ਦੀਆਂ ਖਿੱਲਾਂ, ਆਟੇ ਦੀਆਂ ਗੋਲੀਆਂ, ਤੂਤੀਆਂ ਆਦਿ ਵਿਖੇਰ ਦਿੰਦੇ ਹਨ, ਜਦ ਮੱਛੀਆਂ ਆ ਜਮਾਂ ਹੁੰਦੀਆਂ ਹਨ, ਤਦ ਜਾਲ ਪਾਕੇ ਫਸਾ ਲੈਂਦੇ ਹਨ। ੧੦. ਸਿੱਧ ਦਾ ਲਾਲ ਪੀਰ, ਜਿਸ ਦੇ ਨਾਮ ਹਨ- ਅਮਰਲਾਲ, ਉਡੇਰੋਲਾਲ, ਦਰਿਆਲਾਲ, ਲਾਲ ਸਾਹਿਬ ਅਤੇ ਲਾਲਸਾਈਂ. ਦੇਖੋ, ਦਰਯਾਪੰਥੀ। ੧੧. ਚੂੜ੍ਹਿਆਂ ਦਾ ਪੀਰ ਲਾਲਬੇਗ. ਦੇਖੋ, ਸਹਾ ਅਤੇ ਲਾਲਬੇਗ....
ਸੰਗ੍ਯਾ- ਉਦਾਸੀ. ਦਿਲ ਫੜੇਜਾਣ ਦੀ ਦਸ਼ਾ....
ਕ੍ਰਿ. ਵਿ- ਵਿੱਚ. ਮਧ੍ਯ. ਭੀਤਰ। ੨. ਸੰਗ੍ਯਾ- ਅੰਤਰਾ. ਫ਼ਰਕ. ਭੇਦ. "ਲੋਕਨ ਪਰਕੈ ਬੀਚ ਮੇ, ਬਹੁ ਬੀਚ ਕਿਯੋ ਹੈ." (ਗੁਪ੍ਰਸੂ) ਲੋਕਾਂ ਨੇ ਵਿੱਚ ਪੈਕੇ ਬਹੁਤ ਫੁੱਟ ਪਾ ਦਿੱਤੀ। ੩. ਭਾਵ- ਵਿਰੋਧ....
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)...
ਵਿ- ਚੰਗਾ. ਚੰਗੀ. ਭਲਾ. ਭਲੀ. ਦੇਖੋ, ਨੀਕ. "ਕਿਛੁ ਕੀਆ ਨ ਨੀਕਾ." (ਬਿਲਾ ਕਬੀਰ) ੨. ਨਿੱਕਾ. ਛੋਟਾ. ਨਿੱਕੀ. ਨੰਨ੍ਹੀ. "ਨੀਕੀ ਕੀਰੀ ਮਹਿ ਕਲ ਰਾਖੈ." (ਸੁਖਮਨੀ) ੩. ਉੱਤਮ. ਸ਼੍ਰੇਸ੍ਠ. "ਨੀਕੀ ਸਾਧਸੰਗਾਨੀ." (ਆਸਾ ਮਃ ਪ) "ਸ੍ਰੀ ਅਰਜਨ ਸੁਤ ਤਿਨਹੁ ਕੋ ਗੁਨ ਗਨਤੇ ਨੀਕਾ." (ਗੁਪ੍ਰਸੂ) ੪. ਅਰੋਗ. ਰੁਜ ਰਹਿਤ. "ਕਬ ਦਰਸਨ ਨਿਜ ਦੇਹਿਂਗੇ ਕਰਹੈਂ ਪਦ ਨੀਕਾ." (ਗੁਪ੍ਰਸੂ) ਮੇਰੇ ਪੈਰ ਨੂੰ ਅਰੋਗ ਕਰਨਗੇ। ਪ ਸੰਗੀਤ ਅਨੁਸਾਰ ਰਾਗ ਤਾਲ ਲਯ ਨਾਲ ਉੱਤਮ ਨ੍ਰਿਤ੍ਯ ਕਰਨ ਵਾਲੀ ਨਾਇਕਾ "ਨੀਕੀ"ਕਹੀਜਾਂਦੀ ਹੈ....
ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ....
ਅ਼. [نوَبت] ਸੰਗ੍ਯਾ- ਵਡਾ ਨਗਾਰਾ। ੨. ਬਾਰੀ (ਵਾਰੀ). ੩. ਦਸ਼ਾ. ਹਾਲਤ। ੪. ਪਹਿਰਾ. ਚੌਕੀ। ੫. ਦਰਬਾਰੀ ਖ਼ੇਮਾ....
ਫ਼ਾ. [نفیری] ਸੰਗ੍ਯਾ- ਸ਼ਹਨਾਈ. ਫੂਕ ਨਾਲ ਵਜਾਉਣ ਦਾ ਇੱਕ ਵਾਜਾ. ਜੋ ਭੇਰੀ (ਛੋਟੀ ਨੌਬਤ) ਨਾਲ ਮਿਲਾਕੇ ਵਜਾਈਦਾ ਹੈ. ਮਹਾਰਾਜਿਆਂ ਅਤੇ ਬਾਦਸ਼ਾਹਾਂ ਦੇ ਦਰ ਤੇ ਨੌਬਤ ਨਫੀਰੀ ਬੱਜਣ ਦੀ ਬਹੁਤ ਪੁਰਾਣੀ ਰੀਤਿ ਹੈ....
ਭਇਆ. ਹੋਇਆ. "ਜੈ ਕਾਰ ਅਪਾਰ ਸੁਧਾਰ ਹੂਅ." (ਵਿਚਿਤ੍ਰ)...
ਸੰਗ੍ਯਾ- ਅਮੀਰੀ. ਸਰਦਾਰੀ। ੨. ਬਾਦਸ਼ਾਹਤ....
ਫ਼ਾ. [پشم] ਪਸ਼ਮ. ਸੰਗ੍ਯਾ- ਭੇਡ ਬਕਰੀ ਆਦਿ ਦੇ ਰੋਮ. ਉਂਨ. ਰੋਮਾਵਲੀ....
ਫ਼ਾ. [امیِری] ਸੰਗ੍ਯਾ- ਪ੍ਰਭੁਤਾ. ਸਰਦਾਰੀ. ਦੌਲਤਮੰਦੀ. ਉਦਾਰਤਾ.#ਅਮੁ. ਸੰ. ਸਰਵ. ਤੇਰਾ. ਤੈਨੂੰ....
ਰੁਚੇ. ਪਸੰਦ ਆਵੇ. "ਜੋ ਤੁਧੁ ਭਾਵੈ ਸਾਈ ਭਲੀ ਕਾਰੁ." (ਜਪੁ) ੨. ਭਾਉਂਦਾ. "ਜੀਉ ਭਾਵੈ ਅੰਨੁ ਨ ਪਾਣੀ." (ਗਉ ਛੰਤ ਮਃ ੩) ੩. ਵ੍ਯ- ਭਾਵੇਂ. ਚਾਹੋਂ, ਖ਼੍ਵਾਹ. "ਜੋ ਦੇਨਾ ਸੋ ਦੇਰਹਿਓ, ਭਾਵੈ ਤਹ ਤਹ ਜਾਹਿ." (ਬਾਵਨ)...
ਫ਼ਾ. [صاحبی] ਸਾਹ਼ਿਬੀ. ਸੰਗ੍ਯਾ- ਮਾਲਿਕੀ. ਪ੍ਰਭੁਤਾ. ਸ੍ਵਾਮੀਪਨ। ੨. ਹੁਕੂਮਤ....
ਸੰਗ੍ਯਾ- ਨਿਰਧਨਤਾ. ਕੰਗਾਲੀ। ੨. ਦਰਵੇਸ਼ੀ. ਸਾਧੁਪਨ.#ਜਬ ਲੌ ਹੈ ਪਰਾ ਖ਼੍ਵਾਬ ਗਫਲ਼ ਕਾ ਆਂਖੋਂ ਪਰ#ਲੱਜਤ ਤਭੀ ਲੌ ਬਾਦਸ਼ਾਹੀ ਔ ਵਜ਼ੀਰੀ ਹੈ,#ਕਿਸੀ ਵਕ੍ਤ ਚੌਂਕ ਜਾਵੈ ਭੂਲ ਪਰਦਾ ਉਠਾਵੈ#ਰੰਗ ਲਾਲ ਨਜ਼ਰਾਵੈ ਛੂਟੈ ਦਿਲਗੀਰੀ ਹੈ,#"ਜੈ" ਕਹੈ ਜਹਾਂਨ ਬੀਚ ਨਿਗਹਸ਼ਾਨ ਫੀਕੀ ਕਛੁ#ਭਾਵਤ ਨ ਨੀਕੀ ਧੁਨਿ ਨੌਬਤ ਨਫੀਰੀ ਹੈ,#ਆਪ ਹੂਆ ਮੀਰੀ ਤਬ ਪਸ਼ਮ ਅਮੀਰੀ ਗਨੈ#ਭਾਵੈ ਨਾ ਮੁਸਾਹਿਬੀ ਤੌ ਸਾਹਿਬੀ ਫਕੀਰੀ ਹੈ.#ਦੁਖਨ ਸੋਂ ਦੁਖਿ ਔਰ ਸੁਖਨ ਸੋਂ ਅਨੁਰਾਗ,#ਨਿੰਦਕ ਸੋਂ ਬੈਰ ਫਿਰ ਬੰਦਕ ਸੋਂ ਗੀਰੀ ਹੈ,#ਪੂਜਾ ਕੋ ਭਰਮ ਔ ਪੁਜਾਯਬੇ ਕੋ ਦੰਭ ਜੌਲੌ#ਪਾਯੇ ਤੇ ਅਨੰਦ ਅਨਪਾਯੇ ਦਿਲਗੀਰੀ ਹੈ,#ਜੀਵਨ ਕੀ ਆਸ਼ਾ ਅਰੁ ਮਰਣ ਫਿਕਰ ਜੌਲੌ#ਬਿਨ ਹਰਿਭਕ੍ਤਿ ਜਗ ਜਾਮਤ ਕੀ ਜੀਰੀ ਹੈ,#"ਅਕ੍ਸ਼੍ਰ ਅਨਨ੍ਯ" ਏਤੀ ਫਾਟੈ ਨ ਫਿਕਰ ਜੌਲੌ#ਤੌਲੌ ਫਜਿਹਤ¹ ਬਾਬਾ! ਫੁਰੈ ਨਾ ਫਕੀਰੀ ਹੈ....
ਫ਼ਾ. ਸੰਗ੍ਯਾ- ਗੱਲ. ਬਾਤ। ੨. ਛੰਦ. ਪਦ. ਦੇਖੋ, ਸਖੁਨ....
ਸੰ. ਸੰਗ੍ਯਾ- ਪ੍ਰੇਮ. ਪਿਆਰ. ਮੁਹ਼ੱਬਤ।#੨. ਪਿਆਰ ਦੇ ਬਦਲੇ ਕੀਤਾ ਪ੍ਰੇਮ....
ਸੰਗ੍ਯਾ- ਨਿੰਦਾ ਕਰਨ ਵਾਲਾ. ਗੁਣਾਂ ਨੂੰ ਦੋਸ ਕਹਿਣ ਵਾਲਾ. "ਨਿੰਦਕ ਕਉ ਫਿਟਕੇ ਸੰਸਾਰੁ। ਨਿੰਦਕ ਕਾ ਝੂਠਾ ਬਿਉਹਾਰ." (ਭੈਰ ਮਃ ੫) "ਨਿੰਦਕੁ ਗੁਰਕਿਰਪਾ ਤੇ ਹਾਟਿਓ." (ਟੋਡੀ ਮਃ ੫)...
ਸੰ. ਵੈਰ. ਸੰਗ੍ਯਾ- ਦੁਸ਼ਮਨੀ. ਦ੍ਵੇਸ. "ਬੈਰ ਬਿਰੋਧ ਛੇਦੇ ਭੈ ਭਰਮਾ." (ਪ੍ਰਭਾ ਅਃ ਮਃ ੫) ੨. ਬਗੈਰ ਦਾ ਸੰਖੇਪ. ਦੇਖੋ, ਬੈਰੇਕੰਨਾ....
ਵ੍ਯ- ਪੁਨਃ ਦੋਬਾਰਾ. ਬਾਰ ਬਾਰ. ਬਹੁਰ....
ਵਿ- ਵੰਦਨਾ (ਪ੍ਰਣਾਮ ਅਥਵਾ ਸੂਤਿ) ਕਰਨ ਵਾਲਾ. ਦੇਖੋ, ਬੰਦ ੯. ਅਤੇ ੧੦। ੨. ਫ਼ਾ. [بندک] ਸੰਗ੍ਯਾ- ਸਾਫ ਕੀਤੀ ਹੋਈ ਰੂੰਈਂ (ਤੂਲ)....
ਫ਼ਾ. [گیِری] ਪਕੜਨ ਦੀ ਕ੍ਰਿਯਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਦਸ੍ਤਗੀਰੀ. ਇਸ ਦਾ ਮਸਦਰ (ਧਾਤੁ) ਗਰਿਫ਼ਤਨ ਹੈ....
ਸੰਗ੍ਯਾ- ਪੂਜਨ (ਅਰ੍ਚਨ) ਦੀ ਕ੍ਰਿਯਾ. ਸਨਮਾਨ. ਸੇਵਾ. "ਅਚੁਤ ਪੂਜਾ ਜੋਗ ਗੋਪਾਲ." (ਬਿਲਾ ਮਃ ੫)#੨. ਵ੍ਯੰਗ- ਤਾੜਨਾ. ਮਾਰ ਕੁਟਾਈ. "ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ." (ਕ੍ਰਿਸਨਾਵ)...
ਸੰ. ਭ੍ਰਮ. ਸੰਗ੍ਯਾ- ਘੁੰਮਣਾ. ਫਿਰਨਾ. ਭ੍ਰਮਣ. "ਸਗਲ ਜਨਮ ਭਰਮ ਹੀ ਭਰਮ ਖੋਇਓ." (ਸੋਰ ਮਃ ੯) ੨. ਜਲ ਦੀ ਘੁਮੇਰੀ. ਜਲਚਕ੍ਰਿਕਾ। ੩. ਘੁਮਿਆਰ ਦਾ ਚੱਕ। ੪. ਭੁੱਲ. ਭੁਲੇਖਾ. "ਭਰਮਅੰਧੇਰ ਬਿਨਾਸ." (ਆਸਾ ਛੰਤ ਮਃ ੫) ੫. ਮਿਥ੍ਯਾਗਾ੍ਯਾਨ. ਹੋਰ ਦਾ ਹੋਰ ਸਮਝਣਾ.¹ ਵਿਦ੍ਵਾਨਾਂ ਨੇ ਪੰਜ ਪ੍ਰਕਾਰ ਦਾ ਭ੍ਰਮ ਮੰਨਿਆ ਹੈ-#(ੳ) ਭੇਦਭ੍ਰਮ (ਕਰਤਾਰ ਨੂੰ ਆਤਮਾਰੂਪ ਨਾ ਮੰਨਕੇ ਉਸ ਵਿੱਚ ਅਨੇਕ ਭੇਦ ਕਲਪਣੇ).#(ਅ) ਕਰਤ੍ਰਿਤ੍ਵ ਭ੍ਰਮ (ਮੈ ਕਰਤਾ ਹਾਂ, ਇਹ ਖ਼ਿਆਲ)#(ੲ) ਸੰਗਭ੍ਰਮ (ਮੈ ਦੇਹਰੂਪ ਅਤੇ ਜੰਮਦਾ ਮਰਦਾ ਹਾਂ)#(ਸ) ਵਿਕਾਰਭ੍ਰਮ (ਜਗਤ ਬ੍ਰਹਮ ਦਾ ਵਿਕਾਰ ਹੈ)#(ਹ) ਸਤ੍ਯਤ੍ਰ ਭ੍ਰਮ (ਬ੍ਰਹਮ ਤੋਂ ਜੁਦਾ ਮੰਨਕੇ ਜਗਤ ਵਿੱਚ ਸਤ੍ਯਬੁੱਧਿ).#"ਭਰਮ ਮੋਹ ਬਿਕਾਰ ਨਾਠੇ." (ਸੂਹੀ ਛੰਤ ਮਃ ੫) ੬. ਸੰਸਾ. ਸ਼ੱਕ. "ਭਭਾ, ਭਰਮ ਮਿਟਾਵਹੁ ਅਪਨਾ." (ਬਾਵਨ) ੭. ਗਿਲਾਨਿ. ਘ੍ਰਿਣਾ. "ਨਿਜ ਪਤਿ ਮਹਿ ਨਹਿ ਰਾਖਤ ਭਰਮ." (ਗੁਪ੍ਰਸੂ) ੮. ਖ਼ਯਾਲ. "ਜਗ ਤੇ ਘਟਾ ਧਰਮ ਕਾ ਭਰਮ." (ਕਲਕੀ) ੯. ਮਰਮ ਦੀ ਥਾਂ ਭੀ ਭਰਮ ਸ਼ਬਦ ਆਇਆ ਹੈ. "ਦੁਰਬਚਨ ਭੇਦ ਭਰਮੰ." (ਸਹਸ ਮਃ ੫) ਮਰਮਭੇਦਕ (ਦਿਲ ਵਿੰਨ੍ਹਣ ਵਾਲੇ) ਦੁਰਵਚਨ। ੧੦. ਭ੍ਰਮਰ (ਭੌਰੇ) ਲਈ ਭੀ ਇਹ ਸ਼ਬਦ ਆਇਆ ਹੈ. "ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ." (ਅਕਾਲ) ਕਿਤੇ ਮੰਜੁ ਕਮਲ ਉੱਪਰ ਭ੍ਰਮਰਰੂਪ ਹੋਕੇ ਮੋਹਿਤ ਹੋਏ ਹੋਂ। ੧੧. ਸੰ. भर्म. ਤਨਖ਼੍ਵਾਹ. ਤਲਬ। ੧੨. ਭਾੜਾ. ਕਿਰਾਇਆ। ੧੩. ਨਾਭਿ. ਤੁੰਨ. ਧੁੰਨੀ। ੧੪. ਸੁਵਰਣ. ਸੋਨਾ....
ਦੇਖੋ, ਦਭੁ ੨....
ਦੇਖੋ, ਜੌਲਗ....
ਸੰ. आनन्द- ਆਨੰਦ. ਸੰਗ੍ਯਾ- ਖ਼ੁਸ਼ੀ. ਪ੍ਰਸੰਨਤਾ. "ਮਿਟਿਆ ਸੋਗ ਮਹਾ ਅਨੰਦ ਥੀਆ." (ਆਸਾ ਮਃ ੫) ੨. ਰਾਗ ਰਾਮਕਲੀ ਵਿੱਚ ਇੱਕ ਖ਼ਾਸ ਬਾਣੀ, ਜੋ ਤੀਜੇ ਸਤਿਗੁਰੂ ਜੀ ਨੇ ਮੋਹਰੀ ਜੀ ਦੇ ਪੁਤ੍ਰ ਦੇ ਜਨਮ ਸਮੇਂ ਸੰਮਤ ੧੬੧੧ ਵਿੱਚ ਉੱਚਾਰਣ ਕੀਤੀ, ਅਤੇ ਪੋਤੇ ਦਾ ਨਾਉਂ 'ਅਨੰਦ' ਰੱਖਿਆ ੩. ਗੁਰ ਅਮਰ ਦੇਵ ਜੀ ਦਾ ਪੋਤਾ. ਇਹ ਮਹਾਤਮਾ ਵਡਾ ਕਰਣੀ ਵਾਲਾ ਹੋਇਆ ਹੈ. ਗੁਰੂ ਹਰਗੋਬਿੰਦ ਸਾਹਿਬ ਨੇ ਅਨੰਦ ਜੀ ਨੂੰ ਪਾਲਕੀ ਭੇਜਕੇ ਕੀਰਤਪੁਰ ਸਦਵਾਇਆ ਸੀ. ਉਹ ਪਾਲਕੀ ਹੁਣ ਗੋਇੰਦਵਾਲ ਮੌਜੂਦ ਹੈ। ੪. ਸਿੱਖ ਧਰਮ ਅਨੁਸਾਰ ਵਿਆਹ (ਸ਼ਾਦੀ) ਦਾ ਨਾਉਂ ਭੀ ਅਨੰਦ ਬਾਣੀ ਕਰਕੇ ਹੀ ਹੈ. "ਬਿਨਾ ਅਨੰਦ ਬਿਆਹ ਕੇ ਭੁਰਾਤੇ ਪਰ ਕੀ ਜੋਇ xxx ਮੇਰਾ ਸਿੱਖ ਨ ਸੋਇ." (ਰਤਨਮਾਲ) ਅਨੰਦ ਬਾਣੀ ਹੋਰ ਮੰਗਲ ਕਾਰਜਾਂ ਵਿੱਚ ਭੀ ਪੜ੍ਹੀ ਜਾਂਦੀ ਹੈ, ਜੈਸੇ- ਗੁਰੂ ਹਰਿਗੋਬਿੰਦ ਜੀ ਦੇ ਜਨਮ ਸਮੇਂ ਪਾਠ ਹੋਇਆ. "ਗੁਰੁ ਬਾਣੀ ਸਖੀ ਅਨੰਦ ਗਾਵੈ." (ਆਸਾ ਮਃ ੫) ਦੇਖੋ, ਆਨੰਦ ੪। ੫. ਸੰ. अनन्द. ਵਿ- ਨੰਦ (ਖ਼ੁਸ਼ੀ) ਬਿਨਾ. ਪ੍ਰਸੰਨਤਾ ਰਹਿਤ....
ਦੇਖੋ, ਜੀਵਣ। ੨. ਜ਼ਿੰਦਗੀ. "ਜੀਵਨਸੁਖੁ ਸਭੁ ਸਾਧ ਸੰਗਿ." (ਬਿਲਾ ਮਃ ੫) ੩. ਜਲ. "ਦੇ ਜੀਵਨ ਜੀਵਨ ਸੁਖਕਾਰੀ." (ਗੁਪ੍ਰਸੂ) ੪. ਉਪਜੀਵਿਕਾ. ਗੁਜ਼ਾਰਾ। ੫. ਪਵਨ। ੬. ਘੀ. ਘ੍ਰਿਤ। ੭. ਕਰਤਾਰ. ਵਾਹਗੁਰੂ। ੮. ਪੁਤ੍ਰ। ੯. ਦੇਖੋ, ਅਜੂਬਾ। ੧੦. ਭਾਈ ਭਗਤੂ ਦਾ ਛੋਟਾ ਪੁਤ੍ਰ, ਜੋ ਗੁਰੂ ਹਰਿਰਾਇ ਸਾਹਿਬ ਦੀ ਸੇਵਾ ਵਿੱਚ ਹ਼ਾਜਿਰ ਰਿਹਾ. ਇਸ ਦਾ ਦੇਹਾਂਤ ਕੀਰਤਪੁਰ ਹੋਇਆ. ਇਸ ਦਾ ਪੁਤ੍ਰ ਸੰਤਦਾਸ ਸੀ, ਜਿਸ ਦੀ ਔਲਾਦ ਹੁਣ ਭੁੱਚੋ, ਭਾਈ ਦੇ ਚੱਕ ਆਦਿ ਵਿੱਚ ਵਸਦੀ ਹੈ.#ਸੰਤਦਾਸ ਦੇ ਪੁਤ੍ਰ- ਰਾਮਸਿੰਘ, ਫਤੇਸਿੰਘ, ਬਖਤੂਸਿੰਘ, ਤਖਤੂਸਿੰਘ ਨੇ ਦਮਦਮੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ ਸੀ. ਦੇਖੋ, ਭਗਤੂ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਸੰ. ਸੰਗ੍ਯਾ- ਸ਼ਰੀਰ ਤੋਂ ਪ੍ਰਾਣਾਂ ਦਾ ਵਿਯੋਗ. ਮੌਤ. "ਮਰਣ ਲਿਖਾਇ ਆਏ, ਨਹੀ ਰਹਿਣਾ." (ਗਉ ਮਃ ੧) ੨. ਜ਼ਹਿਰ. ਵਿਸ। ੩. ਗੁਰੁਮਤ ਅਨੁਸਾਰ ਹੌਮੈ ਦਾ ਤਿਆਗ. ਦੇਹਾਭਿਮਾਨ ਰਹਿਤ ਹੋਣ ਦੀ ਹਾਲਤ. ਦੇਖੋ, ਜੀਵਤਮਰਨਾ....
ਅ਼. [فِکر] ਸੰਗ੍ਯਾ- ਸੋਚ. ਚਿੰਤਾ. ਖਟਕਾ. "ਦਿਲ ਕਾ ਫਿਕਰ ਨ ਜਾਇ." (ਤਿਲੰ ਕਬੀਰ) ੨. ਧਿਆਨ. ਵਿਚਾਰ. ਚਿੰਤਨ....
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਸੰਗ੍ਯਾ- ਧਾਨਾਂ ਦੀ ਇੱਕ ਜਾਤਿ, ਇਸ ਦਾ ਚਾਵਲ ਚਿੱਟਾ ਹੁੰਦਾ ਹੈ ਅਤੇ ਚਿਰ ਤੀਕ ਰਹਿ ਸਕਦਾ ਹੈ. ਜੀਰੀ ਪੰਜਾਬ ਵਿੱਚ ਬਹੁਤ ਹੁੰਦੀ ਹੈ। ੨. ਕਲੌਂਜੀ (ਕਾਲੀ ਜੀਰੀ) ਨੂੰ ਭੀ ਪੋਠੋਹਾਰ ਵਿੱਚ ਜੀਗੰ ਆਖਦੇ ਹਨ....
ਦੇਖੋ, ਅਖਰ....
ਸੰ. ਵਿ- ਅਨ੍ਯ (ਹੋਰ) ਨਾਲ ਸੰਬੰਧ ਨਾ ਰੱਖਣ ਵਾਲਾ. ਇੱਕ ਤੋਂ ਛੁੱਟ ਦੂਜੇ ਨੂੰ ਨਾ ਜਾਣਨ ਵਾਲਾ. ਇੱਕ ਦਾ ਉਪਾਸਕ. ਦੇਖੋ, ਅਨਨ। ੨. ਏਕ ਵਿਸਯ ਆਸਕ੍ਤ. ਇੱਕ ਮਜਮੂਨ ਵਿੱਚ ਲਿਵਲੀਨ ਹੋਇਆ....
ਫ਼ਾ. [بابا] ਸੰਗ੍ਯਾ- ਪਿਤਾ. ਬਾਪ. "ਬਾਬਾ, ਹੋਰ ਖਾਣਾ ਖੁਸੀ ਖੁਆਰ."¹ (ਸ੍ਰੀ ਮਃ ੧) ੨. ਦਾਦਾ। ੩. ਪ੍ਰਧਾਨ ਮਹੰਤ। ੪. ਸਤਿਗੁਰੂ ਨਾਨਕਦੇਵ. "ਘਰਿ ਘਰਿ ਬਾਬਾ ਗਾਵੀਐ." (ਭਾਗੁ) "ਜਾਹਰ ਪੀਰ ਜਗਤਗੁਰੁ ਬਾਬਾ." (ਭਾਗੁ) ਦੇਖੋ, ਬਾਬੇਕੇ। ੫. ਬਜ਼ੁਰਗ ਲਈ ਸਨਮਾਨ ਬੋਧਕ. ਸ਼ਬਦ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ." (ਭੈਰ ਕਬੀਰ)...