ਪਦਮਾਕਰ

padhamākaraपदमाकर


ਸੰਗ੍ਯਾ- ਉਹ ਝੀਲ, ਜਿਸ ਵਿੱਚ ਬਹੁਤ ਪਦਮ (ਕਮਲ) ਪੈਦਾ ਹੋਣ। ੨. ਹਿੰਦੀ ਦੀ ਇੱਕ ਪ੍ਰਸਿੱਧ ਕਵੀ ਜੋ ਬਾਂਦਾ (ਬੰਦੇਲਖੰਡ) ਵਿੱਚ ਸੰਮਤ ੧੮੧੦ ਵਿੱਚ ਮੋਹਨਲਾਲ ਭੱਟ ਦੇ ਘਰ ਪੈਦਾ ਹੋਇਆ. ਇਸ ਦੀ ਕਵਿਤਾ ਬਹੁਤ ਮਨੋਹਰ ਹੈ. ਇਹ ਪਹਿਲਾਂ ਬਾਂਦਾ ਦੇ ਨਵਾਬ ਪਾਸ, ਫੇਰ ਰਘੁਨਾਥ ਰਾਵ ਪੇਸ਼ਵਾ ਦੇ ਦਰਬਾਰ ਵਿੱਚ ਰਿਹਾ, ਇਸ ਪਿੱਛੋਂ ਜਯਪੁਰਪਤਿ ਮਹਾਰਾਜਾ ਪ੍ਰਤਾਪ ਸਿੰਘ ਅਤੇ ਉਸ ਦੇ ਪੁਤ੍ਰ ਜਗਤ ਸਿੰਘ ਪਾਸ ਰਿਹਾ. ਇਸੇ ਥਾਂ "ਜਗਦਵਿਨੋਦ" ਗ੍ਰੰਥ ਬਣਾਇਆ, ਜਿਸ ਦਾ ਕਵੀਆਂ ਵਿੱਚ ਵਡਾ ਆਦਰ ਹੈ. ਵ੍ਰਿੱਧ ਅਵਸਥਾ ਵਿੱਚ ਪਦਮਾਕਰ ਨੇ ਕਾਨਪੁਰ ਗੰਗਾਸੇਵਨ ਕੀਤਾ ਪਰ "ਗੰਗਾਲਹਿਰੀ" ਨਾਮਕ ਸਤੋਤ੍ਰ ਰਚਿਆ, ਜਿਸ ਦਾ ਇੱਕ ਕਬਿੱਤ ਇਹ ਹੈ-#ਲੋਚਨ ਅਸਮ ਅੰਗ ਭਸਮ ਚਿਤਾ ਕੀ ਲਾਯ#ਤੀਨ ਲੋਕ ਨਾਯਕ ਸੁ ਕੈਸੇਕੈ ਠਹਰਤੌ?#ਕਹੈ ਪਦਮਾਕਰ ਵਿਲੋਕ ਇਮ ਢੰਗ ਜਾਂਕੇ#ਵੇਦਹੂੰ ਪੁਰਾਨ ਗਾਨ ਕੈਸੇ ਅਨੁਸਰਤੌ?#ਬਾਂਧੈ ਜਟਾਜੂਟ ਬੈਠ ਪਰਬਤਕੂਟ ਪਰ#ਮਹਾ ਕਾਲਕੂਟ ਕਹੋ ਕੈਸੇ ਕੰਠ ਕਰਤੌ?#ਪੀਐ ਨਿਤ ਭੰਗੈਂ ਰਹੈ ਪ੍ਰੇਤਨ ਕੇ ਸੰਗੈਂ#ਐਸੋ ਪੂਛਤੋ ਕੋ ਨੰਗੈਂ ਜੌ ਨ ਗੰਗੈਂ ਸੀਸ ਧਰਤੌ?#ਪਦਮਾਕਰ ਦਾ ਦੇਹਾਂਤ ਸੰਮਤ ੧੮੯੦ ਵਿੱਚ ਹੋਇਆ.


संग्या- उह झील, जिस विॱच बहुत पदम (कमल) पैदा होण। २. हिंदी दी इॱक प्रसिॱध कवी जोबांदा (बंदेलखंड) विॱच संमत १८१० विॱच मोहनलाल भॱट दे घर पैदा होइआ. इस दी कविता बहुत मनोहर है. इह पहिलां बांदा दे नवाब पास, फेर रघुनाथ राव पेशवा दे दरबार विॱच रिहा, इस पिॱछों जयपुरपति महाराजा प्रताप सिंघ अते उस दे पुत्र जगत सिंघ पास रिहा. इसे थां "जगदविनोद" ग्रंथ बणाइआ, जिस दा कवीआं विॱच वडा आदर है. व्रिॱध अवसथा विॱच पदमाकर ने कानपुर गंगासेवन कीता पर "गंगालहिरी" नामक सतोत्र रचिआ, जिस दा इॱक कबिॱत इह है-#लोचन असम अंग भसम चिता की लाय#तीन लोक नायक सु कैसेकै ठहरतौ?#कहै पदमाकर विलोक इम ढंग जांके#वेदहूं पुरान गान कैसे अनुसरतौ?#बांधै जटाजूट बैठ परबतकूट पर#महा कालकूट कहो कैसे कंठ करतौ?#पीऐ नित भंगैं रहै प्रेतन के संगैं#ऐसो पूछतो को नंगैं जौ न गंगैं सीस धरतौ?#पदमाकर दा देहांत संमत १८९० विॱच होइआ.