gangālahirīगंगालहिरी
ਦੇਖੋ, ਪਦਮਾਕਰ ੨.
देखो, पदमाकर २.
ਸੰਗ੍ਯਾ- ਉਹ ਝੀਲ, ਜਿਸ ਵਿੱਚ ਬਹੁਤ ਪਦਮ (ਕਮਲ) ਪੈਦਾ ਹੋਣ। ੨. ਹਿੰਦੀ ਦੀ ਇੱਕ ਪ੍ਰਸਿੱਧ ਕਵੀ ਜੋ ਬਾਂਦਾ (ਬੰਦੇਲਖੰਡ) ਵਿੱਚ ਸੰਮਤ ੧੮੧੦ ਵਿੱਚ ਮੋਹਨਲਾਲ ਭੱਟ ਦੇ ਘਰ ਪੈਦਾ ਹੋਇਆ. ਇਸ ਦੀ ਕਵਿਤਾ ਬਹੁਤ ਮਨੋਹਰ ਹੈ. ਇਹ ਪਹਿਲਾਂ ਬਾਂਦਾ ਦੇ ਨਵਾਬ ਪਾਸ, ਫੇਰ ਰਘੁਨਾਥ ਰਾਵ ਪੇਸ਼ਵਾ ਦੇ ਦਰਬਾਰ ਵਿੱਚ ਰਿਹਾ, ਇਸ ਪਿੱਛੋਂ ਜਯਪੁਰਪਤਿ ਮਹਾਰਾਜਾ ਪ੍ਰਤਾਪ ਸਿੰਘ ਅਤੇ ਉਸ ਦੇ ਪੁਤ੍ਰ ਜਗਤ ਸਿੰਘ ਪਾਸ ਰਿਹਾ. ਇਸੇ ਥਾਂ "ਜਗਦਵਿਨੋਦ" ਗ੍ਰੰਥ ਬਣਾਇਆ, ਜਿਸ ਦਾ ਕਵੀਆਂ ਵਿੱਚ ਵਡਾ ਆਦਰ ਹੈ. ਵ੍ਰਿੱਧ ਅਵਸਥਾ ਵਿੱਚ ਪਦਮਾਕਰ ਨੇ ਕਾਨਪੁਰ ਗੰਗਾਸੇਵਨ ਕੀਤਾ ਪਰ "ਗੰਗਾਲਹਿਰੀ" ਨਾਮਕ ਸਤੋਤ੍ਰ ਰਚਿਆ, ਜਿਸ ਦਾ ਇੱਕ ਕਬਿੱਤ ਇਹ ਹੈ-#ਲੋਚਨ ਅਸਮ ਅੰਗ ਭਸਮ ਚਿਤਾ ਕੀ ਲਾਯ#ਤੀਨ ਲੋਕ ਨਾਯਕ ਸੁ ਕੈਸੇਕੈ ਠਹਰਤੌ?#ਕਹੈ ਪਦਮਾਕਰ ਵਿਲੋਕ ਇਮ ਢੰਗ ਜਾਂਕੇ#ਵੇਦਹੂੰ ਪੁਰਾਨ ਗਾਨ ਕੈਸੇ ਅਨੁਸਰਤੌ?#ਬਾਂਧੈ ਜਟਾਜੂਟ ਬੈਠ ਪਰਬਤਕੂਟ ਪਰ#ਮਹਾ ਕਾਲਕੂਟ ਕਹੋ ਕੈਸੇ ਕੰਠ ਕਰਤੌ?#ਪੀਐ ਨਿਤ ਭੰਗੈਂ ਰਹੈ ਪ੍ਰੇਤਨ ਕੇ ਸੰਗੈਂ#ਐਸੋ ਪੂਛਤੋ ਕੋ ਨੰਗੈਂ ਜੌ ਨ ਗੰਗੈਂ ਸੀਸ ਧਰਤੌ?#ਪਦਮਾਕਰ ਦਾ ਦੇਹਾਂਤ ਸੰਮਤ ੧੮੯੦ ਵਿੱਚ ਹੋਇਆ....