nindhaka, nindhukaनिंदक, निंदुक
ਸੰਗ੍ਯਾ- ਨਿੰਦਾ ਕਰਨ ਵਾਲਾ. ਗੁਣਾਂ ਨੂੰ ਦੋਸ ਕਹਿਣ ਵਾਲਾ. "ਨਿੰਦਕ ਕਉ ਫਿਟਕੇ ਸੰਸਾਰੁ। ਨਿੰਦਕ ਕਾ ਝੂਠਾ ਬਿਉਹਾਰ." (ਭੈਰ ਮਃ ੫) "ਨਿੰਦਕੁ ਗੁਰਕਿਰਪਾ ਤੇ ਹਾਟਿਓ." (ਟੋਡੀ ਮਃ ੫)
संग्या- निंदा करन वाला. गुणां नूं दोस कहिण वाला. "निंदक कउ फिटके संसारु। निंदक का झूठा बिउहार." (भैर मः ५) "निंदकु गुरकिरपा ते हाटिओ." (टोडी मः ५)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਦੋਸ ਕਹਿਣ ਦੀ ਕ੍ਰਿਯਾ. ਹਜਵ. ਗੁਣਾਂ ਵਿੱਚ ਦੋਸ ਥਾਪਣ ਦਾ ਕਰਮ. ਦੇਖੋ, ਨਿੰਦ ਅਤੇ ਪਰਿਵਾਦ. "ਨਿੰਦਾ ਕਰਹਿ ਸਿਰਿ ਭਾਰ ਉਠਾਏ." (ਆਸਾ ਮਃ ੫) ੨. ਚੰਡੀ ਦੀ ਵਾਰ ਵਿੱਚ ਕਿਸੇ ਅਞਾਂਣ ਲਿਖਾਰੀ ਨੇ ਨੰਦਾ ਦੀ ਥਾਂ ਨਿੰਦਾ ਸ਼ਬਦ ਲਿਖਦਿੱਤਾ ਹੈ, ਦੇਖੋ. ਨੰਦਾ ੩....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਨਿੰਦਾ ਕਰਨ ਵਾਲਾ. ਗੁਣਾਂ ਨੂੰ ਦੋਸ ਕਹਿਣ ਵਾਲਾ. "ਨਿੰਦਕ ਕਉ ਫਿਟਕੇ ਸੰਸਾਰੁ। ਨਿੰਦਕ ਕਾ ਝੂਠਾ ਬਿਉਹਾਰ." (ਭੈਰ ਮਃ ੫) "ਨਿੰਦਕੁ ਗੁਰਕਿਰਪਾ ਤੇ ਹਾਟਿਓ." (ਟੋਡੀ ਮਃ ੫)...
ਦੁਨੀਆਂ ਦੇ ਲੋਕ. ਦੇਖੋ, ਸੰਸਾਰ ੩. "ਹੋਇ ਸਹਾਈ ਜਿਸੁ ਤੂੰ ਰਾਖਹਿ ਤਿਸੁ ਕਹਾ ਕਰੈ ਸੰਸਾਰੁ?" (ਗੂਜ ਮਃ ੫)...
ਵਿ- ਅਸਤ੍ਯਵਾਦੀ। ੨. ਨਾਸ਼ ਹੋਣ ਵਾਲਾ. ਬਿਨਸਨਹਾਰ. "ਸੋ ਝੂਠਾ ਜੋ ਝੂਠੈ ਲਾਗੈ ਝੂਠੇ ਕਰਮ ਕਮਾਈ." (ਗੂਜ ਮਃ ੩) ੩. ਜੂਠਾ. ਅਪਵਿਤ੍ਰ. "ਝੂਠੇ ਚਉਕੇ ਨਾਨਕਾ." (ਵਾਰ ਮਾਰੂ ੧. ਮਃ ੩)...
ਸੰ. ਵ੍ਯਵਹਾਰ. ਸੰਗ੍ਯਾ- ਕੰਮ. ਕਾਰਜ. "ਮਾਯਾ ਇਹੁ ਬਿਉਹਾਰ." (ਗਉ ਕਬੀਰ) ੨. ਸਾਥ ਬੈਠਣਾ. ਮੇਲਜੋਲ. ਦੇਖੋ, ਬਿਉਹਾਰ ੨। ੩. ਲੈਣਦੇਣ. "ਕਰਿ ਮਨ ਮੇਰੇ ਸਤਿ ਬਿਉਹਾਰ." (ਸੁਖਮਨੀ)...
ਸਤਿਗੁਰੂ ਦੀ ਕ੍ਰਿਪਾ. "ਗੁਰਕ੍ਰਿਪਾ ਤੇ ਮਿਲੈ ਵਡਿਆਈ." (ਮਾਰੂ ਸੋਲਹੇ ਮਃ ੩)...
ਵਿ- ਹਟਿਆ. ਮੁੜਿਆ. ਬਾਜ਼ ਆਇਆ. "ਨਿੰਦਕ ਗੁਰ ਕਿਰਪਾ ਤੇ ਹਾਟਿਓ." (ਟੋਡੀ ਮਃ ੫) ੨. ਸੰਗ੍ਯਾ- ਦੁਕਾਨਦਾਰੀ. "ਝੂਠੇ ਬਨਜਿ ਉਠਿ ਹੀ ਗਈ ਹਾਟਿਓ." (ਮਲਾ ਰਵਿਦਾਸ) ੩. ਹੱਟ. ਦੁਕਾਨ....
ਇਹ ਟੋਡੀਠਾਟ ਦੀ ਸੰਪੂਰਣ ਰਾਗਿਣੀ ਹੈ. ਰਿਸਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਆਰੋਹੀ- ਸ ਰਾ ਗਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮੀ ਗਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਟੋਡੀ ਦਾ ਨੰਬਰ ਬਾਰਵਾਂ ਹੈ....