asamaअसम
ਸੰ. ਵਿ- ਜੋ ਸਮ (ਬਰਾਬਰ) ਨਹੀਂ. ਉੱਚਾ ਨੀਵਾਂ. ਵੱਧ ਘੱਟ। ੨. ਟੌਂਕ. ਟਾਂਕ। ੩. ਸੰ. ਅਸ਼ਮ੍. ਸੰਗ੍ਯਾ- ਪੱਥਰ। ੪. ਪਹਾੜ. ਪਰਬਤ। ੫. ਬੱਦਲ.
सं. वि- जो सम (बराबर) नहीं. उॱचा नीवां. वॱध घॱट। २. टौंक. टांक। ३. सं. अशम्. संग्या- पॱथर। ४. पहाड़. परबत। ५. बॱदल.
ਫ਼ਾ. [برابر] ਵਿ- ਤੁਲ੍ਯ. ਸਮਾਨ। ੨. ਸਮ. ਹਮਵਾਰ. ਪਧਰਾ। ੩. ਠੀਕ। ੪. ਲਗਾਤਾਰ. ਨਿਰੰਤਰ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਉੱਚਤਾ ਵਾਲਾ- ਵਾਲੀ. "ਪਿਰ ਉਚੜੀਐ ਮਾੜਤੀਐ ਤਿਹੁ ਲੋਆ ਸਿਰ ਤਾਜਾ." (ਸੂਹੀ ਛੰਤ ਮਃ ੧) ਉੱਚੀ ਮਾੜੀ (ਮਹਿਲ) ਵਾਲਾ.#ਦੇਖੋ, ਉੱਚ....
ਵਿ- ਨੰਮ੍ਰ. ਝੁਕਿਆ ਹੋਇਆ। ੨. ਨਿਰਅਭਿਮਾਨ. ਹਲੀਮ। ੩. ਡੂੰਘਾ....
ਵਿ- ਅਧਿਕ. ਜ਼ਿਆਦਾ। ੨. ਦੇਖੋ, ਬੱਧ ੨....
ਵਿ- ਕਮ. ਨ੍ਯੂਨ। ੨. ਸੰ. घट्ट् ਧਾ- ਜਾਣਾ, ਫੈਲਾਉਣਾ, ਮਾਂਜਣਾ, ਵਿਗਾੜਨਾ। ੩. ਸੰਗ੍ਯਾ- ਘਾਟ. ਪਾਣੀ ਭਰਨ ਅਤੇ ਇਸਨਾਨ ਦਾ ਅਸਥਾਨ....
ਵਿ- ਵਿਖਮ. ਜੋ ਗਿਣਤੀ ਵਿੱਚ ਸਮਾਨ ਨਾ ਹੋਵੇ. ਤਾਕ. ਜੈਸੇ- ਇੱਕ ਤਿੰਨ ਪੰਜ ਆਦਿ....
ਸੰਗ੍ਯਾ- ਧਨੁਖ ਦੀ ਸ਼ਕਤਿ ਪਰਖਣ ਦਾ ਇੱਕ ਤੋਲ. ਪੱਚੀ ਸੇਰ ਪ੍ਰਮਾਣ. ਪੱਚੀ ਸੇਰ ਬੋਝ ਚਿੱਲੇ ਵਿੱਚ ਲਟਕਾਂਉਣ ਤੋਂ ਜੇ ਧਨੁਖ ਪੂਰਾ ਖਿੱਚਿਆ ਜਾਵੇ, ਅਰਥਾਤ ਤੀਰ ਚਲਾਉਣ ਦੀ ਖਿਚਾਵਟ ਠੀਕ ਆ ਜਾਵੇ, ਤਦ ਸਮਝੋ ਕਿ ਕਮਾਣ ਇੱਕ ਟਾਂਕ ਦੀ ਹੈ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਧਨੁਖ ਨੌ ਟਾਂਕ ਦਾ ਸੀ, ਜਿਸ ਨੂੰ ਹੋਰ ਕੋਈ ਯੋਧਾ ਨਹੀਂ ਖਿੱਚ ਸਕਦਾ ਸੀ. "ਕਮਠੇ ਦੋਇ ਲਹੌਰ ਕੇ ਨੌਟਾਂਕੀ ਦੀਏ." (ਪੰਪ੍ਰ) ਦੇਖੋ, ਟੰਕ ੮। ੨. ਟੰਕ ਚਾਰਮਾਸ਼ਾ ਭਰ ਤੋਲ. "ਟਾਂਕ ਤੋਲ ਤਨ ਨਾ ਰਹ੍ਯੋ." (ਚਰਿਤ੍ਰ ੯੧) ੩. ਟਕਾ. "ਦਰਬ ਲੁਟਾਯੋ ਬਾਦ ਬਹੁ ਸੁਤ ਤਿਯ ਦਿਯੋ ਨ ਟਾਂਕ." (ਨਾਪ੍ਰ) ੪. ਸੰ. टाङ्क ਇੱਕ ਪ੍ਰਕਾਰ ਦੀ ਸ਼ਰਾਬ, ਜੋ ਪੁਰਾਣੇ ਸਮੇਂ ਜੱਗ ਆਦਿ ਧਾਰਮਿਕ ਰਸਮਾਂ ਵਿੱਚ ਪੀਤੀ ਜਾਂਦੀ ਸੀ। ੫. ਦੇਖੋ, ਟਾਂਕਨਾ। ੬. ਸਰਹੱਦੀ ਇਲਾਕੇ ਡੇਰਾ ਇਸਮਾਈਲਖ਼ਾਨ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ. ਇਹ ਚਿਰ ਤੀਕ "ਕਤੀਖ਼ੈਲ" ਪਠਾਣਾ ਦੀ ਰਾਜਧਾਨੀ ਰਿਹਾ. ਇਸ ਨੂੰ ਦਿਸੰਬਰ ਸਨ ੧੮੩੬ ਵਿੱਚ ਸ਼ਾਹਜ਼ਾਦਾ ਨੌਨਿਹਾਲਸਿੰਘ ਨੇ ਫਤੇ ਕਰਕੇ ਸਿੱਖ ਰਾਜ ਨਾਲ ਮਿਲਾਇਆ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਪਥਰ....
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸੰ. ਪਰ੍ਵਤ. ਸੰਗ੍ਯਾ- ਪਹਾੜ. "ਪਰਬਤ ਸੁਇਨਾ ਰੁਪਾ ਹੋਵਹਿ." (ਵਾਰ ਮਾਝ ਮਃ ੧) ੨. ਭਾਵ- ਅਭਿਮਾਨ ਹੌਮੈ, ਆਪਣੇ ਤਾਂਈਂ ਉੱਚਾ ਜਾਨਣਾ. "ਕੀਟੀ ਪਰਬਤ ਖਾਇਆ." (ਆਸਾ ਕਬੀਰ) ਕੀਟੀ ਤੋਂ ਭਾਵ ਨੰਮ੍ਰਤਾ ਹੈ। ੩. ਸੰਨ੍ਯਾਸੀਆਂ ਦੇ ਦਸ਼ ਭੇਦਾਂ ਵਿੱਚੋਂ ਇੱਕ ਭੇਦ. ਦੇਖੋ, ਦਸਨਾਮ ਸੰਨ੍ਯਾਸੀ....
ਸੰਗ੍ਯਾ- ਵਾਰਿਦ. ਮੇਘ. "ਬੱਦਲ ਜਿਉਂ ਮਹਿ- ਖਾਸੁਰ ਰਣ ਵਿੱਚ ਗੱਜਿਆ." (ਚੰਡੀ ੩)...