ādharaआदर
ਸੰ. ਸੰਗ੍ਯਾ- ਸਨਮਾਨ. ਸਤਕਾਰ. ਖਾਤਿਰ। ੨. ਸ੍ਵਾਗਤ. ਆਉ ਭਗਤ. "ਆਦਰੁ ਦਿਤਾ ਪਾਰਬ੍ਰਹਮ." (ਸੂਹੀ ਅਃ ਮਃ ੫)
सं. संग्या- सनमान. सतकार. खातिर। २. स्वागत. आउ भगत. "आदरु दिता पारब्रहम." (सूही अः मः ५)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. सन्मान ਸੰਗ੍ਯਾ- ਆਦਰ. ਸਤਕਾਰ....
ਸੰ. सत्कार ਸੰਗ੍ਯਾ- ਆਦਰ. ਮਾਨ. "ਦ੍ਵੈ ਲੋਕਨ ਸਤਕਾਰ." (ਨਾਪ੍ਰ)...
ਅ਼. [خاطِر] ਸੰਗ੍ਯਾ- ਸਨਮਾਨ. ਆਦਰ। ੨. ਇਰਾਦਾ. ਸੰਕਲਪ। ੩. ਧ੍ਯਾਨ. ਤੱਵਜੋ. "ਨਿਜ ਖਾਤਿਰ ਮੇ ਕਿਸੇ ਨ ਲ੍ਯਾਵੈ." (ਗੁਪ੍ਰਸੂ) ੪. ਤਸੱਲੀ. "ਉੱਤਰ ਦੇਹੁ ਪੀਰ ਤੁਮ ਦੀਰਘ ਜਿਸ ਤੇ ਮਮ ਖਾਤਿਰ ਹ੍ਵੈਜਾਇ." (ਗੁਪ੍ਰਸੂ) ੫. ਦਿਲ। ੬. ਪੱਖ. ਪਾਸਦਾਰੀ....
ਸੰ. ਸੰਗ੍ਯਾ- ਸ੍ਵ- ਆਗਤ. ਸ਼ੁਭ ਆਗਮਨ. ਚੰਗਾ ਆਉਣਾ। ੨. ਕਿਸੇ ਆਏ ਨੂੰ ਜੀ ਆਇਆਂ ਕਹਿਣ ਦੀ ਕ੍ਰਿਯਾ. ਆਉਭਗਤ....
ਸੰ. ਭਕ੍ਤ. ਵਿ- ਵੰਡਿਆ ਹੋਇਆ. ਵਿਭਕ੍ਤ। ੨. ਸੰਗ੍ਯਾ- ਅੰਨ. ਭੋਜਨ। ੩. ਭਕ੍ਤਿ ਵਾਲਾ ਸੇਵਕ. ਉਪਾਸਕ. "ਭਗਤ ਅਰਾਧਹਿ ਏਕਰੰਗਿ." (ਬਿਲਾ ਮਃ ੫) "ਹਰਿ ਕਾ ਭਾਣਾ ਮੰਨੈ, ਸੋ ਭਗਤ ਹੋਇ." (ਮਃ ੩. ਵਾਰ ਰਾਮ)#ਦਯਾ ਦਿਲ ਰਾਖੈ ਸਬਹੀ ਸੋਂ ਮ੍ਰਿਦੁ ਭਾਖੈ ਨਿਤ#ਕਾਮ ਕ੍ਰੋਧ ਲੋਭ ਮੋਹ ਹੌਮੈ ਕੋ ਦਬਾਵੈ ਜੂ,#ਕਾਹੂੰ ਮੇ ਨ ਤੇਖੈ ਸਭ ਹੀ ਮੇ ਏਕ ਬ੍ਰਹ੍ਮ ਦੇਖੈ#ਲਘੁ ਲੇਖੈ ਆਪ, ਕਰ ਨੇਮ ਤਨ ਤਾਵੈ ਜੂ,#"ਦੇਵੀਦੱਤ" ਜਾਨੈ ਏਕ ਹਰਿ ਹੀ ਕੋ ਮੀਤ, ਔਰ#ਜਗਤ ਕੀ ਰੀਤਿ ਮੇ ਨ ਪ੍ਰੀਤਿ ਸਰਸਾਵੈ ਜੂ,#ਦੁਖਿਤ ਹਨਐ ਆਪ, ਦੁੱਖ ਔਰ ਕੇ ਮਿਟਾਵੈ, ਏਸੋ#ਸ਼ਾਂਤਪਦ ਪਾਵੈ, ਤਬ ਭਗਤ ਕਹਾਵੈ ਜੂ.#ਗੁਰੂ ਹਰਿਗੋਬਿੰਦਸਾਹਿਬ ਨੇ ਚਾਰ ਪ੍ਰਕਾਰ ਦੇ ਭਗਤ ਵਰਣਨ ਕੀਤੇ ਹਨ-#(ੳ) ਕਾਮਨਾਵਾਨ, ਜੋ ਧਨ ਸੰਤਾਨ ਆਦਿ ਦੀ ਇੱਛਾ ਨਾਲ ਉਪਾਸਨਾ ਕਰਦੇ ਹਨ.#(ਅ) ਆਰਤ, ਜੋ ਰੋਜ ਦੁੱਖ ਆਦਿ ਦੇ ਮਿਟਾਉਣ ਲਈ ਭਕ੍ਤਿ ਕਰਦੇ ਹਨ.#(ੲ) ਉਪਾਸਕ, ਜੋ ਇਸ੍ਤੀ ਵਾਂਙ ਕਰਤਾਰ ਨੂੰ ਭਰਤਾ ਮੰਨਕੇ ਸੇਵਨ ਕਰਦੇ ਹਨ.#(ਸ) ਗਿਆਨੀ, ਜੋ ਸਰਵਰੂਪ ਆਤਮਾ ਨੂੰ ਦੇਖਕੇ ਉਪਾਸਦੇ ਹਨ। ੪. ਇੱਕ ਕਾਸ਼੍ਤਕਾਰ ਜਾਤਿ, ਜੋ ਜਿਲਾ ਸ਼ਾਹਪੁਰ ਵਿੱਚ ਹੈ। ੫. ਦੇਖੋ, ਭਗਤਬਾਣੀ....
ਦੇਖੋ, ਆਦਰ....
ਦੱਤ. ਦੀਆ। ੨. ਸੰਗ੍ਯਾ- ਦਿੱਤਾ ਹੋਇਆ ਪਦਾਰਥ. "ਦੇਂਦੇ ਬਾਵਹੁ ਦਿਤਾ ਚੰਗਾ." (ਵਾਰ ਮਾਝ ਮਃ ੨) ਦੇਣਵਾਲੇ ਕਰਤਾਰ ਤੋਂ ਵਧਕੇ, ਉਸ ਦਾ ਦਿੱਤਾ ਪਦਾਰਥ ਮਨਮੁਖ ਨੂੰ ਚੰਗਾ ਲਗਦਾ ਹੈ....
ਦੇਖੋ, ਪਰਬ੍ਰਹਮ. "ਪਾਰਬ੍ਰਹਮ ਅਪਰੰਪਰ ਸੁਆਮੀ." (ਗਉ ਮਃ ੫)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....